PUNJABMAILUSA.COM

ਸੱਤਾ ‘ਤੇ ਕਾਬਜ਼ ਹੋਣ ਬਾਅਦ ਮੋਦੀ ਸਰਕਾਰ ਏਅਰ ਲਾਈਨਾਂ ‘ਤੇ ਜ਼ਿਆਦਾ ਰਹੀ ਮੇਹਰਬਾਨ!

ਸੱਤਾ ‘ਤੇ ਕਾਬਜ਼ ਹੋਣ ਬਾਅਦ ਮੋਦੀ ਸਰਕਾਰ ਏਅਰ ਲਾਈਨਾਂ ‘ਤੇ ਜ਼ਿਆਦਾ ਰਹੀ ਮੇਹਰਬਾਨ!

ਸੱਤਾ ‘ਤੇ ਕਾਬਜ਼ ਹੋਣ ਬਾਅਦ ਮੋਦੀ ਸਰਕਾਰ ਏਅਰ ਲਾਈਨਾਂ ‘ਤੇ ਜ਼ਿਆਦਾ ਰਹੀ ਮੇਹਰਬਾਨ!
May 23
10:02 2018

ਜਲੰਧਰ, 23 ਮਾਰਚ (ਪੰਜਾਬ ਮੇਲ)- ਚੰਗੇ ਦਿਨਾਂ ਦਾ ਨਾਅਰਾ ਲਗਾ ਕੇ ਕੇਂਦਰ ਦੀ ਸੱਤਾ ‘ਚ ਆਈ ਮੋਦੀ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ‘ਚ ਹੀ ਮਹਿੰਗਾਈ ਨਾਲ ਲੋਕਾਂ ‘ਚ ਹਾਹਾਕਾਰ ਮਚਾ ਦਿੱਤੀ ਹੈ। ਜੇਕਰ ਮੋਦੀ ਸਰਕਾਰ ਨੂੰ ਜਹਾਜ਼ਾਂ ਵਾਲਿਆਂ ਦੀ ਸਰਕਾਰ ਕਿਹਾ ਜਾਵੇ, ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਕੇਂਦਰ ਦੀ ਸੱਤਾ ਵਿਚ ਕਾਬਜ਼ ਹੋਣ ਤੋਂ ਬਾਅਦ ਮੋਦੀ ਸਰਕਾਰ ਏਅਰ ਲਾਈਨਾਂ ‘ਤੇ ਜ਼ਿਆਦਾ ਮੇਹਰਬਾਨ ਰਹੀ ਹੈ। ਦੇਸ਼ ਦੀ ਜਨਤਾ ਅੱਜ ਮਹਿੰਗੇ ਪੈਟਰੋਲ ਨਾਲ ਤਰਾਹੀ-ਤਰਾਹੀ ਕਰ ਰਹੀ ਹੈ ਪਰ ਕੇਂਦਰ ਸਰਕਾਰ ਨੂੰ ਗਰੀਬਾਂ ਅਤੇ ਕਿਸਾਨਾਂ ਦੇ ਮੁਕਾਬਲੇ ਜਹਾਜ਼ ਚਲਾਉਣ ਵਾਲੀਆਂ ਕੰਪਨੀਆਂ ਦੀ ਚਿੰਤਾ ਜ਼ਿਆਦਾ ਲੱਗ ਰਹੀ ਹੈ। ਆਓ ਤੁਹਾਨੂੰ ਆਂਕੜਿਆਂ ਰਾਹੀਂ ਸਮਝਾਉਂਦੇ ਹਾਂ ਕਿ ਕਿਸ ਤਰ੍ਹਾਂ ਇਹ ਸਰਕਾਰ ਪੈਟਰੋਲ ਅਤੇ ਡੀਜ਼ਲ ‘ਤੇ ਮੋਟੀ ਕਮਾਈ ਕਰਕੇ ਤੁਹਾਡੀ ਜੇਬ ਨੂੰ ਖੋਰਾ ਲਗਾ ਰਹੀ ਹੈ। ਤੁਸੀਂ ਆਪਣੀ ਸਕਰੀਨ ‘ਤੇ ਪੈਟਰੋਲ ਦਾ ਜੋ ਰੇਟ ਦੇਖ ਰਹੇ ਹੋ, ਉਹ ਇੰਡੀਅਨ ਆਇਲ ਕਾਰਪੋਰੇਸ਼ਨ ਯਾਨੀ ਆਈ.ਓ.ਸੀ. ਦੀ ਵੈੱਬਸਾਈਟ ਤੋਂ ਲਿਆ ਗਿਆ ਹੈ ਅਤੇ 13 ਮਈ 2014 ਨੂੰ ਜਿਸ ਵੇਲੇ ਕੱਚੇ ਤੇਲ ਦਾ ਭਾਅ 108 ਡਾਲਰ ਪ੍ਰਤੀ ਬੈਰਲ ਸੀ, ਉਸ ਵੇਲੇ ਦਾ ਇਹ ਭਾਅ 71 ਰੁਪਏ 41 ਪੈਸੇ ਪ੍ਰਤੀ ਲੀਟਰ ਸੀ। ਇਸੇ ਵੈਬਸਾਈਟ ਮੁਤਾਬਕ ਦਿੱਲੀ ਦਾ ਸੋਮਵਾਰ ਦਾ ਪੈਟਰੋਲ ਦਾ ਭਾਅ 76 ਰੁਪਏ 57 ਪੈਸੇ ਪ੍ਰਤੀ ਲੀਟਰ ਹੈ, ਯਾਨੀ ਚਾਰ ਸਾਲ ਪਹਿਲਾਂ ਦੀ ਕੀਮਤ ਦੇ ਮੁਕਾਬਲੇ ਅੱਜ ਦਾ ਭਾਅ 5 ਰੁਪਏ 16 ਪੈਸੇ ਪ੍ਰਤੀ ਲੀਟਰ ਜ਼ਿਆਦਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਚਾਰ ਸਾਲ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੋਈ ਵੱਡੀ ਗੱਲ ਨਹੀਂ ਪਰ ਇਸ ਵਧੀ ਕੀਮਤ ‘ਤੇ ਸਵਾਲ ਇਸ ਲਈ ਖੜ੍ਹਾ ਹੋ ਰਿਹਾ ਹੈ ਕਿਉਂਕਿ ਅੱਜ ਕੱਚੇ ਤੇਲ ਦੀ ਕੀਮਤ ਕਰੀਬ 70 ਡਾਲਰ ਪ੍ਰਤੀ ਬੈਰਲ ਹੈ, ਯਾਨੀ ਕੱਚੇ ਤੇਲ ਦੀਆਂ ਕੀਮਤਾਂ ਕਰੀਬ 37 ਤੋਂ 38 ਡਾਲਰ ਪ੍ਰਤੀ ਬੈਰਲ ਘੱਟ ਹਨ ਪਰ ਪੈਟਰੋਲ ਦੇ ਰੇਟ 5 ਰੁਪਏ ਪ੍ਰਤੀ ਲੀਟਰ ਵਧੇ ਹੋਏ ਹਨ। ਇਹੋ ਹਾਲ ਡੀਜ਼ਲ ਦਾ ਹੈ। 13 ਮਈ 2014 ਨੂੰ ਡੀਜ਼ਲ ਦੀ ਕੀਮਤ 56 ਰੁਪਏ 71 ਪੈਸੇ ਪ੍ਰਤੀ ਲੀਟਰ ਸੀ, ਜੋ ਕਿ ਹੁਣ ਵੱਧ ਕੇ 67 ਰੁਪਏ 82 ਪੈਸੇ ਪ੍ਰਤੀ ਲੀਟਰ ਹੋ ਗਈ ਹੈ ਅਤੇ ਇਸ ਵਿਚ ਪੈਟਰੋਲ ਦੇ ਮੁਕਾਬਲੇ ਜ਼ਿਆਦਾ ਵਾਧਾ ਹੋਇਆ ਹੈ। ਡੀਜ਼ਲ ਮੋਦੀ ਰਾਜ ਵਿਚ 11 ਰੁਪਏ 11 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।
ਜੇਕਰ ਆਮ ਆਦਮੀ ਵਲੋਂ ਇਸਤੇਮਾਲ ਕੀਤੇ ਜਾਣ ਵਾਲੇ ਪੈਟਰੋਲ-ਡੀਜ਼ਲ ਵਰਗੇ ਈਂਧਨ ਦੀ ਤੁਲਣਾ ਜਹਾਜ਼ਾਂ ਵਿਚ ਇਸਤੇਮਾਲ ਹੋਣ ਵਾਲੇ ਏਅਰ ਟਰਬਾਈਨਲ ਫਿਊਲ ਯਾਨੀ ਏ.ਟੀ.ਐੱਫ. ਨਾਲ ਕੀਤੀ ਜਾਵੇ, ਤਾਂ ਇਹ ਅੱਜ ਵੀ ਪੈਟਰੋਲ ਦੇ ਮੁਕਾਬਲੇ 11 ਰੁਪਏ ਲੀਟਰ ਸਸਤਾ ਹੈ। ਦਿੱਲੀ ਵਿਚ ਏ.ਟੀ.ਐੱਫ. ਦਾ ਰੇਟ ਕਰੀਬ 65 ਰੁਪਏ 34 ਪੈਸੇ ਪ੍ਰਤੀ ਲੀਟਰ ਬੈਠ ਰਿਹਾ ਹੈ, ਜਦਕਿ ਪੈਟਰੋਲ 76 ਰੁਪਏ 57 ਪੈਸੇ ਪ੍ਰਤੀ ਲੀਟਰ ਹੈ ਅਤੇ ਅੱਜ ਵੀ ਏ.ਟੀ.ਐੱਫ. ਪੈਟਰੋਲ ਦੇ ਮੁਕਾਬਲੇ ਕਰੀਬ 11 ਰੁਪਏ ਸਸਤਾ ਹੈ।
ਜਹਾਜ਼ ਵਾਲਿਆਂ ‘ਤੇ ਮੋਦੀ ਸਰਕਾਰ ਇਹ ਮੇਹਰਬਾਨੀ ਨਵੀਂ ਨਹੀਂ ਹੈ, ਜਿਸ ਦਿਨ ਦੀ ਸਰਕਾਰ ਸੱਤਾ ਵਿਚ ਆਈ ਹੈ, ਉਸ ਦਿਨ ਤੋਂ ਲੈ ਕੇ ਏ.ਟੀ.ਐੱਫ. ਦੇ ਰੇਟ ਪੈਟਰੋਲ ਅਤੇ ਡੀਜ਼ਲ ਦੇ ਮੁਕਾਬਲੇ ਸਸਤੇ ਰਹੇ ਹਨ, ਜਦਕਿ ਪੁਰਾਣੀ ਮਨਮੋਹਨ ਸਿੰਘ ਸਰਕਾਰ ਦੇ ਰਾਜ ਦੌਰਾਨ ਅਜਿਹਾ ਨਹੀਂ ਸੀ। 1 ਮਾਰਚ 2014 ਨੂੰ ਦਿੱਲੀ ਵਿਚ ਏ.ਟੀ.ਐੱਫ. ਦੇ ਰੇਟ ਕਰੀਬ 74 ਰੁਪਏ ਪ੍ਰਤੀ ਲੀਟਰ ਸਨ ਅਤੇ ਇਸ ਦੌਰਾਨ ਦਿੱਲੀ ਵਿਚ ਪੈਟਰੋਲ ਦੀ ਕੀਮਤ 73 ਰੁਪਏ 16 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਕਰੀਬ 54 ਰੁਪਏ ਪ੍ਰਤੀ ਲੀਟਰ ਸੀ, ਯਾਨੀ ਆਮ ਆਦਮੀ ਦਾ ਈਧਨ ਜਹਾਜ਼ ਦੇ ਮੁਕਾਬਲੇ ਸਸਤਾ ਸੀ। ਇਸ ਦੌਰਾਨ ਮੋਦੀ ਸਰਕਾਰ ਦੇ ਰਾਜ ਵਿਚ ਇਕ ਅਜਿਹਾ ਦੌਰ ਵੀ ਆਇਆ, ਜਦੋਂ ਪੈਟਰੋਲ ਅਤੇ ਏ.ਟੀ.ਐੱਫ. ਦੀਆਂ ਕੀਮਤਾਂ ਦੇ ਵਿਚਾਲੇ ਕਰੀਬ 25 ਰੁਪਏ ਲੀਟਰ ਦਾ ਫਰਕ ਹੋ ਗਿਆ ਸੀ। 1 ਫਰਵਰੀ 2016 ਨੂੰ ਪੈਟਰੋਲ ਦੀ ਕੀਮਤ 59 ਰੁਪਏ 95 ਪੈਸੇ ਪ੍ਰਤੀ ਲੀਟਰ ਸੀ, ਜਦਕਿ ਇਸ ਦੌਰਾਨ ਏ.ਟੀ.ਐੱਫ. 35 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਸੀ।
ਦਰਅਸਲ ਮੋਦੀ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ 9 ਵਾਰ ਲਗਾਈ ਗਈ ਐਕਸਾਈਜ਼ ਡਿਊਟੀ ਨੇ ਆਮ ਜਨਤਾ ਦੀ ਜੇਬ ‘ਤੇ ਕੈਂਚੀ ਚਲਾਉਣ ਦਾ ਕੰਮ ਕੀਤਾ ਹੈ। ਪੈਟਰੋਲ ਦੇ ਉਤੇ ਅੱਜ ਵੀ 19 ਰੁਪਏ 48 ਪੈਸੇ ਪ੍ਰਤੀ ਲੀਟਰ ਦੀ ਐਕਸਾਈਜ਼ ਡਿਊਟੀ ਲੱਗ ਰਹੀ ਹੈ, ਜਦਕਿ ਡੀਜ਼ਲ ‘ਤੇ ਇਹ ਡਿਊਟੀ 15 ਰੁਪਏ 33 ਪੈਸੇ ਪ੍ਰਤੀ ਲੀਟਰ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਐਕਸਾਈਜ਼ ਡਿਊਟੀ ਰਾਹੀਂ ਮੋਦੀ ਸਰਕਾਰ ਨੂੰ ਹਰ ਸਾਲ ਕਿੰਨੀ ਕਮਾਈ ਹੋ ਰਹੀ ਹੈ। 2014-15 ਵਿਚ ਸਰਕਾਰ ਨੂੰ ਐਕਸਾਈਜ਼ ਡਿਊਟੀ ਤੋਂ 99 ਹਜ਼ਾਰ 184 ਕਰੋੜ ਰੁਪਏ ਦੀ ਆਮਦਨ ਹੋਈ ਸੀ। 2015-16 ਵਿਚ ਇਹ ਆਮਦਨ ਵਧ ਕੇ 1 ਲੱਖ 78 ਹਜ਼ਾਰ 590 ਕਰੋੜ ਰੁਪਏ ਹੋ ਗਈ, ਜਦਕਿ 2016-17 ਵਿਚ ਸਰਕਾਰ ਦੀ ਇਹ ਆਮਦਨ 2 ਲੱਖ 42 ਹਜ਼ਾਰ 691 ਕਰੋੜ ਰੁਪਏ ਤੱਕ ਪਹੁੰਚ ਗਈ। ਵਿੱਤੀ ਸਾਲ 2017-18 ਦੇ ਪਹਿਲੇ 9 ਮਹੀਨਿਆਂ ਦੌਰਾਨ ਸਰਕਾਰ ਦੀ ਆਮਦਨ 1 ਲੱਖ 60 ਹਜ਼ਾਰ 156 ਕਰੋੜ ਰੁਪਏ ਦੀ ਹੈ। ਯਾਨੀ ਸਰਕਾਰ ਨੇ ਪਿਛਲੇ 3 ਸਾਲ ਵਿਚ ਪੈਟਰੋਲ ਡੀਜ਼ਲ ‘ਤੇ ਲਗਾਈ ਗਈ ਐਕਸਾਈਜ਼ ਡਿਊਟੀ ਤੋਂ ਹੀ 5 ਲੱਖ 81 ਹਜ਼ਾਰ 437 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਸਾਰਾ ਬੋਝ ਆਮ ਜਨਤਾ ਦੀ ਜੇਬ ‘ਤੇ ਹੀ ਪਿਆ ਹੈ।
2013 ਵਿਚ ਜਦੋਂ ਯੂ.ਪੀ.ਏ. ਦੀ ਸਰਕਾਰ ਆਪਣੀ ਦੂਸਰੀ ਪਾਰੀ ਦੇ ਆਖਰੀ ਦੌਰ ਵਿਚ ਸੀ, ਤਾਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਜਨਤਾ ਦੇ ਗੁੱਸੇ ਨੇ ਹੀ ਦੇਸ਼ ਵਿਚ ਸੱਤਾ ਪਲਟਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ, ਜੇਕਰ ਸਰਕਾਰ ਨੇ ਆਮ ਆਦਮੀ ਦੀ ਚਿੰਤਾ ਨੂੰ ਦੇਖਦੇ ਹੋਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਠੱਲ੍ਹ ਨਾ ਪਾਈ, ਤਾਂ ਇਸ ਦਾ ਸਿਆਸੀ ਨੁਕਸਾਨ ਇਸ ਸਰਕਾਰ ਨੂੰ ਵੀ ਭੁਗਤਨਾ ਪੈ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article
    ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

Read Full Article
    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article
    ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

Read Full Article
    ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

Read Full Article