PUNJABMAILUSA.COM

ਇਹ ਅਮਰੀਕੀ ਦੌਰਾ ਨਰਿੰਦਰ ਮੋਦੀ ਲਈ ਇਤਿਹਾਸਕ

ਇਹ ਅਮਰੀਕੀ ਦੌਰਾ ਨਰਿੰਦਰ ਮੋਦੀ ਲਈ ਇਤਿਹਾਸਕ

ਇਹ ਅਮਰੀਕੀ ਦੌਰਾ ਨਰਿੰਦਰ  ਮੋਦੀ ਲਈ ਇਤਿਹਾਸਕ
May 26
21:18 2016

36412__front
ਵਾਸ਼ਿੰਗਟਨ, 26 ਮਈ (ਪੰਜਾਬ ਮੇਲ)-ਅਗਲੇ ਮਹੀਨੇ ਆਯੋਜਤ ਹੋਣ ਵਾਲੇ ਕਾਂਗਰਸ ਦੇ ਸਾਂਝੇ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਅਮਰੀਕੀ ਲੋਕਾਂ ਨੂੰ ਉਨ੍ਹਾਂ ਦਾ ਸਵਾਗਤ ਕਰਨ ਅਤੇ ਭਾਰਤੀ ਲੋਕਾਂ ਦੇ ਪ੍ਰਤੀ ਰਣਨੀਤਕ ਸਾਂਝੇਦਾਰੀ ਦੇ ਰੂਪ ਵਿੱਚ ਆਪਣੀ ਪ੍ਰਤੀਬੱਧਤਾ ਅਤੇ ਸ਼ਲਾਘਾ ਨੂੰ ਦਰਸਾਉਣ ਦਾ ਮੌਕਾ ਦੇਵੇਗਾ। ਸ਼ਕਤੀਸ਼ਾਲੀ ਹਾਊਸ ਰੂਲਸ ਕਮੇਟੀ ਦੇ ਪ੍ਰਧਾਨ ਅਤੇ ਕਾਂਗਰਸ ਦੇ ਮੈਂਬਰ ਪੇਟੇ ਸੈਸ਼ੰਸ ਨੇ ਕਿਹਾ, ”ਇਹ ਇਤਿਹਾਸਕ ਸੰਬੋਧਨ ਕਾਂਗਰਸ ਅਤੇ ਅਮਰੀਕੀ ਲੋਕਾਂ ਨੂੰ ਸਾਡੇ ਮਿੱਤਰ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਦਾ ਮੌਕਾ ਦੇਵੇਗਾ ਅਤੇ ਇਹ ਰਣਨੀਤਕ ਸਾਂਝੇਦਾਰੀ ਦੇ ਰੂਪ ਵਿੱਚ ਭਾਰਤ ਦੇ ਲੋਕਾਂ ਪ੍ਰਤੀ ਸਾਡੀ ਪ੍ਰਸ਼ੰਸਾ, ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।” ਮੋਦੀ ਨੇ ਅਮਰੀਕਾ ਦੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵ ਦੇ ਸਪਿਕਰ ਪਾਲ ਰੇਆਨ ਦੇ ਸੱਦੇ ‘ਤੇ ਅੱਠ ਜੂਨ ਨੂੰ ਅਮਰੀਕੀ ਕਾਂਗਰਸ ਦੀ ਸਾਂਝੀ ਸਭਾ ਨੂੰ ਸੰਬੋਧਨ ਕਰਨਾ ਹੈ। ਸੈਸ਼ੰਸ ਨੇ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਕਿਹਾ, ”ਮੈਂ ਅਮਰੀਕੀ ਰਾਜਧਾਨੀ ਵਿੱਚ ਮੋਦੀ ਦਾ ਸਵਾਗਤ ਕਰਨ ਲਈ ਕਾਹਲਾਂ ਹਾਂ ਅਤੇ ਆਧੁਨਿਕ ਵਿਸ਼ਵ ਦੇ ਸਭ ਤੋਂ ਪੁਰਾਣੇ ਲੋਕਤੰਤਰ ਅਮਰੀਕਾ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਕ ਦੇਸ਼ ਭਾਰਤ ਦੇ ਵਿਚਕਾਰ ਡੂੰਘੇ ਸਬੰਧਾਂ ‘ਤੇ ਉਨ੍ਹਾਂ ਦੇ ਵਿਚਾਰ ਸੁਣਨ ਦਾ ਅਸਲ ਵਿੱਚ ਇਛੁੱਕ ਹਾਂ।” ਮੋਦੀ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ਵਾਲੇ ਪੰਜਵੇਂ ਭਾਰਤੀ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਡਾ. ਮਨਮੋਹਨ ਸਿੰਘ (19 ਜੁਲਾਈ 2005), ਅਟਲ ਬਿਹਾਰੀ ਵਾਜਪੇਈ (14 ਸਤੰਬਰ 2000), ਪੀਵੀ ਨਰਸਿਮਹਾ ਰਾਓ (18 ਮਈ 1994) ਅਤੇ ਰਾਜੀਵ ਗਾਂਧੀ (13 ਜੁਲਾਈ 1985) ‘ਚ ਸਾਂਝੇ ਸੈਸ਼ਨ ਨੂੰ ਸੰਬੋਧਨ ਕਰ ਚੁੱਕੇ ਹਨ। ਵਿਦੇਸ਼ੀ ਨੇਤਾਵਾਂ ਅਤੇ ਉੱਘੀਆਂ ਹਸਤੀਆਂ ਦੁਆਰਾ ਕਾਂਗਰਸ ਨੂੰ ਸੰਬੋਧਨ ਕੀਤੇ ਜਾਣ ਦੀ ਰਵਾਇਤ ਫਰਾਂਸ ਦੇ ਮਾਰਕਿਊਈਸ ਡੀ ਲਾਫਾਯੇਤੇ ਨਾਲ ਸ਼ੁਰੂ ਹੋਈ ਸੀ, ਜਿਨ੍ਹਾਂ ਨੇ 10 ਦਸੰਬਰ 1824 ਵਿੱਚ ਸਦਨ ਨੂੰ ਸੰਬੋਧਨ ਕੀਤਾ ਸੀ। ਕਾਂਗਰਸ ਦੇ ਪਿਛਲੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ਵਾਲੇ ਵਿਦੇਸ਼ੀ ਨੇਤਾ ਪੋਪ ਫਰਾਂਸਿਸ ਸਨ, ਜਿਨ੍ਹਾਂ ਨੇ ਸਤੰਬਰ 2015 ਵਿੱਚ ਇਸ ਨੂੰ ਸੰਬੋਧਨ ਕੀਤਾ ਸੀ। ਚੋਣ ਸਾਲ ਹੋਣ ਦੇ ਮੱਦੇਨਜ਼ਰ ਮੋਦੀ ਅਜਿਹੇ ਇਕੱਲੇ ਵਿਦੇਸ਼ੀ ਨੇਤਾ ਹੋ ਸਕਦੇ ਹਨ, ਜੋ ਇਸ ਸਾਲ ਅਤੇ ਆਗਾਮੀ ਸਾਲ ਦੇ ਸ਼ੁਰੂ ਵਿੱਚ ਕਾਂਗਰਸ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਸੈਸ਼ੰਸ ਨੇ ਕਿਹਾ ਕਿ ਸਰਕਾਰ ਦੀ ਇਹ ਸ਼ਾਖਾ ਅਮਰੀਕੀ ਲੋਕਾਂ ਨਾਲ ਸਭ ਤੋਂ ਨਜ਼ਦੀਕੀ ਨਾਲ ਜੁੜੀ ਹੈ, ਅਜਿਹੇ ਵਿੱਚ ਅਮਰੀਕੀ ਕਾਂਗਰਸ ਅਜਿਹੇ ਬਿਲ ‘ਤੇ ਵਿਚਾਰ ਕਰ ਸਕਦੀ ਹੈ,ਜਿਸ ਨਾਲ ਦੋਵਾਂ ਦੇਸ਼ਾਂ ਨੂੰ ਲਾਭ ਹੋਵੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

Read Full Article
    ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

Read Full Article
    ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

Read Full Article
    ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

Read Full Article
    ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

Read Full Article
    ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

Read Full Article
    ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

Read Full Article
    ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

Read Full Article
    ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

Read Full Article
    ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

Read Full Article
    ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Full Article
    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article