ਸੋਮਾਲੀਆ ਦੇ ਜਿਲੀਬ ਸ਼ਹਿਰ ‘ਚ ਅਮਰੀਕੀ ਏਅਰ ਫੋਰਸ ਦੇ ਹਮਲੇ ਦੌਰਾਨ ਮਾਰੇ ਗਏ ਤਿੰਨ ਅੱਤਵਾਦੀ

April 06
16:40
2018
ਮੋਗਾਦਿਸ਼ੂ, 6 ਅਪ੍ਰੈਲ (ਪੰਜਾਬ ਮੇਲ)- ਸੋਮਾਲੀਆ ਦੇ ਜਿਲੀਬ ਸ਼ਹਿਰ ਵਿਚ ਅਮਰੀਕੀ ਏਅਰ ਫੋਰਸ ਦੇ ਹਮਲੇ ਵਿਚ ਤਿੰਨ ਅੱਤਵਾਦੀ ਮਾਰੇ ਗਏ ਹਨ। ਏਅਰ ਫੋਰਸ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕੀ ਏਅਰ ਫੋਰਸ ਦੀ ਅਫਰੀਕੀ ਕਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਜਿਲੀਬ ਸ਼ਹਿਰ ਵਿਚ ਪੰਜ ਅਪ੍ਰੈਲ ਨੂੰ ਹਵਾਈ ਹਮਲੇ ਕੀਤੇ ਅਤੇ ਇਨ੍ਹਾਂ ਵਿਚ ਅੱਤਵਾਦੀ ਸੰਗਠਨ ਅਲ ਸ਼ਬਾਬ ਨੂੰ ਨਿਸ਼ਾਨਾ ਬਣਾਇਆ ਗਿਆ। ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਸੋਮਾਲੀਆ ਸਰਕਾਰ ਦੇ ਸਹਿਯੋਗ ਨਾਲ ਇਨ੍ਹਾਂ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ ਅਤੇ ਇਸ ਵਿਚ ਅਲ ਸ਼ਬਾਬ ਦੇ ਤਿੰਨ ਅੱਤਵਾਦੀ ਮਾਰੇ ਗਏ ਅਤੇ ਉਨ੍ਹਾਂ ਦਾ ਇਕ ਵਾਹਨ ਵੀ ਤਬਾਹ ਹੋ ਗਇਆ ਜਿਸ ਵਿਚ ਲੜਾਈ ਦੇ ਯੰਤਰ ਸਨ।