PUNJABMAILUSA.COM

ਹਿੰਦੂਤਵ ‘ਤੇ ਸਵਾਰ ਹੋ ਕੇ ਮੁੜ ਪਰਤਿਆ ਮੋਦੀ

 Breaking News

ਹਿੰਦੂਤਵ ‘ਤੇ ਸਵਾਰ ਹੋ ਕੇ ਮੁੜ ਪਰਤਿਆ ਮੋਦੀ

ਹਿੰਦੂਤਵ ‘ਤੇ ਸਵਾਰ ਹੋ ਕੇ ਮੁੜ ਪਰਤਿਆ ਮੋਦੀ
May 29
10:22 2019

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਭਾਰਤ ਦੀਆਂ ਲੋਕ ਸਭਾ ਚੋਣਾਂ ‘ਚ ਦੇਸ਼ਵਿਆਪੀ ਪੱਧਰ ‘ਤੇ ਹਿੰਦੂਤਵ ਦੀ ਹਨੇਰੀ ਇਸ ਕਦਰ ਵਗੀ ਹੈ ਕਿ ਡਿਕਡੋਲੇ ਖਾਂਦੇ ਮੋਦੀ ਦਾ ਸਿੰਘਾਸਨ ਪਹਿਲਾਂ ਤੋਂ ਵੀ ਮਜ਼ਬੂਤ ਹੋ ਕੇ ਵਾਪਸ ਪਰਤਿਆ ਹੈ। ਪੂਰੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਇਹ ਕਿਆਸਅਰਾਈਆਂ ਆਮ ਲੱਗਦੀਆਂ ਰਹੀਆਂ ਹਨ ਕਿ ਭਾਜਪਾ 160-170 ਸੀਟਾਂ ਤੋਂ ਵੱਧ ਨਹੀਂ ਲਵੇਗੀ। ਪਰ ਚੋਣ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਭਾਜਪਾ ਇਕੱਲੇ ਤੌਰ ‘ਤੇ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਜਿੱਤ ਗਈ ਹੈ। ਪਿਛਲੀ ਵਾਰ ਲੋਕ ਸਭਾ ‘ਚ ਭਾਜਪਾ ਦੀਆਂ 282 ਸੀਟਾਂ ਸਨ, ਜਦਕਿ ਇਹ ਅੰਕੜਾ 300 ਨੂੰ ਪਾਰ ਕਰਦਾ ਹੋਇਆ 302 ਹੋ ਗਿਆ ਹੈ ਅਤੇ ਐੱਨ.ਡੀ.ਏ. ‘ਚ ਸਹਿਯੋਗੀ ਪਾਰਟੀਆਂ ਨੂੰ ਨਾਲ ਜੋੜ ਕੇ ਇਹ ਗਿਣਤੀ 350 ਤੋਂ ਵੀ ਟੱਪ ਗਈ ਹੈ। ਲੰਘੀ ਚੋਣ ਦੌਰਾਨ ਨਾ ਤਾਂ ਮੋਦੀ ਸਰਕਾਰ ਦੀ ਪਿਛਲੇ ਪੰਜ ਸਾਲ ਦੀ ਕਾਰਗੁਜ਼ਾਰੀ ਹੀ ਲੋਕਾਂ ਦੇ ਸਕੈਨਰ ਹੇਠ ਲਿਆਂਦੀ ਗਈ ਅਤੇ ਨਾ ਹੀ ਮੋਦੀ ਵੱਲੋਂ ਪਿਛਲੀ ਵਾਰ ਕੀਤੇ ਗਏ ਵਾਅਦੇ ਹੀ ਇਸ ਚੋਣ ਵਿਚ ਮੁੱਦਾ ਬਣੇ ਹਨ। ਸਗੋਂ ਇਸ ਤੋਂ ਉਲਟ ਨੋਟਬੰਦੀ ਨਾਲ ਭਾਰਤ ਦੀ ਆਰਥਿਕਤਾ ਦੀਆਂ ਚੂਲਾਂ ਹਿੱਲਣ ਅਤੇ ਗਲਤ ਤਰੀਕੇ ਜੀ.ਐੱਸ.ਟੀ. ਟੈਕਸ ਪ੍ਰਣਾਲੀ ਲਾਗੂ ਕੀਤੇ ਜਾਣ ਕਾਰਨ ਪੂਰੇ ਦੇਸ਼ ਦਾ ਵਪਾਰਕ ਧੰਦਾ ਹੀ ਤਹਿਸ-ਨਹਿਸ ਕਰਨ ਵਰਗੀਆਂ ਗੱਲਾਂ ਕਿਸੇ ਵੀ ਵਿਚਾਰ ਮੰਚ ਉਪਰ ਨਹੀਂ ਉਭਰੀਆਂ। ਨਾ ਹੀ ਭੀੜਾਂ ਵੱਲੋਂ ਘੱਟ ਗਿਣਤੀ ਲੋਕਾਂ ਦੇ ਕਤਲਾਂ ਅਤੇ ਜਾਇਦਾਦਾਂ ਦੀ ਤਬਾਹੀ ਦਾ ਮਾਮਲਾ ਹੀ ਕਿਸੇ ਸੁਣਵਾਈ ਅਧੀਨ ਆਇਆ। ਇਸ ਦੇ ਉਲਟ ਭਾਜਪਾ ਅਤੇ ਖਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਪ੍ਰਚਾਰ ਦੌਰਾਨ ਸਾਰਾ ਜ਼ੋਰ ਹਿੰਦੂਤਵ ਉਭਾਰ ਕੇ ਹਿੰਦੂ ਵੋਟਰਾਂ ਦੀ ਸਫਬੰਦੀ ਕਰਨ ਉਪਰ ਦਿੱਤਾ ਗਿਆ। ਭੁਗਤੀਆਂ ਵੋਟਾਂ ਦਾ ਪੈਟਰਨ ਦੇਖ ਕੇ ਪਤਾ ਲੱਗਦਾ ਹੈ ਕਿ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਧਾਰਮਿਕ ਆਧਾਰ ਉੱਤੇ ਵੋਟਰਾਂ ਦੀ ਵਿਆਪਕ ਸਫਬੰਦੀ ਕੀਤੀ ਗਈ ਹੈ। ਹਿੰਦੂ ਵੋਟਰ ਦੀ ਵਿਆਪਕ ਸਫਬੰਦੀ ਦਾ ਹੀ ਨਤੀਜਾ ਹੈ ਕਿ ਭਾਜਪਾ ਨੂੰ ਇੰਨੀ ਵਿਆਪਕ ਹਮਾਇਤ ਅਤੇ ਜਿੱਤ ਹਾਸਲ ਹੋਈ ਹੈ। ਆਰ.ਐੱਸ.ਐੱਸ. ਦੀ ਅਗਵਾਈ ਵਿਚ ਹੋਈ ਇਸ ਵਿਆਪਕ ਸਫਬੰਦੀ ਦਾ ਨਤੀਜਾ ਇਹ ਹੋਇਆ ਹੈ ਕਿ ਸਾਰੀਆਂ ਹੀ ਹਰ ਤਰ੍ਹਾਂ ਦੀਆਂ ਪਛਾਣਾਂ ਧਾਰਮਿਕ ਆਧਾਰ ‘ਤੇ ਕਤਾਰਬੰਦ ਹੋਈਆਂ ਖੜ੍ਹੀਆਂ ਹਨ। ਜਿੱਥੇ ਇਕ ਪਾਸੇ ਉੱਚ ਹਿੰਦੂ ਵਰਗ ਦੇ ਨਾਲ ਪਛੜੇ ਵਰਗਾਂ ਦੇ ਲੋਕ ਖੜ੍ਹੇ ਨਜ਼ਰ ਆ ਰਹੇ ਹਨ, ਉਥੇ ਮੁਸਲਿਮ ਭਾਈਚਾਰਾ ਵੱਖਰੇ ਤੌਰ ‘ਤੇ ਕਤਾਰਬੰਦ ਹੋਇਆ ਖੜ੍ਹਾ ਹੈ। ਸਿੱਖਾਂ ਨੇ ਹਿੰਦੂਤਵ ਦੀ ਲਹਿਰ ਖਿਲਾਫ ਵੱਡੀ ਸਫਬੰਦੀ ਕੀਤੀ ਹੈ। ਪੰਜਾਬ ਅੰਦਰ ਪਈਆਂ ਵੋਟਾਂ ਦੇ ਪੈਟਰਨ ਉਪਰ ਝਾਤ ਮਾਰੀਏ, ਤਾਂ ਇਹ ਗੱਲ ਸਪੱਸ਼ਟ ਤੌਰ ‘ਤੇ ਨਜ਼ਰ ਆਉਂਦੀ ਹੈ ਕਿ ਜਿੱਥੇ ਸ਼ਹਿਰੀ ਹਿੰਦੂ ਵੋਟ ਖੁੱਲ੍ਹ ਕੇ ਮੋਦੀ ਲਹਿਰ ਦਾ ਹਿੱਸਾ ਬਣੀ, ਉਥੇ ਸ਼ਹਿਰੀ ਅਤੇ ਪੇਂਡੂ ਵਸੋਂ ਨੇ ਹਿੰਦੂਤਵ ਦੀ ਲਹਿਰ ਦੇ ਖਿਲਾਫ ਸਫਬੰਦੀ ਕਰਦਿਆਂ ਪਹਿਲੀ ਵਾਰ ਠੋਕ-ਵਜਾ ਕੇ ਕਾਂਗਰਸ ਦੇ ਹੱਕ ਵਿਚ ਵੋਟ ਪਾਈ ਹੈ। ਅਕਾਲੀ ਦਲ ਦੇ ਜਿੱਤੇ ਦੋ ਉਮੀਦਵਾਰ ਸਪੱਸ਼ਟ ਤੌਰ ‘ਤੇ ਸ਼ਹਿਰੀ ਹਿੰਦੂ ਵੋਟ ਦੇ ਸਹਾਰੇ ਜਿੱਤ ਵੱਲ ਵਧੇ ਹਨ। ਜਦਕਿ ਹਿੰਦੂਤਵ ਦੇ ਖਿਲਾਫ ਖੜ੍ਹੇ ਸਿੱਖ ਸਮਾਜ ਦੇ ਵੱਡੇ ਹਿੱਸੇ ਨੇ ਅਕਾਲੀ ਦਲ ਦੇ ਭਾਜਪਾ ਦੇ ਜੋਟੀਦਾਰ ਹੋਣ ਕਾਰਨ ਕਾਂਗਰਸ ਨੂੰ ਵੋਟ ਦੇਣ ਲਈ ਤਰਜੀਹ ਦਿੱਤੀ ਹੈ।
ਇਸੇ ਤਰ੍ਹਾਂ ਦੁਆਬਾ ਖੇਤਰ ਵਿਚ ਹਿੰਦੂਤਵ ਦੀ ਲਹਿਰ ਤਹਿਤ ਸੰਵਿਧਾਨ ਬਦਲੇ ਜਾਣ ਦੇ ਖਦਸ਼ਿਆਂ ਕਾਰਨ ਦਲਿਤ ਵਸੋਂ ਦਾ ਵੱਡਾ ਹਿੱਸਾ ਕਤਾਰਬੰਦ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਪਿੱਛੇ ਜਾ ਖੜ੍ਹਾ ਹੋਇਆ ਹੈ। ਇਕੱਲਾ ਪੰਜਾਬ ਹੀ ਨਹੀਂ, ਹਰਿਆਣੇ ਅੰਦਰ ਵੀ ਸਿੱਖਾਂ ਦੇ ਵੱਡੇ ਹਿੱਸੇ ਵੱਲੋਂ ਹਿੰਦੂਤਵ ਖਿਲਾਫ ਕਤਾਰਬੰਦ ਹੋ ਕੇ ਕਾਂਗਰਸ ਉਮੀਦਵਾਰਾਂ ਨੂੰ ਜਿਤਾਉਣ ਦਾ ਸਪੱਸ਼ਟ ਝਲਕਾਰਾ ਸਾਹਮਣੇ ਆਇਆ ਹੈ। ਹਿੰਦੁਸਤਾਨ ਅੰਦਰ ਜਿੱਥੇ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਤੇ ਅਨਪੜ੍ਹਤਾ ਵਰਗੀਆਂ ਅਲਾਮਤਾਂ ਦਾ ਵੱਡੀ ਪੱਧਰ ਉੱਤੇ ਪਸਾਰਾ ਹੈ, ਉਥੇ ਧਾਰਮਿਕ ਖੇਤਰਾਂ ਵਿਚ ਹੋਈ ਅਜਿਹੀ ਸਫਬੰਦੀ ਬੇਹੱਦ ਖਤਰਨਾਕ ਸਾਬਤ ਹੋ ਸਕਦੀ ਹੈ।
ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀ ਪੰਜਾਬੀ ਹਮੇਸ਼ਾ ਭਾਰਤ ਤੇ ਪੰਜਾਬ ਅੰਦਰ ਸੁਚੱਜੇ ਪ੍ਰਬੰਧ ਅਤੇ ਆਰਥਿਕ ਖੁਸ਼ਹਾਲੀ ਲਈ ਸੋਚਦੇ ਰਹਿੰਦੇ ਹਨ। ਪਰ ਜਿਸ ਤਰ੍ਹਾਂ ਭਾਰਤ ਅੰਦਰ ਫਿਰਕੂ ਆਧਾਰ ਉੱਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ ਅਤੇ ਖਾਸ ਤੌਰ ‘ਤੇ ਵੱਡੇ ਰਾਜਸੀ ਨੇਤਾਵਾਂ ਵੱਲੋਂ ਅਜਿਹੀਆਂ ਫਿਰਕੂ ਅਤੇ ਧਾਰਮਿਕ ਵੰਡੀਆਂ ਨੂੰ ਖੁੱਲ੍ਹੇਆਮ ਉਤਸ਼ਾਹਿਤ ਕੀਤਾ ਜਾਂਦਾ ਹੈ, ਇਹ ਗੱਲ ਆਪਣੇ ਆਪ ਵਿਚ ਹੀ ਭਾਰਤ ਸਾਹਮਣੇ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਸਕਦੀ ਹੈ। ਫਿਰਕੂ ਦੰਗੇ, ਕਤਲੋਗਾਰਤ, ਜਾਇਦਾਦਾਂ ਦੀ ਸਾੜ-ਫੂਕ ਅਤੇ ਇਕ ਦੂਜੇ ਦੇ ਧਾਰਮਿਕ ਅਸਥਾਨਾਂ ਉਪਰ ਹਮਲੇ ਭਾਰਤ ਵਿਚ ਆਮ ਗੱਲ ਬਣੀ ਹੋਈ ਹੈ। ਹੁਣ ਜਦ ਵੱਡੇ ਨੇਤਾਵਾਂ ਵੱਲੋਂ ਖੁਦ ਫਿਰਕੂ ਪਾੜਾ ਵਧਾਉਣ ਅਤੇ ਫਿਰਕੂ ਤਨਾਅ ਵਧਾਉਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਇਸ ਦੇ ਨਤੀਜਿਆਂ ਬਾਰੇ ਕਿਆਸ ਕਰਨਾ ਕੋਈ ਬਹੁਤੀ ਸੋਚਣ ਵਾਲੀ ਗੱਲ ਨਹੀਂ ਹੈ।
ਗੁਆਂਢੀ ਦੇਸ਼ ਪਾਕਿਸਤਾਨ ਵਿਚ ਘੱਟ ਗਿਣਤੀਆਂ, ਸਿੱਖਾਂ, ਹਿੰਦੂਆਂ, ਅਹਿਮਦੀਆਂ ਅਤੇ ਹੋਰ ਫਿਰਕਿਆਂ ਨਾਲ ਹੁੰਦੀਆਂ ਵਧੀਕੀਆਂ ਕਿਸੇ ਤੋਂ ਗੁੱਝੀਆਂ ਨਹੀਂ। ਭਾਰਤ ਭਾਵੇਂ ਹੁਣ ਤੱਕ ਸੈਕੂਲਰ ਅਤੇ ਜਮਹੂਰੀ ਦੇਸ਼ ਅਖਵਾਉਂਦਾ ਆ ਰਿਹਾ ਹੈ ਅਤੇ ਕਿਸੇ ਹੱਦ ਤੱਕ ਰਾਜ ਕਰਨ ਵਾਲੀਆਂ ਪਾਰਟੀਆਂ ਵੱਲੋਂ ਸੈਕੂਲਰਿਜ਼ਮ ਅਤੇ ਜਮਹੂਰੀਅਤ ਨੂੰ ਬਚਾ ਕੇ ਰੱਖਣ ਦਾ ਪ੍ਰਪੰਚ ਵੀ ਕੀਤਾ ਜਾਂਦਾ ਰਿਹਾ ਹੈ ਜਾਂ ਕਿਸੇ ਹੱਦ ਤੱਕ ਅਜਿਹਾ ਪ੍ਰਭਾਵ ਦੇਣ ਦਾ ਵੀ ਯਤਨ ਕੀਤਾ ਜਾਂਦਾ ਰਿਹਾ ਹੈ। ਪਰ ਹੁਣ ਵੱਡੀ ਜਿੱਤ ਹਾਸਲ ਕਰਨ ਬਾਅਦ ਪਿਛਲੇ ਕੁੱਝ ਦਿਨਾਂ ਤੋਂ ਨਰਿੰਦਰ ਮੋਦੀ ਨੇ ਜਿੱਥੇ ਵੋਟਾਂ ਪੈਣ ਦੇ ਆਖਰੀ ਦਿਨ ਕੇਦਾਰਨਾਥ ਦੇ ਮੰਦਰ ਦੀ ਗੁਫਾ ਵਿਚ ਜਾ ਕੇ ਅਰਾਧਨਾ ਕਰਨ ਦੀਆਂ ਤਸਵੀਰਾਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਅਤੇ ਹੁਣ ਜਿੱਤਣ ਤੋਂ ਬਾਅਦ ਭਾਵੇਂ ਪਾਰਲੀਮੈਂਟ ਵਿਚ ਭਾਸ਼ਨ ਕਰਦਿਆਂ ਤਾਂ ਸ਼੍ਰੀ ਨਰਿੰਦਰ ਮੋਦੀ ਨੇ ਇਹ ਬਿਆਨ ਦਿੱਤਾ ਕਿ ‘ਸਬ ਕਾ ਸਾਥ, ਸਬ ਕਾ ਵਿਕਾਸ’ ਦੇ ਨਾਲ-ਨਾਲ ਹੁਣ ‘ਸਬ ਕਾ ਵਿਸ਼ਵਾਸ’ ਵੀ ਲੈਣਾ ਹੋਵੇਗਾ। ਉਨ੍ਹਾਂ ਵੱਲੋਂ ‘ਸਬ ਕਾ ਵਿਸ਼ਵਾਸ’ ਦੇ ਜੋੜੇ ਮੰਤਵ ਦਾ ਅਰਥ ਇਹ ਲਿਆ ਜਾ ਰਿਹਾ ਸੀ ਕਿ ਉਹ ਘੱਟ ਗਿਣਤੀਆਂ, ਦਲਿਤਾਂ ਅਤੇ ਹੋਰ ਸਾਰੇ ਵਰਗਾਂ ਦੇ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਵੱਲ ਮੁੜਨਗੇ। ਪਰ ਇਕ ਦਿਨ ਬਾਅਦ ਵਾਰਾਨਸੀ ਦੇ ਮੰਦਰਾਂ ਵਿਚ ਜਾ ਕੇ ਕੀਤੀ ਪੂਜਾ ਅਤੇ ਫਿਰ ਇਸ ਨੂੰ ਘੰਟਿਆਂਬੱਧੀ ਜਿਸ ਤਰ੍ਹਾਂ ਟੈਲੀਵਿਜ਼ਨਾਂ ‘ਤੇ ਘੁੰਮਾਇਆ ਗਿਆ, ਉਸ ਤੋਂ ਭਾਜਪਾ ਦੇ ਇਰਾਦਿਆਂ ਬਾਰੇ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ। ਇਨ੍ਹਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਨਰਿੰਦਰ ਮੋਦੀ ਅਤੇ ਭਾਜਪਾ ਆਗੂ ਸਮੇਤ ਇਨ੍ਹਾਂ ਦੀ ਸਰਪ੍ਰਸਤ ਆਰ.ਐੱਸ.ਐੱਸ. ਹਿੰਦੂਤਵ ਦੇ ਏਜੰਡੇ ਤੋਂ ਪਿੱਛੇ ਮੁੜਨ ਵਾਲੀ ਨਹੀਂ, ਸਗੋਂ ਉਹ ਹਿੰਦੂ ਧਾਰਮਿਕ ਪਛਾਣ ਨੂੰ ਸਥਾਪਤ ਕਰਨ ਲਈ ਹਰ ਯਤਨ ਕਰਨ ਵਿਚ ਜੁਟੀ ਹੋਈ ਹੈ।
ਹਿੰਦੂਤਵ ਦੇ ਸਹਾਰੇ ਮੋਦੀ ਦੀ ਹੋਈ ਇਸ ਜਿੱਤ ਨਾਲ ਇਕ ਵਾਰ ਤਾਂ ਸਾਰੇ ਸਿਆਸੀ ਸੰਗਠਨ ਨਿਢਾਲ ਹੋਏ ਨਜ਼ਰ ਆ ਰਹੇ ਹਨ। ਕਾਂਗਰਸ ਆਪਣੀ ਮੰਦੀ ਕਾਰਗੁਜ਼ਾਰੀ ਦੇ ਬੋਝ ਹੇਠ ਆਈ ਆਤਮ ਚਿੰਤਨ ਕਰਦੀ ਹੋਈ ਅੰਦਰੂਨੀ ਲੜਾਈ ਵਿਚ ਉਲਝ ਗਈ ਹੈ। ਉੱਤਰ ਪ੍ਰਦੇਸ਼ ਦਾ ਸਮਾਜਵਾਦੀ ਪਾਰਟੀ ਤੇ ਬਸਪਾ ਗਠਜੋੜ ਵੱਜੇ ਮੂੰਧੇ ਪਲਟੇ ਨੂੰ ਸਮਝਣ ਤੋਂ ਹੀ ਅਸਮਰੱਥ ਹੋਇਆ ਬੈਠਾ ਹੈ। ਬੰਗਾਲ ਦੀ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਮੁਖੀ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਆਪਣੇ ਵਜੂਦ ਨੂੰ ਬਚਾਉਣ ਦੀ ਵੰਗਾਰ ਪੈਦਾ ਹੋ ਗਈ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੀ ਤੇਲਗੂ ਦੇਸ਼ਮ ਪਾਰਟੀ ਲਈ ਵੀ ਮੋਦੀ ਦੀ ਜਿੱਤ ਨੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਕੁੱਝ ਮਹੀਨੇ ਪਹਿਲਾਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਸਥਾਪਿਤ ਹੋਈਆਂ ਕਾਂਗਰਸ ਸਰਕਾਰਾਂ ਵੀ ਖਤਰੇ ਮੂੰਹ ਆਈਆਂ ਖੜ੍ਹੀਆਂ ਹਨ। ਇਹ ਦੋਵੇਂ ਸਰਕਾਰਾਂ ਘੱਟ ਗਿਣਤੀ ਵਾਲੀਆਂ ਹਨ ਅਤੇ ਬਸਪਾ ਦੇ ਦੋ-ਦੋ ਵਿਧਾਇਕਾਂ ਸਹਾਰੇ ਚੱਲ ਰਹੀਆਂ ਹਨ। ਇਸ ਤਰ੍ਹਾਂ ਇਨ੍ਹਾਂ ਸਰਕਾਰਾਂ ਹੇਠੋਂ ਕਿਸੇ ਸਮੇਂ ਵੀ ਜ਼ਮੀਨ ਖਿਸਕ ਸਕਦੀ ਹੈ।
ਪੰਜਾਬ ਅੰਦਰ ਦੇਖਿਆ ਜਾਵੇ, ਤਾਂ ਹਿੰਦੂਤਵ ਦੇ ਸਹਾਰੇ ਬਹੁਗਿਣਤੀ ਵਾਲੀਆਂ ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟਾਂ ਭਾਜਪਾ ਨੇ ਜਿੱਤ ਲਈਆਂ ਹਨ ਅਤੇ ਫਿਰੋਜ਼ਪੁਰ ਅਤੇ ਬਠਿੰਡਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਹਨ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ ਵੀ ਹਿੰਦੂ ਵੋਟਰਾਂ ਦੇ ਸਹਾਰੇ ਹੀ ਹੋਈ ਹੈ, ਜਦਕਿ ਫਿਰੋਜ਼ਪੁਰ ਵਿਚ ਵਧੇਰੇ ਗਿਣਤੀ ਹਿੰਦੂ ਵੋਟਰ ਹੀ ਵੱਸਦੇ ਹਨ। ਬਾਕੀ 9 ਸੀਟਾਂ ਵਿਚੋਂ ਇਕ ‘ਆਪ’ ਦੇ ਉਮੀਦਵਾਰ ਅਤੇ 8 ਕਾਂਗਰਸ ਦੇ ਹਿੱਸੇ ਆਈਆਂ ਹਨ। ਪੰਜਾਬ ਅੰਦਰ ਕਾਂਗਰਸ ਦੀ ਬੇਹੱਦ ਮੰਦੀ ਕਾਰਗੁਜ਼ਾਰੀ ਦੇ ਬਾਵਜੂਦ 8 ਸੀਟਾਂ ਤੋਂ ਜਿੱਤ ਆਪਣੇ ਆਪ ਵਿਚ ਕ੍ਰਿਸ਼ਮਾ ਸਮਝੀ ਜਾ ਰਹੀ ਹੈ। ਇਹ ਜਿੱਤ ਅਸਲ ਵਿਚ ਹਿੰਦੂਤਵ ਦੀ ਲਹਿਰ ਦੇ ਖਿਲਾਫ ਸਿੱਖਾਂ ਦੀ ਹੋਈ ਕਤਾਰਬੰਦੀ ਦਾ ਹੀ ਸਿੱਟਾ ਹੈ। ਅਕਾਲੀ ਦਲ ਲਈ ਇਹ ਚੋਣ ਨਤੀਜੇ ਵੱਡੀ ਚੁਣੌਤੀ ਬਣ ਕੇ ਉਭਰੇ ਹਨ। ਹਿੰਦੂਤਵ ਦੀ ਲਹਿਰ ‘ਤੇ ਸਵਾਰ ਹੋ ਕੇ ਭਾਵੇਂ ਬਾਦਲ ਪਰਿਵਾਰ ਜਿੱਤ ਗਿਆ ਹੈ, ਪਰ ਆਪਣਾ ਮੁੱਖ ਆਧਾਰ ਸਿੱਖ ਸਮਾਜ ਦਾ ਵੱਡਾ ਹਿੱਸਾ ਉਸ ਕੋਲੋਂ ਦੂਰ ਚਲਿਆ ਗਿਆ ਹੈ। ਅਕਾਲੀ ਲੀਡਰਸ਼ਿਪ ਲਈ ਆਪਣੇ ਗੁਆਚੇ ਆਧਾਰ ਨੂੰ ਮੁੜ ਸਥਾਪਿਤ ਕਰਨ ਦੀ ਵੱਡੀ ਚੁਣੌਤੀ ਹੈ ਅਤੇ ਇਹ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਸਿੱਖ ਸਮਾਜ ਨੂੰ ਰਾਜੀ ਕਰਨ ਲਈ ਅਕਾਲੀ ਦਲ ਭਾਜਪਾ ਨਾਲੋਂ ਆਪਣਾ ਨਾਤਾ ਤੋੜੇਗਾ? ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਧਾਰਮਿਕ ਆਧਾਰ ‘ਤੇ ਹੋਈ ਅਜਿਹੀ ਵਿਆਪਕ ਸਫਬੰਦੀ ਭਾਰਤ ਦੇ ਵਿਕਾਸ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਵੀ ਨੁਕਸਾਨ ਪਹੁੰਚਾਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article