ਨਵੀਂ ਦਿੱਲੀ, 12 ਅਗਸਤ (ਪੰਜਾਬ ਮੇਲ)-ਬਾਲੀਵੁੱਡ ਅਦਾਕਾਰ ਸੰਜੇ ਦੱਤ ਫੇਫੜਿਆਂ ਦੇ ਕੈਂਸਰ ਨਾਲ ਪੀੜਤ ਹਨ। ਛਾਤੀ ‘ਚ ਦਰਦ ਅਤੇ ਸਾਹ ਲੈਣ ਦੀ ਤਕਨੀਫ਼ ਕਾਰਨ ਉਨ੍ਹਾਂ ਨੂੰ 8 ਅਗਸਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਜਿਥੋਂ ਉਨ੍ਹਾਂ ਨੂੰ ਬੀਤੇ ਦਿਨੀਂ ਛੁੱਟੀ ਮਿਲ ਗਈ ਸੀ। ਉਨ੍ਹਾਂ ਟਵਿਟਰ ‘ਤੇ ਲਿਖਿਆ ਕਿ ਡਾਕਟਰੀ ਇਲਾਜ ਕਾਰਨ ਉਨ੍ਹਾਂ ਨੇ ਕੰਮ ਤੋਂ ਕੁਝ ਸਮੇਂ ਲਈ ਛੁੱਟੀ ਲੈ ਲਈ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਚਿੰਤਾ ਨਾ ਕਰਨ ਲਈ ਕਿਹਾ ਅਤੇ ਕਿਹਾ ਕਿ ਉਹ ਛੇਤੀ ਕੰਮ ‘ਤੇ ਵਾਪਸ ਪਰਤਣਗੇ।