ਮੁੰਬਈ, 19 ਜੁਲਾਈ (ਪੰਜਾਬ ਮੇਲ)- ਫਿਲਮ ਰੋਡ ਤੇ ਪਿਆਰ ਤੁਨੇ ਕਯਾ ਕੀਆ ਦੇ ਨਿਰਦੇਸ਼ਕ ਰਜਤ ਮੁਖਰਜੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਐਤਵਾਰ ਤੜਕੇ ਗੁਰਦਿਆਂ ਦੀ ਬਿਮਾਰੀ ਕਾਰਨ ਆਖਰੀ ਸਾਹ ਲਿਆ। ਮੁਖਰਜੀ ਦੇ ਕਰੀਬੀ ਦੋਸਤ ਨਿਰਮਾਤਾ ਅਨੀਸ਼ ਰੰਜਨ ਨੇ ਕਿਹਾ ਕਿ ਨਿਰਦੇਸ਼ਕ ਨੇ ਜੈਪੁਰ ਵਿੱਚ ਆਖਰੀ ਸਾਹ ਲਿਆ, ਜਿਥੇ ਉਹ ਹੋਲੀ ਦੌਰਾਨ ਆਪਣੇ ਪਰਿਵਾਰ ਕੋਲ ਗਿਆ ਸੀ ਪਰ ਤਾਲਾਬੰਦੀ ਕਾਰਨ ਉਥੇ ਹੀ ਫਸ ਗਿਆ।