PUNJABMAILUSA.COM

ਹਿੰਦ-ਪਾਕਿ ਵਪਾਰ ਸੰਭਾਵਨਾਵਾਂ ’ਤੇ ਪਿਆ ਚੀਨ ਦੇ ਨਿਵੇਸ਼ ਦਾ ਪਰਛਾਵਾਂ

ਹਿੰਦ-ਪਾਕਿ ਵਪਾਰ ਸੰਭਾਵਨਾਵਾਂ ’ਤੇ ਪਿਆ ਚੀਨ ਦੇ ਨਿਵੇਸ਼ ਦਾ ਪਰਛਾਵਾਂ

ਹਿੰਦ-ਪਾਕਿ ਵਪਾਰ ਸੰਭਾਵਨਾਵਾਂ ’ਤੇ ਪਿਆ ਚੀਨ ਦੇ ਨਿਵੇਸ਼ ਦਾ ਪਰਛਾਵਾਂ
June 10
18:34 2017

ਕੋਲਕਾਤਾ, 10 ਜੂਨ (ਪੰਜਾਬ ਮੇਲ)– ਪਾਕਿਸਤਾਨ ਦੇ ਸਿਆਸੀ ਅਰਥ ਸ਼ਾਸਤਰੀ ਪ੍ਰੋਫੈਸਰ ਐਸ. ਅਕਬਰ ਜ਼ੈਦੀ ਨੇ ਅੱਜ ਕਿਹਾ ਕਿ ਪਾਕਿਸਤਾਨ ਵਿੱਚ ਚੀਨ ਦੇ ਨਿਵੇਸ਼ ਉਤੇ ਵਧਦੀ ਨਿਰਭਰਤਾ ਦਾ ਪਰਛਾਵਾਂ ਭਾਰਤ-ਪਾਕਿ ਵਪਾਰ ਸੰਭਾਵਨਾਵਾਂ ਉਤੇ ਪਿਆ ਹੈ। ਇੱਥੇ ਬੰਗਾਲ ਚੈਂਬਰ ਵਿੱਚ ਆਪਣੇ ਭਾਸ਼ਣ ਤੋਂ ਇਕ ਪਾਸੇ ਸ੍ਰੀ ਜ਼ੈਦੀ ਨੇ ਕਿਹਾ, ‘‘ਅੰਕੜਿਆਂ ਅਨੁਸਾਰ ਮੌਜੂਦਾ ਸਮੇਂ ਭਾਰਤ-ਪਾਕਿ ਵਿਚਾਲੇ ਵਪਾਰ 2.1 ਅਰਬ ਡਾਲਰਾਂ ਦਾ ਹੈ ਅਤੇ ਜਦੋਂ ਪਾਕਿਸਤਾਨ ਚੀਨ ਨੂੰ ਆਪਣਾ ਜਿਗਰੀ ਯਾਰ ਮੰਨ ਰਿਹਾ ਹੈ ਤਾਂ ਮੈਨੂੰ ਨਹੀਂ ਲਗਦਾ ਕਿ ਇਹ ਵਪਾਰ ਅਗਲੇ ਪੰਜ ਸਾਲਾਂ ਵਿੱਚ ਦੁੱਗਣਾ ਹੋਵੇਗਾ।’’ ਉਨ੍ਹਾਂ ਦਾ ਮੰਨਣਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਵਪਾਰ 10 ਅਰਬ ਡਾਲਰ ਤੱਕ ਪੁੱਜਣ ਦੀ ਸੰਭਾਵਨਾ ਹੈ।
ਸ੍ਰੀ ਜ਼ੈਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਅਮਰੀਕੀ ਮਦਦ ਵਿੱਚ ਕਟੌਤੀ ਹੋ ਰਹੀ ਹੈ ਅਤੇ ਪਾਕਿਸਤਾਨ ਵਿੱਚ ਚੀਨ ਦੀਆਂ ਨਿਵੇਸ਼ ਯੋਜਨਾਵਾਂ ਵਿੱਚ ਤੇਜ਼ੀ ਆਈ ਹੈ, ਜਿਸ ਕਾਰਨ ਉਨ੍ਹਾਂ ਦਾ ਮੁਲਕ ‘‘ਇਸ ਅਜਗਰ ਦੀ ਜਕੜ ਵਿੱਚ ਆ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਨਾਲ ਪਾਕਿਸਤਾਨ ਦਾ ਅਧਿਕਾਰਕ ਵਪਾਰ 2.1 ਅਰਬ ਡਾਲਰ ਦਾ ਹੈ, ਜਦੋਂ ਕਿ ਅਣਅਧਿਕਾਰਕ ਜਾਂ ਤੀਜੇ ਮੁਲਕ ਰਾਹੀਂ ਇਹ ਵਪਾਰ ਚਾਰ ਅਰਬ ਡਾਲਰ ਦਾ ਹੈ। ਇਸ ਸਿਆਸੀ ਅਰਥ ਸ਼ਾਸਤਰੀ ਪ੍ਰੋਫੈਸਰ ਦਾ ਕਹਿਣਾ ਹੈ ਕਿ ਇਸ ਸਮੇਂ ਪਾਕਿਸਤਾਨ ਦੇ ਜ਼ਿਆਦਾ ਵਿਦਿਆਰਥੀ ਅਮਰੀਕਾ ਨਾਲੋਂ ਚੀਨ ਵਿੱਚ ਪੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਬੁਨਿਆਦੀ ਢਾਂਚਾ ਖੇਤਰ ਵਿੱਚ ਚੀਨ ਤੋਂ 56 ਅਰਬ ਡਾਲਰਾਂ ਦਾ ਨਿਵੇਸ਼ ਮਿਲਣ ਦੀ ਸੰਭਾਵਨਾ ਹੈ ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਚੀਨ-ਪਾਕਿਸਤਾਨ ਵਿੱਤੀ ਲਾਂਘੇ (ਸੀਪੀਈਸੀ) ਦੇ ਭੇਖ ਵਿੱਚ ਚੀਨ ਅੱਗੇ ਬੇਚਾਰਗੀ ਪਾਕਿ ਨੂੰ ਕਰਜ਼ ਸਮੱਸਿਆਵਾਂ ਵੱਲ ਧੱਕ ਸਕਦੀ ਹੈ।
ਕ੍ਰਿਕਟ ਸਬੰਧਾਂ ਨਾਲ ਬਾਕੀ ਗੱਲਾਂ ਆਪੇ ਦਰੁਸਤ ਹੋਣਗੀਆਂ
ਪਾਕਿਸਤਾਨ ਦੇ ਉੱਘੇ ਸਿੱਖਿਆ ਤੇ ਅਰਥ ਸ਼ਾਸਤਰੀ ਐਸ. ਅਕਬਰ ਜ਼ੈਦੀ ਨੇ ਭਾਰਤ-ਪਾਕਿ ਵਿਚਾਲੇ ਕ੍ਰਿਕਟ ਮੁੜ ਸ਼ੁਰੂ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਨਾਲ ਹੋਰ ਮਸਲੇ ਆਪੇ ਹੱਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ‘‘ਪਾਕਿ ਸਰਕਾਰ ਪਿਛਲੇ ਕੁਝ ਸਮੇਂ ਤੋਂ ਇਸ ਪਾਸੇ ਰੁਚੀ ਦਿਖਾ ਰਹੀ ਹੈ ਪਰ ਮੇਰਾ ਮੰਨਣਾ ਹੈ ਕਿ ਸਿਆਸੀ ਕਾਰਨਾਂ ਕਰ ਕੇ ਬੀਸੀਸੀਆਈ ਇਸ ਤੋਂ ਹੱਥ ਪਿੱਛੇ ਖਿੱਚ ਰਹੀ ਹੈ।’’ ਹੁਣ ਸਿਰਫ਼ ਆਈਸੀਸੀ ਟੂਰਨਾਮੈਂਟ ਅਤੇ ਏਸ਼ੀਆ ਕੱਪ ਵਿੱਚ ਹੀ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਦਾ ਸਾਹਮਣਾ ਹੁੰਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article