PUNJABMAILUSA.COM

ਹੁਕਮਰਾਨਾਂ ਦੀ ਨਵੀਂ ਗੁੰਡਾਗਰਦੀ!

ਹੁਕਮਰਾਨਾਂ ਦੀ ਨਵੀਂ ਗੁੰਡਾਗਰਦੀ!

ਹੁਕਮਰਾਨਾਂ ਦੀ ਨਵੀਂ ਗੁੰਡਾਗਰਦੀ!
December 07
09:49 2016

4
ਫਰਿਜ਼ਨੋ, 7 ਦਸੰਬਰ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ/ਪੰਜਾਬ ਮੇਲ)- ਲੁਧਿਆਣਾ ਸਥਿਤ ਹਰਮਿਸ ਬੱਸ ਸਰਵਿਸ ਦੇ ਮਾਲਕ ਅਨੰਦ ਮੌਦਗਿੱਲ ਨੇ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਨਵੀਂ ਬੱਸ ਸਰਵਿਸ ਸ਼ੁਰੂ ਕੀਤੀ ਹੈ ਅਤੇ ਇਨ੍ਹਾਂ ਦਾ ਇੱਕ ਦਫ਼ਤਰ ਫਰਿਜ਼ਨੋ ਵਿਖੇ ਵੀ ਹੈ। ਫਰਿਜ਼ਨੋ ਸਥਿਤ ਦਫ਼ਤਰ ਦੇ ਕਾਰਜਕਾਰੀ ਰਣਜੀਤ ਗਿੱਲ ਨੇ ਦੱਸਿਆ ਕਿ ਜਦੋਂ ਵੀ ਕੋਈ ਟਰਾਂਸਪੋਰਟਰ ਇਸ ਰੂਟ ‘ਤੇ ਬੱਸਾਂ ਚਲਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਹੁਕਮਰਾਨ ਆਪਣੇ ਵਸੀਲੇ ਜਾ ਗੁੰਡਾਗਰਦੀ ਵਰਤਕੇ ਉਸ ਨੂੰ ਆਪਣੇ ਰਾਹ ਵਿਚੋਂ ਲਾਭੇ ਕਰ ਦਿੰਦੇ ਹਨ ਕਿਉਂਕਿ ਇਨ੍ਹਾਂ ਹੁਕਮਰਾਨਾਂ ਦੀਆਂ ਆਪਣੀਆਂ ਬੱਸਾਂ ਇਸ ਰੂਟ ‘ਤੇ ਚੱਲ ਕੇ ਮੋਟੀ ਕਮਾਈ ਕਰਦੀਆਂ ਹਨ। ਇਸੇ ਕਰਕੇ ਹੁਣ ਹਰਮਿਸ ਬੱਸ ਸਰਵਿਸ ਨੂੰ ਦਿੱਲੀ ਏਅਰਪੋਰਟ ਤੋਂ ਖਦੇੜਨ ਲਈ ਹੁਕਮਰਾਨਾਂ ਨੇ ਹਰ ਹੀਲਾ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਇਸ ਸਬੰਧੀ ਫੋਨ ‘ਤੇ ਗੱਲਬਾਤ ਕਰਦਿਆਂ ਆਨੰਦ ਮੋਦਗਿੱਲ (ਹਰਮਿਸ ਕੰਪਨੀ) ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਲਈ ਦਿੱਲੀ ਏਅਰਪੋਰਟ ਤੋਂ ਹਰਮਿਸ ਇੰਟਰਨੈਸ਼ਨਲ ਬੱਸ ਸਰਵਿਸ ਸ਼ੁਰੂ ਕੀਤੀ ਸੀ। ਬਹੁ ਕੀਮਤੀ ਬੱਸਾਂ ਰਾਹੀਂ ਯਾਤਰੀਆਂ ਨੂੰ ਵਧੀਆ ਸੁਖਾਵਾਂ ਸਫ਼ਰ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਗਿਆ ਹੈ। ਬਾਦਲਕੇ ਆਪਣੀ ਇੰਡੋ-ਕਨੇਡੀਅਨ ਬੱਸ ਸਰਵਿਸ ਰਾਹੀਂ 2800 ਪ੍ਰਤੀ ਮੁਸਾਫਰ ਵਸੂਲ ਕਰਦੇ ਸਨ, ਲੇਕਿਨ ਅਸੀਂ 1799 ਰੁਪਏ ‘ਚ ਇਹ ਸਫ਼ਰ ਸ਼ੁਰੂ ਕੀਤਾ ਹੈ ਤੇ ਸਾਨੂੰ ਆਰਥਿਕ ਤੌਰ ‘ਤੇ ਮਾਰਨ ਲਈ ਦੋ ਦਿਨ ਪਹਿਲਾਂ ਬਾਦਲਕੇ ਦਿੱਲੀ ਤੋਂ ਪੰਜਾਬ ਲਈ ਮੁਫ਼ਤ ਵਿਚ ਯਾਤਰੀਆਂ ਨੂੰ ਸਫ਼ਰ ਕਰਵਾਉਣ ਲੱਗੇ, ਪ੍ਰੰਤੂ ਜਾਗਦੀ ਜ਼ਮੀਰਾਂ ਵਾਲੇ ਐੱਨ.ਆਰ.ਆਈ. ਵੀਰਾਂ-ਭੈਣਾਂ ਨੇ ਬਾਦਲਕਿਆਂ ਦਾ ਮੁਫ਼ਤ ਸਹੂਲਤ ਵਾਲਾ ਸਫ਼ਰ ਪਸੰਦ ਨਾ ਕੀਤਾ ਤੇ ਸਾਨੂੰ ਸਹਿਯੋਗ ਕਰਨ ਲੱਗੇ, ਤਦ ਤੋਂ ਬਾਦਲਕੇ ਸਾਡੇ ਮਗਰ ਪੈ ਗਏ। ਰੋਜ਼ਾਨਾ ਸਾਡੀਆਂ ਬੱਸਾਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ। ਬਾਦਲਕੇ ਲਾਂਣੇ ਦਾ ਬੱਸਾਂ ਦਾ ਅੱਡਾ ਇੰਚਾਰਜ਼ ਹਰਦੀਪ ਅਰੋੜਾ ਖੁਦ ਕੋਲ ਖੜ੍ਹ ਸਾਡੀਆਂ ਬੱਸਾਂ ਦਾ ਨੁਕਸਾਨ ਕਰਵਾਉਂਦਾ ਰਿਹਾ, ਤੇ ਬੀਤੀ ਰਾਤ ਅਰੋੜਾ ਤੇ ਗੁਰਪ੍ਰੀਤ ਸਿੰਘ ਨੇ 15-20 ਅਣਪਛਾਤੇ ਵਿਅਕਤੀਆਂ ਨਾਲ ਆ ਬੱਸ ਦੇ ਡਰਾਇਵਰ ਸ਼ੇਰਾ ਤੇ ਪੰਮਾ ਨਾਲ ਕੁੱਟਮਾਰ ਕੀਤੀ। ਸ਼ੇਰੇ ਦੇ ਕੇਸ ‘ਤੇ ਦਾੜ੍ਹੀ ਪੱਟ ਦਿੱਤੀ ਗਈ। ਇਸ ਦੀ ਅਸੀਂ ਏਅਰਪੋਰਟ ਥਾਣੇ ਅੰਦਰ ਸ਼ਿਕਾਇਤ ਵੀ ਦਰਜ ਕਰਵਾਈ ਪਰ ਬਾਦਲਕਾ ਲਾਣਾ ਕਾਰਵਾਈ ਨਹੀਂ ਹੋਣ ਦੇ ਰਿਹਾ। ਉਨ੍ਹਾਂ ਇਸ ਸੱਚ ਅਤੇ ਝੂਠ ਦੀ ਲੜਾਈ ਵਿਚ ਪ੍ਰਵਾਸੀ ਪੰਜਾਬੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਬੇਨਤੀ ਕੀਤੀ ਕਿ ਇੰਡੋ-ਕਨੇਡੀਅਨ ਵਾਲੀਆਂ ਮੁਫ਼ਤ ਬੱਸਾਂ ਵਿਚ ਸਫ਼ਰ ਕਰਨ ਦੀ ਬਜਾਏ ਬਦੀ ਨੂੰ ਨਕਾਰੋ ਤੇ ਨੇਕੀ ਦਾ ਸਾਥ ਦਿੰਦੇ ਹੋਏ ਵਾਜਬ ਕਿਰਾਏ ‘ਤੇ ਹਰਮਿਸ ਬੱਸਾਂ ਵਿਚ ਸਫ਼ਰ ਕਰੋ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article