PUNJABMAILUSA.COM

ਹਿਲੇਰੀ ਨਾਲ ਬਹਿਸ ਦੌਰਾਨ ਟਰੰਪ ਚਾਰੋ ਖਾਨੇ ਚਿੱਤ

ਹਿਲੇਰੀ ਨਾਲ ਬਹਿਸ ਦੌਰਾਨ ਟਰੰਪ ਚਾਰੋ ਖਾਨੇ ਚਿੱਤ

ਹਿਲੇਰੀ ਨਾਲ ਬਹਿਸ ਦੌਰਾਨ ਟਰੰਪ ਚਾਰੋ ਖਾਨੇ ਚਿੱਤ
September 28
10:34 2016

* ਹਿਲੇਰੀ ਨੂੰ ਮਿਲਿਆ ਭਾਰੀ ਸਮਰਥਨ
* ਟਰੰਪ ਦੇ ਸਵਾਲਾਂ ਦਾ ਦਿੱਤਾ ਠੋਕਵਾਂ ਜਵਾਬ
* 8 ਨਵੰਬਰ ਨੂੰ ਹੋਣ ਜਾ ਰਹੀਆਂ ਨੇ ਰਾਸ਼ਟਰਪਤੀ ਚੋਣਾਂ

trump-hillaryਹੈਂਪਸਟੱਡ, 28 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਪਹਿਲਾਂ ਹਿਲੇਰੀ ਕਲਿੰਟਨ (68) ਅਤੇ ਡੋਨਲਡ ਟਰੰਪ (70) ਵਿਚਕਾਰ ਹੋਈ ਪਹਿਲੀ ਬਹਿਸ ਦੌਰਾਨ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਦੋਵੇਂ ਉਮੀਦਵਾਰ ਮਿਹਣੋ-ਮਿਹਣੀ ਹੋਏ। ਹਿਲੇਰੀ ਦੀਆਂ ਦਲੀਲਾਂ ਅਤੇ ਠਰ੍ਹੰਮੇ ਨਾਲ ਦਿੱਤੇ ਜਵਾਬਾਂ ਨਾਲ ਟਰੰਪ ਬਹਿਸ ‘ਚ ਚਾਰੋ ਖਾਨੇ ਚਿੱਤ ਹੋ ਗਏ। ਲੱਖਾਂ ਅਮਰੀਕੀਆਂ ਨੇ ਕਰੀਬ ਡੇਢ ਘੰਟੇ ਦੀ ਬਹਿਸ ਨੂੰ ਦੇਖਿਆ ਅਤੇ ਨਸਲਵਾਦ, ਦਹਿਸ਼ਤਗਰਦੀ ਬਾਰੇ ਦੋਹਾਂ ਆਗੂਆਂ ਨੂੰ ਜਾਣਨ ਦੇ ਨਾਲ ਉਨ੍ਹਾਂ ਦੇ ਮਿਜ਼ਾਜ ਨੂੰ ਵੀ ਜਾਣਿਆ। ਬਹਿਸ ਦੀ ਸ਼ੁਰੂਆਤ ‘ਚ ਭਾਵੇਂ ਟਰੰਪ ਭਾਰੂ ਹੁੰਦੇ ਦਿਖਾਈ ਦਿੱਤੇ ਪਰ ਬਾਅਦ ‘ਚ ਉਹ ਆਪਣੀਆਂ ਬੇਤੁਕੀਆਂ ਦਲੀਲਾਂ ਦੇ ਜਾਲ ‘ਚ ਫਸ ਗਏ ਅਤੇ ਫਿਰ ਹਿਲੇਰੀ ਕਲਿੰਟਨ ਨੇ ਮੇਲਾ ਲੁੱਟ ਲਿਆ। ਟੀ.ਵੀ. ‘ਤੇ ਹੋਣ ਵਾਲੀਆਂ ਤਿੰਨ ਬਹਿਸਾਂ ‘ਚੋਂ ਪਹਿਲੀ ਬਹਿਸ ਦੌਰਾਨ ਕੋਈ ਫ਼ੈਸਲਾ ਨਾ ਲੈ ਸਕਣ ਵਾਲੇ ਵੋਟਰਾਂ ਨੂੰ ਲੁਭਾਉਣ ਲਈ ਹਰ ਹਰਬਾ ਵਰਤਿਆ ਗਿਆ। ਹਿਲੇਰੀ ਨੇ ਦ੍ਰਿੜ੍ਹਤਾ ਨਾਲ ਮੌਜੂਦਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਨੀਤੀਆਂ ਦਾ ਵੀ ਬਚਾਅ ਕੀਤਾ।
ਆਪਣੇ ਚੋਣ ਪ੍ਰਚਾਰ ਦੌਰਾਨ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਅਤੇ ਰਿਐਲਟੀ ਟੀ.ਵੀ. ਸਟਾਰ ਟਰੰਪ ਇਕ-ਦੂਜੇ ਖ਼ਿਲਾਫ਼ ਜ਼ਹਿਰ ਉਗਲਦੇ ਰਹੇ ਸਨ ਪਰ 8 ਨਵੰਬਰ ਨੂੰ ਹੋਣ ਜਾ ਰਹੀ ਵੋਟਿੰਗ ਤੋਂ ਪਹਿਲਾਂ ਇਹ ਪਹਿਲੀ ਵਾਰੀ ਸੀ, ਜਦੋਂ ਦੋਵੇਂ ਆਗੂ ਆਹਮੋ-ਸਾਹਮਣੇ ਆਏ ਅਤੇ ਉਨ੍ਹਾਂ ਇਕ-ਦੂਜੇ ਦੀਆਂ ਨੀਤੀਆਂ ਨੂੰ ਭੰਡਦਿਆਂ ਨਿੱਜੀ ਹਮਲੇ ਵੀ ਕੀਤੇ।
ਸੀ.ਐੱਨ.ਐੱਨ./ਓ.ਆਰ.ਸੀ. ਸਰਵੇਖਣ ‘ਚ ਹਿਲੇਰੀ ਨੂੰ 62 ਫ਼ੀਸਦੀ ਵੋਟਰਾਂ ਦੀ ਹਮਾਇਤ ਦਰਸਾਉਂਦਿਆਂ ਸਪੱਸ਼ਟ ਜੇਤੂ ਐਲਾਨਿਆ ਗਿਆ ਹੈ, ਜਦਕਿ ਟਰੰਪ ਨੂੰ ਮਹਿਜ਼ 27 ਫ਼ੀਸਦੀ ਵੋਟਰਾਂ ਨੇ ਹਮਾਇਤ ਦਿੱਤੀ। ਰੀਅਲ ਐਸਟੇਟ ਦੇ ਸਭ ਤੋਂ ਵੱਡੇ ਕਾਰੋਬਾਰੀ ਅਤੇ ਵਿਵਾਦਤ ਆਗੂ ਟਰੰਪ ਨੇ ਹਿਲੇਰੀ ਨੂੰ ਪਿੱਛੇ ਜਿਹੇ ਹੋਏ ਨਮੂਨੀਏ ‘ਤੇ ਤਨਜ਼ ਕਸਦਿਆਂ ਉਸ ਦੇ ਦਮ-ਖ਼ਮ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਹਿਲੇਰੀ ਕਲਿੰਟਨ ਪੂਰੀ ਬਹਿਸ ਦੌਰਾਨ ਟਰੰਪ ਦੇ ਹਰ ਸਵਾਲ ਦਾ ਮੂੰਹ ਤੋੜਵਾਂ ਜਵਾਬ ਦਿੰਦੀ ਰਹੀ ਅਤੇ ਟਰੰਪ ਦੇ ਮਿਜ਼ਾਜ ਰਾਹੀਂ ਉਸ ਨੂੰ ਰੱਖਿਆਤਮਕ ਅੰਦਾਜ਼ ‘ਚ ਲੈ ਆਂਦਾ। ਉਸ ਨੇ ਟਰੰਪ ਦੇ ਟੈਕਸ ਭਰਨ ਦੀ ਜਾਣਕਾਰੀ ਸਾਂਝਿਆ ਨਾ ਕਰਨ, ਨਸਲੀ ਅਤੇ ਮਹਿਲਾਵਾਂ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ।
ਹਿਲੇਰੀ ਦੇ ਦਮ-ਖ਼ਮ (ਸਟੈਮਿਨਾ) ਬਾਰੇ ਟਰੰਪ ਨੇ ਕਿਹਾ, ”ਉਸ ਦੀ ਦਿੱਖ ਚੰਗੀ ਨਹੀਂ ਹੈ। ਉਸ ਕੋਲ ਦਮ-ਖ਼ਮ ਵੀ ਨਹੀਂ ਹੈ। ਇਸ ਮੁਲਕ ਦਾ ਰਾਸ਼ਟਰਪਤੀ ਬਣਨ ਲਈ ਤੁਹਾਡੇ ਕੋਲ ਚੰਗਾ ਦਮ-ਖ਼ਮ ਹੋਣਾ ਚਾਹੀਦਾ ਹੈ।” ਹਿਲੇਰੀ ਨੇ ਇਸ ਦਾ ਠੋਕਵਾਂ ਜਵਾਬ ਦਿੰਦਿਆਂ ਕਿਹਾ, ”ਤੁਸੀਂ ਜਦੋਂ 112 ਮੁਲਕਾਂ ‘ਚ ਜਾਓਗੇ ਅਤੇ ਸ਼ਾਂਤੀ ਸਮਝੌਤੇ, ਗੋਲੀਬੰਦੀ ਜਾਂ ਨਾਰਾਜ਼ਗੀ ਨੂੰ ਝੱਲੋਗੇ ਜਾਂ ਕਾਂਗਰਸ ਕਮੇਟੀ ਮੂਹਰੇ 11 ਘੰਟਿਆਂ ਤੱਕ ਆਪਣੀ ਹਾਜ਼ਰੀ ਭਰੋਗੇ, ਤਾਂ ਹੀ ਤੁਸੀਂ ਮੇਰੇ ਨਾਲ ਸਟੈਮਿਨਾ ਬਾਰੇ ਗੱਲ ਕਰ ਸਕਦੇ ਹੋ।”
ਟਰੰਪ ਨੇ ਕਿਹਾ ਕਿ ਉਹ ਆਪਣੀਆਂ ਟੈਕਸ ਰਿਟਰਨਾਂ ਤਾਂ ਹੀ ਜਾਰੀ ਕਰੇਗਾ ਜੇਕਰ ਹਿਲੇਰੀ ਵੱਲੋਂ ਹਟਾਈਆਂ ਗਈਆਂ 33 ਹਜ਼ਾਰ ਈਮੇਲ ਨੂੰ ਉਹ ਜਨਤਕ ਕਰੇਗੀ। ਹਿਲੇਰੀ ਨੇ ਨਿੱਜੀ ਈਮੇਲਾਂ ਨੂੰ ਪ੍ਰਾਈਵੇਟ ਸਰਵਰ ‘ਤੇ ਪਾਉਣ ਦੀ ਆਪਣੀ ਗਲਤੀ ਸਵੀਕਾਰਦਿਆਂ ਆਖਿਆ ਕਿ ਟਰੰਪ ਕੁਝ ਖ਼ਾਸ ਕਾਰਨਾਂ ਕਰ ਕੇ ਟੈਕਸ ਰਿਟਰਨਾਂ ਜਾਰੀ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਉਹ ਅਮੀਰ ਨਾ ਹੋਵੇ। ਦੂਜਾ, ਉਹ ਦਾਨੀ ਨਾ ਹੋਵੇ। ਤੀਜਾ ਉਸ ਦੇ ਕਾਰੋਬਾਰੀ ਸੌਦਿਆਂ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਰਿਪੋਰਟਾਂ ਮੁਤਾਬਕ ਉਹ ਵਾਲ ਸਟਰੀਟ ਤੇ ਵਿਦੇਸ਼ੀ ਬੈਂਕਾਂ ਦਾ 65 ਕਰੋੜ ਡਾਲਰ ਦਾ ਕਰਜ਼ਦਾਰ ਹੈ।
ਬਹਿਸ ਦੌਰਾਨ ਟਰੰਪ ਨੂੰ ਵਾਰ-ਵਾਰ ਪਾਣੀ ਪੀਂਦੇ ਦੇਖਿਆ ਗਿਆ। ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਟਰੰਪ ਦੇ ਮਿਜ਼ਾਜ ਨੂੰ ਘੇਰੇ ‘ਚ ਲੈਂਦਿਆਂ ਕਿਹਾ ਕਿ ਉਹ ਛੇਤੀ ਹੀ ਅਤੇ ਆਸਾਨੀ ਨਾਲ ਭੜਕ ਜਾਂਦਾ ਹੈ। ਇਸ ਕਰ ਕੇ ਉਸ ਦੀਆਂ ਉਂਗਲਾਂ ਪਰਮਾਣੂ ਕੋਡ ਨੇੜੇ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਸੰਕੇਤ ਦਿੱਤਾ ਕਿ ਉਹ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਨ ਦਾ ਹੱਕਦਾਰ ਨਹੀਂ ਹੈ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਰੌਂਅ ‘ਚ ਆ ਕੇ ਪਰਮਾਣੂ ਹਥਿਆਰਾਂ ਦਾ ਬਟਨ ਹੀ ਨਾ ਨੱਪ ਦੇਵੇ।
ਹਿਲੇਰੀ ਕਲਿੰਟਨ ਨੇ ਕਿਹਾ ਕਿ ਟਰੰਪ ਮਹਿਲਾਵਾਂ ਦਾ ਸਨਮਾਨ ਕਰਨਾ ਨਹੀਂ ਜਾਣਦੇ ਅਤੇ ਬੀਤੇ ‘ਚ ਉਹ ਔਰਤਾਂ ਨੂੰ ਬੇਇੱਜ਼ਤ ਕਰਦੇ ਰਹੇ ਹਨ। ਉਨ੍ਹਾਂ ਕਿਹਾ, ”ਟਰੰਪ ਸੁੰਦਰਤਾ ਮੁਕਾਬਲਿਆਂ ਨੂੰ ਪਸੰਦ ਕਰਦੇ ਹਨ, ਉਨ੍ਹਾਂ ਔਰਤਾਂ ਨਾਲ ਘੁੰਮਦੇ ਵੀ ਰਹਿੰਦੇ ਹਨ ਪਰ ਫਿਰ ਉਨ੍ਹਾਂ ਨੂੰ ਹੀ ‘ਮਿਸ ਪਿੱਗੀ’ ਆਖਦੇ ਹਨ। ਇਥੋਂ ਤੱਕ ਕਿ ਉਨ੍ਹਾਂ ਨੂੰ ‘ਮਿਸ ਹਾਊਸਕੀਪਿੰਗ’ ਵੀ ਪੁਕਾਰਦੇ ਹਨ।” ਬਹਿਸ ਦੌਰਾਨ ਟਰੰਪ ਕੁਝ ਆਖਦੇ-ਆਖਦੇ ਰੁਕ ਗਏ ਪਰ ਉਨ੍ਹਾਂ ਬਾਅਦ ‘ਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਹਿਲੇਰੀ ਦੇ ਪਤੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਸੈਕਸ ਸਕੈਂਡਲ ਨੂੰ ਉਠਾਉਣ ਬਾਰੇ ਸੋਚਿਆ ਸੀ ਪਰ ਉਨ੍ਹਾਂ ਸੋਚਿਆ ਕਿ ਅਜਿਹਾ ਵਤੀਰਾ ਨਹੀਂ ਅਪਣਾਇਆ ਜਾਣਾ ਚਾਹੀਦਾ ਕਿਉਂਕਿ ਬਹਿਸ ਦੌਰਾਨ ਉਨ੍ਹਾਂ ਦੀ ਧੀ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।

**********************************

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article