PUNJABMAILUSA.COM

ਹਾਫਿਜ਼ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਚਲੀ ਨਵੀਂ ਚਾਲ

ਹਾਫਿਜ਼ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਚਲੀ ਨਵੀਂ ਚਾਲ

ਹਾਫਿਜ਼ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਚਲੀ ਨਵੀਂ ਚਾਲ
January 25
05:28 2018

ਇਸਲਾਮਾਬਾਦ, 25 ਜਨਵਰੀ (ਪੰਜਾਬ ਮੇਲ)- ਮੁੰਬਈ ਹਮਲੇ ਦੇ ਸਾਜ਼ਿਸ਼ਘਾੜੇ ਅਤੇ ਜਮਾਤ ਉਦ ਦਾਵਾ ਮੁਖੀ ਹਾਫ਼ਿਜ਼ ਸਈਦ ਨੂੰ ਹੁਣ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਨਿਗਰਾਨੀ ਟੀਮ ਦੇ ਪਾਕਿਸਤਾਨ ਦੌਰੇ ਤੋਂ ਪਹਿਲਾਂ ਅਪਣੀ ਗ੍ਰਿਫ਼ਤਾਰੀ ਦਾ ਡਰ ਸਤਾ ਰਿਹਾ ਹੈ। ਉਸ ਨੇ ਲਾਹੌਰ ਹਾਈ ਕੋਰਟ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਕਿ ਪਾਕਿਸਤਾਨੀ ਸਰਕਾਰ, ਭਾਰਤ ਅਤੇ ਅਮਰੀਕਾ ਦੇ ਕਹਿਣ ‘ਤੇ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ Îਨਿਗਰਾਨੀ ਟੀਮ ਇਸ ਹਫ਼ਤੇ ਇਸਲਾਮਾਬਾਦ ਦਾ ਦੌਰਾ ਕਰੇਗੀ। ਕਮੇਟੀ ਇਹ ਦੇਖੇਗੀ ਕਿ ਪਾਕਿਸਤਾਨ ਪਾਬੰਦੀ ਹੁਕਮਾਂ ਦਾ ਪਾਲਣ ਕਰ ਰਿਹਾ ਹੈ ਜਾਂ ਨਹੀਂ। ਦੋ ਦਿਨਾਂ ਦੌਰਾ ਛੇਤੀ ਸ਼ੁਰੂ ਹੋਣ ਦੀ ਉਮੀਦ ਹੈ। ਮੀਡੀਆ ਵਿਚ ਆਈ ਖ਼ਬਰਾਂ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਕਮੇਟੀ ਨੂੰ ਹਾਫ਼ਿਜ਼ ਸਈਦ ਜਾਂ ਉਸ ਦੇ ਪਰਿਸਰਾਂ ਤੱਕ ਸਿੱਧੀ ਪਹੁੰਚ ਦੀ ਆਗਿਆ ਨਹੀਂ ਦੇਵੇਗਾ।
ਸੰਭਾਵਤ ਗ੍ਰਿਫ਼ਤਾਰੀ ਦੀ ਸੰਭਾਵਨਾਵਾਂ ਨਾਲ ਘਿਰੇ ਸਈਦ ਨੇ ਅਪਣੇ ਵਕੀਲ ਡੋਗਰ ਦੇ ਜ਼ਰੀਏ ਦਾਇਰ ਪਟੀਸ਼ਨ ਵਿਚ ਅਦਾਲਤ ਕੋਲ ਸਰਕਾਰ ਨੂੰ ਉਨ੍ਹਾਂ ਗ੍ਰਿਫਤਾਰ ਨਾ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ। ਹਾਫ਼ਿਜ਼ ਨੇ ਪਟੀਸ਼ਨ ਵਿਚ ਅਦਾਲਤ ਕੋਲ ਸਰਕਾਰ ਨੂੰ ਇਹ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਹੈ ਕਿ ਉਸ ਦੇ ਸੰਗਠਨਾਂ ‘ਤੇ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਵੇ। ਅੱਤਵਾਦੀ ਹਾਫ਼ਿਜ਼ ਸਈਦ ਅਤੇ ਉਸ ਨਾਲ ਜੁੜੇ ਸੰਗਠਨਾਂ ‘ਤੇ ਪਾਬੰਦੀ ਨੂੰ ਪੂਰੀ ਤਰ੍ਹਾਂ ਲਾਗੁ ਕਰਨ ਵਿਚ ਅਸਫ਼ਲ ਰਹਿਣ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਦੁਆਰਾ ਪਾਕਿਸਤਾਨ ‘ਤੇ ਦਬਾਅ ਵਧਾਉਣ ਦੇ ਵਿਚ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਟੀਮ Îਇਹ ਦੌਰਾ ਕਰ ਰਹੀ ਹੈ। ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਨੇ ਇਸ ਨੂੰ ਨਿਯਮਤ ਦੌਰਾ ਦੱਸਿਆ ਹੈ।
ਗੌਰਤਲਬ ਹੈ ਕਿ ਹਾਫ਼ਿਜ਼ ਸਈਦ ਨੂੰ ਦਸੰਬਰ 2008 ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਸੰਖਿਆ 1267 ਵਿਚ ਸ਼ਾਮਲ ਕੀਤਾ ਗਿਆ ਸੀ, ਅਮਰੀਕਾ ਨੇ ਜੂਨ 2014 ਵਿਚ ਲਸ਼ਕਰ ਏ ਤਾਇਬਾ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਕਰਾਰ ਦਿੱਤਾ ਸੀ। ਦੱਸ ਦੇਈਏ ਕਿ ਹਾਲ ਹੀ ਵਿਚ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਨੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਦੁਆਰਾ ਕੌਮਾਂਤਰੀ ਅੱਤਵਾਦੀ ਐਲਾਨੇ ਹਾਫ਼ਿਜ਼ ਸਈਦ ਦੇ ਖ਼ਿਲਾਫ਼ ਬਹੁਤ ਸਾਰੇ ਸਬੂਤ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸਕੂਲ ਨੇੜੇ ਗੋਲੀਬਾਰੀ ‘ਚ 8 ਸਾਲ ਬੱਚੀ ਦੀ ਮੌਤ; 3 ਜ਼ਖਮੀ

ਅਮਰੀਕਾ ‘ਚ ਸਕੂਲ ਨੇੜੇ ਗੋਲੀਬਾਰੀ ‘ਚ 8 ਸਾਲ ਬੱਚੀ ਦੀ ਮੌਤ; 3 ਜ਼ਖਮੀ

Read Full Article
    ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ‘ਤੇ ਅਮਰੀਕਾ ‘ਚ ਸਾਈਬਰ ਧੋਖਾਧੜੀ ਦਾ ਲੱਗਾ ਦੋਸ਼

ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ‘ਤੇ ਅਮਰੀਕਾ ‘ਚ ਸਾਈਬਰ ਧੋਖਾਧੜੀ ਦਾ ਲੱਗਾ ਦੋਸ਼

Read Full Article
    ਸੜਕ ਹਾਦਸੇ ‘ਚ ਪਰਿਵਾਰ ਗੁਆਉਣ ਵਾਲੇ ਜ਼ਖਮੀ ਬੱਚੇ ਲਈ ਸਿੱਖ ਭਾਈਚਾਰੇ ਨੇ ਜੁਟਾਏ 1 ਲੱਖ 75 ਹਜ਼ਾਰ ਡਾਲਰ

ਸੜਕ ਹਾਦਸੇ ‘ਚ ਪਰਿਵਾਰ ਗੁਆਉਣ ਵਾਲੇ ਜ਼ਖਮੀ ਬੱਚੇ ਲਈ ਸਿੱਖ ਭਾਈਚਾਰੇ ਨੇ ਜੁਟਾਏ 1 ਲੱਖ 75 ਹਜ਼ਾਰ ਡਾਲਰ

Read Full Article
    ਚੀਨ ਖਿਲਾਫ ਮੇਰੀਆਂ ਨੀਤੀਆਂ ਕਾਰਨ ਅਮਰੀਕੀਆਂ ਨੂੰ ਆਰਥਿਕ ਮੋਰਚੇ ‘ਤੇ ਹੋ ਸਕਦੀ ਹੈ ਦਿੱਕਤ : ਟਰੰਪ

ਚੀਨ ਖਿਲਾਫ ਮੇਰੀਆਂ ਨੀਤੀਆਂ ਕਾਰਨ ਅਮਰੀਕੀਆਂ ਨੂੰ ਆਰਥਿਕ ਮੋਰਚੇ ‘ਤੇ ਹੋ ਸਕਦੀ ਹੈ ਦਿੱਕਤ : ਟਰੰਪ

Read Full Article
    ਇਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

ਇਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

Read Full Article
    ਗ੍ਰੀਨਲੈਂਡ ਨੂੰ ਵੇਚਣ ਤੋਂ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਦੇ ਇਨਕਾਰ ‘ਤੇ ਟਰੰਪ ਵੱਲੋਂ ਯਾਤਰਾ ਰੱਦ

ਗ੍ਰੀਨਲੈਂਡ ਨੂੰ ਵੇਚਣ ਤੋਂ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਦੇ ਇਨਕਾਰ ‘ਤੇ ਟਰੰਪ ਵੱਲੋਂ ਯਾਤਰਾ ਰੱਦ

Read Full Article
    ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

Read Full Article
    ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

Read Full Article
    ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

Read Full Article
    ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

Read Full Article
    ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

Read Full Article
    ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

Read Full Article
    ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

Read Full Article