PUNJABMAILUSA.COM

ਸੈਕਰਾਮੈਂਟੋ ‘ਚ 17 ਸਾਲਾ ਗੁਰਨੂਰ ਸਿੰਘ ਨਾਹਲ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਸੈਕਰਾਮੈਂਟੋ ‘ਚ 17 ਸਾਲਾ ਗੁਰਨੂਰ ਸਿੰਘ ਨਾਹਲ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਸੈਕਰਾਮੈਂਟੋ ‘ਚ 17 ਸਾਲਾ ਗੁਰਨੂਰ ਸਿੰਘ ਨਾਹਲ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ
November 16
10:54 2016

gurnoor-singh
ਸੈਕਰਾਮੈਂਟੋ, 16 ਨਵੰਬਰ (ਗੁਰਜਤਿੰਦਰ ਸਿੰਘ ਰੰਧਾਵਾ)- ਨਾਹਲ ਪਰਿਵਾਰ ‘ਤੇ ਉਸ ਸਮੇਂ ਮੁਸੀਬਤ ਦਾ ਪਹਾੜ ਟੁੱਟ ਪਿਆ, ਜਦ ਇਸ ਪਰਿਵਾਰ ਦਾ ਇਕ ਹੀਰਾ 17 ਸਾਲਾ ਗੁਰਨੂਰ ਸਿੰਘ ਗੋਲੀ ਦਾ ਸ਼ਿਕਾਰ ਹੋ ਗਿਆ। ਪੰਜਾਬ ਮੇਲ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਨੂਰ ਸਿੰਘ ਮੰਗਲਵਾਰ ਰਾਤ 10 ਵੱਜ ਕੇ 40 ਮਿੰਟ ਦੇ ਕਰੀਬ ਆਪਣੇ ਘਰ ਕੈਂਡਿੰਸਕੀ ਵੇਅ ਨਟੋਮਸ ਵਿਖੇ ਹਾਲੇ ਆਪਣੀ ਕਾਰ ਗੈਰਾਜ ਦੇ ਅੰਦਰ ਪਾਰਕ ਹੀ ਕਰ ਰਿਹਾ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ‘ਤੇ ਗੋਲੀ ਚਲਾ ਦਿੱਤੀ ਗਈ। ਗੋਲੀ ਉਸ ਦੀ ਖੱਬੀ ਵੱਖੀ ‘ਤੇ ਲੱਗੀ, ਜੋ ਕਿ ਉਸ ਲਈ ਜਾਨਲੇਵਾ ਸਾਬਿਤ ਹੋਈ। ਜਦੋਂ ਗੁਰਨੂਰ ਸਿੰਘ ਘਰ ਪਹੁੰਚਿਆ ਹੀ ਸੀ ਕਿ ਉਸ ਨੂੰ ਕਾਰ ਤੋਂ ਉਤਰਦੇ ਸਾਰ ਹੀ ਖਤਰਾ ਜਾਪਿਆ। ਉਸ ਨੇ ਉੱਚੀ ਸਾਰ ਆਵਾਜ਼ ਵੀ ਦਿੱਤੀ ਕਿ ‘ਦਾਦਾ ਜੀ ਮੈਨੂੰ ਬਚਾ ਲਓ’। ਉਸ ਦੇ ਦਾਦਾ ਜੀ ਸ. ਮਹਿੰਦਰ ਸਿੰਘ ਨਾਹਲ ਜਦੋਂ ਅੰਦਰੋਂ ਨਿਕਲ ਕੇ ਗੈਰਾਜ ਵਿਚ ਆਏ, ਤਾਂ ਉਸ ਥਾਂ ਗੁਰਨੂਰ ਸਿੰਘ ਥੱਲੇ ਫਰਸ਼ ‘ਤੇ ਡਿੱਗਿਆ ਹੋਇਆ ਸੀ ਅਤੇ ਖੂਨ ਕਾਫੀ ਮਾਤਰਾ ਵਿਚ ਵਹਿ ਚੁੱਕਾ ਸੀ। ਇਸ ਦੌਰਾਨ ਨਾਲ ਦੇ ਘਰ ਰਹਿੰਦੇ ਉਸ ਦੇ ਫੁੱਫੜ ਜੀ ਤਜਿੰਦਰ ਸਿੰਘ ਸਠਿਆਲਾ ਵੀ ਮੌਕੇ ‘ਤੇ ਪਹੁੰਚੇ ਅਤੇ 911 ‘ਤੇ ਕਾਲ ਕੀਤੀ। ਪੁਲਿਸ ਅਤੇ ਅੰਬੂਲੈਂਸ ਮੌਕੇ ‘ਤੇ ਪਹੁੰਚ ਗਈ। ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਗੁਰਨੂਰ ਪ੍ਰਾਣ ਤਿਆਗ ਗਿਆ ਸੀ। ਪੁਲਿਸ ਨੇ ਆਂਢ-ਗੁਆਂਢ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਉਸ ‘ਤੇ ਤਫਤੀਸ਼ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੁਲਿਸ ਨੂੰ ਇਸ ਸੰਬੰਧੀ ਕੁਝ ਸੁਰਾਗ ਵੀ ਮਿਲੇ ਹਨ। ਇਸ ਘਟਨਾ ਨਾਲ ਪੂਰੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਗੁਰਨੂਰ ਸਿੰਘ ਨਾਹਲ ਭਾਵੇਂ ਹਾਲੇ 17 ਸਾਲਾਂ ਦਾ ਸੀ, ਪਰ ਉਹ ਆਪਣੇ ਪਿਤਾ ਵਿਕਰਮਜੀਤ ਸਿੰਘ ਨਾਹਲ ਨਾਲ ਕੰਮ ਵਿਚ ਪੂਰਾ ਸਾਥ ਦਿੰਦਾ ਸੀ ਅਤੇ ਬਹੁਤ ਮਿਹਨਤੀ ਸੀ। ਰਿਸ਼ਤੇਦਾਰਾਂ ਦੇ ਕਹਿਣ ਅਨੁਸਾਰ ਉਹ ਆਪਣੀ ਉਮਰ ਨਾਲੋਂ ਕਿਤੇ ਵੱਧ ਸਿਆਣਾ ਸੀ। ਨਾਹਲ ਪਰਿਵਾਰ ਦਾ ਪਿਛਲਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲੇ ਅਤੇ ਅਲੀਵਾਲ ਦੇ ਕੋਲ ਮੂਸਾਪੁਰ ਹੈ। ਇਹ ਪਰਿਵਾਰ 1990 ਤੋਂ ਅਮਰੀਕਾ ਵਿਚ ਰਹਿ ਰਿਹਾ ਹੈ। ਗੁਰਨੂਰ ਦਾ ਜਨਮ ਕੈਲੀਫੋਰਨੀਆ ਦੇ ਸ਼ਹਿਰ ਸੈਨਹੋਜ਼ੇ ਵਿਚ 1999 ਨੂੰ ਹੋਇਆ ਸੀ। ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਭਾਰੀ ਗਿਣਤੀ ਵਿਚ ਲੋਕ ਉਸ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਏ। ਗੁਰਨੂਰ ਸਿੰਘ ਪਿਤਾ ਵਿਕਰਮਜੀਤ ਸਿੰਘ ਨਾਹਲ ਅਤੇ ਮਾਤਾ ਅਰਵਨਦੀਪ ਕੌਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦਾ ਕੋਈ ਹੋਰ ਭੈਣ-ਭਰਾ ਵੀ ਨਹੀਂ ਸੀ। ਪਰਿਵਾਰ ਵਿਚ ਉਸ ਤੋਂ ਇਲਾਵਾ ਉਸ ਦੇ ਦਾਦਾ ਜੀ ਮਹਿੰਦਰ ਸਿੰਘ ਨਾਹਲ, ਦਾਦੀ ਜੀ ਦਵਿੰਦਰ ਕੌਰ ਨਾਹਲ ਅਤੇ ਪਿੰ੍ਰ. ਪ੍ਰੀਤਮ ਸਿੰਘ ਨਾਹਲ, ਅਜਮੇਰ ਸਿੰਘ ਨਾਹਲ, ਅਵਤਾਰ ਸਿੰਘ ਨਾਹਲ, ਸੁਖਜੀਤ ਸਿੰਘ ਨਾਹਲ, ਜੁਗਿੰਦਰ ਸਿੰਘ ਨਾਹਲ, ਨਵਤੇਜ ਸਿੰਘ ਰਿਆੜ, ਰਣਜੀਤ ਸਿੰਘ ਨਾਹਲ, ਮਨਮੋਹਨ ਸਿੰਘ ਸਠਿਆਲਾ ਸਾਬਕਾ ਐੱਮ.ਐੱਲ.ਏ., ਤਜਿੰਦਰ ਸਿੰਘ ਸਠਿਆਲਾ ਇਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿਚੋਂ ਹਨ। ਪੂਰੇ ਪਰਿਵਾਰ ਵਿਚ ਇਸ ਸਮੇਂ ਗਮ ਛਾਇਆ ਹੋਇਆ ਹੈ। ਗੁਰਨੂਰ ਸਿੰਘ ਨਾਹਲ ਦੇ ਵਿਛੋੜੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

Read Full Article
    ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

Read Full Article
    ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

Read Full Article
    ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

Read Full Article
    ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

Read Full Article
    ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

Read Full Article
    ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

Read Full Article
    ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

Read Full Article
    ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

Read Full Article