PUNJABMAILUSA.COM

ਸ੍ਰੀ ਗੁਰੂ ਰਵਿਦਾਸ ਟੈਂਪਲ ਰਿਓਲਿੰਡਾ ਵਿਖੇ ਮਹਾਨ ਨਗਰ ਕੀਰਤਨ ‘ਚ ਹੋਇਆ ਭਾਰੀ ਇਕੱਠ

ਸ੍ਰੀ ਗੁਰੂ ਰਵਿਦਾਸ ਟੈਂਪਲ ਰਿਓਲਿੰਡਾ ਵਿਖੇ ਮਹਾਨ ਨਗਰ ਕੀਰਤਨ ‘ਚ ਹੋਇਆ ਭਾਰੀ ਇਕੱਠ

ਸ੍ਰੀ ਗੁਰੂ ਰਵਿਦਾਸ ਟੈਂਪਲ ਰਿਓਲਿੰਡਾ ਵਿਖੇ ਮਹਾਨ ਨਗਰ ਕੀਰਤਨ ‘ਚ ਹੋਇਆ ਭਾਰੀ ਇਕੱਠ
March 16
09:26 2016

17
ਸੈਕਰਾਮੈਂਟੋ, 16 ਮਾਰਚ (ਪੰਜਾਬ ਮੇਲ)- ਬੀਤੇ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਸੰਬੰਧੀ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਵਿਚ ਸੰਗਤਾਂ ਦੂਰੋਂ-ਨੇੜਿਓਂ ਪਹੁੰਚ ਕੇ ਸ਼ਾਮਲ ਹੋਈਆਂ। ਇਸ ਤੋਂ ਪਹਿਲਾਂ ਦਿਨ ਸ਼ਨੀਵਾਰ ਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ, ਜਿਸ ਵਿਚ ਇੰਗਲੈਂਡ ਤੋਂ ਭਾਈ ਜਸਬੀਰ ਸਿੰਘ ਖਾਲਸਾ ਅਤੇ ਉਨ੍ਹਾਂ ਦਾ ਜੱਥਾ, ਭਾਈ ਪ੍ਰਿਤਪਾਲ ਸਿੰਘ ਜੱਥਾ, ਭਾਈ ਮਨਪ੍ਰੀਤ ਸਿੰਘ ਜੱਥਾ ਅਤੇ ਗੁਰੂ ਘਰ ਦਾ ਹਜ਼ੂਰੀ ਜੱਥਾ ਭਾਈ ਜਸਪਾਲ ਸਿੰਘ ਅਤੇ ਭਾਈ ਨਿਰਮਲ ਸਿੰਘ ਜਥੇ ਵਾਰੋ-ਵਾਰੀ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਸ਼ਾਮ ਨੂੰ ਨਿਸ਼ਾਨ ਸਾਹਿਬ ਵੀ ਚੜ੍ਹਾਏ ਗਏ, ਜੋ ਕਿ ਕਿਸੇ ਗੁਰਮੁਖ ਪਰਿਵਾਰ ਵੱਲੋਂ ਗੁਪਤ ਸੇਵਾ ਕੀਤੀ ਗਈ। ਇਸ ਦਿਨ ਸੰਤ ਜਸਵਿੰਦਰ ਸਿੰਘ ਖੈੜ ਅਛਰੋਵਾਲ ਵਾਲਿਆਂ ਨੇ ਵੀ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਦਿਨ ਸ਼ਾਮ ਨੂੰ ਮੋਤੀ ਰਾਮ ਕਰਨਾਣਾ ਅਤੇ ਰਾਮ ਲੋਕ ਹੋਰਾਂ ਨੂੰ ਗੁਰੂ ਘਰ ਦੇ ਪੈਟਰਨ ਬਣਨ ‘ਤੇ ਸਿਰੋਪਾਓ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ। ਇੰਗਲੈਂਡ ਤੋਂ ਪਹੁੰਚੇ ਭਾਈ ਦਾਰਾ ਸਿੰਘ ਨੂੰ ਵੀ ਸਿਰੋਪਾਓ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ। ਜਗਜੀਤ ਰੱਤੂ (ਟੋਨੀ) ਨੂੰ ਗੁਰੂ ਘਰ ਲਈ ਮਾਲੀ ਇਮਦਾਦ ਦੇਣ ਲਈ ਸਿਰੋਪਾਓ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ। ਇਸ ਦਿਨ ਜੱਸੀ ਬੰਗਾ, ਮੱਖਣ ਲੁਹਾਰ, ਮਨਜੀਤ ਰੱਲ, ਹਰਮੇਸ਼ ਹੱਪੋਵਾਲੀਆ ਦੀਆਂ ਧਾਰਮਿਕ ਸੀ.ਡੀਜ਼ ਵੀ ਰਿਲੀਜ਼ ਕੀਤੀਆਂ ਗਈਆਂ। ਬੇਗਮਪੁਰਾ ਐਜੂਕੇਸ਼ਨ ਏਡ ਐਂਡ ਕਲਚਰਲ ਸੁਸਾਇਟੀ ਦੇ ਕਨਵੀਨਰ ਸ. ਮਹਿੰਦਰ ਸਿੰਘ ਧਾਮੀ ਨੂੰ ਹਾਲ ਹੀ ਵਿਚ ਇੰਡੀਆ ਜਾ ਕੇ ਗਰੀਬਾਂ ਦੀ ਭਲਾਈ ਵਾਸਤੇ ਕੀਤੇ ਕੰਮਾਂ ਲਈ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਦਿਨ ਐਤਵਾਰ ਨੂੰ ਸ਼ੁਕਰਵਾਰ ਤੋਂ ਆਰੰਭ ਕੀਤੇ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰ ਭਾਈ ਜਸਬੀਰ ਸਿੰਘ ਖਾਲਸਾ, ਭਾਈ ਜਸਪਾਲ ਸਿੰਘ ਜੱਥਾ ਅਤੇ ਭਾਈ ਮਨਪ੍ਰੀਤ ਸਿੰਘ ਜੱਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਬੁਲਾਰਿਆਂ ਵਿਚੋਂ ਗੁਰਦੀਪ ਹੀਰਾ, ਜਸਵੰਤ ਸ਼ੀਮਾਰ ਹੱਪੋਵਾਲ, ਸ. ਮਹਿੰਦਰ ਸਿੰਘ ਧਾਮੀ, ਜੱਸੀ ਬੰਗਾ, ਅਮਰੀਕਨ ਗੋਰਾ ਕਲੇਅ ਜੋਹਨਸਨ, ਡਾ. ਹਰਮੇਸ਼ ਸੰਧੂ, ਵਿਨੋਦ ਚੁੰਬਰ ਅਤੇ ਵਿਸ਼ੇਸ਼ ਤੌਰ ‘ਤੇ ਸਵ. ਸ਼੍ਰੀ ਲਾਹੌਰੀ ਰਾਮ ਜੀ ਦੇ ਪਹੁੰਚੇ ਦੋਵੇਂ ਬੇਟੇ ਜੈਕ ਰਾਮ, ਪਾਲ ਰਾਮ ਨੇ ਵੀ ਸੰਗਤਾਂ ਨਾਲ ਸ਼ਬਦਾਂ ਰਾਹੀਂ ਸਾਂਝ ਪਾਈ। ਥਿਨਮੋਜੀ ਸੁੰਦਰਾਜਨ (ਨਿਊਯਾਰਕ ਤੋਂ) ਜੋ ਕਿ ਆਲ ਇੰਡੀਆ ਦਲਿਤ ਮਹਿਲਾ ਮੋਰਚਾ ਦੀ ਅਗਵਾਈ ਕਰਦੇ ਹਨ ਅਤੇ ਡਾਕੂਮੈਂਟਰੀ ਮੇਕਰ ਵੀ ਹਨ। ਉਨ੍ਹਾਂ ਨੇ ਵੀ ਦਲਿਤ ਔਰਤਾਂ ‘ਤੇ ਹੋ ਰਹੇ ਅੱਤਿਆਚਾਰ ‘ਤੇ ਸ਼ਬਦਾਂ ਰਾਹੀਂ ਚਿੰਤਾ ਪ੍ਰਗਟਾਈ। ਇਸ ਪਿੱਛੋਂ ਅਰਦਾਸ ਉਪਰੰਤ ਪੰਜ ਪਿਆਰੇ ਗੁਰੂ ਘਰ ਅੰਦਰ ਪ੍ਰਵੇਸ਼ ਹੋਏ ਅਤੇ ਜੈਕਾਰੇ ਛੱਡੇ ਗਏ ਅਤੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਮੇਨ ਪਾਲਕੀ ਕੋਲ ਪੁੱਜਣ ‘ਤੇ ਅਰਦਾਸ ਕਰਨ ਪਿੱਛੋਂ ਨਗਰ ਕੀਰਤਨ ਚਾਲੇ ਪਿਆ। ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਬੜੇ ਹੀ ਪ੍ਰੇਮ ਅਤੇ ਸ਼ਰਧਾ ਨਾਲ ਮਗਰ ਚੱਲ ਰਹੀਆਂ ਸਨ। ਮੇਨ ਪਾਲਕੀ ‘ਤੇ ਬੜਾ ਹੀ ਰਸਭਿੰਨਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ। ਮੀਂਹ ਦੀ ਪ੍ਰਵਾਹ ਨਾਂਹ ਕਰਦਿਆਂ ਹੋਇਆਂ ਸੰਗਤਾਂ ਇਸ ਦਾ ਲਾਹਾ ਲੈ ਰਹੀਆਂ ਸਨ। ਰਾਹ ਵਿਚ ਹਮੇਸ਼ਾ ਦੀ ਤਰ੍ਹਾਂ ਵਲੈਰੋ ਗੈਸ ਸਟੇਸ਼ਨ ‘ਤੇ ਚਾਹ-ਪਾਣੀ, ਪਕੌੜਿਆਂ ਦਾ ਲੰਗਰ ਚੱਲ ਰਿਹਾ ਸੀ, ਉਥੇ ਰੁਕਣ ਤੋਂ ਬਾਅਦ ਨਗਰ ਕੀਰਤਨ ਫਿਰ ਚਾਲੇ ਪੈਣ ਤੋਂ ਬਾਅਦ ਗੁਰੂ ਘਰ ਪੰਜ ਕੁ ਵਜੇ ਪੁੱਜ ਗਿਆ।
ਅਰਦਾਸ ਉਪਰੰਤ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ। ਬਾਅਦ ਵਿਚ ਗੁਰੂ ਘਰ ਅੰਦਰ ਕੀਰਤਨ ਪ੍ਰਵਾਹ ਚੱਲਦਾ ਰਿਹਾ। ਇਸ ਦੌਰਾਨ ਬਾਹਰ ਬਹੁਤ ਸਾਰੇ ਖਾਣ-ਪੀਣ ਦੇ ਸਟਾਲ ਲੱਗੇ ਹੋਏ ਸਨ। ਸੋ ਸੰਗਤਾਂ ਵੱਖ-ਵੱਖ ਖਾਣਿਆਂ ਦਾ ਆਨੰਦ ਮਾਣਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਸਾਰੇ ਨਗਰ ਕੀਰਤਨ ਨੂੰ ਭੰਡਾਲ ਸਾਹਿਬ ਅਤੇ ਐੱਸ. ਅਸ਼ੋਕ ਭੌਰਾ ਵੱਲੋਂ ਗਲੋਬਲ ਪੰਜਾਬ ਟੀ.ਵੀ. ‘ਤੇ ਲਾਈਵ ਦਿਖਾਇਆ ਗਿਆ। ਕਮੇਟੀ ਇਨ੍ਹਾਂ ਦਾ ਅਤੇ ਮੀਡੀਆ ਦਾ ਜਿਵੇਂ ਕਿ ਗੁਰਜਤਿੰਦਰ ਰੰਧਾਵਾ ਪੰਜਾਬ ਮੇਲ, ਹੁਸਨ ਲੜੋਆ ਬੰਗਾ ਅਜੀਤ, ਪ੍ਰੇਮ ਚੁੰਬਰ ਦੇਸ਼ ਦੁਆਬਾ ਅਤੇ ਰੇਡੀਓ ਪੰਜਾਬ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦੀ ਹੈ। ਸਮੂਹ ਸੰਗਤਾਂ ਅਤੇ ਸਾਰੀਆਂ ਰਵਿਦਾਸ ਸਭਾਵਾਂ ਅਤੇ ਵਾਲਮੀਕਿ ਸਭਾ ਯੂਬਾ ਸਿਟੀ ਸਿੱਖ ਸੰਸਥਾਵਾਂ ਦਾ ਕਮੇਟੀ ਧੰਨਵਾਦ ਕਰਦੀ ਹੈ। ਇਸ ਮਹਾਨ ਨਗਰ ਕੀਰਤਨ ਨੂੰ ਕਾਮਯਾਬ ਕਰਨ ਲਈ ਨੌਜਵਾਨ ਸਭਾ ਕਿਡਸ ਕਮੇਟੀ ਅਤੇ ਬੀਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਸ਼ਨੀਵਾਰ ਅਤੇ ਐਤਵਾਰ ਸਟੇਜ ਦੀ ਸੇਵਾ ਰਾਜ ਸੂਦ ਅਤੇ ਰਮੇਸ਼ ਬੰਗੜ ਨੇ ਵਾਰੋ-ਵਾਰੀ ਫੁੱਲਾਂ ਦੀ ਵਰਖਾ ਦੀ ਸੇਵਾ ਲੈਂਦੇ ਹਨ। ਇਸ ਵਾਰ ਮੌਸਮ ਖਰਾਬ ਹੋਣ ਕਰਕੇ ਫੁੱਲਾਂ ਦੀ ਵਰਖਾ ਨਹੀਂ ਹੋ ਸਕੀ, ਪਰ ਫਿਰ ਵੀ ਕਮੇਟੀ ਉਨ੍ਹਾਂ ਦਾ ਧੰਨਵਾਦ ਕਰਦੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

Read Full Article
    ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

Read Full Article
    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article