PUNJABMAILUSA.COM

ਸੌਖੀ ਹੋਈ ਕੈਨੇਡਾ ਦੀ ਨਾਗਰਿਕਤਾ ਲੈਣੀ

ਸੌਖੀ ਹੋਈ ਕੈਨੇਡਾ ਦੀ ਨਾਗਰਿਕਤਾ ਲੈਣੀ

ਸੌਖੀ ਹੋਈ ਕੈਨੇਡਾ ਦੀ ਨਾਗਰਿਕਤਾ ਲੈਣੀ
March 14
21:27 2016

canada-ci-580x395
ਟੋਰਾਂਟੋ, 14 ਮਾਰਚ (ਪੰਜਾਬ ਮੇਲ)- ਕੈਨੇਡਾ ਦੀ ਲਿਬਰਲ ਸਰਕਾਰ ਨੇ ਪ੍ਰਵਾਸੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਰਕਾਰ ਵੱਲੋਂ ਇਮੀਗ੍ਰੇਸ਼ਨ ਸਬੰਧੀ ਸੰਸਦ ਵਿੱਚ ਪੇਸ਼ ਰਿਪੋਰਟ ਤੋਂ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਇਮੀਗ੍ਰੇਸ਼ਨ ਮੰਤਰੀ ਜਾਨ ਮੈਕਲਮ ਅਨੁਸਾਰ ਸਰਕਾਰ ਸਾਲ 2016 ਵਿੱਚ ਤਿੰਨ ਲੱਖ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਰਹਿਣ ਦਾ ਮੌਕਾ ਦੇਵੇਗੀ। ਇਸ ਤੋਂ ਇਲਾਵਾ ਸਰਕਾਰ ਨੇ ਇੰਮੀਗ੍ਰੇਸ਼ਨ ਨਿਯਮ ਵੀ ਸੌਖੇ ਕੀਤੇ ਹਨ। ਇਸ ਨਾਲ ਬਜ਼ੁਰਗ ਮਾਪਿਆਂ, ਕੈਨੇਡਾ ਜਾ ਕੇ ਪੱਕੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਤੇ ਸ਼ਰਨਾਰਥੀਆਂ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਮਿਲੇਗਾ।
ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਮੰਤਰੀ ਜਾਨ ਮੈਕਲਮ ਅਨੁਸਾਰ ਨਵੇਂ ਨਿਯਮਾਂ ਨਾਲ ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਰਹਿਣ ਦਾ ਮੌਕਾ ਮਿਲੇਗਾ। ਕੈਨੇਡਾ ਸਰਕਾਰ ਦਾ ਦੂਜਾ ਵੱਡਾ ਫ਼ੈਸਲਾ ਸਥਾਈ ਨਾਗਰਿਕਤਾ ਨੂੰ ਲੈ ਕੇ ਹੈ ਜਿਸ ਦਾ ਕੋਟਾ ਵਧਾ ਕੇ 3.05 ਲੱਖ ਕਰ ਦਿੱਤਾ ਹੈ। ਪ੍ਰਿੰਸੀਪਲ ਨੌਮੀਨੇਸ਼ਨ ਤੇ ਸਿਕਲਡ ਕੈਟਾਗਰੀ ਤਹਿਤ ਇੱਕ ਲੱਖ 51 ਹਜ਼ਾਰ ਲੋਕਾਂ ਨੂੰ ਕੈਨੇਡਾ ਆਉਣ ਦਾ ਮੌਕਾ ਇਸ ਸਾਲ ਦਿੱਤਾ ਜਾਵੇਗਾ। ਨਵੇਂ ਪ੍ਰੋਗਰਾਮ ਤਹਿਤ ਫੈਮਲੀ ਕੈਟਾਗਰੀ ਵਿੱਚ 75000 ਤੋਂ 82000 ਅਰਜ਼ੀਆਂ (ਬਜ਼ੁਰਗ, ਬੱਚਿਆਂ, ਪਾਟਨਰ, ਸਪਾਊਸ) ਸਵੀਕਾਰ ਕੀਤੀਆਂ ਜਾਣਗੀਆਂ।
ਕੈਨੇਡਾ ਸਰਕਾਰ ਆਪਣੀ ਨਵੀਂ ਇਮੀਗ੍ਰੇਸ਼ਨ ਨੀਤੀ ਤਹਿਤ ਸਭ ਤੋਂ ਜ਼ਿਆਦਾ ਜ਼ੋਰ ਪਰਿਵਾਰਕ ਵੀਜ਼ਾ ਕੈਟਾਗਰੀ ਉੱਤੇ ਦੇ ਰਹੀ ਹੈ। ਇਸ ਦਾ ਮਕਸਦ ਵਿੱਛੜੇ ਪਰਿਵਾਰਾਂ ਨੂੰ ਮਿਲਾਉਣ ਹੈ। ਫੈਮਲੀ ਰੀ-ਯੂਨੀਫਿਕੇਸ਼ਨ ਕੈਟਾਗਰੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 10 ਹਜ਼ਾਰ ਜ਼ਿਆਦਾ ਅਰਜ਼ੀਆਂ ਲਈਆਂ ਜਾਣਗੀਆਂ। ਇਸ ਤਹਿਤ ਕੈਨੇਡਾ ਦੀ ਨਾਗਰਿਕਤਾ ਪਾਉਣ ਵਾਲੇ ਵਿਅਕਤੀ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਨੂੰ ਆਪਣੇ ਨਾਲ ਰੱਖ ਸਕਣਗੇ। ਮਾਨਵਤਾ ਦੇ ਆਧਾਰ ਉੱਤੇ 51000 ਤੋਂ 75000 ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ ਜਾਵੇਗੀ। ਕੈਨੇਡਾ ਸਰਕਾਰ ਪਿਛਲੇ ਚਾਰ ਮਹੀਨਿਆਂ ਵਿੱਚ 25000 ਸ਼ਰਨਾਰਥੀਆਂ ਨੂੰ ਪਨਾਹ ਦੇ ਚੁੱਕੀ ਹੈ। ਇਸ ਤੋਂ ਇਲਾਵਾ ਸਾਲ 2016ਦੇ ਅੰਤ ਤੱਕ ਕੈਨੇਡਾ ਸਰਕਾਰ ਦਸ ਹਜ਼ਾਰ ਹੋਰ ਸ਼ਰਨਾਰਥੀਆਂ ਨੂੰ ਪਨਾਹ ਦੇਵੇਗੀ। 2014 ਵਿੱਚ 27,509 ਭਾਰਤੀਆਂ ਨੂੰ ਪੱਕੀ ਨਾਗਰਿਕਤਾ ਮਿਲੀ ਸੀ। 2015 ਵਿੱਚ ਇਹ ਅੰਕੜਾ 38,000 ਤੱਕ ਪਹੁੰਚ ਗਿਆ ਸੀ ਤੇ ਇਸ ਇਹ 45,000 ਤੱਕ ਪਹੁੰਚਣ ਦੀ ਉਮੀਦ ਹੈ। ਕੈਨੇਡਾ ਦੀ ਲਿਬਰਲ ਸਰਕਾਰ ਵਿੱਚ 22 ਪੰਜਾਬੀ ਐਮ.ਪੀ. ਹਨ ਤੇ ਇਸ ਤੋਂ ਇਲਾਵਾ ਚਾਰ ਪੰਜਾਬੀ ਟੂਰਡੋ ਸਰਕਾਰ ਵਿੱਚ ਮੰਤਰੀ ਹਨ। ਸਰਕਾਰ ਦੀ ਇਸ ਨੀਤੀ ਦਾ ਸਭ ਤੋਂ ਵੱਧ ਫ਼ਾਇਦਾ ਭਾਰਤੀਆਂ ਖ਼ਾਸ ਤੌਰ ਉੱਤੇ ਪੰਜਾਬੀਆਂ ਨੂੰ ਮਿਲਣ ਦੀ ਉਮੀਦ ਹੈ। ਇਮੀਗ੍ਰੇਸ਼ਨ ਨੀਤੀ ਪਹਿਲਾਂ ਦੇ ਮੁਕਾਬਲੇ ਸੌਖੀ ਕਰਨ ਪਿੱਛੇ ਪੰਜਾਬੀ ਸੰਸਦ ਮੈਂਬਰਾਂ ਦਾ ਜ਼ਿਆਦਾ ਹੱਥ ਹੈ।

About Author

Punjab Mail USA

Punjab Mail USA

Related Articles

ads

Latest Category Posts

    ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

Read Full Article
    ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

Read Full Article
    ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

Read Full Article
    ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

Read Full Article
    ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

Read Full Article
    ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

Read Full Article
    ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

Read Full Article
    ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

Read Full Article
    ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

Read Full Article
    ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

Read Full Article