ਹਰਵਿੰਦਰ ਕੌਰ ਸੰਧੂ ਕੈਨੇਡਾ ‘ਚ ਬਣੀ ਐੱਮ.ਐੱਲ.ਏ.

77
Share

ਜ਼ੀਰਾ, 10 ਨਵੰਬਰ (ਪੰਜਾਬ ਮੇਲ)-  ਹਰਵਿੰਦਰ ਕੌਰ ਸੰਧੂ ਨੇ ਕੈਨੇਡਾ ‘ਚ ਐੱਮ.ਐੱਲ.ਏ. ਬਣ ਕੇ ਪੰਜਾਬ ਦੇ ਬਲਾਕ ਜ਼ੀਰਾ ਦੇ ਪਿੰਡ ਜੌੜਾਂ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਦੀ ਜੰਮਪਲ ਹਰਵਿੰਦਰ ਕੌਰ ਸੰਧੂ ਨੇ ਵਾਰਨਰ ਗੌਰਸ਼ਿਸ (ਕੈਨੇਡਾ) ਤੋਂ ਇਹ ਸੀਟ 35 ਸਾਲ ਬਾਅਦ ਜਿੱਤ ਕੇ ਐੱਨ.ਡੀ.ਪੀ. ਦੀ ਪਾਰਟੀ ਦੀ ਝੋਲੀ ‘ਚ ਪਾਉਂਦਿਆਂ ਇਹ ਸਾਬਤ ਕੀਤਾ ਹੈ ਕਿ ਮਿਹਨਤ ਨਾਲ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਹਰਵਿੰਦਰ ਕੌਰ ਸੰਧੂ ਕੈਨੇਡਾ, ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਅਤਿ ਨਜ਼ਦੀਕੀ ਲਖਵਿੰਦਰ ਸਿੰਘ ਜੌੜਾ ਉੱਪ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ ਦੀ ਭੈਣ ਹੈ, ਜੋ ਐੱਨ.ਡੀ.ਪੀ. ਪਾਰਟੀ ਦੀ ਟਿਕਟ ‘ਤੇ ਚੋਣ ਲੜਦਿਆਂ ਐੱਮ.ਐੱਲ.ਏ. ਬਣੀ ਹੈ।

 


Share