ਹਿਲੇਰੀ ਕਲਿੰਟਨ ਰਾਜਨੀਤਕ ਜੀਵਨ ਛੱਡ ਕੇ ਫੇਸਬੁੱਕ ਦੀ ਅਗਵਾਈ ਕਰਨ ਦੀ ਰੱਖਦੀ ਹੈ ਇੱਛਾ

ਸਾਨ ਫਰਾਂਸਿਸਕੋ, 27 ਮਈ (ਪੰਜਾਬ ਮੇਲ)- ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਰਾਜਨੀਤਕ ਜੀਵਨ ਛੱਡ ਕੇ ਵਿਸ਼ਵ ਦੀ ਸਭ ਤੋਂ ਵੱਡੀ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੀ ਅਗਵਾਈ ਕਰਨ ਦੀ ਇੱਛਾ ਰੱਖਦੀ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਮੈਸਾਚੁਸੇਟਸ ਦੇ ਡੈਮੋਕ੍ਰੇਟ ਅਟਾਰਨੀ ਜਨਰਲ ਮੌਰਾ ਹੀਲੇ ਨੇ ਜਦੋਂ ਹਿਲੇਰੀ ਨੂੰ ਪੁੱਛਿਆ ਕਿ ਉਹ ਕਿਹੜੀ ਕੰਪਨੀ ਦੀ ਸੀ.ਈ.ਓ ਬਣਨਾ ਪਸੰਦ ਕਰੇਗੀ ਤਾਂ ਇਸ ਦੇ ਜਵਾਬ ਵਿਚ ਹਿਲੇਰੀ ਨੇ ਬਿਨਾਂ ਸੋਚੇ-ਸਮਝੇ ਫੇਸਬੁੱਕ ਦਾ ਨਾਂ ਲਿਆ। ਹਿਲੇਰੀ ਨੇ ਕਿਹਾ, ‘ਇਹ ਦੁਨੀਆ ਵਿਚ ਸਮਾਚਾਰ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ। ਸਾਡੇ ਦੇਸ਼ ਦੀ ਇਕ ਵੱਡੀ ਆਬਾਦੀ ਨੂੰ ਫੇਸਬੁੱਕ ਤੋਂ ਹੀ ਖਬਰਾਂ ਮਿਲਦੀਆਂ ਹਨ, ਫਿਰ ਚਾਰੇ ਉਹ ਸੱਚੀਆਂ ਹੋਣ ਜਾਂ ਝੁੱਠੀਆਂ।’
ਹਿਲੇਰੀ ਸ਼ੁੱਕਰਵਾਰ ਨੂੰ ਹਾਰਵਰਡ ਵਿਚ ਸੀ, ਜਿੱਥੇ ਉਨ੍ਹਾਂ ਨੂੰ ਰੈਡਕਲਿਫ ਮੈਡਲ ਨਾਲ ਨਵਾਜਿਆ ਗਿਆ। ਇਹ ਪੁਰਸਕਾਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਮਾਜ ‘ਤੇ ਪਰਿਵਰਤਨਕਾਰੀ ਪ੍ਰਭਾਵ ਪਾਇਆ ਹੋਵੇ। ਦੱਸ ਦੇਈਏ ਕਿ ਫੇਸਬੁੱਕ ਕੈਮਬ੍ਰਿਜ ਐਨਲਾਲੇਟਿਕ ਨੇ ਫੇਸਬੁੱਕ ਦੇ 8.7 ਕਰੋੜ ਯੂਜ਼ਰਸ ਦੇ ਡਾਟਾ ਦੀ ਗਲਤ ਵਰਤੋਂ ਕੀਤੀ ਸੀ।