PUNJABMAILUSA.COM

ਹਨੀਪ੍ਰੀਤ ਨੂੰ ਲੈ ਕੇ ਪੁਲੀਸ ਦੇ ਹੱਥ ਖਾਲੀ

ਹਨੀਪ੍ਰੀਤ ਨੂੰ ਲੈ ਕੇ ਪੁਲੀਸ ਦੇ ਹੱਥ ਖਾਲੀ

ਹਨੀਪ੍ਰੀਤ ਨੂੰ ਲੈ ਕੇ ਪੁਲੀਸ ਦੇ ਹੱਥ ਖਾਲੀ
September 24
19:54 2017

ਚੰਡੀਗੜ੍ਹ, 24 ਸਤੰਬਰ (ਪੰਜਾਬ ਮੇਲ)- ਹਨੀਪ੍ਰੀਤ ਇੰਸਾ ਉਰਫ ਪ੍ਰਿਅੰਕਾ ਤਨੇਜਾ, ਜਿਸ ਨੂੰ ਹਰਿਆਣਾ ਪੁਲੀਸ ਭਗੌੜਾ ਕਰਾਰ ਦੇਣ ਦੀ ਕਾਰਵਾਈ ਆਰੰਭ ਕਰ ਚੁੱਕੀ ਹੈ, ਬਾਰੇ ਇਹ ਮੰਨਿਆ ਜਾਣ ਲੱਗਾ ਹੈ ਕਿ ਸ਼ਾਇਦ ਉਹ ਆਪਣੀ ਇੱਛਾ ਅਨੁਸਾਰ ਨਾ ਲੁਕੀ ਹੋਈ ਹੋਵੇ ਅਤੇ ਹੋ ਸਕਦਾ ਹੈ ਕਿ ਉਸਨੂੰ ਬੰਧਕ ਬਣਾ ਕੇ ਕਿਤੇ ਰੱਖਿਆ ਗਿਆ ਹੋਵੇ। ਉਸਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਹਨੀਪ੍ਰੀਤ ਉੱਤੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਬਾਅਦ ਭਜਾਉਣ ਦੀ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।
25 ਅਗਸਤ ਨੂੰ ਸਜ਼ਾ ਸੁਣਾਏ ਜਾਣ ਸਮੇਂ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਨਾਲ ਦੇਖੀ ਹਨੀਪ੍ਰੀਤ ਬਾਰੇ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਲੀਸ ਅਤੇ ਹਨੀਪ੍ਰੀਤ ਦੇ ਅਸਲੀ ਮਾਪਿਆਂ ਨੂੰ ਵੀ ਉਸ ਦੇ ਬਾਰੇ ਕੋਈ ਜਾਣਕਾਰੀ ਨਹੀ ਹੈ। ਇਸ ਦੌਰਾਨ ਪੁਲੀਸ ਨੇ ਰਾਜਸਥਾਨ ਵਿੱਚ ਹਨੂਮਾਨਗੜ੍ਹ ਵਿੱਚ ਰਹਿੰਦੀ ਡੇਰਾ ਮੁਖੀ ਦੀ ਅਸਲੀ ਵੱਡੀ ਧੀ ਚਰਨਪ੍ਰੀਤ ਕੌਰ ਤੋਂ ਵੀ ਪੁੱਛਗਿੱਛ ਕਰ ਲਈ ਹੈ। ਉਹ ਉੱਥੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਰਹਿ ਰਹੀ ਸੀ। ਇੱਥੇ ਡੇਰਾਮੁਖੀ ਦੇ ਦੋ ਨਜ਼ਦੀਕੀ ਵੀ ਪੁਲੀਸ ਦੇ ਹੱਥ ਲੱਗੇ ਸਨ।
ਇਸ ਮਾਮਲੇ ਉੱਤੇ ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਚਰਨਪ੍ਰੀਤ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ ਪਰ ਅਜੇ ਤਕ ਪੁਲੀਸ ਦੇ ਹੱਥ ਖਾਲੀ ਹੀ ਹਨ। ਪੰਚਕੂਲਾ ਦੇ ਪੁਲੀਸ ਕਮਿਸ਼ਨਰ ਅਰਸ਼ਇੰਦਰ ਸਿੰਘ ਚਾਵਲਾ ਜੋ ਆਈਜੀ (ਲਾਅ ਐਂਡ ਆਰਡਰ) ਵੀ ਹਨ, ਨੇ ਵੀ ਸਪਸ਼ਟ ਕੀਤਾ ਹੈ ਕਿ ਚਰਨਪ੍ਰੀਤ ਕੌਰ ਪੜਤਾਲ ਵਿੱਚ ਸ਼ਾਮਲ ਹੋਈ ਹੈ। ਉਸਨੇ ਦੱਸਿਆ ਸੀ ਕਿ ਹਨੀਪ੍ਰੀਤ ਡੇਰਾ ਮੁਖੀ ਦੇ ਪਿੰਡ ਗੁਰੂਸਰ ਮੋਡੀਆਂ ਆਪਣੀ ਮਰਜ਼ੀ ਨਾਲ ਹੀ ਆਈ ਸੀ ਅਤੇ ਆਪਣੀ ਮਰਜ਼ੀ ਨਾਲ ਹੀ ਡੇਰਾ ਮੁਖੀ ਦੇ ਭਰੋਸੇਯੋਗ ਬੰਦਿਆਂ ਨਾਲ ਗਈ ਸੀ। ਪਰ ਚਰਨਪ੍ਰੀਤ ਅਤੇ ਡੇਰਾ ਮੁਖੀ ਦੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਦੀ ਅਸਲੀਅਤ ਪਰਖਣ ਦੀ ਲੋੜ ਹੈ।
ਇਹ ਵੀ ਪਤਾ ਲੱਗਾ ਹੈ ਕਿ ਵਿਸ਼ੇਸ਼ ਜਾਂਚ ਟੀਮ ਹਨੀਪ੍ਰੀਤ ਦੇ ਭਰਾ ਸਾਹਿਲ ਤਨੇਜਾ ਨੂੰ ਵੀ ਉਸ ਦੇ ਰਿਸ਼ਤੇਦਾਰਾਂ ਦੇ ਘਰ ਤੋਂ ਕਿਤੇ ਲੈ ਗਈ ਹੈ। ਇੱਥੇ ਉਹ ਆਪਣੇ ਮਾਤਾ-ਪਿਤਾ ਦੇ ਨਾਲ ਉਹ 19 ਸਤੰਬਰ ਨੂੰ ਠਹਿਰਿਆ ਸੀ। ਪੁਲੀਸ ਨੇ ਉਸ ਤੋਂ ਹਨੀਪ੍ਰੀਤ ਬਾਰੇ ਕਾਫੀ ਪੁੱਛਗਿੱਛ ਕੀਤੀ ਹੈ ਅਤੇ ਪੁਲੀਸ ਉਸ ਨੂੰ ਲੈ ਕੇ ਪੰਚਕੂਲਾ, ਸਿਰਸਾ, ਹਨੂੰਮਾਨਗੜ੍ਹ ਅਤੇ ਗੁਰੂਸਰ ਮੋਡੀਆਂ ਵੀ ਗਈ ਹੈ ਪਰ ਕੁੱਝ ਹੱਥ ਨਹੀ ਲੱਗਾ। ਪੁਲੀਸ ਨੇ ਉਸ ਨੂੰ 21 ਸਤੰਬਰ ਦੀ ਰਾਤ ਨੂੰ ਛੱਡ ਦਿੱਤਾ ਸੀ।
ਹਨੀਪ੍ਰੀਤ ਦੇ ਮਾਪਿਆਂ ਤੋਂ 12 ਘੰਟੇ ਪੁੱਛ-ਗਿੱਛ
ਹਨੀਪ੍ਰੀਤ ਦੇ ਅਸਲੀ ਮਾਪਿਆਂ ਆਸ਼ਾ ਤਨੇਜਾ ਅਤੇ ਰਾਮਾਨੰਦ ਤਨੇਜਾ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਕਰੀਬ 12 ਘੰਟੇ ਪੁੱਛਗਿੱਛ ਕੀਤੀ ਹੈ। ਪੁਲੀਸ ਨੇ ਹਨੀਪ੍ਰੀਤ ਦੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਵੀ ਪੁੱਛਗਿਛ ਕੀਤੀ ਹੈ। ਹਨੀਪ੍ਰੀਤ ਦੇ ਪਰਿਵਾਰਕ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਡੇਰਾਮੁਖੀ ਨੂੰ 25 ਅਗਸਤ ਦੀ ਰਾਤ ਨੂੰ ਸੁਨਾਰੀਆ ਜੇਲ੍ਹ ਵਿੱਚ ਭੇਜ ਦਿੱਤਾ ਤਾਂ 26 ਅਗਸਤ ਦੀ ਸਵੇਰ ਨੂੰ ਉਹ ਡੇਰਾ ਸਿਰਸਾ ਵਿੱਚ ਸਵੇਰੇ ਸਾਝਰੇ ਪੁੱਜੀ ਸੀ ਅਤੇ ਇਹ ਉਹ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਦੇ ਨਾਲ 28 ਅਗਸਤ ਤਕ ਡੇਰੇ ਵਿੱਚ ਰੁਕੀ ਸੀ। ਇੱਥੋਂ ਜਦੋਂ ਡੇਰਾ ਮੁਖੀ ਦਾ ਪਰਿਵਾਰ ਗੁਰੂਸਰ ਮੋਡੀਆ ਚਲੇ ਗਿਆ ਤਾਂ ਹਨੀਪ੍ਰੀਤ ਆਪਣੇ ਭਾਈ ਸਾਹਿਲ ਦੇ ਸਹੁਰੇ ਘਰ ਹਨੂੰਮਾਨ ਗੜ੍ਹ ਚਲੀ ਗਈ ਸੀ। ਹਨੀਪ੍ਰੀਤ ਦੇ ਮਾਪੇ ਜਿਨ੍ਹਾਂ ਨੂੰ ਡੇਰਾ ਮੁਖੀ ਵੱਲੋਂ ਹਨੀ ਵੱਲੋਂ ‘ਧੀ’ ਬਣਾਏ ਜਾਣ ਬਾਅਦ ਵੀ ਕਈ ਮਹੀਨੇ ਤਕ ਮਿਲਣ ਨਹੀਂ ਦਿੱਤਾ ਗਿਆ ਸੀ, ਹੁਣ ਹਨੀਪ੍ਰੀਤ ਦੀ ਗੁਮਸ਼ੁਦਗੀ ਨੂੰ ਲੈ ਕੇ ਫਿਕਰਮੰਦ ਹੋ ਗਏ ਹਨ ਕਿ ਕਿਤੇ ਉਸ ਦੇ ਨਾਲ ਕੁੱਝ ਗਲਤ ਨਾ ਵਾਪਰ ਜਾਵੇ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

Read Full Article
    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article