PUNJABMAILUSA.COM

ਸੱਦਾਮ ਨੇ ਅਮਰੀਕੀ ਸੁਰੱਖਿਆ ਕਰਮੀਆਂ ਨਾਲ ਆਪਣੇ ਅੰਤਲੇ ਦਿਨਾਂ ‘ਚ ਕੀਤੀ ਸੀ ਦੋਸਤੀ

ਸੱਦਾਮ ਨੇ ਅਮਰੀਕੀ ਸੁਰੱਖਿਆ ਕਰਮੀਆਂ ਨਾਲ ਆਪਣੇ ਅੰਤਲੇ ਦਿਨਾਂ ‘ਚ ਕੀਤੀ ਸੀ ਦੋਸਤੀ

ਸੱਦਾਮ ਨੇ ਅਮਰੀਕੀ ਸੁਰੱਖਿਆ ਕਰਮੀਆਂ ਨਾਲ ਆਪਣੇ ਅੰਤਲੇ ਦਿਨਾਂ ‘ਚ ਕੀਤੀ ਸੀ ਦੋਸਤੀ
June 07
09:22 2017


ਨਿਊਯਾਰਕ, 7 ਜੂਨ (ਪੰਜਾਬ ਮੇਲ)- ਇਰਾਕ ਦੇ ਤਾਨਾਸ਼ਾਹ ਸੱਦਾਮ ਹੁਸੈਨ ਨੇ ਆਪਣੇ ਆਖਰੀ ਦਿਨਾਂ ‘ਚ ਅਮਰੀਕੀ ਗਾਇਕਾ ਮੈਰੀ ਜੇ ਬਿਲਜ਼ ਦੇ ਗਾਣੇ ਸੁਣੇ, ਮਫਿਨ ਖਾਧੇ ਤੇ ਜੇਲ੍ਹ ਦੇ ਅਮਰੀਕੀ ਸੁਰੱਖਿਆ ਕਰਮੀਆਂ ਨੂੰ ਕਹਾਣੀਆਂ ਵੀ ਸੁਣਾਈਆਂ। ਉਨ੍ਹਾਂ ਨੇ ਸੁਰੱਖਿਆ ਕਰਮੀਆਂ ਨਾਲ ਦੋਸਤੀ ਕਰ ਲਈ ਸੀ। ਵਿਲ ਬਾਰਡਨਵਰਪਰ ਦੀ ਕਿਤਾਬ ‘ਦਿ ਪ੍ਰਿਜ਼ਨਰ ਇਨ ਹਿੱਜ਼ ਪੈਲੇਸ-ਸਦਾਮ ਹੁਸੈਨ, ਹਿੱਜ਼ ਅਮੇਰੀਕਨ ਗਾਰਡਜ਼, ਐਂਡ ਵੱਟ ਹਿਸਟਰੀ ਲੀਵਜ਼ ਅੰਨਸੈੱਡ’ ਦਾ ਨਿਊਯਾਰਕ ਪੋਸਟ ਮੁਤਾਬਕ ਸੱਦਾਮ ਨੇ ਆਪਣੇ ਅਖੀਰਲੇ ਦਿਨ ਉਸ ਦੀ ਸੁਰੱਖਿਆ ‘ਚ ਤਾਇਨਾਤ ਅਮਰੀਕੀ ਸੁਰੱਖਿਆ ਕਰਮੀਆਂ ਨਾਲ ਤਜ਼ਰਬੇ ਸਾਂਝੇ ਕਰਕੇ ਬਤੀਤ ਕੀਤੇ। ਤਿੰਨ ਦਹਾਕਿਆਂ ਤੱਕ ਇਰਾਕ ‘ਤੇ ਸ਼ਾਸਨ ਕਰਨ ਵਾਲੇ ਸੱਦਾਮ ਨੂੰ 69 ਸਾਲ ਦੀ ਉਮਰ ‘ਚ ਫਾਂਸੀ ‘ਤੇ ਚੜ੍ਹਾ ਦਿੱਤਾ ਗਿਆ ਸੀ। ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੱਦਾਮ ਜਦੋਂ ਬਗਦਾਦ ‘ਚ ਸੀ, ਤਾਂ 551ਵੀਂ ਮਿਲਟਰੀ ਪੁਲਿਸ ਕੰਪਨੀ ਦੇ ਅਮਰੀਕੀ ਸੈਨਿਕਾਂ ਦਾ ਸਮੂਹ ਉਸ ਦੀ ਨਿਗਰਾਨੀ ‘ਚ ਤਾਇਨਾਤ ਸੀ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸੱਦਾਮ ਦੀ ਨਿੱਜੀ ਸੁਰੱਖਿਆ ‘ਚ ਤਾਇਨਾਤ ਇਨ੍ਹਾਂ 12 ਅਮਰੀਕੀ ਸੈਨਿਕਾਂ ਵਿਚਾਲੇ ਪਹਿਲੇ 6 ਮਹੀਨਿਆਂ ‘ਚ ਇਕ ਮੇਲ-ਮਿਲਾਪ ਜਿਹਾ ਹੋ ਗਿਆ ਸੀ। ਇਨ੍ਹਾਂ ਦਾ ਸੱਦਾਮ ਨਾਲ ਵੀ ਮੇਲ ਹੋ ਗਿਆ, ਜੋ ਉਸ ਦੇ ਅਖੀਰਲੇ ਸਮੇਂ ਤੱਕ ਬਣਿਆ ਰਿਹਾ। ਕਿਤਾਬ ਦਾ ਲੇਖਕ ਇਨ੍ਹਾਂ ਸੁਰੱਖਿਆ ਕਰਮੀਆਂ ‘ਚੋਂ ਇਕ ਹੈ। ਲੇਖਕ ਨੇ ਲਿਖਿਆ ਹੈ ਕਿ ਸਦਾਮ ਇਕ ਕੋਨੇ ‘ਚ ਮਿੱਟੀ ਦੇ ਛੋਟੇ ਢੇਰ ‘ਤੇ ਉੱਗੇ ਘਾਹ ਨੂੰ ਪਾਣੀ ਦੇਣਾ ਪਸੰਦ ਕਰਦਾ ਸੀ। ਉਹ ਉਸ ਦੀ ਦੇਖਭਾਲ ਇਸ ਤਰ੍ਹਾਂ ਕਰਦਾ ਸੀ, ਜਿਵੇਂ ਉਹ ਫੁੱਲ ਹੁੰਦੇ ਹਨ। ਆਪਣੇ ਭੋਜਨ ਨੂੰ ਲੈ ਕੇ ਉਹ ਕਾਫੀ ਸੰਵੇਦਨਸ਼ੀਲ ਸੀ। ਨਾਸ਼ਤਾ ਕਈ ਹਿੱਸਿਆਂ ‘ਚ ਲੈਂਦਾ ਸੀ-ਪਹਿਲਾਂ ਆਮਲੇਟ ਖਾਂਦਾ ਸੀ, ਫਿਰ ਮਫਿਨ ਤੇ ਉਸ ਦੇ ਬਾਅਦ ਤਾਜ਼ੇ ਫਲ। ਆਮਲੇਟ ਕੱਟਿਆ ਜਾਂ ਫੱਟਿਆ ਹੁੰਦਾ ਤਾਂ ਖਾਣ ਤੋਂ ਮਨ੍ਹਾ ਕਰ ਦਿੰਦਾ ਸੀ। ਸੁਰੱਖਿਆ ਕਰਮੀਆਂ ਦੇ ਜੀਵਨ ‘ਚ ਸੱਦਾਮ ਦੀ ਖਾਸੀ ਦਿਲਚਸਪੀ ਸੀ। ਕਈ ਸੁਰੱਖਿਆ ਕਰਮੀਆਂ ਦੇ ਬੱਚੇ ਵੀ ਸਨ ਤੇ ਉਹ ਪਿਤਾ ਵਾਂਗ ਬੱਚਿਆਂ ਨੂੰ ਕਹਾਣੀਆਂ ਸੁਣਾਇਆ ਕਰਦਾ ਸੀ।
ਸੱਦਾਮ ਨੇ ਦੱਸਿਆ ਕਿ ਉਸ ਦੇ ਬੇਟੇ ਉਦੇਯ ਨੇ ਇਕ ਬਹੁਤ ਗੰਭੀਰ ਗਲਤੀ ਕਰ ਦਿੱਤੀ ਸੀ, ਜਿਸ ਨਾਲ ਸੱਦਾਮ ਨੂੰ ਬੇਹੱਦ ਗੁੱਸਾ ਆਇਆ ਸੀ। ਉਦੇਯ ਨੇ ਇਕ ਦਲ ‘ਤੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਨਾਲ ਕਈ ਲੋਕ ਮਾਰੇ ਗਏ ਸਨ ਤੇ ਕਈ ਜ਼ਖ਼ਮੀ ਹੋ ਗਏ ਸਨ। ਕਿਤਾਬ ਮੁਤਾਬਕ ਸੱਦਾਮ ਨੇ ਦੱਸਿਆ ਕਿ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਉਸ ਦੀਆਂ ਸਾਰੀਆਂ ਕਾਰਾਂ ਨੂੰ ਅੱਗ ਲਾ ਦਿੱਤੀ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article