PUNJABMAILUSA.COM

ਸੈਮੀ ਫਾਈਨਲ ਵਿੱਚ ਦਾਖ਼ਲੇ ਲਈ ਭਾਰਤ ਦੀ ਆਸਟਰੇਲੀਆ ਨਾਲ ਟੱਕਰ ਅੱਜ

ਸੈਮੀ ਫਾਈਨਲ ਵਿੱਚ ਦਾਖ਼ਲੇ ਲਈ ਭਾਰਤ ਦੀ ਆਸਟਰੇਲੀਆ ਨਾਲ ਟੱਕਰ ਅੱਜ

ਸੈਮੀ ਫਾਈਨਲ ਵਿੱਚ ਦਾਖ਼ਲੇ ਲਈ ਭਾਰਤ ਦੀ ਆਸਟਰੇਲੀਆ ਨਾਲ ਟੱਕਰ ਅੱਜ
March 26
21:20 2016

india
ਭਾਰਤ ਨੂੰ ਸਖਤ ਟੱਕਰ ਦੇਣ ਲਈ ਆਸਟਰੇਲੀਆ ਤਿਆਰ;
ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਵਾਲੀ ਸਥਿੱਤੀ

ਮੁਹਾਲੀ, 26 ਮਾਰਚ (ਪੰਜਾਬ ਮੇਲ)- ਆਸਟਰੇਲੀਆ ਨਾਲ ਭਲਕੇ ਹੋਣ ਵਾਲੇ ਕੁਆਰਟਰ ਫਾਈਨਲ ਮੇੈਚ ਵਿੱਚ ਭਾਰਤ ਨੂੰ ਆਪਣੇ ਪ੍ਰਦਰਸ਼ਨ ਵਿੱਚ ਕਾਫੀ ਸੁਧਾਰ ਦੀ ਲੋਡ਼ ਹੈ ਤਾਂ ਜੋ ਟੀ- 20 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਜਾ ਸਕੇ। ਵਿਸ਼ਵ ਕੱਪ ਤੋਂ ਪਹਿਲਾਂ ਖ਼ਿਤਾਬ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੀ ਜਾਂਦੀ ਭਾਰਤੀ ਟੀਮ ਅਜੇ ਤਕ ਤਿੰਨ ਮੈਚਾਂ ਵਿੱਚ ਆਪਣੀ ਆਸ ਅਨੁਸਾਰ ਪ੍ਰਦਰਸ਼ਨ ਨਹੀ ਕਰ ਸਕੀ। ਪਹਿਲੇ ਮੇੈਚ ਵਿੱਚ ਟੀਮ ਨੇ ਨਿੳੂਜ਼ੀਲੇੈਂਡ ਤੋਂ ਮੂੰਹ ਦੀ ਖਾਧੀ ਹੈ ਅਤੇ ਟੀਮ 47 ਦੌਡ਼ਾਂ ਨਾਲ ਹਾਰ ਗਈ ਸੀ। ਦੂਜੇ ਮੈਚ ਵਿੱਚ ਭਾਰਤੀ ਟੀਮ ਆਪਣੇ ਰਿਵਾਇਤੀ ਵਿਰੋਧੀ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਉਣ ਵਿੱਚ ਕਾਮਯਾਬ ਰਹੀ ਹੈ। ਤੀਜੇ ਮੇੈਚ ਵਿੱਚ ਜੇ ਬੰਗਲਾਦੇਸ਼ੀ ਬੱਲੇਬਾਜ਼ ਗੇੈਰਜ਼ਿੰਮੇਵਾਰ ਸ਼ਾਟਸ ਨਾ ਖੇਡਦੇ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਦੌਡ਼ ਲਾ ਕੇ ਸਟੰਪ ਆੳੂਟ ਨਾ ਕਰਦਾ ਤਾਂ ਭਾਰਤ ਇੱਕ ਦੌਡ਼ ਨਾਲ ਨਾ ਜਿੱਤਦਾ। ਦੂਜੇ ਪਾਸੇ ਆਸਟਰੇਲੀਆ ਨੇ ਮੈਚ ਦਰ ਮੇੈਚ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਹੈ। ਆਸਟਰੇਲੀਆ ਨੇ ਕੱਲ੍ਹ ਪਾਕਿਸਤਾਨ ਨੂੰ ਕਰੋ ਜਾਂ ਮਰੋ ਦੇ ਮੁਕਾਬਲੇ ਵਿੱਚ ਹਰਾ ਕੇ ਆਪਣੀ ਪੂਰੀ ਤਿਆਰੀ ਕਰ ਲਈ ਹੈ। ਜੇਮਜ਼ ਫਾਕਨੇਰ ਅਤੇ ਸ਼ੇਨ ਵਾਟਸਨ ਦਾ ਮੰਨਣਾ ਹੈ ਕਿ ਭਾਰਤ ਨਾਲ ਉਸਦੀ ਸਰਜ਼ਮੀ ਉੱਤੇ ਖੇਡਣਾ ਸਖਤ ਚੁਣੌਤੀ ਹੈ ਪਰ ਮੇਜ਼ਬਾਨ ਟੀਮ ਨੂੰ ਵੀ ਪਤਾ ਹੈ ਕਿ ਉਸਦਾ ਰਾਸਤਾ ਆਸਾਨ ਨਹੀ ਹੈੈ। ਭਾਰਤ ਨੇ ਹਾਲਾਂ ਕਿ ਜਨਵਰੀ ਵਿੱਚ ਉਸਨੂੰ ਆਸਟਰੇਲੀਆ ਵਿੱਚ ਤਿੰਨ ਮੈਚਾਂ ਦੀ ਲਡ਼ੀ ਵਿੱਚ ਹਰਾਇਆ ਸੀ ਪਰ ੳਸ ਸਮੇਂ ਟੀਮ ਹਾਲਾਂ ਕਿ ਹੋਰ ਸੀ ਪਰ ਇਹ ਮੈਚ ਕਾਫੀ ਰੋਮਾਂਚਿਕ ਰਹਿਣ ਦੀ ਉਮੀਦ ਹੈ। ਭਾਰਤ ਦੇ ਸਟਾਰ ਬੱਲੇਬਾਜ਼ ਅਜੇ ਤਕ ਆਪਣੀ ਛਾਪ ਨਹੀ ਛੱਡ ਸਕੇ। ਰੋਹਿਤ ਸ਼ਰਮਾ, ਅਤੇ ਸ਼ਿਖਰ ਧਵਨ ਦੀਆਂ ਹਮਲਾਵਰ ਪਾਰੀਆਂ ਦੀ ਉਡੀਕ ਹੇੈ। ਸਟਾਰ ਬੱਲੇਾਜ਼ ਵਿਰਾਟ ਕੋਹਲੀ ਉੱਤੇ ਕਾਫੀ ਕੁੱਝ ਨਿਰਭਰ ਕਰਦਾ ਹੈੈ ਪਰ ਬਾਕੀਆਂ ਨੂੰ ਜੀਜਾਨ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ ਤਾਂ ਹੀ ਭਾਰਤ ਦੀ ਬੇਡ਼ੀ ਪਾਰ ਲੱਗੇਗੀ। ਸੁਰੇਸ਼ ਰੈਨਾ ਬੰਗਲਾਦੇਸ਼ ਵਿਰੁੱਧ 30 ਦੌਡ਼ਾਂ ਬਣਾਉਣ ਵਿੱਚ ਕਾਮਯਾਬ ਰਿਹਾ ਹੈ ਪਰ ਉਸਨੂੰ ਅਤੇ ਯੁਵਰਾਜ ਸਿੰਘ ਨੂੰ ਆਪਣੀ ਸਮਰੱਥਾ ਅਨੁਸਾਰ ਖੇਡਣਾ ਪਵੇਗਾ। ਯੁਵਰਾਜ ਉੱਤੇ ਆਪਣੇ ਘਰੇਲੂ ਮੈਦਾਨ ਵਿੱਚ ਖੇਡਣ ਲਈ ਵਾਧੂ ਦਬਾਅ ਵੀ ਹੋਵੇਗਾ। ਗੇਂਦਬਾਜ਼ਾਂ ਆਰ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ ਵੀ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬੰਗਲਾਦੇਸ਼ ਵਿਰੁੱਧ ਜਸਪ੍ਰੀਤ ਬੁਮਰਾ ਅਤੇ ਹਾਰਦਿਕ ਪਾਂਡਯ ਨੇ ਕਾਫੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਮੁਹਾਲੀ ਦੀ ਪਿੱਚ ਤੋਂ ਵਧੇੇਰੇ ਟਰਨ ਮਿਲਣ ਦੀ ਸੰਭਾਵਨਾ ਨਹੀ ਹੈ ਪਰ ਭਲਕੇ ਦੇ ਮੈਚ ਵਿੱਚ ਭਾਰਤੀ ਸਪਿੰਨਰਾਂ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ। ਨਿੳੂਜ਼ੀਲੇੈਂਡ ਵਿਰੁੱਧ ਫਿਰਕੀ ਵਿੱਚ ਘਿਰੇ ਭਾਰਤੀ ਬੱਲੇਬਾਜ਼ਾਂ ਨੇ ਭਲਕੇ ਅੇੈਡਮ ਜਾਂਪਾ ਦਾ ਸਾਹਮਣਾ ਕਰਨਾ ਹੈ। ਉਸਨੇ ਪਿਛਲੇ ਦੋ ਮੇੈਚਾਂ ਵਿੱਚ ਅਹਿਮ ਵਿਕਟਾਂ ਲੇੈ ਕੇ ਕਪਤਾਨ ਸਟੀਵਨ ਸਮਿੱਥ ਦਾ ਭਰੋਸਾ ਪੱਕਾ ਕੀਤਾ ਹੈ। ਭਾਰਤ ਨੂੰ ਆਪਣੀ ਫੀਲਡਿੰਗ ਵਿੱਚ ਵੀ ਕਾਫੀ ਸੁਧਾਰ ਦੀ ਲੋਡ਼ ਹੈ। ਆਸਟਰੇਲੀਆ ਦਾ ਸਲਾਮੀ ਬੱਲੇਬਾਜ਼ ਉਸਮਾਨ ਖ਼ਵਾਜ਼ਾ ਬਿਹਤਰੀਨ ਫਰਮ ਵਿੱਚ ਹੈ। ਸਮਿੱਥ ਅਤੇ ਸ਼ੇਨ ਵਾਟਸਨ ਨੇ ਵੀ ਕੱਲ੍ਹ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਇੱਕ ਮੇੈਚ ਇੱਥੇ ਖੇਡ ਚੁੱਕੇ ਹਨ ਅਤੇ ਆਪਣੇ ਆਪ ਨੂੰ ਕਾਫੀ ਹੱਦ ਤਕ ਹਾਲਾਤ ਅਨੁਸਾਰ ਢਾਲ ਚੁੱਕੇ ਹਨ। ਹੁਣ ਨਜ਼ਰਾਂ ਇਸ ਗੱਲ ਉੱਤੇ ਟਿਕੀਆਂ ਹਨ ਕਿ ਭਲਕੇ ਦੀ ਪਾਰੀ ਵਿੱਚ ਸ਼ੁਰੂਆਤ ਕੌਣ ਕਰਦਾ ਹੈ। ਖਵਾਜ਼ਾ ਅਤੇ ਵਾਟਸਨ ਨੇ ਭਲਕੇ ਦੇ ਦੋ ਮੇੈਚਾਂ ਵਿੱਚ ਪਾਰੀ ਦੀ ਸ਼ੁਰੂਆਤ ਕੀਤੀ ਹੈ। ਪਾਕਿਸਤਾਨ ਵਿਰੁੱਧ ਖ਼ਵਾਜ਼ਾ ਨਾਲ ਇਰੋਨ ਫਿੰਚ ਉਤਰਿਆ ਸੀ। ਖਤਰਨਾਕ ਡੇਵਿਡ ਵਾਰਨਰ ਨੂੰ ਹੇਠਲੀ ਲਾਈਨ ਵਿੱਚ ਖਿਡਾਉਣ ਦੀ ਆਸਟਰੇਲੀਆ ਦੀ ਰਣਨੀਤੀ ਅਜੇ ਕਾਮਯਾਬ ਨਹੀ ਹੋਈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article