ਸੰਯੁਕਤ ਰਾਸ਼ਟਰ ਮੁਖੀ ਵੱਲੋਂ ਨਸਲੀ ਪੱਖਪਾਤ ਦੀ ‘ਪਲੇਗ’ ਨੂੰ ਖਤਮ ਕਰਨ ਦਾ ਸੱਦਾ

248
Share

ਸੰਯੁਕਤ ਰਾਸ਼ਟਰ, 11 ਜੂਨ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਯੂਐੱਨ ਵਿੱਚ ਨਸਲਵਾਦ ਦੀ ਹੋਂਦ ਨੂੰ ਕਬੂਲਦਿਆਂ ਨਸਲੀ ਪੱਖਪਾਤ ਦੀ ‘ਪਲੇਗ’ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਹੈ। ਯੂਐੱਨ ਮੁਖੀ ਨੇ ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਮੌਤ ਨੂੰ ਵੱਡਾ ਝਟਕਾ ਦਸਦਿਆਂ ਇਸ ਨੂੰ ‘ਪੁਲੀਸ ਬੇਰਹਿਮੀ ਦੀ ਕਾਤਲਾਨਾ ਕਾਰਵਾਈ’ ਕਰਾਰ ਦਿੱਤਾ ਹੈ। ਗੁਟੇਰੇਜ਼ ਨੇ ਪਿਛਲੇ ਹਫ਼ਤੇ ਟਾਊਨ ਹਾਲ ਮੀਟਿੰਗ ਦੌਰਾਨ ਕਿਹਾ, ‘ਨਸਲਵਾਦ ਅੱਜ ਕੱਲ੍ਹ ਹਰ ਥਾਂ ’ਤੇ ਹੈ। ਨਸਲਵਾਦ ਦੀ ਹੋਂਦ ਸੰਯੁਕਤ ਰਾਸ਼ਟਰ ਵਿੱਚ ਵੀ ਹੈ….ਅਸੀਂ ਪੱਖਪਾਤ ਖਿਲਾਫ਼ ਕਈ ਸਖ਼ਤ ਨੀਤੀਆਂ ਬਣਾਈਆਂ ਹਨ….ਪਰ ਜਦੋਂ ਜਥੇਬੰਦੀ ਦੇ ਅੰਦਰ ਹੀ ਨਸਲਵਾਦ ਤੇ ਨਸਲੀ ਵਿਤਕਰੇ ਦੀ ਗੱਲ ਤੁਰਦੀ ਹੈ ਤਾਂ ਅਸੀਂ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੰਦੇ।’


Share