ਹਿਊਸਟਨ ‘ਚ ਚੀਨੀ ਕੌਂਸਲਖਾਨਾ ਬੰਦ ਕਰਨ ਦੇ ਫੈਸਲੇ ਦੇ ਜਵਾਬ ‘ਚ ਚੀਨ ਨੇ ਵੀ ਅਮਰੀਕੀ ਕੌਂਸਲਖਾਨਾ ਬੰਦ ਕਰਨ ਲਈ ਕਿਹਾ

299
Share

ਪੇਈਚਿੰਗ, 24 ਜੁਲਾਈ (ਪੰਜਾਬ ਮੇਲ)- ਚੀਨ ਨੇ ਹਿਊਸਟਨ ਵਿੱਚ ਚੀਨੀ ਕੌਂਸਲਖਾਨੇ ਨੂੰ ਬੰਦ ਕਰਨ ਦੇ ਅਮਰੀਕੀ ਫੈਸਲੇ ਦਾ ਜਵਾਬ ਦਿੰਦਿਆਂ ਚੇਂਗਦੂ ਸਥਿਤ ਅਮਰੀਕੀ ਕੌਂਸਲਖਾਨਾ ਬੰਦ ਕਰਨ ਲਈ ਆਖ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਚੀਨ ਨੇ ਇੱਥੇ ਅਮਰੀਕੀ ਸਫਾਰਤਖਾਨੇ ਨੂੰ ਆਪਣੇ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਹੈ ਕਿ ਉਹ ਚੇਂਗਦੂ ਵਿੱਚ ਆਪਣਾ ਕੌਂਸਲਖਾਨਾ ਬੰਦ ਕਰ ਦੇਵੇ।


Share