ਹਵਾਈ ਅੱਡਿਆਂ ‘ਤੇ ਹੋਟਲ ਬੁੱਕ ਨੂੰ ਲੈ ਕੇ ਤੰਗ ਪ੍ਰੇਸ਼ਾਨ ਲੋਕ ਬਿਨਾਂ ਪ੍ਰਵਾਹ ਗਏ ਘਰ

94
Share

ਐਡਮਿੰਟਨ, 28 ਫਰਵਰੀ (ਪੰਜਾਬ ਮੇਲ)- ਕੈਨੇਡਾ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਤੇ ਦੇਸ਼ ਤੋਂ ਬਾਹਰ ਨਾ ਜਾਣ ਲਈ ਕੀਤੀ ਗਈ ਸਖ਼ਤੀ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ | ਦੁਨੀਆ ਭਰ ਦੇ ਕੈਨੇਡਾ ਤੋਂ ਬਾਹਰੋਂ ਆ ਕੇ ਰਹਿ ਰਹੇ ਲੋਕਾਂ ਦੀ ਸ਼ਿਕਾਇਤ ਪੁਲਿਸ ਤੇ ਸਰਕਾਰ ਨੂੰ ਭਾਵੇਂ ਜਾਇਜ਼ ਲੱਗ ਰਹੀ ਹੈ ਪਰ ਫਿਰ ਵੀ ਸਰਕਾਰ ਲੋਕਾਂ ਨੂੰ ਹੋਟਲਾਂ ਵਿਚ ਰੁਕਣ ਲਈ ਮਜਬੂਰ ਕਰ ਰਹੀ ਹੈ | ਉਧਰ ਲੋਕਾਂ ਦਾ ਕਹਿਣਾ ਹੈ ਕਿ ਕਈ ਘੰਟਿਆਂ ਦਾ ਹਵਾਈ ਸਫ਼ਤ ਤੈਅ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਈ-ਕਈ ਘੰਟੇ ਹੋਟਲਾਂ ਵਿਚ ਕਮਰੇ ਬੁੱਕ ਕਰਾਉਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰੇ ਖੱਜਲ-ਖੁਆਰੀ ਨੂੰ ਲੈ ਕੇ ਲੋਕ ਹੱਥਾਂ ਵਿਚ ਕੋਰੋਨਾ ਪਾਸ ਸਰਟੀਫ਼ਿਕੇਟ ਲੈ ਕੇ ਵੱਖ-ਵੱਖ ਹਵਾਈ ਅੱਡਿਆਂ ਤੋਂ ਸਿੱਧੇ ਘਰ ਰਵਾਨਾ ਹੋ ਗਏ, ਜਿਸ ਨੂੰ ਲੈ ਕੇ ਪੀਲ ਪੁਲਿਸ ਨੇ ਉਨ੍ਹਾਂ ਯਾਤਰੀਆਂ ਨੂੰ ਪ੍ਰਤੀ ਵਿਅਕਤੀ 800 ਡਾਲਰ ਜੁਰਮਾਨਾ ਕੀਤਾ ਹੈ | ਉੱਥੇ ਹੀ ਪੀਲ ਮੁਖੀ ਦਾ ਕਹਿਣਾ ਹੈ ਕਿ ਜੁਰਮਾਨਾ ਕੀਤੇ ਕਿਸੇ ਵੀ ਵਿਅਕਤੀ ਨੂੰ ਉਹ ਗਿ੍ਫ਼ਤਾਰ ਨਹੀਂ ਕਰ ਸਕਦੇ | ਇਸ ਨੂੰ ਲੈ ਕੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਲੋਕ 800 ਡਾਲਰ ਦੇ ਕੇ ਆਪਣੇ ਘਰ 14 ਦਿਨਾਂ ਲਈ ਇਕਾਂਤਵਾਸ ਲਈ ਤਿਆਰ ਹਨ | ਉਧਰ ਸਰਕਾਰ ਹੋਟਲਾਂ ਵਿਚ ਯਾਤਰੀਆਂ ਦੇ ਕਮਰੇ ਬੁੱਕ ਕਰਵਾਉਣ ਲਈ ਕੋਈ ਹੋਰ ਸਰਲ ਤਰੀਕਾ ਕੱਢਣ ਲਈ ਕਹਿ ਰਹੀ ਹੈ |


Share