PUNJABMAILUSA.COM

ਹਿੱਟ ਐਂਡ ਰਨ ’ਚ ਸਰੀ ਦਾ ਬਸਰਾ ਬੱਝਿਆ

ਹਿੱਟ ਐਂਡ ਰਨ ’ਚ ਸਰੀ ਦਾ ਬਸਰਾ ਬੱਝਿਆ

ਹਿੱਟ ਐਂਡ ਰਨ ’ਚ ਸਰੀ ਦਾ ਬਸਰਾ ਬੱਝਿਆ
October 28
19:13 2015

Hit & Runਸਰੀ, 28 ਅਕਤੂਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਪੰਜ ਸਾਲ ਪਹਿਲਾਂ 19 ਸਾਲਾ ਗੋਰੇ ਨੌਜਵਾਨ ਨੂੰ ਪਟਕਾ ਕੇ ਮਾਰਨ ਵਾਲੇ ਸਰੀ ਦੇ ਪੰਜਾਬੀ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ 9 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਹਿੱਟ ਐਂਡ ਰਨ ਦੇ ਦੋਸ਼ ’ਚ ਦੋਸ਼ੀ ਪਾਏ ਗਏ 37 ਸਾਲਾ ਜਗਜੀਤ ਸਿੰਘ ਬਸਰਾ ਨੇ ਜਦੋਂ ਇਹ ਹਾਦਸਾ ਕੀਤਾ ਸੀ, ਉਸ ਸਮੇਂ ਉਸ ਪਾਸ ਡਰਾਈਵਿੰਗ ਲਾਇਸੰਸ ਵੀ ਨਹੀਂ ਸੀ। ਜਗਜੀਤ ਸਿੰਘ ਬਸਰਾ 4 ਸਤੰਬਰ 2010 ਦੀ ਰਾਤ ਨੂੰ ਆਪਣੀ ਗਰਲਫਰੈਂਡ ਪ੍ਰਵੀਨ ਬਸਰਾ ਨਾਲ ਫਰੇਜ਼ਰ ਹਾਈਵੇ ਉਪਰ ਆ ਰਿਹਾ ਸੀ, ਜਦੋਂ ਉਸ ਨੇ ਸੜਕ ਪਾਰ ਕਰ ਰਹੇ ਸ਼ਰਾਬੀ ਹੋਏ 19 ਸਾਲਾ ਸ਼ੈਮਸ ਟਰੈਵਿਸ ਵਿਲੀਅਮ ਮਕੇਅ ਨੂੰ ਪਟਕਾ ਕੇ ਮਾਰ ਦਿੱਤਾ। ਹਾਦਸਾ ਕਰਨ ਪਿੱਛੋਂ ਦੋਵੇਂ ਨਾ ਸਿਰਫ ਘਟਨਾ ਸਥਾਨ ਤੋਂ ਫਰਾਰ ਹੋ ਗਏ ਸਨ, ਸਗੋਂ ਉਨ੍ਹਾਂ 24 ਘੰਟਿਆਂ ਅੰਦਰ ਆਪਣਾ ਵਿੰਡਸ਼ੀਲਡ ਵੀ ਬਦਲਾ ਲਿਆ ਸੀ, ਪਰ ਪੁਲਿਸ ਨੇ ਉਨ੍ਹਾਂ ਦੀ ਪੈੜ ਕੱਢ ਲਈ ਸੀ। ਸੁਣਵਾਈ ਦੌਰਾਨ ਜਗਜੀਤ ਸਿੰਘ ਬਸਰਾ ਤੇ ਉਸ ਦੀ ਗਰਲ ਫਰੈਂਡ ਨੇ ਪਹਿਲਾਂ ਇਹ ਕਹਾਣੀ ਘੜ ਕਿ ਮਰਨ ਵਾਲੇ ਨੌਜਵਾਨ ਨੇ ਜਾਣਬੁੱਝ ਕੇ ਉਨ੍ਹਾਂ ਦੀ ਗੱਡੀ ਮੂਹਰੇ ਛਾਲ ਮਾਰਕੇ ਆਤਮ ਹੱਤਿਆ ਕੀਤੀ। ਪਰ ਲਾਇਸੰਸ ਜ਼ਬਤ ਹੋਣ ਕਾਰਨ ਗੱਡੀ ਚਲਾਉਣ ਦੀ ਗੱਲ ਸਾਹਮਣੇ ਆਉਣ ਪਿੱਛੋਂ ਮਾਣਯੋਗ ਜੱਜ ਨੇ ਬਸਰਾ ਦੀ ਦਲੀਲ ਨਹੀਂ ਮੰਨੀ ਸੀ। ਉਸ ਨੂੰ ਹਿੱਟ ਐਂਡ ਰਨ ਦਾ ਦੋਸ਼ੀ ਕਰਾਰ ਦਿੱਤਾ ਸੀ।
ਜਗਜੀਤ ਸਿੰਘ ਸਰੀ ’ਚ ਆਪਣੇ ਪਤੀ ਹੱਥੋਂ ਕਤਲ ਹੋਈ ਮਨਜੀਤ ਕੌਰ ਸਾਂਗਲੀ ਦਾ ਭਰਾ ਹੈ। ਉਸ ਦੇ ਵਕੀਲ ਨੇ ਅਦਾਲਤ ਅੱਗੇ ਤਰਲਾ ਲਿਆ ਕਿ ਉਸ ਦਾ ਮੁਵੱਕਿਲ ਆਪਣੀ ਭੈਣ ਦੇ ਕਤਲ ਕਰਕੇ ਮਾਨਸਿਕ ਤਣਾਅ ’ਚ ਇਹ ਗੁਨਾਹ ਕਰ ਬੈਠਾ ਹੈ, ਉਸ ਨਾਲ ਨਰਮੀ ਵਰਤੀ ਜਾਵੇ। ਉਹ ਸੁਧਰ ਗਿਆ ਹੈ। ਮਾਣਯੋਗ ਜੱਜ ਫਰਿਸ਼ਟ ਵੇਰਹੋਵਨ ਨੇ ਬਸਰਾ ਦੀ ਗਰਭਵਤੀ ਪ੍ਰੇਮਿਕਾ ਅਤੇ ਬਜ਼ੁਰਗ ਮਾਪਿਆਂ ਦਾ ਖਿਆਲ ਰੱਖਦਿਆਂ ਉਸ ਨੂੰ 9 ਮਹੀਨੇ ਲਈ ਜੇਲ੍ਹ ਭੇਜ ਦਿੱਤਾ ਅਤੇ ਉਸ ਦੇ 5 ਸਾਲ ਲਈ ਡਰਾਈਵ ਕਰਨ ’ਤੇ ਪਾਬੰਦੀ ਲਗਾ ਦਿੱਤੀ। ਮ੍ਰਿਤਕ ਸ਼ੈਮਸ ਮਕੇਅ ਦੀ ਮਾਂ ਐਨ ਮਕੇਅ ਅਦਾਲਤ ਦੇ ਫੈਸਲੇ ’ਤੇ ਦੁੱਖ ਪ੍ਰਗਟ ਕਰਦਿਆਂ ਹੰਝੂ ਵਹਾਉਂਦੀ ਰਹੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article