PUNJABMAILUSA.COM

ਹਿਲੇਰੀ ਕਲਿੰਟਨ ਨੂੰ ਮਿਲਿਆ ਵੱਡਾ ਸਮਰਥਨ

ਹਿਲੇਰੀ ਕਲਿੰਟਨ ਨੂੰ ਮਿਲਿਆ ਵੱਡਾ ਸਮਰਥਨ

ਹਿਲੇਰੀ ਕਲਿੰਟਨ ਨੂੰ ਮਿਲਿਆ ਵੱਡਾ ਸਮਰਥਨ
July 13
10:33 2016

17
ਬਰਨੀ ਸੈਂਡਰਸ ਨੇ ਦਿੱਤੀ ਆਪਣੀ ਹਮਾਇਤ
ਨਿਊ ਹੈਂਪਸ਼ਾਇਰ, (ਪੰਜਾਬ ਮੇਲ)- ਡੈਮੋਕ੍ਰੇਟ ਪਾਰਟੀ ਦੀ ਮੁੱਖ ਦਾਅਵੇਦਾਰ ਹਿਲੇਰੀ ਕਲਿੰਟਨ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ, ਜਦੋਂ ਉਸ ਦੇ ਆਪਣੇ ਹੀ ਡੈਮੋਕ੍ਰੇਟ ਪਾਰਟੀ ਦੇ ਵਿਰੋਧੀ ਉਮੀਦਵਾਰ ਬਰਨੀ ਸੈਂਡਰਸ ਨੇ ਆਖਿਰਕਾਰ ਆਪਣਾ ਸਮਰਥਨ ਉਸ ਨੂੰ ਦੇ ਦਿੱਤਾ। ਇਸ ਨਾਲ 8 ਨਵੰਬਰ ਨੂੰ ਅਮਰੀਕਾ ਦੀਆਂ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਮੁੱਖ ਤੌਰ ‘ਤੇ ਦੋ ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ।
ਡੈਮੋਕ੍ਰੇਟ ਪਾਰਟੀ ਵੱਲੋਂ ਹਿਲੇਰੀ ਕਲਿੰਟਨ ਉਮੀਦਵਾਰ ਹੋਏਗੀ। ਜਦਕਿ ਰਿਪਬਲਿਕਨ ਪਾਰਟੀ ਵੱਲੋਂ ਹੁਣ ਤੱਕ ਡੋਨਾਲਡ ਟਰੰਪ ਨੇ ਪ੍ਰਾਇਮਰੀ ਚੋਣਾਂ ਜਿੱਤੀਆਂ ਹਨ, ਪਰ ਹਾਲੇ ਤੱਕ ਉਸ ਦੀ ਆਪਣੀ ਪਾਰਟੀ ਨੇ ਟਰੰਪ ਨੂੰ ਇੰਡੋਰਸ ਨਹੀਂ ਕੀਤਾ।
ਮੰਗਲਵਾਰ ਨੂੰ ਨਿਊ ਹੈਂਪਸ਼ਾਇਰ ਵਿਖੇ ਹੋਏ ਇਕ ਭਰਵੇਂ ਸਮਾਗਮ ਦੌਰਾਨ ਡੈਮੋਕ੍ਰੇਟ ਪਾਰਟੀ ਦੇ ਬਰਨੀ ਸੈਂਡਰਸ ਨੇ ਅੱਧੇ ਘੰਟੇ ਦੀ ਤਕਰੀਰ ਕੀਤੀ, ਜਿਸ ਦੌਰਾਨ ਉਸ ਨੇ ਹਿਲੇਰੀ ਕਲਿੰਟਨ ਦੇ ਹੱਕ ਵਿਚ ਗੁਣਗਾਨ ਕੀਤਾ ਅਤੇ ਆਪਣਾ ਸਮਰਥਨ ਉਸ ਨੂੰ ਦੇ ਦਿੱਤਾ। 74 ਸਾਲਾ ਬਰਨੀ ਸੈਂਡਰਸ ਚਾਹੇ ਪਿਛਲੇ ਦਿਨਾਂ ਦੌਰਾਨ ਪ੍ਰਾਇਮਰੀ ਚੋਣਾਂ ‘ਚ ਹਿਲੇਰੀ ਕਲਿੰਟਨ ਤੋਂ ਪਛੜ ਗਏ ਸਨ, ਪਰ ਫਿਰ ਵੀ ਉਸ ਨੇ ਆਪਣੀ ਹਾਰ ਸਵੀਕਾਰ ਨਹੀਂ ਕੀਤੀ ਸੀ। ਇਸ ਕਰਕੇ ਡੈਮੋਕ੍ਰੇਟ ਵੋਟਰ ਦੁਚਿੱਤੀ ਵਿਚ ਸਨ।
ਸੈਂਡਰਸ ਦੇ ਸਮਰਥਨ ਨਾਲ ਹਿਲੇਰੀ ਕਲਿੰਟਨ ਡੈਮੋਕ੍ਰੇਟ ਪਾਰਟੀ ਦੀ ਇਕ ਮਜ਼ਬੂਤ ਦਾਅਵੇਦਾਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਆਪਣੀ ਤਕਰੀਰ ਵਿਚ ਹਿਲੇਰੀ ਨੇ ਇੰਮੀਗ੍ਰੇਸ਼ਨ, ਮੈਡੀਕੈਲ ਅਤੇ ਟੈਕਸ ਆਦਿ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਲ ਹੀ ਬਰਨੀ ਸੈਂਡਰਸ ਨੂੰ ਸਮਰਥਨ ਦੇਣ ‘ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਸੈਂਡਰਸ ਦੀਆਂ ਯੋਜਨਾਵਾਂ ਨੂੰ ਵੀ ਲਾਗੂ ਕਰਾਵਾਂਗੀ, ਜਿਸ ਨਾਲ ਅਮਰੀਕਾ ਦੇ ਨਾਗਰਿਕਾਂ ਨੂੰ ਫਾਇਦਾ ਹੋਵੇਗਾ।
ਉੱਧਰ ਦੂਜੇ ਪਾਸੇ ਇਸ ਸਮਰਥਨ ਨਾਲ ਡੋਨਾਲਡ ਟਰੰਪ ਦੇ ਚੋਣ ਨੂੰ ਸੱਟ ਵੱਜੀ ਹੈ। ਦੋਵਾਂ ਡੈਮੋਕ੍ਰੇਟ ਉਮੀਦਵਾਰਾਂ ਦੇ ਇਕੱਠੇ ਹੋਣ ਨਾਲ ਅਤੇ ਬਰਨੀ ਸੈਂਡਰਸ ਵੱਲੋਂ ਹਿਲੇਰੀ ਕਲਿੰਟਨ ਨੂੰ ਸਮਰਥਨ ਦਿੱਤੇ ਜਾਣ ਨਾਲ, ਹਿਲੇਰੀ ਕਲਿੰਟਨ ਦੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਬਣ ਗਈ ਹੈ। ਜੇ ਅਜਿਹਾ ਹੋ ਜਾਂਦਾ ਹੈ, ਤਾਂ ਹਿਲੇਰੀ ਕਲਿੰਟਨ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

Read Full Article
    ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

Read Full Article
    ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

Read Full Article
    ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

Read Full Article
    ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

Read Full Article
    ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

Read Full Article
    ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

Read Full Article
    ਔਰੇਗਨ ਸੂਬੇ  ਦੇ ਸਕੂਲਾਂ ‘ਚ ਗਦਰ  ਲਹਿਰ ਬਾਰੇ ਪੜਾਇਆ ਜਾਵੇਗਾ

ਔਰੇਗਨ ਸੂਬੇ ਦੇ ਸਕੂਲਾਂ ‘ਚ ਗਦਰ ਲਹਿਰ ਬਾਰੇ ਪੜਾਇਆ ਜਾਵੇਗਾ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

Read Full Article
    ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

Read Full Article
    ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

Read Full Article
    ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

Read Full Article
    ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

Read Full Article