PUNJABMAILUSA.COM

ਸ੍ਰੀਲੰਕਾ ਨੇ ਦੂਜੀ ਪਾਰੀ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ ਬਣਾਈਆਂ 209 ਦੌੜਾਂ

ਸ੍ਰੀਲੰਕਾ ਨੇ ਦੂਜੀ ਪਾਰੀ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ ਬਣਾਈਆਂ 209 ਦੌੜਾਂ

ਸ੍ਰੀਲੰਕਾ ਨੇ ਦੂਜੀ ਪਾਰੀ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ ਬਣਾਈਆਂ 209 ਦੌੜਾਂ
August 05
21:34 2017

ਪਹਿਲੀ ਪਾਰੀ ਵਿੱਚ 183 ਦੌੜਾਂ ’ਤੇ ਹੀ ਸਿਮਟੀ ਮੇਜ਼ਬਾਨ ਟੀਮ
ਕੋਲੰਬੋ, 5 ਅਗਸਤ (ਪੰਜਾਬ ਮੇਲ)- ਕੁਸਾਲ ਮੇਂਡਿਸ ਦੇ ਸੈਂਕੜੇ ਅਤੇ ਸਲਾਮੀ ਬੱਲੇਬਾਜ਼ ਦਿਮੁਥ ਕਰਣਾਰਤਨੇ ਨਾਲ ਉਸ ਦੀ ਦੂਜੀ ਵਿਕਟ ਲਈ ਭਾਈਵਾਲੀ ਨਾਲ ਸ੍ਰੀਲੰਕਾ ਨੇ ਫਾਲੋਆਨ ਤੋਂ ਬਾਅਦ ‘ਵਾਪਸੀ’ ਕਰਦਿਆਂ ਭਾਰਤ ਖ਼ਿਲਾਫ਼ ਦੂਜੇ ਕ੍ਰਿਕਟ ਟੈੱਸਟ ਦੇ ਤੀਜੇ ਦਿਨ ਦੂਜੀ ਪਾਰੀ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ 209 ਦੌੜਾਂ ਬਣਾਈਆਂ। ਮੇਂਡਿਸ ਨੇ 135 ਗੇਂਦਾਂ ਵਿੱਚ 17 ਚੌਕਿਆਂ ਦੀ ਮਦਦ ਨਾਲ 110 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਕਰਣਾਰਤਨੇ (ਨਾਬਾਦ 92) ਨਾਲ ਦੂਜੀ ਵਿਕਟ ਲਈ 191 ਦੌੜਾਂ ਦੀ ਭਾਈਵਾਲੀ ਕੀਤੀ। ਕਰਣਾਰਤਨੇ ਨੇ ਹੁਣ ਤੱਕ 200 ਗੇਂਦਾਂ ਖੇਡਦਿਆਂ 12 ਚੌਕੇ ਜੜੇ ਹਨ। ਦਿਨ ਦੀ ਖੇਡ ਖ਼ਤਮ ਹੋਣ ਤੱਕ ਮਲਿੰਦਾ ਪੁਸ਼ਪਕੁਮਾਰ ਦੋ ਦੌੜਾਂ ਬਣਾ ਕੇ ਕਰੀਜ਼ ’ਤੇ ਡਟਿਆ ਹੋਇਆ ਸੀ। ਭਾਰਤ ਤੋਂ ਪਹਿਲੀ ਪਾਰੀ ਵਿੱਚ 439 ਦੌੜਾਂ ਨਾਲ ਪੱਛੜੀ ਸ੍ਰੀਲੰਕਾ ਦੀ ਟੀਮ ਹਾਲੇ ਵੀ 230 ਦੌੜਾਂ ਨਾਲ ਪਿੱਛੇ ਹੈ ਤੇ ਉਸ ਕੋਲ ਅੱਠ ਵਿਕਟਾਂ ਹਨ।
ਸ੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਦੀਮੱਲ ਦੇ ਆਊਟ ਹੋਣ ਦੀ ਖੁਸ਼ੀ ਮਨਾਉਂਦੇ ਹੋਏ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਅਜਿੰਕੀਆ ਰਹਾਣੇ। -ਫੋਟੋ: ਏਐਫਪੀ
ਸ੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਦੀਮੱਲ ਦੇ ਆਊਟ ਹੋਣ ਦੀ ਖੁਸ਼ੀ ਮਨਾਉਂਦੇ ਹੋਏ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਅਜਿੰਕੀਆ ਰਹਾਣੇ। -ਫੋਟੋ: ਏਐਫਪੀ
ਭਾਰਤ ਨੇ ਪਹਿਲੀ ਪਾਰੀ ਨੌਂ ਵਿਕਟਾਂ ’ਤੇ 622 ਦੌੜਾਂ ਬਣਾ ਕੇ ਐਲਾਨੀ ਸੀ ਜਿਸ ਦੇ ਜਵਾਬ ਵਿੱਚ ਲੰਕਾ ਦੀ ਟੀਮ ਪਹਿਲੀ ਪਾਰੀ ਵਿੱਚ 183 ਦੌੜਾਂ ’ਤੇ ਹੀ ਆਊਟ ਹੋ ਗਈ। ਰਵੀਚੰਦਰਨ ਅਸ਼ਵਿਨ (69 ਦੌੜਾਂ ’ਤੇ ਪੰਜ ਵਿਕਟਾਂ) ਨੇ 26ਵੀਂ ਵਾਰ ਪਾਰੀ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਝਟਕਾਈਆਂ ਹਨ। ਦੂਜੀ ਪਾਰੀ ਵਿੱਚ ਸਲਾਮੀ ਬੱਲੇਬਾਜ਼ ਉਪੁਲ ਥਰੰਗਾ (2) ਦੇ ਮੈਚ ਵਿੱਚ ਦੂਜੀ ਵਾਰ ਘੱਟ ਦੌੜਾਂ ’ਤੇ ਆਊਟ ਹੋਣ ਤੋਂ ਬਾਅਦ ਕਰਣਾਰਤਨੇ ਅਤੇ ਮੇਂਡਿਸ ਲਈ ਖ਼ਤਰਨਾਕ ਲੱਗ ਰਹੀ ਅਸ਼ਵਿਨ (ਬਿਨਾਂ ਵਿਕਟ 79 ਦੌੜਾਂ) ਅਤੇ ਰਵਿੰਦਰ ਜਡੇਜਾ (ਬਿਨਾਂ ਵਿਕਟ 76 ਦੌੜਾਂ) ਦੀ ਸਿੰਪਨ ਜੋੜੀ ਸਫ਼ਲਤਾ ਤੋਂ ਸੱਖਣੀ ਰਖੀ। ਕਪਤਾਨ ਵਿਰਾਟ ਕੋਹਲੀ ਨੇ ਇੱਕ ਵਾਰ ਫੇਰ ਤੇਜ਼ ਗੇਂਦਬਾਜ਼ੀ ਅਤੇ ਸਪਿੰਨ ਨਾਲ ਸ਼ੁਰੂਆਤ ਕਰਦਿਆਂ ਉਮੇਸ਼ ਯਾਦਵ (29 ਦੌੜਾਂ ’ਤੇ ਇੱਕ ਵਿਕਟ) ਅਤੇ ਅਸ਼ਵਿਨ ਨੂੰ ਗੇਂਦ ਸੌਂਪੀ। ਉਮੇਸ਼ ਨੇ ਪਾਰੀ ਦੇ ਤੀਜੇ ਓਵਰ ਵਿੱਚ ਹੀ ਥਰੰਗਾ ਨੂੰ ਬੋਲਡ ਕੀਤਾ। ਕਰਣਾਰਤਨੇ ਅਤੇ ਮੇਂਡਿਸ ਨੇ ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੂੰ 52 ਓਵਰਾਂ ਤੱਕ ਸਫ਼ਲਤਾ ਤੋਂ ਵਾਂਝਾ ਰੱਖਿਆ। ਦੋਵਾਂ ਨੇ 79 ਗੇਂਦਾਂ ਵਿੱਚ ਅਰਧ ਸੈਂਕੜੇ ਅਤੇ ਫੇਰ 113 ਗੇਂਦਾਂ ਵਿੱਚ ਸੈਂਕੜੇ ਦੀ ਭਾਈਵਾਲੀ ਪੂਰੀ ਕੀਤੀ। ਮੇਂਡਿਸ ਨੂੰ ਹਾਲਾਂਕਿ ਅੰਪਾਇਰ ਨੇ ਜਡੇਜਾ ਦੀ ਗੇਂਦ ’ਤੇ ਵਿਕਟਕੀਪਰ ਰਿਧੀਮਾਨ ਸਾਹਾ ਹੱਥੋਂ ਕੈਚ ਆਊਟ ਕਰਾਰ ਦਿੱਤਾ ਸੀ ਪਰ ਡੀਆਰਐਸ ਲੈਣ ’ਤੇ ਤੀਜੇ ਅੰਪਾਇਰ ਨੇ ਮੈਦਾਨੀ ਅੰਪਾਇਰ ਦੇ ਫ਼ੈਸਲੇ ਨੂੰ ਪਲਟ ਦਿੱਤਾ। ਮੇਂਡਿਸ ਨੇ ਜਡੇਜਾ ਦੀ ਗੇਂਦ ’ਤੇ ਚੌਕੇ ਨਾਲ 120 ਗੇਂਦਾਂ ਵਿੱਚ ਤੀਜਾ ਟੈੱਸਟ ਸੈਂਕੜਾ ਪੂੁਰਾ ਕੀਤਾ। ਇਸ ਤੋਂ ਬਾਅਦ ਗੇਂਦ ਹਾਰਦਿਕ ਪਾਂਡਿਆ ਨੂੰ ਦਿੱਤੀ ਗਈ ਤੇ ਉਸ ਨੇ ਕਪਤਾਨ ਨੂੰ ਨਿਰਾਸ਼ ਨਾ ਕਰਦਿਆਂ ਮੇਂਡਿਸ ਨੂੰ ਸਾਹਾ ਹੱਥੋਂ ਕੈਚ ਆਊਟ ਕਰਵਾ ਕੇ ਇਹ ਭਾਈਵਾਲੀ ਤੋੜੀ। ਕਰਣਾਰਤਨੇ ਨੇ ਜਡੇਜਾ ਦੀ ਗੇਂਦ ’ਤੇ ਚੌਕੇ ਨਾਲ 56ਵੇਂ ਓਵਰ ਵਿੱਚ ਟੀਮ ਦਾ ਸਕੋਰ 200 ਦੌੜਾਂ ਤੋਂ ਪਾਰ ਪੁਚਾਇਆ ਅਤੇ ਪੁਸ਼ਪਕੁਮਾਰ ਨਾਲ ਰਲ਼ ਕੇ ਬਾਕੀ ਓਵਰਾਂ ਵਿੱਚ ਭਾਰਤ ਨੂੰ ਸਫ਼ਲ ਨਹੀਂ ਹੋਣ ਦਿੱਤਾ।
ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਦਿਨ ਦੀ ਸ਼ੁਰੂਆਤ ਪਹਿਲੀ ਪਾਰੀ ਵਿੱਚ ਦੋ ਵਿਕਟਾਂ ’ ਤੇ 50 ਦੌੜਾਂ ਤੋਂ ਕੀਤੀ ਪਰ ਭਾਰਤੀ ਸਪਿੰਨਰਾਂ ਅੱਗੇ ਲੰਕਾ ਦਾ ਕੋਈ ਬੱਲੇਬਾਜ਼ ਨਾ ਟਿਕ ਸਕਿਆ ਅਤੇ ਸਾਰੀ ਟੀਮ 49.4 ਓਵਰਾਂ ਵਿੱਚ ਹੀ ਸਿਮਟ ਗਈ। ਇਸ ਤਰ੍ਹਾਂ ਭਾਰਤ ਨੂੰ 439 ਦੌੜਾਂ ਦੀ ਲੀਡ ਮਿਲੀ। ਅੱਜ ਸਵੇਰੇ ਕਪਤਾਨ ਦਿਨੇਸ਼ ਚਾਂਦੀਮਲ (10) ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਸੀ। ਉਹ ਜਡੇਜਾ ਦੀ ਗੇਂਦ ’ਤੇ ਪਾਂਡਿਆ ਹੱਥੋਂ ਕੈਚ ਆਊਟ ਹੋਇਆ। ਕੁਸਾਲ ਮੇਂਡਿਸ (24) ਉਮੇਸ਼ ਦੀ ਗੇਂਦ ’ਤੇ ਕੋਹਲੀ ਹੱਥੋਂ ਆਊਟ ਹੋਇਆ। ਨਿਰੋਸ਼ਨ ਡਿਕਵੇਲਾ (51) ਅਤੇ ਐਂਜਲੋ ਮੈਥਿਊੁਜ਼ (26) ਨੇ ਭਾਰਤੀ ਟੀਮ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਇਆ ਪਰ ਅਸ਼ਵਿਨ ਨੇ ਮੈਥਿਊੁਜ਼ ਨੂੰ ਆਊਟ ਕਰ ਕੇ ਇਹ ਭਾਈਵਾਲੀ ਤੋੜੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article