PUNJABMAILUSA.COM

ਸ੍ਰਬ ਧਰਮ ਕਾਨਫਰੰਸ ਵਿਖੇ ਵਿਸ਼ਵ ਸ਼ਾਂਤੀ ਦੀ ਯਾਚਨਾ

ਸ੍ਰਬ ਧਰਮ ਕਾਨਫਰੰਸ ਵਿਖੇ ਵਿਸ਼ਵ ਸ਼ਾਂਤੀ ਦੀ ਯਾਚਨਾ

ਸ੍ਰਬ ਧਰਮ ਕਾਨਫਰੰਸ ਵਿਖੇ ਵਿਸ਼ਵ ਸ਼ਾਂਤੀ ਦੀ ਯਾਚਨਾ
February 07
20:56 2016

Wrc Abbot 2 Feb 16

ਸਾਰੇ ਹੀ ਧਰਮ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਹਨ

ਵੈਨਕੂਵਰ- 7 ਫਰਵਰੀ (ਪੰਜਾਬ ਮੇਲ/ਗਿਆਨ ਸਿੰਘ ਕੋਟਲੀ) – ਪਿਛਲੇ ਹਫਤੇ ਦੋ ਮਈ ਨੂੰ ਐਬਸਫੋਰਡ ਸ਼ਹਿਰ ਵਿਖੇ ਆਯੋਜਿਤ ਕੀਤੀ ਗਈ ਵਿਸ਼ਵ ਧਰਮ ਕਾਨਫਰੰਸ ਵਿਖੇ ਸਾਰੇ ਹੀ ਧਰਮਾਂ ਦੇ ਬਲਾਰਿਆਂ ਨੇ ਇਸ ਗੱਲ ਤੇ ਸਹਿਮਤੀ ਪਰਗਟ ਕਰਦਿਆਂ ਕਿਹਾ ਕਿ ਸਾਰੇ ਹੀ ਧਰਮ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਹਨ ਅਤੇ ਜੇ ਕਰ ਸਹੀ ਅਰਥਾਂ ਵਿਚ ਇਹਨਾਂ ਦੇ ਸਿਧਾਂਤ ਦਾ ਪਰਚਾਰ ਕੀਤਾ ਜਾਏ ਤਾਂ ਵਿਸ਼ਵ ਅੰਦਰ ਵਧੇਰੇ ਸੁੱਖ ਸ਼ਾਂਤੀ ਦੀ ਸੰਭਾਵਾਵਨਾ ਹੋ ਸਕਦੀ ਹੈ । ਅੱਜ ਦੇ ਨਾਜ਼ੁਕ ਸਮੇਂ ਦੀ ਲੋੜ ਮੁਬਾਬਿਕ ਇਹਸਦ ਭਾਵਨਾ ਅਤੇ ਏਕਤਾ ਪਰਸਾਰਨ ਵਾਲੀ ਕਾਨਫਰੰਸ ਅਹਿਮਦੀਆ ਮੁਸਲਿਮ ਜਮਾਤ ਬੀæਸੀæਵਲੋਂ ਕੋਲੰਬੀਆਂ ਬਾਈਬਲ ਕਾਲਜ, ਕਲੀਅਰਬਰੂੱਕ ਰੋਡ ਐਬਸਫੋਰਡ ਵਿਖੇ ਸ਼ਾਮ ਦੇ 6 ਤੋਂ 9 ਵਜੇ ਤੱਕ ਆਯੋਜਿਤ ਕੀਤੀ ਗਈ ਜਿਸ ਵਿਖੇ “ਪਾਥਵੇ ਟੂ ਪੀਸ” ਦੇ ਵਿਸ਼ੇ ਤੇ ਵਿਦਵਾਨਾਂ ਨੇ ਆਪਣੇ ਆਪਣੇ ਧਰਮ ਦੇ ਵਿਚਾਰ ਪੇਸ਼ ਕੀਤੇ ।
ਬੁੱਧ ਧਰਮ ਬਾਰੇ ਕੇਟ ਕੈਂਡਲਸ, ਬਹਾਈ ਧਰਮ ਬਾਰੇ ਹੈਰੋਲਡ ਰੋਜ਼ਨ, ਈਸਾਈ ਧਰਮ ਬਾਰੇ ਟਿਮ ਕੂਪਰ , ਹਿੰਦੂ ਧਰਮ ਬਾਰੇ ਅਚਾਰੀਆ ਦਵੇਦੀ, ਜੂਡਾਇਜ਼ਮ ਬਾਰੇ ਸੂਸਨ ਸ਼ਮਸ਼, ਇਸਲਾਮ ਬਾਰੇ ਬਲਾਲ ਖੋਖਰ ਤੇ ਸਿੱਖ ਧਰਮ ਬਾਰੇ ਗਿਆਨ ਸਿੰਘ ਕੋਟਲੀ ਨੇ ਆਪਣੇ ਵਿਚਾਰ ਵਿਚ ਪੇਸ਼ ਕੀਤੇ । ਜਦੋਂ ਬਾਣੀ ਦੀਆਂ ਸਰਬ-ਸਾਂਝ ਅਤੇ ਸਭ ਦੇ ਭਲੇ ਦੀਆਂ ਤੁਕਾਂ ਦੁਆਰਾ ਸਿੱਖੀ ਦੀ ਗੱਲ ਕੀਤੀ ਗਈ ਤਾਂ ਇਸ ਦਾ ਸਭ ਤੇ ਬਹੁਤ ਸੁਖਾਵਾਂ ਪਰਭਾਵ ਪਿਆ । “ਕਹੋ ਨਾਨਕ ਗੁਰਿ ਖੋਏ ਭਰਮ । ਏਕੋ ਅਲਹੁ ਪਾਰਬ੍ਰਹਮ, ਨਾ ਹਮ ਹਿੰਧੂ ਨਾ ਮੁਸਲਮਾਨ । ਅੱਲਾਹ ਰਾਮ ਕੇ ਪਿੰਡੁ ਪਰਾਨ, ਨਾ ਕੋ ਵੈਰੀ ਨਹੀ ਬੇਗਾਨਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਭੈ ਜੀਅ ਸਮਾਲਿ ਆਪਣੀ ਮਿਹਰ ਕਰ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਜਗਤੁ ਜਲੰਦਾ ਰਖੁ ਲੈ ਆਪਣੀ ਕਿਰਪਾ ਧਾਰ, ਵੇਦ ਕਤੇਬ ਕਹਹ ਮਤ ਝੂਠੇ ਝੂਠਾ ਜੋ ਨਾ ਬਿਚਾਰੇ, ਸਗਲ ਮਤਾਂ ਤਾਂ ਕੇਵਲ ਹਰਿ ਨਾਮ ।”
ਸਾਰੇ ਵਿਦਵਾਨਾਂ ਨੇ ਹੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਧਰਮ ਕਰਮ ਦੇ ਪਸਾਰ ਦੁਆਰ ਦੁਨੀਆਂ ਉੱਤੇ ਅਮਨ ਸ਼ਾਤੀ ਲਈ ਵਧ ਤੋਂ ਵਧ ਯਤਨ ਕੀਤੇ ਜਾਣੇ ਚਾਹੀਦੇ ਹਨ । ਕਲੰਬੀਆ ਬਾਈਬਲ ਕਾਲਜ ਵਲੋਂ ਕਾਰਾ ਬਰਗਸਟੋਨ ਦਾਇਰੈਕਟਰ, ਅਤੇ ਐਮæਐਲ਼ਏæ ਡਾਕਟਰ ਡੈਰਲ ਪਲੇਕਸ ਨੇ ਵੀ ਆਪਣੇ ਵਿਚਾਰ ਪਰਗਟ ਕਰਦਿਆਂ ਵਿਸ਼ਵ ਸ਼ਾਂਤੀ ਲਈ ਆਜੋਜਿਤ ਕੀਤੇ ਗਏ ਸ਼ਾਨਦਾਰ ਸਮਾਗਮ ਦੀ ਸ਼ਲਾਘਾ ਕੀਤੀ ।
ਇਹ ਗੱਲ ਵੀ ਸ਼ਲਾਘਾਯੋਗ ਹੈ ਕਿ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਗੁਰਦੁਆਰਾ ਕਲਗੀਧਰ ਸਾਹਿਬ ਦੇ ਪਰਬੰਧਕ ਵੀ ਹਾਜ਼ਰ ਹੋਏ ਅਤੇ ਗੁਰਦੁਆਰਾ ਬਾਬਾ ਬੰਦਾ ਬਹਾਦਰ ਸਿੰਘ ਐਬਸਫੋਰਡ ਨੇ ਅਜਿਹੇ ਮਹੱਤਵ ਪੂਰਨ ਸਮਾਗਮ ਵਿਖੇ ਸਭ ਨੂੰ ਗੁਰੂ ਕਾ ਲੰਗਰ ਛਕਾ ਕੇ ਮਨੁੱਖੀ ਏਕਾ ਅਤੇ ਸੇਵਾ ਦਾ ਵਧੀਆ ਪਰਮਾਣ ਪੇਸ਼ ਕੀਤਾ । ਇਹ ਵੀ ਵਿਚਾਰ ਰੱਖਿਆ ਗਿਆ ਕਿ ਅਜਿਹਾ ਸਮਾਗਮ ਪੰਜਾਬੀ ਵਿਚ ਵੀ ਹੋਵੇ|
ਅਹਿਮਦੀਆਂ ਮੁਲਿਮ ਜਮਾਤ ਬੀæਸੀ ਦੇ ਕੋਆਰਡੀਨਟਰ ਰਿਜ਼ਵਨ ਪੀਰਜ਼ਾਦਾ ਸਹਿਬ ਨੇ ਇਸ ਸਮਾਗਮ ਨੂੰ ਕਾਮਯਾਬ ਬਣਾਉਨ ਵਿਚ ਯੋਗਦਾਨ ਪਾਉਣ ਵਾਲੇ, 335 ਤੋਂ ਵਧ ਹਾਜ਼ਰੀਨ , ਸਾਰੇ ਹਿਤੈਸ਼ੀਆਂ, ਸੇਵਾਦਾਰਾਂ, 21 ਸਪਾਂਸਰ ਸੰਸਥਾਵਾਂ ਅਤੇ ਸਾਰੇ ਮੀਡੀਏ ਦਾ ਹਾਰਦਿਕ ਧੰਨਵਾਦ ਕੀਤਾ ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article