PUNJABMAILUSA.COM

ਸ੍ਰੀ ਗੁਰੂ ਅਰਜਨ ਸਾਹਿਬ ਅਤੇ ਬਾਣੀ ‘ਤੇ ਟਿੱਪਣੀਆਂ ਕਰਨ ਵਾਲੇ ਬੂਬਨੇ ਸਾਧ ਨਰਾਇਣ ਦਾਸ ਵਿਰੁੱਧ ਰੋਸ ਮਾਰਚ

ਸ੍ਰੀ ਗੁਰੂ ਅਰਜਨ ਸਾਹਿਬ ਅਤੇ ਬਾਣੀ ‘ਤੇ ਟਿੱਪਣੀਆਂ ਕਰਨ ਵਾਲੇ ਬੂਬਨੇ ਸਾਧ ਨਰਾਇਣ ਦਾਸ ਵਿਰੁੱਧ ਰੋਸ ਮਾਰਚ

ਸ੍ਰੀ ਗੁਰੂ ਅਰਜਨ ਸਾਹਿਬ ਅਤੇ ਬਾਣੀ ‘ਤੇ ਟਿੱਪਣੀਆਂ ਕਰਨ ਵਾਲੇ ਬੂਬਨੇ ਸਾਧ ਨਰਾਇਣ ਦਾਸ ਵਿਰੁੱਧ ਰੋਸ ਮਾਰਚ
May 18
21:39 2018

ਡੀ ਸੀ ਨੂੰ ਸਰਕਾਰ ਦੇ ਨਾਮ ਮੰਗ ਪੱਤਰ ਤੇ ਪੁਲਿਸ ਕਮਿਸ਼ਨਰ ਨੂੰ ਪਰਚਾ ਦਰਜ ਕਰਨ ਲਈ ਦਿੱਤੀ ਸ਼ਿਕਾਇਤ
ਲੁਧਿਆਣਾ, 18 ਮਈ (ਪੰਜਾਬ ਮੇਲ)- ਖੁਦ ਨੂੰ ਹਿੰਦੂ ਨਾ ਮੰਨਣ ਵਾਲੀ ਤੇ ਵਿਲੱਖਣ ਪਹਿਚਾਣ ਰੱਖਣ ਵਾਲੀ ਸਿੱਖ ਕੌਮ ਨੂੰ ਨਿਗਲਣ ਲਈ ਆਰ ਐਸ ਐਸ ਵੱਲੋਂ ਆਏ ਦਿਨ ਘਿਨੌਣੀਆਂ ਹਰਕਤਾਂ ਤਾਂ ਕੀਤੀਆਂ ਹੀ ਜਾਂਦੀਆਂ ਰਹਿੰਦੀਆਂ ਹਨ ਪਰ ਹੁਣ ਤਾਂ ਇਸ ਨੇ ਹੱਦ ਹੀ ਕਰ ਦਿੱਤੀ ਹੈ। ਇਸਨੇ ਆਪਣੇ ਨਰਾਇਣ ਦਾਸ ਨਾਮ ਦੇ ਇੱਕ ਬੂਬਨੇ ਸਾਧ ਨੂੰ ਅੱਗੇ ਕਰ ਕੇ ਸ਼ਹੀਦਾਂ ਦੇ ਸਿਰਤਾਜ, ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਸੰਪਾਦਕ ਅਤੇ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਸਾਹਿਬ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਵਿੱਚ ਉਨ੍ਹਾਂ ਦੁਆਰਾ ਦਰਜ ਕੀਤੀ ਭਗਤਾਂ ਦੀ ਬਾਣੀ ਤੇ ਸਿੱਧਾ ਹਮਲਾ ਕਰਕੇ ਅੱਤ ਦਰਜੇ ਦੀ ਘਿਨੌਣੀ ਹਰਕਤ ਕੀਤੀ ਹੈ ਜਿਸਨੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਅਜਿਹੇ ਬੂਬਨੇ ਸਾਧਾਂ ਜਾਂ ਸ਼ਰਾਰਤੀ ਤੱਤਾਂ ਦੁਆਰਾ ਵਾਰ ਵਾਰ ਕੀਤੇ ਜਾ ਰਹੇ ਹਮਲਿਆਂ ਤੇ ਪੂਰਨ ਤੌਰ ਤੇ ਪਾਬੰਧੀ ਲਗਾਉਣ ਅਤੇ ਇਸ ਬੂਬਨੇ ਸਾਧ ਤੇ ਪਰਚਾ ਦਰਜ ਕਰਵਾ ਤੁਰੰਤ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ‘ਅਦਾਰਾ ਪਹਿਰੇਦਾਰ’ ਦੇ ਮੁੱਖ ਸੰਪਾਦਕ ਸ: ਜਸਪਾਲ ਸਿੰਘ ਹੇਰਾਂ ਅਤੇ ਪੰਥਕ ਜੱਥੇਬੰਦੀਆਂ ਤੇ ਪੰਥ ਦਰਦੀਆਂ ਦੀ ਅਗਵਾਈ ਹੇਠ ਪੰਜਾਬੀ ਭਵਨ ਤੋਂ ਡੀ ਸੀ ਤੇ ਸੀ ਪੀ ਦਫਤਰ ਤੱਕ ਜੈਕਾਰਿਆਂ ਦੀ ਗੂੰਜ ਵਿੱਚ ਰੋਸ ਮਾਰਚ ਕੱਢਿਆ ਗਿਆ। ਡੀ ਸੀ ਦਫਤਰ ਵਿੱਚ ਕੁਝ ਸਮਾਂ ਧਰਨਾ ਦੇਣ ਤੋਂ ਬਾਅਦ ਡੀ ਸੀ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਏਸੇ ਪ੍ਰਕਾਰ ਸੀ ਪੀ ਦਫਤਰ ਅੱਗੇ ਧਰਨਾ ਦੇ ਕੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੂੰ ਲਿਖਤੀ ਸਿਕਾਇਤ ਦੇ ਕੇ ਪਰਚਾ ਦਰਜ ਕਰ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਪੁਲਿਸ ਕਮਿਸ਼ਨਰ ਡਾ: ਗਿੱਲ ਨੇ ਪਰਚਾ ਦਰਜ ਕਰ ਦਾ ਪੱਕਾ ਭਰੋਸਾ ਦਿੱਤਾ। ਲਗਾਏ ਗਏ ਧਰਨੇ ਦੌਰਾਨ ਬੁਲਾਰਿਆਂ ਸ: ਜਸਪਾਲ ਸਿੰਘ ਹੇਰਾਂ, ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਆਗੂਆਂ ਜੱਥੇਦਾਰ ਜਰਨੈਲ ਸਿੰਘ ਯੂਨਾਈਟਡ ਸਿੱਖ ਪਾਰਟੀ, ਜੱਥੇਦਾਰ ਜਸਵੰਤ ਸਿੰਘ ਚੀਮਾ ਜਿਲ੍ਹਾ ਪ੍ਰਧਾਨ, ਜੱਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ, ਜੱਥੇਦਾਰ ਮਨਜੀਤ ਸਿੰਘ ਸਿਆਲਕੋਟੀ (ਸਾਰੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਭਾਈ ਮਨਦੀਪ ਸਿੰਘ ਕੁੱਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਭਾਈ ਵਿਸਾਖਾ ਸਿੰਘ ਪ੍ਰਣਾਮ ਸ਼ਹੀਦਾਂ ਨੂੰ ਸੰਘਰਸ਼ ਕਮੇਟੀ, ਜੱਥੇਦਾਰ ਕੁਲਦੀਪ ਸਿੰਘ ਖਾਲਸਾ ਮਾਲਵਾ ਤਰਣਾ ਦਲ, ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਹੋਂਦ ਚਿੱਲੜ ਤਾਲਮੇਲ ਕਮੇਟੀ, ਜਸਵੀਰ ਸਿੰਘ ਖੰਡੂਰ ਦਲ ਖਾਲਸਾ, ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਡਾ ਅੰਬੇਡਕਰ ਸਿੱਖ ਫਾਊਡੇਸ਼ਨ, ਸਮਾਜਸੇਵੀ ਬਾਬਾ ਚਮਕੌਰ ਸਿੰਘ ਮੁੰਡੀਆਂ, ਕਾਮਰੇਡ ਅਮਰਨਾਥ ਕੂੰਮਕਲ੍ਹਾਂ ਲੋਕ ਸੰਘਰਸ਼ ਕਮੇਟੀ, ਪਰਮਿੰਦਰ ਸਿੰਘ ਗਿੱਦੜਵਿੰਡੀ ਗ੍ਰੰਥੀ ਸਭਾ, ਗੁਰਚਰਨ ਸਿੰਘ ਹਵਾਸ ਭਾਰਤੀ ਕਿਸਾਨ ਯੂਨੀਅਨ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ 14 ਮਈ ਨੂੰ ਇਸ ਬੂਬਨੇ ਸਾਧ ਨੇ ਇੱਕ ਵੀਡੀਓ ਵਾਇਰਲ ਕਰਕੇ ਪੰਜਵੇਂ ਗੁਰੂ ਸਾਹਿਬ ਬਾਰੇ ਜੋ ਬੇਹੱਦ ਗੁੰਮਰਾਹਕੁੰਨ ਟਿੱਪਣੀਆਂ ਕੀਤੀਆਂ ਹਨ ਉਹ ਭਗਤ ਰਵਿਦਾਸ, ਭਗਤ ਨਾਮਦੇਵ ਅਤੇ ਭਗਤ ਕਬੀਰ ਸਾਹਿਬ ਨਾਲ ਸਬੰਧਿਤ ਭਾਈਚਾਰੇ ਵਿੱਚ ਜਹਿਰ ਪੈਦਾ ਕਰਨ ਲਈ ਕੀਤੀਆਂ ਗਈਆਂ ਹਨ। ਏਹ ਟਿੱਪਣੀਆਂ ਆਰ ਐਸ ਐਸ ਵਰਗੀ ਭਗਵੀਂ ਤੇ ਦੇਸ਼ ਵਿੱਚ ਹਿੰਦੂ ਰਾਸ਼ਟਰ ਸਥਾਪਿਤ ਕਰਨ ਲਈ ਕਾਹਲੀ ਪਈ ਜੱਥੇਬੰਦੀ ਦੇ ਇਸਾਰੇ ਤੇ ਕੀਤੀ ਗਈ ਹੈ। ਏਹ ਟਿੱਪਣੀਆਂ ਕੇਵਲ ਗੁਰੂ ਸਾਹਿਬ ਤੇ ਨਹੀ ਬਲਕਿ ਉਨ੍ਹਾਂ ਦੁਆਰਾ ਸੰਪਾਦਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵੀ ਸਿੱਧਾ ਹਮਲਾ ਹਨ। ਇਨ੍ਹਾਂ ਦਾ ਮਨੋਰਥ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਸਮਤਾ, ਸਮਾਨਤਾ ਤੇ ਆਪਸੀ ਭਾਂਈਚਾਰੇ ਦੀ ਮਾਨਵਤਾਵਾਦੀ ਵਿਚਾਰਧਾਰਾ ਨੂੰ ਢਾਹ ਲਾਉਣਾ ਹੈ ਅਤੇ ਵਿਚਾਰੰਾਰਾ ਦੀ ਥਾਂ ਤੇ ਗੈਰਬਰਾਬਰੀ ਵਾਲੀ ਬ੍ਰਾਹਮਣਵਾਦੀ ਵਿਵਸਥਾ ਨੂੰ ਕਾਇਮ ਕਰਨਾ ਹੈ। ਬੁਲਾਰਿਆਂ ਨੇ ਕਿਹਾ ਕਿ ਬ੍ਰਾਹਮਣਵਾਦੀਆਂ ਨੇ ਹਮੇਸ਼ਾਂ ਅਜਿਹੀਆਂ ਕਿਰਿਆਵਾਂ ਕੀਤੀਆਂ ਹਨ ਜਿਨ੍ਹਾਂ ਤੇ ਧਾਰਮਿਕ ਘੱਟ ਗਿਣਤੀਆਂ ਅਤੇ ਪਿਛੜਿਆਂ ਨੂੰ ਮਜਬੂਰੀ ਵਸ ਪ੍ਰਤੀਕਿਰਿਆ ਕਰਨੀ ਪਈ। ਪ੍ਰਤੀਕਿਰਿਆ ਕੀਤੇ ਜਾਣ ਅਤੇ ਨਾ ਕੀਤੇ ਜਾਣ ਦੋਵਾਂ ਦਾ ਲਾਭ ਆਰ ਐਸ ਐਸ ਵਰਗੀਆਂ ਬ੍ਰਾਹਮਣਵਾਦੀ ਤਾਕਤਾਂ ਨੂੰ ਹੁੰਦਾ ਹੈ। ਬੁਲਾਰਿਆਂ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ ਅਸੀ ਮੋਜੂਦਾ ਸਮੇਂ ਵਰਗੇ ਹੋਏ ਹਮਲਿਆਂ ਨੂੰ ਹੋਰ ਬਰਦਾਸਤ ਨਹੀ ਕਰਾਂਗੇ ਅਤੇ ਜੇਕਰ ਪੰਜਾਬ ਸਰਕਾਰ ਨੇ ਇਸ ਸਬੰਧੀ ਠੋਸ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਅਸੀ ਆਪਣੇ ਪੱਧਰ ਕੇ ਕਾਰਵਾਈਆਂ ਕਰਨ ਲਈ ਮਜਬੂਰ ਹੋਵੇਗਾ ਜਿਸ ਵਿੱਚੋਂ ਨਿਕਲਣ ਵਾਲੇ ਨਤੀਜਿਆਂ ਲਈ ਸਰਕਾਰ ਅਤੇ ਪ੍ਰਸ਼ਾਸਨ ਖੁਦ ਜਿੰਮੇਵਾਰ ਹੋਵੇਗਾ। ਇਸ ਮੌਕੇ ਪ੍ਰਦੀਪ ਸਿੰਘ ਖਾਲਸਾ, ਕੁਲਵੰਤ ਸਿੰਘ ਸਿੱਧੂ, ਜਰਨੈਲ ਸਿੰਘ ਸ਼ਿਮਲਾਪੁਰੀ, ਡਾ: ਦੀਪਕ ਮੰਨਣ, ਜੱਥੇਦਾਰ ਸਤਪਾਲ ਸਿੰਘ ਦੁਆਬੀਆ, ਇੰਦਰਮੋਹਣ ਸਿੰਘ, ਫਤਿਹ ਸਿੰਘ, ਹਰਜੀਤ ਪਾਲ ਸਿੰਘ, ਕੁਲਵੰਤ ਸਿੰਘ ਸਲੇਮਟਾਬਰੀ, ਬਲਦੇਵ ਸਿੰਘ ਸੇਠੀ, ਮੰਗਲ ਸਿੰਘ ਆਨੰਦਪੁਰੀ, ਗੁਰਸੇਵਕ ਸਿੰਘ ਆਨੰਦਪੁਰੀ, ਇੰਦਰਜੀਤ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਜੋਰਾ ਸਿੰਘ, ਕੁਲਵੰਤ ਕੌਰ ਖਾਲਸਾ, ਗੁਰਨਾਮ ਸਿੰਘ ਹੀਰਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਆਤਮਾ ਸਿੰਘ, ਸੁਰਿੰਦਰ ਸਿੰਘ, ਹਰਨੇਕ ਸਿੰਘ ਢੋਲਣਵਾਲ, ਪਰਮਦੀਪ ਸਿੰਘ ਭਮਾ ਖੁਰਦ, ਹਰਮੀਤ ਸਿੰਘ ਮਾਨਗੜ੍ਹ, ਹਰਜੀਤ ਸਿੰਘ, ਬਲਵੰਤ ਸਿੰਘ, ਪਰਮਿੰਦਰ ਸਿੰਘ ਖਾਲਸਾ, ਹਰਪਾਲ ਸਿੰਘ, ਜਗਦੀਪ ਸਿੰਘ, ਮਹਿੰਦਰ ਸਿੰਘ ਸ਼ਾਹਪੁਰੀਆ, ਜਤਿੰਦਰ ਸਿੰਘ ਛਿੰਦਾ, ਜਗਦੇਵ ਸਿੰਘ ਪੰਨਾ, ਹਰਭਜਨ ਸਿੰਘ ਬਿੱਟੂ, ਰਾਮ ਸਿੰਘ, ਹਰਜਿੰਦਰ ਸਿੰਘ ਕਿੰਗ, ਰਾਮ ਲਾਲ, ਕਮਲਜੀਤ ਸਿੰਘ ਨਰੂਲਾ, ਅਸ਼ਵਨੀ ਸ਼ਰਮਾ, ਇੰਦਰਜੀਤ ਸ਼ਰਮਾ, ਪ੍ਰਦੀਪ ਸਿੰਘ, ਪਰਮਜੀਤ ਸਿੰਘ ਡਾਬਾ, ਰਾਧੇ ਸ਼ਾਮ, ਠੇਕੇਦਾਰ ਮਨਜੀਤ ਸਿੰਘ, ਦੇਵ ਸਰਾਭਾ, ਮੋਹਣ ਸਿੰਘ ਸੰਗੋਵਾਲ, ਹਰਭਜਨ ਸਿੰਘ ਬਿੱਟੂ, ਹਰਦੀਪ ਸਿੰਘ ਸਰਾਭਾ, ਪੱਥਰਪਾੜ ਸਿੰਘ, ਦਿਲਪ੍ਰੀਤ ਸਿੰਘ ਡੀਸੀ, ਭੁਝੰਗੀ ਸੁੱਖਾ ਸਿੰਘ ਤੇ ਫਤਿਹ ਸਿੰਘ, ਦਵਿੰਦਰ ਸਿੰਘ, ਸਨੀ ਸੂਜਾਪੁਰੀਆ, ਬਲਵਿੰਦਰ ਸਿੰਘ ਕਟਾਣੀ, ਜੱਥੇਦਾਰ ਸਵਰਨ ਸਿੰਘ ਅਤੇ ਹੋਰ ਹਾਜਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ