PUNJABMAILUSA.COM

ਸੰਯੁਕਤ ਰਾਸ਼ਟਰ ਸੰਘ ਦੇ ਨਸਲਕੁਸ਼ੀ ਰੋਕਥਾਮ ਪ੍ਰੋਗਰਾਮ ਤਹਿਤ ਧਾਰਮਿਕ ਹਿੰਸਾ ਰੋਕਣ ‘ਤੇ ਵਿਚਾਰ-ਚਰਚਾ

 Breaking News

ਸੰਯੁਕਤ ਰਾਸ਼ਟਰ ਸੰਘ ਦੇ ਨਸਲਕੁਸ਼ੀ ਰੋਕਥਾਮ ਪ੍ਰੋਗਰਾਮ ਤਹਿਤ ਧਾਰਮਿਕ ਹਿੰਸਾ ਰੋਕਣ ‘ਤੇ ਵਿਚਾਰ-ਚਰਚਾ

ਸੰਯੁਕਤ ਰਾਸ਼ਟਰ ਸੰਘ ਦੇ ਨਸਲਕੁਸ਼ੀ ਰੋਕਥਾਮ ਪ੍ਰੋਗਰਾਮ ਤਹਿਤ ਧਾਰਮਿਕ ਹਿੰਸਾ ਰੋਕਣ ‘ਤੇ ਵਿਚਾਰ-ਚਰਚਾ
July 19
09:18 2017

ਨਿਊਯਾਰਕ, 19 ਜੁਲਾਈ (ਪੰਜਾਬ ਮੇਲ) -ਦੁਨੀਆ ਭਰ ‘ਚ ਵੱਧ ਰਹੀਆਂ ਧਾਰਮਿਕ ਹਿੰਸਾ ਦੇ ਜੀਵੰਤ ਮੁੱਦੇ ‘ਤੇ ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਰੋਕਥਾਮ ਅਤੇ ਬਚਾਓ, ਅੰਤਰਰਾਸ਼ਟਰੀ ਡਾਇਲਾਗ ਸੈਂਟਰ ਅਤੇ ਵਰਲਡ ਕੌਂਸਲ ਆਫ਼ ਚਰਚਸ ਵੱਲੋਂ ਸਥਾਨਕ ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿਖੇ ਇਕ ਅਹਿਮ ਵਿਚਾਰ-ਚਰਚਾ ਕਰਵਾਈ ਗਈ। ਜਿਸ ‘ਚ ਧਰਮਾਂ ਦੇ ਆਧਾਰ ‘ਤੇ ਵੱਧ ਰਹੀਆਂ ਹਿੰਸਕ ਘਟਨਾਵਾਂ ਦੀਆਂ ਚੁਣੌਤੀਆਂ ਅਤੇ ਹੱਲ ‘ਤੇ ਚਰਚਾ ਕੀਤੀ ਗਈ।
ਇਸ ਪ੍ਰੋਗਰਾਮ ‘ਚ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀ, ਧਾਰਮਿਕ ਸ਼ਖ਼ਸੀਅਤਾਂ ਅਤੇ ਸਮਾਜਿਕ ਕਾਰਕੁੰਨ ਸ਼ਾਮਿਲ ਹੋਏ ਅਤੇ ਉਨ੍ਹਾਂ ਵੱਲੋਂ ‘ਗਲੋਬਲ ਪਲੈਨ ਆਫ਼ ਐਕਸ਼ਨ’ ਨੂੰ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਇਸ ਤੋਂ ਪਹਿਲਾਂ ਖੇਤਰੀ ਪੱਧਰ ‘ਤੇ 5 ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਜਿਸ ‘ਚ ਵਚਨਬੱਧਤਾ ਦੁਹਰਾਈ ਗਈ ਕਿ ਹਿੰਸਕ ਘਟਨਾਵਾਂ ਨੂੰ ਰੋਕਿਆ ਜਾ ਸਕੇ। ਸੰਯੁਕਤ ਰਾਸ਼ਟਰ ਦੇ ਅੰਦਰੂਨੀ ਸਕੱਤਰ-ਜਨਰਲ ਅਤੇ ਨਸਲਕੁਸ਼ੀ ਰੋਕਥਾਮ ਬਾਰੇ ਵਿਸ਼ੇਸ਼ ਸਲਾਹਕਾਰ ਐਡਮਾ ਡਾਇੰਗ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਵਿਸ਼ਵ ਭਰ ‘ਚ ਧਾਰਮਿਕ ਨਸਲਕੁਸ਼ੀ ਦੀਆਂ ਵੱਧਦੀਆਂ ਘਟਨਾਵਾਂ ‘ਤੇ ਅਤਿਅੰਤ ਚਿੰਤਤ ਹੈ। ਇਸ ਮੌਕੇ ਸਕੱਤਰ-ਜਨਰਲ, ਐਨਟੋਨੀਓ ਗੁੱਟਰਸ ਨੇ ਵੀ ਧਾਰਮਿਕ ਆਧਾਰ ‘ਤੇ ਹਿੰਸਾ ਦੀਆਂ ਘਟਨਾਵਾਂ ‘ਤੇ ਰੌਸ਼ਨੀ ਪਾਉਂਦਿਆ ਇਸ ਦੇ ਹੱਲ ਲਈ ਦੁਨੀਆਂ ਭਰ ਦੇ ਮੁਲਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ‘
ਇਸ ਵਿਚਾਰ ਗੋਸ਼ਟੀ ਤੋਂ ਬਾਅਦ ਮੁੱਢਲਾ ਦਸਤਾਵੇਜ਼ ਜਿਸ ‘ਚ ਧਾਰਮਿਕ ਨੇਤਾਵਾਂ ਅਤੇ ਆਗੂਆਂ ਦੀ ਹਿੰਸਾ ਨੂੰ ਉਕਸਾਉਣ ‘ਚ ਭੂਮਿਕਾ ਦੀ ਨਿੰਦਿਆ ਕੀਤੀ ਗਈ, ਵੀ ਉਜਾਗਰ ਕੀਤਾ ਗਿਆ। ਜਿਸ ‘ਚ ਵਿਸਥਾਰਪੂਰਵਕ ਬਹਿਸ ਦੌਰਾਨ ਧਾਰਮਿਕ ਅੱਤਿਆਚਾਰ ਦੇ ਪੈਦਾ ਹੋ ਰਹੇ ਅਪਰਾਧਾਂ ਨੂੰ ਖੇਤਰੀ ਕਾਰਵਾਈ ਯੋਜਨਾਵਾਂ ਯੋਜਨਾ ਅਧੀਨ ਲਗਾਤਾਰ ਹੋ ਰਹੀਆਂ ਕਾਰਵਾਈਆਂ ਬਾਰੇ ਵਿਚਾਰ-ਵਟਾਂਦਰਾ ਸਾਂਝਾ ਕੀਤਾ ਗਿਆ। ਐਡਾਮਾ ਨੇ ਵੀ ਇਸ ਮੁੱਦੇ ‘ਤੇ ਕਿਹਾ ਕਿ ਖੇਤਰੀ ਕਾਰਵਾਈ ਪਲਾਨ ਅਧੀਨ ਧਾਰਮਿਕ ਆਗੂਆਂ ਦੁਆਰਾ ਧਰਮ ਆਧਾਰਿਤ ਹਿੰਸਾ ਦੇ ਗਲੋਬਲ ਯੋਜਨਾ ਜਿਸ ‘ਚ ਹਿੰਸਾ ਨੂੰ ਭੜਕਾਉਣਾ ਅਤੇ ਲਗਾਤਾਰ ਜ਼ੁਰਮਾਂ ਨੂੰ ਵਧਾ ਦੇਣ ਦੇ ਪ੍ਰੋਗਰਾਮ ਖਿਲਾਫ਼ ਸੰਯੁਕਤ ਰੂਪ ‘ਚ ਵਿਉਂਤ ਲਾਗੂ ਕਰਨਾ ਸ਼ਾਮਿਲ ਹੈ, ‘ਤੇ ਵੀ ਅਹਿਮ ਵਿਚਾਰਾਂ ਹੋਈਆਂ। ਉਨ੍ਹਾਂ ਕਿਹਾ ਕਿ ਅਪਨਾਈ ਗਈ 5 ਖੇਤਰੀ ਕਾਰਵਾਈ ਦੀ ਯੋਜਨਾ ਲਾਗੂ ਹੋਣ ਨਾਲ ਧਾਰਮਿਕ ਹਿੰਸਾ ਨਾਲ ਪ੍ਰਭਾਵਿਤ ਖੇਤਰ ‘ਚ ਖ਼ੂਨੀ ਜੁਰਮਾਂ ਦੀ ਰੋਕਥਾਮ ਨੂੰ ਬੱਲ ਮਿਲੇਗਾ ਅਤੇ ਸੰਪਰਦਾਇਕ ਤਣਾਅ ਅਤੇ ਹਿੰਸਾ ਰੁਕਣਗੀਆਂ।
ਮੀਟਿੰਗ ‘ਚ ਭਾਗੀਦਾਰੀ ਰਾਜਾਂ, ਸੰਯੁਕਤ ਰਾਸ਼ਟਰ, ਫੇਜ਼ ਪਲੈਨ ਆਫ਼ ਐਕਸ਼ਨ ਅਤੇ ਸਬੰਧਿਤ ਖੇਤਰੀ ਕਾਰਵਾਈ ਯੋਜਨਾਵਾਂ ਸਮੇਤ ਕੌਮਾਂਤਰੀ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧ ਸ਼ਾਮਿਲ ਸਨ।
ਇਕ ਵਿਸ਼ੇਸ਼ ਪੇਸ਼ਕਾਰੀ ਦੌਰਾਨ ਫੈਜ਼ਲ ਬਿਨ ਮੁਅੱਮਰ, ਸਕੱਤਰ-ਜਨਰਲ, (ਕੇ.ਏ.ਆਈ.ਸੀ.ਆਈ.ਆਈ.ਡੀ.) ਨੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ। ਇਸੇ ਦੌਰਾਨ ਸਾਇਕ ਬਿਨ ਬਯਾਯਹ ਪ੍ਰਧਾਨ ਫੋਰਮ ਫਾਰ ਪ੍ਰੋਮੋਟਿੰਗ ਪੀਸ ਇਨ ਮੁਸਲਿਮ ਸੋਸਾਇਟੀਜ਼ ਵੀ ਸ਼ਾਮਿਲ ਸਨ, ਨੇ ਮੁਸਲਿਮ ਸਮਾਜ ‘ਚ ਅਮਨ ਨੂੰ ਉਤਸ਼ਾਹਿਤ ਕਰਨ ਲਈ ਬੀੜਾ ਚੁੱਕਣ ਦੀ ਗੱਲ ਕਹੀ।
ਸਿੱਖ ਕਾਕਸ ਤੇ ਏ.ਜੀ.ਪੀ.ਸੀ. ਨੇ ਇਸ ਅੰਤਰਰਾਸ਼ਟਰੀ ਸਮਾਗਮ ‘ਚ ਕਾਫੀ ਸਹਿਯੋਗ ਕੀਤਾ। 2016 ਤੇ 2017 ‘ਚ ਦੋ ਵੱਡੇ ਸਮਾਗਮ ਕਰਵਾਏ ਗਏ, ਜਿਸ ਅਧੀਨ ਜਨਾਬ ਐਡਮਾ ਨੇ ਅਮਰੀਕੀ ਕਾਂਗਰਸ ਵਿਚ ਭਾਰਤ ਵਿਚਲੀਆਂ ਘੱਟ ਗਿਣਤੀਆਂ ਦੀ ਹਾਲਤ ਬਾਰੇ ਚਾਨਣਾ ਪਾਇਆ।
ਹਿੰਸਾ ਨੂੰ ਉਕਸਾਉਣ ਅਤੇ ਨਿਰੰਤਰ ਵਿਕਾਸ ਟੀਚਿਆਂ ਦੀ ਗੱਲਬਾਤ ਨੂੰ ਲਾਗੂ ਕਰਨ ‘ਚ ਧਾਰਮਿਕ ਲੀਡਰਾਂ ਦੀ ਭੂਮਿਕਾ ‘ਤੇ ਡਿਪਟੀ ਜਨਰਲ ਸਕੱਤਰ ਡਿਆਕੋਨੀਆ, ਵਰਲਡ ਕੌਂਸਲ ਆਫ਼ ਚਰਚਜ਼ ਦੇ ਇਜ਼ਾਬੈੱਲ ਪਰੀ ਨੇ ਚਾਨਣਾ ਪਾਉਂਦਿਆਂ ਜ਼ਰੂਰੀ ਕਦਮ ਉਠਾਏ ਜਾਣ ਦੀ ਗੱਲ ਕਹੀ। ਇਸ ਮੌਕੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਉਕਤ ਵਿਸ਼ੇ ‘ਤੇ ਬੈਠਕ ਦੇ ਪ੍ਰਬੰਧਾਂ ‘ਤੇ ਸੰਤੁਸ਼ਟੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਆਰਚਬਿਸ਼ਪ ਬਰਨਾਰਡ ਨਾਟਾਹੋਰੀ, ਮਿਸ ਅਸ਼ੀ ਅਲ-ਅਦਾਵੀਆ, ਸ਼੍ਰੀਮਤੀ ਨੈਂਸੀ ਫਾਲਕਨ, ਮਾਣਨੀਯ ਕਲੈਲੋ, ਰੱਬੀ ਸੋਤੇਂਂਦਰਪ (ਟੀ.ਬੀ.ਸੀ.), ਨੈਨਸੀ ਫਾਲਕਨ, ਮਾਣਨੀਯ ਕਲੋਏ ਬੁਏਅਰ, ਗੁਰੂ ਸੁਏਟਨਡਰੋਪ, ਅਹਿਮਦ ਇਲਾਬਾਦੀ, ਮਾਣਨੀਯ ਬੌਨੀ ਈਵਨ ਹਿੱਲਸ, ਪੂਜਿਆ ਸਾਧਵੀ ਭਾਗਵਤੀ, ਅਮੀਨਾ ਜੰਮੂ ਮੁਹੰਮਦ (ਟੀਬੀਸੀ), ਅਜ਼ਾਜ਼ਾ ਕਰਮ, ਰੱਬੀ ਬੁਰਟਨ ਵਿਜ਼ੋਟਾਕੀ, ਮੁਹੰਮਦ ਅਬੂ ਨਿਮਰ ਅਤੇ ਇਕਤਿਦਾਰ ਚੀਮਾ ਸ਼ਾਮਲ ਹੋਏ। ਡਾ: ਇਕਤਦਾਰ ਚੀਮਾ ਦਾ ਇਸ ਸ਼ਾਨਦਾਰ ਸਮਾਗਮ ਵਿਚ ਕਾਫੀ ਯੋਗਦਾਨ ਹੈ ਤੇ ਉਹ ਦੋ ਸਾਲ ਤੋਂ ਇਸ ਵਿਚ ਵੱਡਾ ਸਹਿਯੋਗ ਕਰ ਰਹੇ ਹਨ। ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਤੇ ਏ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਯਾਦਵਿੰਦਰ ਸਿੰਘ, ਸੰਯੁਕਤ ਰਾਸ਼ਟਰ ਸੰਘ ਦੇ ਨਸਲਕੁਸ਼ੀ ਸਮਾਗਮ ਵਿਚ ਵਿਸ਼ੇਸ਼ ਸੱਦੇ ਉੱਤੇ ਸ਼ਾਮਲ ਹੋਏ। ਭਾਰਤ ਤੋਂ ਨਾਮਵਰ ਪੱਤਰਕਾਰ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਇਸ ਅੰਤਰਰਾਸਟਰੀ ਸਮਾਗਮ ਦੀ ਰਿਪੋਰਟ ਨੂੰ ਕਵਰ ਕਰਨ ਲਈ ਸ਼ਾਮਲ ਹੋਏ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article