PUNJABMAILUSA.COM

ਹਿੰਸਕ ਮੁਜ਼ਾਹਰਿਆਂ ਦੌਰਾਨ ਟਰੰਪ ਨੇ ਚੁੱਕੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ

ਹਿੰਸਕ ਮੁਜ਼ਾਹਰਿਆਂ ਦੌਰਾਨ ਟਰੰਪ ਨੇ ਚੁੱਕੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ

ਹਿੰਸਕ ਮੁਜ਼ਾਹਰਿਆਂ ਦੌਰਾਨ ਟਰੰਪ ਨੇ ਚੁੱਕੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ
January 25
10:39 2017

18
ਵਾਸ਼ਿੰਗਟਨ, 25 ਜਨਵਰੀ (ਪੰਜਾਬ ਮੇਲ)- ਵਾਸ਼ਿੰਗਟਨ, ਡੋਨਾਲਡ ਟਰੰਪ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਵਾਸ਼ਿੰਗਟਨ ਡੀ.ਸੀ. ‘ਚ ਸਹੁੰ ਚੁੱਕੀ। ਅਮਰੀਕੀ ਸੁਪਰੀਮ ਕੋਰਟ ਦੇ ਮੁੱਖ ਜੱਜ ਜਾਨ ਰਾਬਰਟਸ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕਣ ਉਪਰੰਤ ਟਰੰਪ ਨੇ ਸੰਬੋਧਨ ਕਰਦਿਆਂ ਕਿਹਾ ਅੱਜ ਤੋਂ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਅਮਰੀਕਾ ‘ਚੋਂ ਨੌਕਰੀਆਂ ਬਾਹਰ ਨਹੀਂ ਜਾਣ ਦੇਵਾਂਗੇ। ਅਸੀਂ ਹੁਣ ਤੱਕ ਦੂਜਿਆਂ ਦੀ ਸੁਰੱਖਿਆ ਕਰ ਰਹੇ ਸੀ ਪਰ ਆਪਣੀ ਸੁਰੱਖਿਆ ਭੁੱਲ ਗਏ ਸੀ। ਬਦਲਾਅ ਹੁਣ ਸ਼ੁਰੂ ਹੋ ਗਿਆ ਹੈ। ਲੋਕਾਂ ਦੀਆਂ ਨੌਕਰੀਆਂ ਬਹਾਲ ਹੋਣਗੀਆਂ। ਅਸੀਂ ਅਮਰੀਕੀਆਂ ਨੂੰ ਸੰਪੰਨ ਅਤੇ ਖੁਸ਼ਹਾਲ ਬਣਾਵਾਂਗੇ। ਅਸੀਂ ਕੱਟੜ ਇਸਲਾਮਿਕ ਸੰਗਠਨ ਦਾ ਖਾਤਮਾ ਕਰਾਂਗੇ। ਉਨ੍ਹਾਂ ਨੇ ਦੁਨੀਆਂ ‘ਚੋਂ ਇਸਲਾਮਿਕ ਅੱਤਵਾਦ ਨੂੰ ਖਤਮ ਕਰਨ ਦਾ ਸੱਦਾ ਦਿੱਤਾ। ਟਰੰਪ ਤੋਂ ਪਹਿਲਾਂ ਮਾਈਕ ਪੇਂਸ ਨੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
ਉਨ੍ਹਾਂ ਦੇ ਹਲਫ਼ਦਾਰੀ ਸਮਾਗਮ ਸਬੰਧੀ ਜਸ਼ਨ ਬੀਤੇ ਦਿਨ ਤੋਂ ਹੀ ਜਾਰੀ ਸਨ, ਜਦੋਂਕਿ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਚੁਣੇ ਜਾਣ ਦੇ ਵਿਰੋਧ ਵਿਚ ਜ਼ੋਰਦਾਰ ਰੋਸ ਮੁਜ਼ਾਹਰੇ ਵੀ ਕੀਤੇ। ਇਸ ਦੌਰਾਨ ਘੱਟੋ-ਘੱਟ ਚਾਰ ਮੁਜ਼ਾਹਰੇ ਹਿੰਸਕ ਰੂਪ ਧਾਰ ਗਏ, ਜਿਸ ਦੌਰਾਨ ਮੁਜ਼ਾਹਰਕਾਰੀਆਂ ਨੇ ਸਟੋਰਾਂ ਤੇ ਕਾਰਾਂ ਦੇ ਸ਼ੀਸ਼ੀ ਭੰਨ ਦਿੱਤੇ ਤੇ ਪੁਲਿਸ ਨਾਲ ਵੀ ਝੜਪਾਂ ਕੀਤੀਆਂ। ਰਿਪੋਰਟ ਮੁਤਾਬਕ 217 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੌਮੀ ਰਾਜਧਾਨੀ ‘ਚ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਟਰੰਪ ਪ੍ਰਸ਼ਾਸਨ ਦੀਆਂ ਵੰਡ ਪਾਊ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਇਕੱਤਰ ਹੋ ਗਏ ਸਨ। ਬਾਅਦ ‘ਚ ਟਰੰਪ ਜਦੋਂ ਹਲਫ਼ ਲੈਣ ਜਾ ਰਿਹਾ ਸੀ, ਤਾਂ ਪ੍ਰਦਰਸ਼ਨਕਾਰੀਆਂ ਨੇ ਇਕ ਲਿਮੋਜ਼ਿਨ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਯੂ.ਐੱਸ. ਕੈਪੀਟਲ ਨੇੜਿਓਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਮਿਰਚਾਂ ਵਾਲੀ ਸਪਰੇਅ ਅਤੇ ਹੋਰ ਢੰਗ ਤਰੀਕੇ ਵਰਤੇ। ਅਮਰੀਕਾ ‘ਚ ਨਿਊਯਾਰਕ, ਸਿਆਟਲ, ਡਲਾਸ, ਸ਼ਿਕਾਗੋ ਅਤੇ ਪੋਰਟਲੈਂਡ ਸਮੇਤ ਕਈ ਸ਼ਹਿਰਾਂ ‘ਚ ਟਰੰਪ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ।
ਇਸ ਤੋਂ ਪਹਿਲਾਂ ਟਰੰਪ ਇਕ ਕਾਫ਼ਲੇ ਦੇ ਰੂਪ ਵਿਚ ਸਹੁੰ-ਚੁੱਕ ਸਮਾਗਮ ‘ਚ ਪੁੱਜੇ। ਉਨ੍ਹਾਂ ਆਪਣੇ ਸਹੁੰ-ਚੁੱਕ ਕਾਫ਼ਲੇ ਦੀ ਸ਼ੁਰੂਆਤ ਇਥੇ ਚਰਚ ਵਿਚ ਹਾਜ਼ਰੀ ਭਰ ਕੇ ਕੀਤੀ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਪ੍ਰਥਮ ਮਹਿਲਾ ਮਿਲਾਨਿਆ ਟਰੰਪ, ਧੀ ਇਵਾਂਕਾ ਤੇ ਜਵਾਈ ਜੇਰਡ ਕੁਸ਼ਨਰ ਤੇ ਪੁੱਤਰਾਂ ਨੇ ਵੀ ਚਰਚ ਵਿਚ ਅਕੀਦਤ ਪੇਸ਼ ਕੀਤੀ। ਇਸ ਪਿੱਛੋਂ ਉਨ੍ਹਾਂ ਦਾ ਕਾਫ਼ਲਾ ਵਾਈਟ ਹਾਊਸ ਪੁੱਜਾ, ਜਿੱਥੇ ਅਹੁਦਾ ਛੱਡ ਰਹੇ ਰਾਸ਼ਟਪਰਤੀ ਬਰਾਕ ਓਬਾਮਾ ਤੇ ਉਨ੍ਹਾਂ ਦੇ ਪਰਿਵਾਰ ਨੇ ਨਵੇਂ ਰਾਸ਼ਟਰਪਤੀ ਤੇ ਉਨ੍ਹਾਂ ਦੇ ਪਰਿਵਾਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਨਵੀਂ ਫਸਟ ਲੇਡੀ ਮਿਲੇਨੀਆ ਟਰੰਪ ਨੇ ਰੁਖ਼ਸਤ ਹੋ ਰਹੀ ਫਸਟ ਲੇਡੀ ਮਿਸ਼ੇਲ ਓਬਾਮਾ ਨੂੰ ਇਕ ਟਿਫੈਨੀ ਗਿਫ਼ਟ ਭੇਂਟ ਕੀਤਾ। ਸਹੁੰ-ਚੁੱਕ ਸਮਾਗਮ ‘ਚ ਉਨ੍ਹਾਂ ਤੋਂ ਚੋਣਾਂ ਵਿਚ ਮਾਤ ਖਾਣ ਵਾਲੀ ਹਿਲੇਰੀ ਕਲਿੰਟਨ ਨੇ ਵੀ ਆਪਣੇ ਪਤੀ ਤੇ ਸਾਬਕਾ ਰਾਸ਼ਰਪਤੀ ਬਿਲ ਕਲਿੰਟਨ ਨਾਲ ਸ਼ਿਰਕਤ ਕੀਤੀ।
ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪੀ ਡੋਨਲਡ ਟਰੰਪ ਦੀਆਂ ਮਹਿਲਾਵਾਂ ਖ਼ਿਲਾਫ਼ ਟਿੱਪਣੀਆਂ ਦੇ ਵਿਰੋਧ ‘ਚ ਮੁਲਕ ਭਰ ‘ਚ ਕਈ ਥਾਵਾਂ ‘ਤੇ ਜ਼ੋਰਦਾਰ ਪ੍ਰਦਰਸ਼ਨ ਹੋਏ। ਟਰੰਪ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲੇ ਜਾਣ ਦੇ ਇਕ ਦਿਨ ਮਗਰੋਂ ਹੀ ਮਹਿਲਾਵਾਂ ਨੇ ਉਸ ਖ਼ਿਲਾਫ਼ ਮੋਰਚਾ ਸੰਭਾਲਦਿਆਂ ਭਾਰੀ ਦਬਾਅ ਬਣਾ ਦਿੱਤਾ ਹੈ। ਟਰੰਪ ਦੀਆਂ ਵੰਡ ਪਾਊ ਅਤੇ ਮਹਿਲਾਵਾਂ ਖ਼ਿਲਾਫ਼ ਮਾੜੀਆਂ ਟਿੱਪਣੀਆਂ ਦੇ ਵਿਰੋਧ ‘ਚ 10 ਲੱਖ ਤੋਂ ਵੱਧ ਅਮਰੀਕੀਆਂ ਨੇ ਨਿਊਯਾਰਕ ਤੋਂ ਲਾਸ ਏਂਜਲਸ ਤੱਕ ਸੜਕਾਂ ਉਪਰ ਪ੍ਰਦਰਸ਼ਨ ਕੀਤੇ। ਮਹਿਲਾ ਮਾਰਚ ਦੇ ਪ੍ਰਬੰਧਕਾਂ ਨੇ ਪ੍ਰਦਰਸ਼ਨ ਸਫ਼ਲ ਹੋਣ ‘ਤੇ ਕਿਹਾ ਕਿ ਇਹ ਅੰਦੋਲਨ ਦੀ ਸ਼ੁਰੂਆਤ ਹੈ। ਕਾਂਗਰਸ ਲਈ ਚੁਣੇ ਗਏ ਪੰਜ ਭਾਰਤ-ਅਮਰੀਕੀਆਂ ਨੇ ਵੀ ਇਸ ਮਾਰਚ ‘ਚ ਸ਼ਮੂਲੀਅਤ ਕੀਤੀ। ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਟਵੀਟ ਕਰ ਕੇ ਟਰੰਪ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਹਮਾਇਤ ਦਿੱਤੀ। ਫਿਲਮਸਾਜ਼ ਮਾਈਕਲ ਮੂਰ, ਗਲੋਰੀਆ ਸਟੀਨੇਮ, ਸੰਗੀਤਕਾਰ ਅਲੀਸ਼ੀਆ ਕੀਜ਼ ਅਤੇ ਬੁਲਾਰਿਆਂ ਨੇ ਜਜ਼ਬਾਤੀ ਹੁੰਦਿਆਂ ਟਰੰਪ ਦੀਆਂ ਇਮੀਗਰੇਸ਼ਨ, ਮੁਸਲਮਾਨਾਂ ਅਤੇ ਮਹਿਲਾਵਾਂ ਬਾਰੇ ਨੀਤੀਆਂ ‘ਤੇ ਵੀ ਹਮਲੇ ਕੀਤੇ। ਪੌਪ ਗਾਇਕਾ ਮੈਡੋਨਾ ਵਾਸ਼ਿੰਗਟਨ ਦੇ ਨੈਸ਼ਨਲ ਮਾਲ ਨੇੜੇ ਪ੍ਰਦਰਸ਼ਨਾਂ ‘ਚ ਨਜ਼ਰ ਆਈ। ਨਿਊਯਾਰਕ ਸਿਟੀ ‘ਚ ਪ੍ਰਦਰਸ਼ਨਕਾਰੀਆਂ ਨੇ ਟਰੰਪ ਦੀ ਰਿਹਾਇਸ਼ ਵੱਲ ਚਾਲੇ ਪਾਏ ਪਰ ਉਨ੍ਹਾਂ ਨੂੰ ਰਾਹ ‘ਚ ਰੋਕ ਲਿਆ ਗਿਆ। ਬੋਸਟਨ ‘ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਸੈਨੇਟਰ ਐਲਿਜ਼ਾਬੈੱਥ ਵਾਰੇਨ ਨੇ ਸੰਬੋਧਨ ਕੀਤਾ। ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਮਾਰਚ ਨੂੰ ਹਮਾਇਤ ਦਿੱਤੀ ਸੀ। ‘ਸਟਾਰ ਵਾਰਜ਼ ‘ਚ ਪ੍ਰਿੰਸੈਸ ਲੀਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕੈਰੀ ਫਿਸ਼ਰ ਦੀ ਯਾਦ ਨੂੰ ਉਭਾਰਦਿਆਂ ਮਹਿਲਾਵਾਂ ਨੇ ਉਸ ਦੇ ਪੋਸਟਰ ਅਤੇ ਤਖ਼ਤੀਆਂ ਲੈ ਕੇ ਟਰੰਪ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਔਰਤਾਂ ਦੇ ਹੱਕਾਂ ਬਾਰੇ ਕੀਤੀਆਂ ਟਿੱਪਣੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਹਜ਼ਾਰਾਂ ਔਰਤਾਂ ਵੈਨਕੂਵਰ ਦੀਆਂ ਸੜਕਾਂ ‘ਤੇ ਉਤਰ ਆਈਆਂ।
ਗੁਲਾਬੀ ਟੋਪੀਆਂ ਨਾਲ ਸਜੀਆਂ 15 ਹਜ਼ਾਰ ਤੋਂ ਵੱਧ ਔਰਤਾਂ ਨੇ ਕਿਹਾ ਕਿ ਦੁਨੀਆਂ ‘ਤੇ ਸਰਦਾਰੀ ਕਰਨ ਵਾਲੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਔਰਤਾਂ ਬਾਰੇ ਵਤੀਰਾ ਨਿੰਦਣਯੋਗ ਹੈ। ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਹਜ਼ਾਰਾਂ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਰੋਸ ਮੁਜ਼ਾਹਰੇ ਅਤੇ ਰੈਲੀਆਂ ਕੀਤੀਆਂ। ਟਰੰਪ ਦੀਆਂ ਨੀਤੀਆਂ ਨੂੰ ਵੰਡ ਪਾਊ ਅਤੇ ਲੋਕ ਵਿਰੋਧੀ ਕਰਾਰ ਦਿੰਦਿਆਂ ਸਿਡਨੀ ਵਿਚਲੇ ਵਪਾਰਕ ਕੇਂਦਰ ਮਾਰਟਨ ਪੈਲੇਸ ‘ਚ ਕਰੀਬ 5000 ਲੋਕ ਇਕੱਠੇ ਹੋਏ ਅਤੇ ਮੁੱਖ ਸੜਕਾਂ ‘ਤੇ ਮਾਰਚ ਕੀਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article