PUNJABMAILUSA.COM

ਸੜਕਾਂ ‘ਤੇ ਅਜੇ ਵੀ ਬਾਦਲਾਂ ਦਾ ਰਾਜ, 5 ਨਵੀਆਂ ਮਰਸਿਡੀਜ਼ ਬੱਸਾਂ ਸੜਕਾਂ ‘ਤੇ ਉਤਾਰੀਆਂ

ਸੜਕਾਂ ‘ਤੇ ਅਜੇ ਵੀ ਬਾਦਲਾਂ ਦਾ ਰਾਜ, 5 ਨਵੀਆਂ ਮਰਸਿਡੀਜ਼ ਬੱਸਾਂ ਸੜਕਾਂ ‘ਤੇ ਉਤਾਰੀਆਂ

ਸੜਕਾਂ ‘ਤੇ ਅਜੇ ਵੀ ਬਾਦਲਾਂ ਦਾ ਰਾਜ, 5 ਨਵੀਆਂ ਮਰਸਿਡੀਜ਼ ਬੱਸਾਂ ਸੜਕਾਂ ‘ਤੇ ਉਤਾਰੀਆਂ
June 01
21:15 2017

ਬਠਿੰਡਾ, 1 ਜੂਨ (ਪੰਜਾਬ ਮੇਲ)-ਕੈਪਟਨ ਸਰਕਾਰ ਵਿੱਚ ਵੀ ਜਰਨੈਲੀ ਸੜਕਾਂ ਉਤੇ ਔਰਬਿਟ ਦਾ ਰਾਜ ਹੈ। ਬਾਦਲ ਪਰਿਵਾਰ ਨੇ ਹੁਣ ਕਰੀਬ 15 ਨਵੀਆਂ ਮਰਸਿਡੀਜ਼ ਬੱਸਾਂ ਸੜਕਾਂ ‘ਤੇ ਉਤਾਰੀਆਂ ਹਨ। ਰਾਜ ਭਾਗ ਬਦਲਣ ਮਗਰੋਂ ਜਦੋਂ ਪੀਆਰਟੀਸੀ ਨੇ ਗ਼ੈਰਕਾਨੂੰਨੀ ਬੱਸਾਂ ਖ਼ਿਲਾਫ਼ ਬਿਗਲ ਵਜਾਇਆ ਤਾਂ ਉਸੇ ਦਿਨ ਉਪਰੋਂ ਹੁਕਮ ਆ ਗਏ। ਕੁਝ ਘੰਟਿਆਂ ਵਿੱਚ ਹੀ ਸਮਾਂ ਪੁਰਾਣੀ ਚਾਲ ਵਿੱਚ ਆ ਗਿਆ।
ਸੂਤਰਾਂ ਅਨੁਸਾਰ ਬਾਦਲ ਪਰਿਵਾਰ ਨੇ 15 ਪੁਰਾਣੀਆਂ ਮਰਸਿਡੀਜ਼ ਬੱਸਾਂ ਨੂੰ ਸੜਕਾਂ ਤੋਂ ਲਾਹ ਕੇ ਨਵੀਆਂ ਮਰਸਿਡੀਜ਼ ਬੱਸਾਂ ਚਲਾ ਦਿੱਤੀਆਂ ਹਨ। ਬਾਦਲ ਪਰਿਵਾਰ ਦੀ ਬੱਸ ਕੰਪਨੀ ਦੀਆਂ ਬਠਿੰਡਾ-ਚੰਡੀਗੜ੍ਹ, ਚੰਡੀਗੜ੍ਹ-ਅੰਮ੍ਰਿਤਸਰ ਅਤੇ ਚੰਡੀਗੜ੍ਹ-ਪਠਾਨਕੋਟ ਰੂਟ ‘ਤੇ ਕਰੀਬ 32 ਮਰਸਿਡੀਜ਼ ਬੱਸਾਂ ਚੱਲਦੀਆਂ ਹਨ। ਪੰਜ ਨਵੀਆਂ ਸਾਧਾਰਨ ਤੇ ਏਸੀ ਬੱਸਾਂ ਪਾਈਆਂ ਗਈਆਂ ਹਨ, ਜਦੋਂ ਕਿ ਇਸ ਵੀਆਈਪੀ ਕੰਪਨੀ ਨੇ 30 ਦੇ ਕਰੀਬ ਪੁਰਾਣੀਆਂ ਸਾਧਾਰਨ ਬੱਸਾਂ ਤਬਦੀਲ ਕਰ ਕੇ ਨਵੀਆਂ ਪਾਉਣੀਆਂ ਹਨ। ਸੂਤਰ ਆਖਦੇ ਹਨ ਕਿ ਔਰਬਿੱਟ ਕੰਪਨੀ ਦੀਆਂ ਕਰੀਬ ਦਰਜਨ ਤੋਂ ਉਪਰ ਇੰਡੋ-ਕੈਨੇਡੀਅਨ ਬੱਸਾਂ ਅੰਮ੍ਰਿਤਸਰ ਤੋਂ ਦਿੱਲੀ ਕੰਟਰੈਕਟ ਕੈਰੇਜ਼ ਪਰਮਿਟ ’ਤੇ ਚੱਲਦੀਆਂ ਹਨ। ਪਰਮਿਟ ਦੀਆਂ ਸ਼ਰਤਾਂ ਅਨੁਸਾਰ ਰਸਤੇ ਤੋਂ ਕੰਪਨੀ ਕਿਤੋਂ ਵੀ ਕੋਈ ਸਵਾਰੀ ਚੁੱਕ ਜਾਂ ਉਤਾਰ ਨਹੀਂ ਸਕਦੀ। ਇੰਡੋ-ਕੈਨੇਡੀਅਨ ਬੱਸ ਸਰਵਿਸ ਦੀ ਵੈੱਬਸਾਈਟ ‘ਤੇ ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਆਨਲਾਈਨ ਬੁਕਿੰਗ ਹੋ ਰਹੀ ਹੈ, ਜਿਸ ਦਾ ਮਤਲਬ ਹੈ ਕਿ ਕੰਪਨੀ ਜਲੰਧਰ, ਫਗਵਾੜਾ, ਲੁਧਿਆਣਾ ਤੇ ਰਾਜਪੁਰਾ ਤੋਂ ਸਵਾਰੀ ਚੁੱਕਦੀ ਵੀ ਹੈ ਅਤੇ ਉਤਾਰਦੀ ਵੀ ਹੈ। ਇਵੇਂ ਮਾਲਵੇ ਦੇ ਬਾਕੀ ਅਕਾਲੀ ਆਗੂਆਂ ਦੀ ਟਰਾਂਸਪੋਰਟ ਵੀ ਪੁਰਾਣੀ ਚਾਲ ’ਤੇ ਹੀ ਧੂੜਾਂ ਪੁੱਟ ਰਹੀ ਹੈ।
ਵੱਡੇ ਕਾਂਗਰਸੀ ਟਰਾਂਸਪੋਰਟਰਾਂ ਨੇ ਵੀ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਬਾਹਰ, ਜਲੰਧਰ ਦੇ ਪੀਏਪੀ ਚੌਕ ਅਤੇ ਲੁਧਿਆਣਾ ਦੇ ਢੋਲੇਵਾਲਾ ਤੇ ਸਮਰਾਲਾ ਚੌਕ ਵਿੱਚ ਆਰਜ਼ੀ ਬੱਸ ਅੱਡੇ ਬਣਾ ਲਏ ਹਨ। ਵੇਰਵਿਆਂ ਅਨੁਸਾਰ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਅੰਬਾਲਾ ਤੱਕ ਦੇ 13 ਟਾਈਮ ਪ੍ਰਵਾਨਤ ਹਨ, ਜਦੋਂ ਕਿ ਕਾਂਗਰਸੀ ਲੀਡਰਾਂ ਦੀਆਂ ਬੱਸਾਂ ਦੇ ਅਸਲ ਵਿੱਚ 54 ਟਾਈਮ ਚੱਲ ਰਹੇ ਹਨ। ਪੀਆਰਟੀਸੀ ਨੂੰ ਪਹਿਲਾਂ ਉਮੀਦ ਸੀ ਕਿ ਹਕੂਮਤ ਬਦਲੀ ਮਗਰੋਂ ਦਿਨ ਬਦਲਣਗੇ ਅਤੇ ਆਮਦਨੀ ਵਿੱਚ ਵਾਧਾ ਹੋਵੇਗਾ। ਤੱਥਾਂ ਅਨੁਸਾਰ ਪੀਆਰਟੀਸੀ ਦੀ ਮਾਰਚ 2017 ਦੇ ਮਹੀਨੇ ਦੌਰਾਨ ਪ੍ਰਤੀ ਦਿਨ ਦੀ ਆਮਦਨ ਔਸਤਨ 1.06 ਕਰੋੜ ਰਹੀ, ਜਦੋਂ ਕਿ ਮਾਰਚ 2016 ਵਿੱਚ ਗਠਜੋੜ ਹਕੂਮਤ ਸਮੇਂ ਇਹ ਔਸਤ 98 ਲੱਖ ਰੁਪਏ ਪ੍ਰਤੀ ਦਿਨ ਸੀ। ਮਤਲਬ ਕਿ ਸਿਰਫ਼ 8 ਲੱਖ ਪ੍ਰਤੀ ਦਿਨ ਦਾ ਵਾਧਾ ਹੋਇਆ। ਪੀਆਰਟੀਸੀ ਦੀ ਅਪਰੈਲ 2017 ਦੌਰਾਨ ਆਮਦਨ ਕਰੀਬ 1.07 ਕਰੋੜ ਰੁਪਏ ਔਸਤਨ ਪ੍ਰਤੀ ਦਿਨ ਰਹੀ, ਜਦੋਂ ਕਿ ਅਪਰੈਲ 2016 ਵਿੱਚ ਆਮਦਨ ਔਸਤਨ ਕਰੀਬ ਇਕ ਕਰੋੜ ਰੁਪਏ ਪ੍ਰਤੀ ਦਿਨ ਰਹੀ। ਪੀਆਰਟੀਸੀ ਨੂੰ ਪਹਿਲਾਂ ਉਮੀਦ ਸੀ ਕਿ ਹਕੂਮਤ ਬਦਲੀ ਮਗਰੋਂ ਪ੍ਰਤੀ ਦਿਨ ਦੀ ਆਮਦਨ ਸਵਾ ਕਰੋੜ ਪ੍ਰਤੀ ਦਿਨ ਤੋਂ ਉਪਰ ਚਲੀ ਜਾਵੇਗੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article