PUNJABMAILUSA.COM

ਹਿੰਦੂ ਨੇਤਾਵਾਂ ਦਾ ਕਤਲ ਕਰਨ ਵਾਲਾ ਹੱਤਿਆਰਾ ਹੈ ਐੱਨ.ਆਰ.ਆਈ.!

ਹਿੰਦੂ ਨੇਤਾਵਾਂ ਦਾ ਕਤਲ ਕਰਨ ਵਾਲਾ ਹੱਤਿਆਰਾ ਹੈ ਐੱਨ.ਆਰ.ਆਈ.!

ਹਿੰਦੂ ਨੇਤਾਵਾਂ ਦਾ ਕਤਲ ਕਰਨ ਵਾਲਾ ਹੱਤਿਆਰਾ ਹੈ ਐੱਨ.ਆਰ.ਆਈ.!
November 09
17:40 2017

ਜਲੰਧਰ, 9 ਨਵੰਬਰ (ਪੰਜਾਬ ਮੇਲ)- ਹਿੰਦੂ ਨੇਤਾਵਾਂ ਨੂੰ ਸ਼ੂਟ ਕਰਨ ਵਾਲਾ ਸ਼ੂਟਰ ਵੀ ਐੱਨ.ਆਰ.ਆਈ. ਹੀ ਹੈ। ਹੁਣ ਸ਼ੂਟਰ ਦਾ ਨਾਂ ਐੱਨ.ਆਰ.ਆਈ. ਹੈ ਜਾਂ ਫਿਰ ਉਹ ਕਿਸੇ ਦੇਸ਼ ਦਾ ਵਾਸੀ ਹੈ, ਇਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ‘ਚ ਸ਼ੱਕ ਬਰਕਰਾਰ ਹੈ ਕਿਉਂਕਿ ਅਜੇ ਤੱਕ ਪੁਲਿਸ ਨੂੰ ਬਾਈਕ ਚਲਾਉਣ ਵਾਲੇ ਰਮਨਦੀਪ ਤੋਂ ਜ਼ਿਆਦਾ ਕੁਝ ਇਨਪੁਟ ਹਾਸਲ ਨਹੀਂ ਹੋਈ ਹੈ। ਰਮਨਦੀਪ ਨੂੰ ਵੀ ਐਪ ਦੇ ਜ਼ਰੀਏ ਸੰਦੇਸ਼ ਮਿਲਦਾ ਸੀ ਅਤੇ ਉਹ ਸ਼ੂਟਰ ਤੱਕ ਪਹੁੰਚ ਜਾਂਦਾ ਸੀ। ਪਤਾ ਲੱਗਾ ਹੈ ਕਿ ਦੇਰ ਸ਼ਾਮ ਤੱਕ ਡੀ.ਜੀ.ਪੀ, ਡੀ.ਜੀ.ਪੀ. ਇੰਟੈਲੀਜੈਂਸ ਖੁਦ ਮੋਗਾ ‘ਚ ਦੋਸ਼ੀਆਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੇ ਸਨ।
ਸੂਤਰਾਂ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਗੁਪਤ ਤਰੀਕੇ ਨਾਲ ਜਾਂਚ ਕਰ ਰਹੀ ਪੁਲਿਸ ਟੀਮ ਨੇ ਜਿੰਮੀ ਜੱਟ ਫਿਰ ਜੱਗੀ ਜੌਹਲ ਅਤੇ ਫਿਰ ਰਮਨਦੀਪ ਨੂੰ ਕਾਬੂ ਕੀਤਾ। ਖੁਲਾਸਾ ਹੋਇਆ ਕਿ ਰਮਨਦੀਪ ਤਾਂ ਵਾਰਦਾਤ ਦੇ ਸਮੇਂ ਮੋਟਰਸਾਈਕਲ ਚਲਾਉਂਦਾ ਸੀ ਪਰ ਸ਼ੂਟਰ ਕੌਣ ਸੀ, ਇਸ ਬਾਰੇ ਲਗਾਤਾਰ ਜਾਂਚ ਚੱਲ ਰਹੀ ਹੈ। ਅਤਿ ਭਰੋਸੇਯੋਗ ਸੂਤਰਾਂ ਮੁਤਾਬਕ ਵਾਰਦਾਤ ‘ਚ ਸ਼ੂਟਰ ਦਾ ਨਾਂ ਐੱਨ.ਆਰ.ਆਈ. ਸਾਹਮਣੇ ਆਇਆ ਹੈ ਪਰ ਕੀ ਸ਼ੂਟਰ ਐੱਨ.ਆਰ.ਆਈ. ਹੈ ਜਾਂ ਕਿਸੇ ਸ਼ੂਟਰ ਦਾ ਨਾਂ ਐੱਨ.ਆਰ.ਆਈ. ਹੈ, ਇਸ ਬਾਰੇ ‘ਚ ਸਪਸ਼ਟ ਨਹੀਂ ਹੋ ਪਾ ਰਿਹਾ। ਸੂਤਰਾਂ ਨੇ ਦੱਸਿਆ ਕਿ ਜੱਗੀ ਜੌਹਲ ਦੇ ਤਾਰ ਨਾਭਾ ਜੇਲ ਬ੍ਰੇਕ ਕਾਂਡ ਨਾਲ ਵੀ ਜੁੜੇ ਹਨ। ਚਰਚਾ ਹੈ ਕਿ ਜੱਗੀ ਜੌਹਲ ਨੂੰ ਨਾਭਾ ਜੇਲ-ਬ੍ਰੇਕ ਕਾਂਡ ਬਾਰੇ ਵੀ ਪੂਰੀ ਜਾਣਕਾਰੀ ਸੀ। ਅਜਿਹਾ ਪੁੱਛਗਿੱਛ ‘ਚ ਸਾਹਮਣੇ ਆਇਆ ਹੈ।
24 ਘੰਟੇ ਤੱਕ ਉਲਝਾਏ ਰੱਖਿਆ ਪੁਲਿਸ ਨੂੰ
ਸੂਤਰਾਂ ਨੇ ਦੱਸਿਆ ਕਿ ਜੱਗੀ ਜੌਹਲ ਬੇਹੱਦ ਸਖਤ ਕ੍ਰਿਮੀਨਲ ਹੈ। ਜੱਗੀ ਨੂੰ ਵੀ ਵਿਦੇਸ਼ਾਂ ‘ਚ ਅੱਤਵਾਦੀ ਸੰਗਠਨਾਂ ਦੇ ਨਾਲ ਜੁੜਨ ਸਬੰਧੀ ਖਾਸ ਟ੍ਰੇਨਿੰਗ ਦਿੱਤੀ ਗਈ ਹੈ, ਜਿਸ ਕਾਰਨ ਉਸ ਨੂੰ ਰਾਮਾਮੰਡੀ ਏਰੀਆ ਤੋਂ ਐੱਸ.ਐੱਸ.ਪੀ. ਉਪੇਂਦਰਜੀਤ ਘੁੰਮਣ ਅਤੇ ਐੱਸ.ਐੱਸ.ਪੀ. ਰਾਜਜੀਤ ਸਿੰਘ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਹਿਰਾਸਤ ‘ਚ ਲਿਆ ਤਾਂ ਉਸ ਨੇ ਲਗਾਤਾਰ ਪੁਲਿਸ ਨੂੰ ਉਲਝਾਏ ਰੱਖਿਆ। ਸੂਤਰਾਂ ਮੁਤਾਬਕ ਜੱਗੀ ਜੌਹਲ ਪੁਲਿਸ ਨੂੰ ਕਰੀਬ ਇਕ ਦਿਨ ਤੱਕ ਗੋਲਮੋਲ ਜਵਾਬ ਦਿੰਦਾ ਰਿਹਾ। ਆਖਿਰ ਪੁਲਿਸ ਨੇ ਜਦੋਂ ਜਿੰਮੀ ਸਿੰਘ ਦਾ ਨਾਂ ਲਿਆ ਤਾਂ ਜੱਗੀ ਜੌਹਲ ਟੁੱਟ ਗਿਆ। ਉਸ ਨੇ ਜਿੰਮੀ ਨੂੰ ਹਥਿਆਰਾਂ ਦੇ ਨਾਲ ਪੇਮੈਂਟ ਕਰਨ ਬਾਰੇ ਅਤੇ ਹੋਰ ਜਾਣਕਾਰੀਆਂ ਦਿੱਤੀਆਂ। ਪੁਲਿਸ ਵੱਲੋਂ ਜਿੰਮੀ ਅਤੇ ਹੋਰ ਇਨਵੈਸਟੀਗੇਸ਼ਨ ‘ਚ ਸਾਹਮਣੇ ਆਏ ਤੱਥਾਂ ਦੀ ਲੜੀ ਨੂੰ ਆਪਸ ‘ਚ ਜੋੜਿਆ ਗਿਆ।
ਸਿੱਧਵਾਂ ਬੇਟ ਤੋਂ ਇਕ ਵਿਅਕਤੀ ਅਤੇ ਬਿਲਗਾ ਤੋਂ ਮਹਿਲਾ ਸਮੇਤ 4 ਲੋਕ ਹਿਰਾਸਤ ‘ਚ
ਸੂਤਰਾਂ ਨੇ ਦੱਸਿਆ ਕਿ ਦੋਸ਼ੀਆਂ ਤੋਂ ਆਲਾ ਅਧਿਕਾਰੀ ਮੋਗਾ ‘ਚ ਪੁੱਛਗਿੱਛ ਕਰ ਰਹੇ ਹਨ ਪਰ ਨਾਲ ਹੀ ਲੋਕਲ ਪੁਲਿਸ ਵੀ ਇਨ੍ਹਾਂ ਲੋਕਾਂ ਨਾਲ ਜੁੜੇ ਰਹੇ ਲੋਕਾਂ ਬਾਰੇ ਪੁੱਛਗਿੱਛ ਕਰ ਰਹੀ ਹੈ। ਪਤਾ ਲੱਗਾ ਹੈ ਕਿ ਪੁਲਿਸ ਨੇ ਪਿੰਡ ਸਿੱਧਵਾਂ ਬੇਟ ਤੋਂ ਇਕ ਵਿਅਕਤੀ ਅਤੇ ਬਿਲਗਾ ਤੋਂ ਮਹਿਲਾ ਸਮੇਤ 3 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ। ਹਾਲਾਂਕਿ ਇਨ੍ਹਾਂ ਤੱਥਾਂ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧਵਾਂ ਬੇਟ ਦੇ ਵਿਅਕਤੀ ਵੱਲੋਂ ਜੱਗੀ ਜੌਹਲ ਨੂੰ ਕੁਝ ਰਕਮ ਟਰਾਂਸਫਰ ਹੋਈ ਅਤੇ ਬਿਲਗਾ ਦੀ ਮਹਿਲਾ ਦੇ ਨਾਲ ਉਹ ਫੋਨ ‘ਤੇ ਸੰਪਰਕ ‘ਚ ਦੱਸਿਆ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article