ਹਰੀਸ਼ ਰਾਵਤ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਨੂੰ ਈ.ਡੀ. ਵੱਲੋਂ ਤਲਬ ਕਰਨ ਦੇ ਸਮੇਂ ‘ਤੇ ਚੁੱਕੇ ਸਵਾਲ

243
Share

ਚੰਡੀਗੜ੍ਹ, 24 ਅਕਤੂਬਰ (ਪੰਜਾਬ ਮੇਲ)-  ਕਾਂਗਰਸ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਨੂੰ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਤਲਬ ਕਰਨ ਦੇ ਸਮੇਂ ਸਬੰਧੀ ਸਵਾਲ ਕੀਤੇ ਹਨ। ਊਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਾਵਤ ਨੇ ਟਵੀਟ ਕੀਤਾ, ”ਈਡੀ ਦੇ ਸੰਮਨ ਅਮਰਿੰਦਰ ਸਿੰਘ ਦੀ ਆਵਾਜ਼ ਨਹੀਂ ਦਬਾ ਸਕਦੇ। ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਹਨ। ਈਡੀ ਦੇ ਸੰਮਨਾਂ ਦਾ ਸਮਾਂ ਦੇਖੋ। ਜੇਕਰ ਤੁਸੀਂ ਆਵਾਜ਼ ਚੁੱਕਦੇ ਹੋ, ਤਾਂ ਈਡੀ, ਆਮਦਨ ਕਰ, ਸੀ.ਬੀ.ਆਈ. ਤੁਹਾਡੇ ਪਿੱਛੇ ਪੈ ਜਾਵੇਗੀ। ਕੀ ਇਹੀ ਸੁਨੇਹਾ ਨਹੀਂ ਦਿੱਤਾ ਜਾ ਰਿਹਾ?”


Share