ਸੰਯੁਕਤ ਰਾਸ਼ਟਰ ਵੱਲੋਂ ਅਫ਼ਗਾਨਿਸਤਾਨ ਲਈ ਜੁਟਾਇਆ ਜਾ ਰਿਹੈ ਫੰਡ

81
ਅਫਗਾਨਿਸਤਾਨ ਦੇ ਉਪ ਵਿੱਤ ਮੰਤਰੀ ਹਬੀਬ ਜ਼ਾਦਰਾਨ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦੀ ਅਫਗਾਨਿਸਤਾਨ ਸਬੰਧੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।
Share

ਕਾਨਫਰੰਸ ‘ਚ 70 ਤੋਂ ਜ਼ਿਆਦਾ ਮੁਲਕਾਂ ਦੀ ਸ਼ਮੂਲੀਅਤ
ਜਨੇਵਾ, 25 ਨਵੰਬਰ (ਪੰਜਾਬ ਮੇਲ)-ਸੰਯੁਕਤ ਰਾਸ਼ਟਰ ਤੇ ਇਸ ਦੇ ਸਹਿਯੋਗੀਆਂ ਵੱਲੋਂ ਦਾਨੀ ਮੁਲਕਾਂ ਦੀ ਕਾਨਫ਼ਰੰਸ ਵਿਚ ਅਫ਼ਗਾਨਿਸਤਾਨ ਲਈ ਫੰਡ ਮੰਗੇ ਜਾ ਰਹੇ ਹਨ। ਤਾਲਿਬਾਨ ਲੜਾਕੇ ਮੁਲਕ ਵਿਚ ਸਰਕਾਰ ‘ਤੇ ਹਾਵੀ ਹੋ ਰਹੇ ਹਨ ਤੇ ਇਹ ਫੰਡ ਮਦਦ ਲਈ ਮੰਗਿਆ ਜਾ ਰਿਹਾ ਹੈ। ਫੰਡ ਇਕੱਠਾ ਕਰਨ ਲਈ ਕਾਨਫਰੰਸ ਜ਼ਿਆਦਾਤਰ ਆਨਲਾਈਨ ਤਰੀਕੇ ਨਾਲ ਕੀਤੀ ਗਈ ਹੈ। ਜਨੇਵਾ ਤੋਂ ਹੋ ਰਹੀ ਕਾਨਫਰੰਸ ਦੀ ਮੇਜ਼ਬਾਨੀ ਫਿਨਲੈਂਡ ਨਾਲ ਰਲ ਕੇ ਕੀਤੀ ਜਾ ਰਹੀ ਹੈ। ਇਸ ਕਾਨਫਰੰਸ ਵਿਚ ਕੂਟਨੀਤੀ ਮਾਹਿਰ, ਸਮਾਜਿਕ ਹੱਕਾਂ ਦੀ ਪੈਰਵੀ ਕਰਨ ਵਾਲੇ ਤੇ ਕੌਮਾਂਤਰੀ ਸੰਗਠਨ ਹਿੱਸਾ ਲੈ ਰਹੇ ਹਨ। ਇਸ ਵਿਚ ਕਰੀਬ 70 ਮੁਲਕਾਂ ਦੀ ਸ਼ਮੂਲੀਅਤ ਹੈ ਤੇ ਚਾਰ ਸਾਲਾਂ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਵੀ ਕਾਨਫਰੰਸ ਵਿਚ ਹਿੱਸਾ ਲੈ ਰਹੇ ਹਨ। ਜਨੇਵਾ ਵਿਚ ਸੰਯੁਕਤ ਰਾਸ਼ਟਰ ਦਫ਼ਤਰ ਦੇ ਮੁਖੀ ਤਤੀਆਨਾ ਵਾਲੋਵਾਇਆ ਨੇ ਕਿਹਾ ਕਿ ਇੱਥੇ ਸਾਰੇ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਇਕੱਤਰ ਹੋਏ ਹਨ।


Share