ਹਾਈਕੋਰਟ ਵੱਲੋਂ ਬੀਬੀ ਜਗੀਰ ਕੌਰ ਦੀ ਅਰਜ਼ੀ ਖਾਰਜ

ਚੰਡੀਗੜ੍ਹ, 18 ਜਨਵਰੀ (ਪੰਜਾਬ ਮੇਲ)-ਹਾਈਕੋਰਟ ਦੇ ਜਸਟਿਸ ਏ.ਕੇ. ਮਿੱਤਲ ਦੀ ਡਵੀਜ਼ਨ ਬੈਂਚ ਨੇ ਭੁਲੱਥ ਤੋਂ ਵਿਧਾਇਕਾ ਬੀਬੀ ਜਗੀਰ ਕੌਰ ਵੱਲੋਂ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਦਾ ਹਵਾਲਾ ਦੇ ਕੇ ਆਪਣੀ ਸਜ਼ਾ ਮੁਲਤਵੀ ਕਰਵਾਉਣ ਲਈ ਦਾਖ਼ਲ ਕੀਤੀ ਅਰਜ਼ੀ ਸੋਮਵਾਰ ਨੂੰ ਰੱਦ ਕਰ ਦਿੱਤੀ ਹੈ। ਇਕ ਜੱਜਮੈਂਟ ਦੇ ਹਵਾਲੇ ਨਾਲ ਆਪਣੇ ਫ਼ੈਸਲੇ ‘ਚ ਬੈਂਚ ਨੇ ਕਿਹਾ ਕਿ ਅਜਿਹੇ ਕੇਸਾਂ ‘ਚ ਰਿਆਇਤ ਦੇਣ ਨਾਲ ਨਿਆਂ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਡਗਮਗਾਏਗਾ ਤੇ ਲੋਕਾਂ ‘ਚ ਨਿਆਂ ਪ੍ਰਣਾਲੀ ਪ੍ਰਤੀ ਮਾੜਾ ਸੁਨੇਹਾ ਜਾਵੇਗਾ। ਆਪਣੇ ਫ਼ੈਸਲੇ ‘ਚ ਬੈਂਚ ਨੇ ਕਿਹਾ ਕਿ ਉਂਜ ਵੀ ਸੁੱਚਾ ਸਿੰਘ ਲੰਗਾਹ ਨੂੰ ਰਿਆਇਤ ਮਿਲਣ ਪਿੱਛੇ ਉਨ੍ਹਾਂ ਜਿਹੇ ਮਾਮਲਿਆਂ ‘ਚ ਫਸੇ 15 ਨੇਤਾ ਬਰੀ ਹੋਣਾ ਵੱਡਾ ਕਾਰਨ ਸੀ। ਉਹ ਭ੍ਰਿਸ਼ਟਾਚਾਰ ਦਾ ਮਾਮਲਾ ਸੀ ਅਤੇ ਬੀਬੀ ਜਗੀਰ ਕੌਰ ਦੇ ਮਾਮਲੇ ਨੂੰ ਉਨ੍ਹਾਂ ਮਾਮਲਿਆਂ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਲਿਹਾਜ਼ਾ ਬੀਬੀ ਜਗੀਰ ਕੌਰ ਨੂੰ ਚੋਣ ਲੜਨ ਲਈ ਉਨ੍ਹਾਂ ਦੀ ਸਜ਼ਾ ਮੁਅੱਤਲ ਕੀਤੀ ਜਾਣੀ ਨਹੀਂ ਬਣਦੀ।
There are no comments at the moment, do you want to add one?
Write a comment