PUNJABMAILUSA.COM

ਹਾਰਟ ਆਫ ਏਸ਼ੀਆ ਸੰਮੇਲਨ; ਅੱਤਵਾਦ ਨੂੰ ਮਿਲ ਕੇ ਖਤਮ ਕਰਨ ਦਾ ਸੱਦਾ

ਹਾਰਟ ਆਫ ਏਸ਼ੀਆ ਸੰਮੇਲਨ; ਅੱਤਵਾਦ ਨੂੰ ਮਿਲ ਕੇ ਖਤਮ ਕਰਨ ਦਾ ਸੱਦਾ

ਹਾਰਟ ਆਫ ਏਸ਼ੀਆ ਸੰਮੇਲਨ; ਅੱਤਵਾਦ ਨੂੰ ਮਿਲ ਕੇ ਖਤਮ ਕਰਨ ਦਾ ਸੱਦਾ
December 07
09:59 2016

22
ਅੰਮ੍ਰਿਤਸਰ, 7 ਦਸੰਬਰ (ਪੰਜਾਬ ਮੇਲ)- ਹਾਰਟ ਆਫ ਏਸ਼ੀਆ ਸੰਮੇਲਨ ‘ਚ ਮੁੱਖ ਮੁੱਦਾ ਅੱਤਵਾਦ ਨਾਲ ਮੁਕਾਬਲਾ ਕਰਨਾ ਹੀ ਟੀਚੇ ‘ਤੇ ਰਿਹਾ ਤੇ ਇਸ ਨੇ ਪਾਕਿਸਤਾਨ ਨੂੰ ਇਕ ਸਪੱਸ਼ਟ ਸੰਦੇਸ਼ ਭੇਜਿਆ ਹੈ ਕਿ ਅੱਤਵਾਦ ਤੇ ਹਿੰਸਕ ਕੱਟੜਵਾਦ ਸ਼ਾਂਤੀ ਲਈ ਸਭ ਤੋਂ ਵੱਡਾ ਖਤਰਾ ਹੈ। ਇਸ ਦੋ ਦਿਨਾਂ ਸੰਮੇਲਨ ਦੀ ਚਰਚਾ ਤੋਂ ਬਾਅਦ ‘ਅੰਮ੍ਰਿਤਸਰ ਐਲਾਨਨਾਮਾ’ ਜਾਰੀ ਕੀਤਾ ਗਿਆ, ਜਿਸ ‘ਚ ਅੱਤਵਾਦੀ ਟਿਕਾਣਿਆਂ ਨੂੰ ਮਲੀਆਮੇਟ ਕਰਨ ਤੇ ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਪਸੀ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਭਾਵੇਂ ਇਨ੍ਹਾਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਇਕ ਖੇਤਰੀ ਢਾਂਚਾ ਬਣਾਉਣ ਦੇ ਅਫਗਾਨਿਸਤਾਨ ਪ੍ਰਸਤਾਵ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਿਆ। ਗੁਰੂ ਨਗਰੀ ‘ਚ ਪੰਜ ਸਿਤਾਰਾ ਹੋਟਲ ਰੈਡੀਸਨ ਬਲੂ ਵਿਖੇ ਹੋਏ ਸਿਖਰ ਸੰਮੇਲਨ ‘ਚ ਜਾਰੀ ਹੋਏ ‘ਅੰਮ੍ਰਿਤਸਰ ਐਲਾਨਨਾਮੇ’ ਮੁਤਾਬਕ ਅਫ਼ਗਾਨਿਸਤਾਨ ਸਮੇਤ ਸਮੁੱਚੇ ਏਸ਼ੀਆ ‘ਚ ਹਿੰਸਕ ਅੱਤਵਾਦ ਨੂੰ ਸਮੂਹ ਦੇਸ਼ਾਂ ਵੱਲੋਂ ਮਿਲ ਕੇ ਖਤਮ ਕਰਨ, ਅਫ਼ਗਾਨਿਸਤਾਨ ਵਿਚ ਸਥਾਈ ਸ਼ਾਂਤੀ ਤੇ ਸਥਿਰਤਾ ਲਈ ਹੰਭਲਾ ਮਾਰਨ ਅਤੇ ਇਸ ਮੁਲਕ ਦੀ ਆਰਥਿਕ ਮਜ਼ਬੂਤੀ ਤੇ ਵਿਕਾਸ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਸਮਾਪਤ ਹੋ ਗਿਆ। ਇਸ ਸੰਮੇਲਨ ‘ਚ ਭਾਰਤ ਦੀ ਮੇਜ਼ਬਾਨੀ ਤੋਂ ਇਲਾਵਾ ਅਫ਼ਗਾਨਿਸਤਾਨ, ਇਰਾਨ, ਕਿਰਗਿਸਤਾਨ, ਕੋਰੀਆ, ਪਾਕਿਸਤਾਨ, ਤੁਰਕੀ ਅਤੇ ਤੁਰਕਮੇਨਿਸਤਾਨ ਸਮੇਤ 45 ਦੇ ਕਰੀਬ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਤੇ ਉਨਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਫ਼ਗਾਨਿਸਤਾਨ ਤੋਂ ਇਲਾਵਾ ਪਾਕਿਸਤਾਨ ਸਮੇਤ ਸਮੁੱਚੇ ਏਸ਼ੀਆਈ ਖਿੱਤੇ ‘ਚੋਂ ਅੱਤਵਾਦ ਦਾ ਖਾਤਮਾ ਜ਼ਰੂਰੀ ਹੈ। ਉਥੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਸ਼੍ਰੀ ਅਸ਼ਰਫ ਗਨੀ ਨੇ ਕਿਹਾ ਕਿ ਅਫ਼ਗਾਨਿਸਤਾਨ ਨੂੰ ਸਭ ਤੋਂ ਵੱਡਾ ਖ਼ਤਰਾ ਅੱਤਵਾਦ ਤੋਂ ਹੈ। ਸਿਖ਼ਰ ਸੰਮੇਲਨ ਦੀ ਸਮਾਪਤੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇ ਸੰਮੇਲਨ ਦੌਰਾਨ ਜਾਰੀ ਕੀਤੇ ਗਏ ਸਾਂਝੇ ਅੰਮ੍ਰਿਤਸਰ ਐਲਾਨਨਾਮੇ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਅਫ਼ਗਾਨਿਸਤਾਨ ਦੇ ਡਿਪਟੀ ਵਿਦੇਸ਼ ਮੰਤਰੀ ਸ਼੍ਰੀ ਹਿਕਮਤ ਖਲੀਲ ਕਰਜ਼ਈ ਦੀ ਮੌਜੂਦਗੀ ‘ਚ ਕਿਹਾ ਕਿ ਇਸ ਸੰਮੇਲਨ ਦੌਰਾਨ ਤਿੰਨ ਮੁੱਦੇ ਵੱਡੇ ਪੱਧਰ ‘ਤੇ ਵਿਚਾਰੇ ਗਏ ਹਨ, ਜਿਨ੍ਹਾਂ ‘ਚ ਅਫ਼ਗਾਨਿਸਤਾਨ ਸਮੇਤ ਸਮੁੱਚੇ ਏਸ਼ੀਆਂ ‘ਚ ਅੱਤਵਾਦ ਦਾ ਮਿਲ ਕੇ ਖ਼ਾਤਮਾ ਕਰਨਾ, ਸੁਰੱਖਿਆ ਸਥਾਪਿਤ ਕਰਕੇ ਸਥਿਰਤਾ ਲਿਆਉਣਾ ਤੇ ਅਫ਼ਗਾਨਿਸਤਾਨ ਦੀ ਆਰਥਿਕਤਾ ਤੇ ਵਿਕਾਸ ਨੂੰ ਮਜ਼ਬੂਤ ਕਰਕੇ ਲੀਹੇ ਪਾਉਣਾ ਹੈ।
ਸ਼੍ਰੀ ਜੇਤਲੀ ਨੇ ਕਿਹਾ ਕਿ ਭਵਿੱਖ ਵਿਚ ਭਾਰਤ ਅਫ਼ਗਾਨਿਸਤਾਨ ਦਰਮਿਆਨ ਰੇਲ ਤੇ ਸੜਕ ਮਾਰਗ ਰਾਹੀਂ ਵਪਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਅਫ਼ਗਾਨਿਸਤਾਨ ਲਈ ਬਰਾਮਦ ਡਿਊਟੀ ‘ਚ ਵੀ ਛੋਟ ਦਿੱਤੀ ਜਾਵੇਗੀ ਤੇ ਜੇ ਅਫਗਾਨ ਟਰੱਕ ਆਪਣਾ ਮਾਲ ਲੈ ਕੇ ਭਾਰਤ ‘ਚ ਦਾਖ਼ਲ ਹੋਣ ਤਾਂ ਭਾਰਤ ਪ੍ਰਕਿਰਿਆ ਰਾਹੀਂ ਇਹ ਮਾਲ ਹਾਸਲ ਕਰਕੇ ਦੁਵੱਲੇ ਵਪਾਰ ਨੂੰ ਵਧਾਵਾ ਦੇ ਸਕਦਾ ਹੈ, ਜਿਸ ਲਈ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਜਾ ਸਕਦੀਆਂ ਹਨ। ਸ਼੍ਰੀ ਜੇਤਲੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਮੁੜ ਪਨਪ ਰਿਹਾ ਅੱਤਵਾਦ ਚਿੰਤਾ ਦਾ ਵਿਸ਼ਾ ਹੈ ਤੇ ਇਸ ਸੰਮੇਲਨ ਦੌਰਾਨ ਪਹਿਲਕਦਮੀ ਕਰਦਿਆਂ ਪਾਕਿਸਤਾਨ ਸਮੇਤ ਇਨ੍ਹਾਂ ਦੇਸ਼ਾਂ ਵਿਚ ਅਲਕਾਇਦਾ, ਲਸ਼ਕਰੇ ਤਾਇਬਾ, ਜੈਸ਼ ਏ ਮੁੰਹਮਦ ਆਦਿ ਅੱਤਵਾਦੀ ਸੰਗਠਨਾਂ ਦੀਆਂ ਸਰਗਰਮੀਆਂ ਚਿੰਤਾਜਨਕ ਹਨ, ਜਿਸ ਲਈ ਅੱਤਵਾਦ ਨੂੰ ਸਹਿਯੋਗ ਤੇ ਵਿੱਤੀ ਸੁੱਰਿਖਆ ਪ੍ਰਦਾਨ ਕਰਨ ਵਾਲੇ ਮੁਲਕਾਂ ਅਤੇ ਸੰਗਠਨਾਂ ‘ਤੇ ਤੁਰੰਤ ਨੱਥ ਪਾਉਣ ਦੀ ਲੋੜ ਹੈ। ਅੰਮ੍ਰਿਤਸਰ ਐਲਾਨਨਾਮੇ ਅਨੁਸਾਰ ਜੇਤਲੀ ਨੇ ਦੱਸਿਆ ਕਿ ਇਸ ਖਿੱਤੇ ਦੇ ਖੇਤਰੀ ਆਰਥਿਕ ਸਹਿਯੋਗ ਵਧਾਉਣ ਲਈ ਭੂਗੋਲਿਕ ਸਥਿਤੀ ਨੂੰ ਸਮਝਣ ਦੀ ਲੋੜ ਹੈ ਅਤੇ ਇਹ ਵਿਕਾਸਸ਼ੀਲ ਸੰਗਠਨ ਵਿਚ ਭਾਰਤ, ਇਰਾਨ, ਅਫ਼ਗਾਨਿਸਤਾਨ ਤਿੰਨ ਧਿਰੀ ਸਮਝੌਤਾ ਸ਼ਾਮਿਲ ਹੈ, ਜਿਸ ‘ਤੇ ਪਹਿਲ ਕਰਨ ਦੀ ਲੋੜ ਹੈ, ਜਿਸ ਲਈ ਸ਼੍ਰੀ ਮੋਦੀ ਸੰਪਰਕ ਸੂਤਰ ਵਧਾਉਣ ਲਈ ਉਤਸੁਕ ਹਨ। ਇਸ ਮੌਕੇ ਅਫ਼ਗਾਨਿਸਤਾਨ ਦੇ ਡਿਪਟੀ ਵਿਦੇਸ਼ ਮੰਤਰੀ ਸ਼੍ਰੀ ਕਰਜ਼ਈ ਨੇ ਕਿਹਾ ਕਿ ਅਫਗ਼ਾਨਿਸਤਾਨ ਤੇ ਭਾਰਤ ਦੀ ਦੋਸਤੀ ਇਤਿਹਾਸਕ ਹੈ ਤੇ ਉਹ ਦੁਆ ਕਰਦੇ ਹਨ ਕਿ ਇਹ ਇਸੇ ਤਰ੍ਹਾਂ ਬਰਕਰਾਰ ਰਹੇ। ਉਨਾਂ ਅਫ਼ਗਾਨਿਸਤਾਨ ਨਾਲ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੂਰੂ ਨਾਨਕ ਦੇਵ ਜੀ ਦੀ ਸਾਂਝ ਦਾ ਵੀ ਜ਼ਿਕਰ ਕੀਤਾ। ਉਨਾਂ ਕਿਹਾ ਭਾਰਤ ਤੇ ਅਫ਼ਗਾਨਿਸਤਾਨ ਅੱਤਵਾਦ ਵਰਗੀਆਂ ਇੱਕੋ ਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਹਾਰਟ ਆਫ ਏਸ਼ੀਆ ਸੰਮੇਲਨ ਦੀ ਪ੍ਰਾਹੁਣਾਚਾਰੀ ਲਈ ਭਾਰਤ ਖਾਸਕਰ ਅੰਮ੍ਰਿਤਸਰ ਵਾਸੀਆਂ ਦਾ ਧੰਨਵਾਦ ਵੀ ਕੀਤਾ। ਵਰਨਣਯੋਗ ਹੈ ਕਿ 7ਵਾਂ ਹਾਰਟ ਆਫ ਏਸ਼ੀਆ ਸੰਮੇਲਨ ‘ਇੰਤਸਬੁਲ ਅਫ਼ਗਾਨਿਸਤਾਨ ਕੁਨੈਕਟੀਵਿਟੀ ਪ੍ਰਾਸੈੱਸ’ ਅਗਲੇ ਵਰ੍ਹੇ ਆਜਰਬਾਈਜ਼ਾਨ ਗਣਰਾਜ ਵਿਖੇ ਹੋਵੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article