ਸੰਗਰੂਰ ਦੇ 24 ਸਾਲਾ ਗੁਰਸਿਮਰਤ ਦੀ ਕੈਨੇਡਾ ਵਿਖੇ ਸੜਕ ਹਾਦਸੇ ’ਚ ਮੌਤ

115
Share

ਸੰਗਰੂਰ, 28 ਫਰਵਰੀ (ਪੰਜਾਬ ਮੇਲ)- ਅੱਜ ਦੇ ਸਮੇਂ ’ਚ ਹਰ ਇਕ ਵਿਅਕਤੀ ਆਪਣੇ ਭਵਿੱਖ ਨੂੰ ਸੰਵਾਰਣ ਲਈ ਹਰ ਇਕ ਉੱਚਿਤ ਕੰਮ ਕਰ ਰਿਹਾ ਹੈ ਅਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ ਹਰ ਇਕ ਨੌਜਵਾਨ ਦਾ ਸੁਪਨਾ ਹੈ ਕਿ ਉਹ ਵਿਦੇਸ਼ ’ਚ ਜਾ ਕੇ ਆਪਣੇ ਭਵਿੱਖ ਨੂੰ ਬਣਾਏ ਪਰ ਕਈ ਵਾਰ  ਕਿਸਮਤ ਕੁੱਝ ਇਸ ਤਰ੍ਹਾਂ ਨਹੀਂ ਹੁੰਦਾ ਅਤੇ ਕੁਦਰਤੀ ਹਾਦਸਿਆਂ ’ਚ ਉਨ੍ਹਾਂ ਦੀ ਜਾਨ ਚਲੀ ਜਾਂਦੀ ਹੈ। ਅਜਿਹਾ ਹੀ ਮਾਮਲਾ ਸੰਗਰੂਰ ਦੇ ਰਹਿਣ ਵਾਲੇ ਗੁਰਸਿਮਰਤ ਨਾਲ ਹੋਇਆ ਜੋ ਕਿ ਕੈਨੇਡਾ ’ਚ ਆਪਣਾ ਭਵਿੱਖ ਸੰਵਾਰਨ ਲਈ 2017 ’ਚ ਗਿਆ ਸੀ, ਜਿਸ ਦੇ ਬਾਅਦ ਉਸ ਦੀ ਪੜ੍ਹਾਈ ਪੂਰੀ ਹੋਣ ਦੇ ਬਾਦ ਉਸ ਨੂੰ ਕੈਨੇਡਾ ਸਰਕਾਰ ਨੇ ਕੰਮ ਲਈ ਪਰਮਿਟ ਦੇ ਦਿੱਤਾ ਸੀ। ਜਿਸ ਦੇ ਬਾਅਦ ਉਹ ਟਰੱਕ ਚਲਾਉਣ ਦਾ ਕੰਮ ਕੈਨੇਡਾ ’ਚ ਕਰ ਰਿਹਾ ਸੀ ਅਤੇ ਉਹ ਪਹਿਲਾਂ ਟਰਾਂਟੋ ’ਚ ਰਹਿੰਦਾ ਸੀ ਅਤੇ ਫ਼ਿਰ ਉਹ ਵਿਨੀਪੈਕ ਚਲਾ ਗਿਆ। ਗੁਰਸਿਮਰਤ ਦੇ ਚਾਚਾ ਕਰਮਜੀਤ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਪੁੱਤਰ ਦੇ ਨਾਲ ਰਹਿੰਦਾ ਸੀ। ਉਹ ਟਰਾਂਟੋ ਤੋਂ ਵਾਪਸ ਆਉਣ ’ਤੇ ਆਪਣੇ ਘਰ ਵਿਨੀਪੈਕ ਵਲੋਂ ਆ ਰਿਹਾ ਸੀ ਅਤੇ ਕੰਮ ਪੂਰਾ ਕਰਨ ਦੇ ਬਾਅਦ ਉਹ ਟਰੱਕ ਤੋਂ ਹੀ ਵਾਪਸ ਆ ਰਿਹਾ ਸੀ। ਪਰ ਉੱਥੇ ਪਈ ਭਾਰੀ ਬਰਫ਼ਬਾਰੀ ਹੋਣ ਦੇ ਕਾਰਨ ਉਸ ਦਾ ਟਰੱਕ ਬਰਫ਼ ’ਚ ਪਲਟ ਗਿਆ ਅਤੇ ਇਹ ਹਾਦਸਾ ਹੋਇਆ, ਜਿਸ ਦੇ ਬਾਅਦ ਉਸ ਦੀ ਮੌਕੇ ’ਤੇ ਮੌਤ ਹੋ ਗਈ, ਉੱਥੇ ਪੁਲਸ ਨੇ ਟਰੱਕ ਦੀ ਕੰਪਨੀ ਦੇ ਨਾਲ ਗੱਲ ਕੀਤੀ ਤਾਂ ਕੰਪਨੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਭਤੀਜੇ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਉਮਰ 24 ਸਾਲ ਸੀ ਅਤੇ ਅਜੇ ਪੜ੍ਹਾਈ ਪੂਰੀ ਕਰਨ ਦੇ ਬਾਅਦ ਉਹ ਆਪਣੇ ਕੰਮ ਕਰਨ ਲਈ ਅੱਗੇ ਵੱਧ ਰਿਹਾ ਸੀ।


Share