ਸੈਕਰਾਮੈਂਟੋ ਯੂਨੀਵਰਸਿਟੀ ਵੱਲੋਂ ਪੰਜਾਬੀ ਕਲਾਸ ਬੰਦ ਕਰਨ ਦਾ ਫੈਸਲਾ: ਭਾਈਚਾਰੇ ‘ਚ ਰੋਸ

230
Share

ਸੈਕਰਾਮੈਂਟੋ, 6 ਮਈ (ਪੰਜਾਬ ਮੇਲ)- ਸਟੇਟ ਯੂਨੀਵਰਸਿਟੀ ‘ਚ ਪੰਜਾਬੀ ਭਾਸ਼ਾ ਪਿਛਲੇ 18 ਸਾਲ ਤੋਂ ਪੜ੍ਹਾਈ ਜਾ ਰਹੀ ਸੀ ਪਰ ਯੂਨੀਵਰਸਿਟੀ ਨੇ ਅਚਾਨਕ ਪੰਜਾਬੀ ਕਲਾਸ ਬੰਦ ਕਰਨ ਦਾ ਫੈਸਲਾ ਲੈ ਲਿਆ, ਜਿਸ ਕਰਕੇ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਕਲਾਸ ਕਰਕੇ ਜਿੱਥੇ ਪੰਜਾਬੀ ਬੱਚੇ ਤਾਂ ਇਹ ਕਲਾਸ ਲੈਂਦੇ ਹੀ ਸਨ, ਬਲਕਿ ਬਹੁਤ ਸਾਰੇ ਗ਼ੈਰ ਪੰਜਾਬੀ ਬੱਚੇ ਵੀ ਇਸ ਕਲਾਸ ਦਾ ਫ਼ਾਇਦਾ ਲੈ ਰਹੇ ਸਨ।
ਬੱਚੇ ਇਸ ਕਰਕੇ ਵੀ ਕਾਫ਼ੀ ਨਿਰਾਸ਼ ਹਨ ਕਿ ਉਹ ਪੱਤਝੜ ਸੀਜ਼ਨ 2020 ਲਈ ਇਹ ਕਲਾਸ ਲੈਣਾ ਚਾਹੁੰਦੇ ਸਨ। ਪੰਜਾਬੀਆਂ ਦਾ ਕੈਲੀਫੋਰਨੀਆ ਵਿਚ 100 ਸਾਲ ਪੁਰਾਣਾ ਇਤਿਹਾਸ ਹੈ, ਪੰਜਾਬੀਆਂ ਦੀਆਂ ਜੜ੍ਹਾਂ ਇੱਥੇ ਹਨ ਪਰ ਇਸ ਤਰ੍ਹਾਂ ਪੰਜਾਬੀ ਕਲਾਸ ਦਾ ਕੈਂਸਲ ਹੋਣਾ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਆਸ ਕਰਦੇ ਹਾਂ ਕਿ ਪੰਜਾਬੀ ਕਮਿਊਨਿਟੀ ਦੇ ਮੈਂਬਰ ਅਤੇ ਵਿਦਿਆਰਥੀ ਇਹ ਕਲਾਸ ਬੰਦ ਕਰਨ ਦੇ ਸੰਬੰਧ ਵਿਚ ਆਪਣੀਆਂ ਚਿੰਤਾਵਾਂ ਜ਼ਾਹਿਰ ਕਰਨ ਲਈ ਜ਼ਰੂਰ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਯੂਨੀਵਰਸਿਟੀ ਆਪਣੇ ਇਸ ਫੈਸਲੇ ਦਾ ਮੁੜ ਮੁਲਾਂਕਣ ਕਰੇ ਅਤੇ ਇਸ ਬਾਰੇ ਹੋਰ ਵਿਚਾਰ-ਵਟਾਂਦਰਾ ਕਰਕੇ ਫੈਸਲਾ ਲਵੇ। ਇਸ ਸਬੰਧੀ ਇੱਕ ਸਾਈਨ ਮੁਹਿੰਮ ਸ਼ੁਰੂ ਕੀਤੀ ਗਈ ਹੈ।


Share