PUNJABMAILUSA.COM

ਸਖ਼ਤ ਨਿਯਮਾਂ ਕਾਰਨ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਰਾਹ ਹੋਇਆ ਔਖਾ

ਸਖ਼ਤ ਨਿਯਮਾਂ ਕਾਰਨ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਰਾਹ ਹੋਇਆ ਔਖਾ

ਸਖ਼ਤ ਨਿਯਮਾਂ ਕਾਰਨ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਰਾਹ ਹੋਇਆ ਔਖਾ
December 02
17:24 2019

ਸਿਡਨੀ, 2 ਦਸੰਬਰ (ਪੰਜਾਬ ਮੇਲ)- ਭਾਰਤੀ ਵਿਦਿਆਰਥੀ ਚੰਗੀ ਪੜ੍ਹਾਈ ਅਤੇ ਸੁਨਹਿਰੇ ਭਵਿੱਖ ਬਣਾਉਣ ਲਈ ਆਸਟ੍ਰੇਲੀਆ ਜਾਣ ਲਈ ਕਾਫੀ ਉਤਸੁਕ ਰਹਿੰਦੇ ਹਨ ਪਰ ਪਿਛਲੇ ਸਮੇਂ ਤੋਂ ਇੱਥੋਂ ਦੇ ਸਖਤ ਕਾਨੂੰਨਾਂ ਕਾਰਨ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਰਾਹ ਔਖਾ ਹੁੰਦਾ ਜਾ ਰਿਹਾ ਹੈ। ਸਤੰਬਰ ਮਹੀਨੇ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਏ ਜਿਸ ਕਾਰਨ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ‘ਚ ਵੱਡੀ ਗਿਣਤੀ ਪੰਜਾਬੀਆਂ ਤੇ ਹਰਿਆਣੇ ਦੇ ਵਿਦਿਆਰਥੀਆਂ ਦੀ ਹੈ। ਹਾਲ ਹੀ ‘ਚ ਹੋਏ ਬਦਲਾਅ ਮੁਤਾਬਕ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ‘ਤੇ ਬਹੁਤ ਵਧੀਆ ਪਕੜ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਫੰਡ ਸ਼ੋਅ ਕਰਨ ਲਈ ਬੈਂਕ ਦੀ ਸਟੇਟਮੈਂਟ ਨੱਥੀ ਕਰਨ ਦੀ ਜ਼ਰੂਰਤ ਹੈ। ਸਿਰਫ ਭਾਰਤੀ ਹੀ ਨਹੀਂ ਪਾਕਿਸਤਾਨੀ ਤੇ ਨੇਪਾਲੀ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਤਰ੍ਹਾਂ ਨਾਲ ਉਹ ਹਾਈ ਰਿਸਕ ਕੈਟਾਗਰੀ ‘ਚ ਪੁੱਜ ਗਏ ਹਨ।
ਚੀਨ ਤੋਂ ਬਾਅਦ ਆਸਟ੍ਰੇਲੀਆ ਜਾਣ ਵਾਲਿਆਂ ‘ਚ ਸਭ ਤੋਂ ਵਧ ਭਾਰਤੀ ਵਿਦਿਆਰਥੀ ਹਨ। ਇਸ ਸਮੇਂ 72,000 ਤੋਂ ਵਧੇਰੇ ਭਾਰਤੀ ਵਿਦਿਆਰਥੀ ਆਸਟ੍ਰੇਲੀਆ ‘ਚ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ‘ਚ ਆਸਟ੍ਰੇਲੀਆ ਸਰਕਾਰ ਨੇ ਕਿਹਾ ਸੀ ਕਿ ਉਹ ਵਧਦੀ ਹੋਈ ਜਨਸੰਖਿਆ ਨੂੰ ਦੇਖਦੇ ਹੋਏ ਸਥਾਈ ਮਾਈਗ੍ਰੈਂਟਸ ਨੂੰ ਇੱਥੇ ਆਉਣ ‘ਤੇ ਰੋਕ ਲਗਾ ਰਹੇ ਹਨ। ਮਾਇਗ੍ਰੇਸ਼ਨ ਏਜੰਟਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਸਰਕਾਰ ਦੇ ਇਸ ਫੈਸਲੇ ਦੀ ਗਾਜ ਵਿਦਿਆਰਥੀ ਵੀਜ਼ੇ ‘ਤੇ ਡਿੱਗ ਸਕਦੀ ਹੈ।
ਮਾਹਿਰਾਂ ਦੀ ਰਾਇ ਹੈ ਕਿ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਦੇ ਸਮੇਂ ਬਿਨੈਕਾਰ ਵਧੇਰੇ ਧਿਆਨ ਨਾਲ ਫਾਰਮ ਭਰਨ ਤਾਂ ਕਿ ਉਹ ਰੀਜੈਕਟ ਤੋਂ ਬਚ ਸਕਣ। ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਵਲੋਂ ਇਹ ਸਖਤ ਕਦਮ ਇਸ ਲਈ ਚੁੱਕੇ ਜਾ ਰਹੇ ਹਨ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਦੀ ਥਾਂ ਆਪਣੀ ਨੌਕਰੀ ‘ਤੇ ਵਧੇਰੇ ਧਿਆਨ ਦੇ ਰਹੇ ਹਨ। ਸਰਕਾਰ ਵਲੋਂ ਵਿਦਿਆਰਥੀਆਂ ਨੂੰ ਇਰ ਹਫਤੇ ‘ਚ ਸਿਰਫ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਪਰ ਵਧੇਰੇ ਵਿਦਿਆਰਥੀ 40-42 ਘੰਟੇ ਤਕ ਕੰਮ ਕਰਦੇ ਹਨ। ਬਹੁਤ ਸਾਰੇ ਵਿਦਿਆਰਥੀ ਤਾਂ ਮਾਸਟਰ ਡਿਗਰੀ ਲੈਣ ਦੇ ਬਹਾਨੇ ਆਉਂਦੇ ਹਨ ਪਰ ਬਾਅਦ ‘ਚ ਉਹ ਇਸ ਨੂੰ ਡਿਪਲੋਮੇ ‘ਚ ਬਦਲ ਦਿੰਦੇ ਹਨ ਅਤੇ ਪੈਸਾ ਕਮਾਉਣ ‘ਚ ਲੱਗੇ ਰਹਿੰਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

Read Full Article
    ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

Read Full Article
    ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

Read Full Article
    ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

Read Full Article
    ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

Read Full Article
    ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

Read Full Article
    ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

Read Full Article
    ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

Read Full Article
    ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

Read Full Article
    ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

Read Full Article
    ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

Read Full Article
    ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

Read Full Article