PUNJABMAILUSA.COM

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

 Breaking News

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ
June 12
10:17 2019

ਸੈਕਰਾਮੈਂਟੋ, 12 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਸਿੱਖਾਂ ਦੀ ਆਮਦ ਲਗਭਗ 1890 ਦੇ ਆਸ-ਪਾਸ ਸ਼ੁਰੂ ਹੋ ਗਈ ਸੀ। ਪਹਿਲਾਂ-ਪਹਿਲ ਇਹ ਲੋਕ ਯੂਬਾ ਸਿਟੀ, ਸੈਕਰਾਮੈਂਟੋ, ਸਟਾਕਟਨ ਅਤੇ ਸਾਨ ਫਰਾਂਸਿਸਕੋ ਆਦਿ ਸ਼ਹਿਰਾਂ ਵਿਚ ਆਣ ਕੇ ਵਸੇ ਸਨ। ਪੰਜਾਬ ਮੇਲ ਵੱਲੋਂ ਸੈਕਰਾਮੈਂਟੋ ਕਾਊਂਟੀ ਵਿਚ ਸਿੱਖ ਪਰਿਵਾਰ ‘ਚ 105 ਸਾਲ ਪਹਿਲਾਂ ਸਥਾਪਤ ਕੀਤੀ ਆਟਾ ਪਿੱਸਣ ਦੀ ਚੱਕੀ ਦੀ ਖੋਜ ਕੀਤੀ ਹੈ, ਜੋ ਕਿ ਸੈਕਰਾਮੈਂਟੋ ਸਿਟੀ ਲੋਕ ਵਿਚ ਸਥਿਤ ਹੈ। ਇਹ ਸ਼ਹਿਰ ਹਾਈਵੇ-60 ‘ਤੇ ਵੱਸਿਆ ਹੋਇਆ ਹੈ। ਪੰਜਾਬ ਮੇਲ ਵੱਲੋਂ ਇਸ ਸ਼ਹਿਰ ਦਾ ਦੌਰਾ ਕੀਤਾ ਗਿਆ ਤੇ ਸਥਾਨਕ ਲੋਕਾਂ ਤੋਂ ਇਸ ਸੰਬੰਧੀ ਜਾਣਕਾਰੀ ਹਾਸਲ ਕੀਤੀ ਗਈ। ਆਂਢ-ਗੁਆਂਢ ਰਹਿੰਦੇ ਲੋਕਾਂ ਨੇ ਦੱਸਿਆ ਕਿ ਲੋਕ ਸਿਟੀ ਇਕ ਬਹੁਤ ਪੁਰਾਣਾ ਸ਼ਹਿਰ ਹੈ, ਜਿਸ ਕਰਕੇ ਇਸ ਨੂੰ ਇਤਿਹਾਸਕ ਸ਼ਹਿਰ ਵਜੋਂ ਵੀ ਮਾਨਤਾ ਪ੍ਰਾਪਤ ਹੈ। ਕਿਸੇ ਸਮੇਂ ਇਸ ਸ਼ਹਿਰ ਵਿਚ ਚੀਨੀ ਨਸਲ ਦੇ ਲੋਕ ਰਹਿੰਦੇ ਸਨ ਅਤੇ ਇਥੇ ਸਿੱਖਾਂ ਦਾ ਇਕ ਪਰਿਵਾਰ ਹੀ ਰਹਿੰਦਾ ਸੀ, ਜੋ ਕਿ ਆਟੇ ਦੀ ਚੱਕੀ ਚਲਾਉਂਦੇ ਸਨ। ਇਸ ਚੱਕੀ ਦੇ ਮਾਲਕ ਦੇ ਨਾਂ ਬਾਰੇ ਸਥਾਨਕ ਲੋਕਾਂ ਨੂੰ ਨਹੀਂ ਪਤਾ। ਜਦੋਂ ਇਸ ਚੱਕੀ ਦੇ ਮੌਜੂਦਾ ਮਾਲਕ ਰਸਲ ਓਮਾ, ਜੋ ਕਿ ਅਮਰੀਕੀ ਨਸਲ ਦਾ ਗੋਰਾ ਵਿਅਕਤੀ ਹੈ, ਨਾਲ ਗੱਲਬਾਤ ਕੀਤੀ ਗਈ, ਤਾਂ ਉਸ ਨੇ ਦੱਸਿਆ ਕਿ ਇਹ ਸਥਾਨ ਅੱਗੇ ਤੋਂ ਅੱਗੇ ਕਈ ਥਾਂ ਵਿੱਕ ਗਿਆ ਹੈ। ਪਰ ਇਸ ਵਿਚ ਲੱਗੀ ਚੱਕੀ ਹਾਲੇ ਵੀ ਇਥੇ ਮੌਜੂਦ ਹੈ। ਜਦੋਂ ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਮੌਜੂਦਾ ਮਾਲਕ ਨੂੰ ਇਹ ਚੱਕੀ ਖਰੀਦਣ ਦੀ ਪੇਸ਼ਕਸ਼ ਕੀਤੀ, ਤਾਂ ਉਸ ਨੇ ਕਿਹਾ ਕਿ ਮੈਂ ਇਸ ਨੂੰ ਨਹੀਂ ਵੇਚਾਂਗਾ ਅਤੇ ਇਸ ਨੂੰ ਇਥੇ ਹੀ ਸੰਭਾਲ ਕੇ ਰੱਖਾਂਗਾ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਅਮਰੀਕੀ ਲੋਕ ਕਿਸੇ ਵੀ ਇਤਿਹਾਸਕ ਚੀਜ਼ ਨੂੰ ਬਹੁਤ ਸੰਭਾਲ ਕੇ ਰੱਖਦੇ ਹਨ, ਚਾਹੇ ਉਹ ਕਿਸੇ ਵੀ ਨਸਲ ਨਾਲ ਸੰਬੰਧਤ ਹੋਵੇ।
ਇਸ ਚੱਕੀ ਦੀ ਮਸ਼ੀਨ ਨੂੰ 1883 ‘ਚ ਅਮਰੀਕਾ ਦੇ ਇੰਡੀਆਨਾ ਸਟੇਟ ‘ਚ ਬਣਾਇਆ ਗਿਆ ਸੀ। ਇਹ ਚੱਕੀ ਟੀਨ ਨਾਲ ਬਣੀ ਇਕ ਇਮਾਰਤ ‘ਚ ਸਥਾਪਤ ਸੀ। ਉਸ ਇਮਾਰਤ ਵਿਚ ਅੱਜਕੱਲ੍ਹ ਕੋਈ ਹੋਰ ਕਾਰੋਬਾਰ ਚੱਲ ਰਿਹਾ ਹੈ। ਚੱਕੀ ਨਾਲ ਸੰਬੰਧਤ ਪੁਰਜੇ ਬਾਹਰ ਕੱਢ ਕੇ ਰੱਖੇ ਹੋਏ ਹਨ। ਇਹ ਚੱਕੀ ਇਸ ਵਕਤ ਬੰਦ ਪਈ ਹੈ ਤੇ ਇਸ ਤੋਂ ਕੋਈ ਕੰਮ ਨਹੀਂ ਲਿਆ ਜਾਂਦਾ, ਕਿਉਂਕਿ ਅੱਜ ਦੇ ਜ਼ਮਾਨੇ ਵਿਚ ਅਮਰੀਕਾ ਵਿਚ ਉੱਚ ਤਕਨੀਕ ਦੀਆਂ ਮਸ਼ੀਨਾਂ ਆਟਾ ਪੀਸਦੀਆਂ ਹਨ। ਇਸ ਨੂੰ ਤਾਂ ਸਿਰਫ ਇਕ ਯਾਦਗਾਰ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਪੰਜਾਬ ਮੇਲ ਵੱਲੋਂ ਜਸਵਿੰਦਰ ਸਿੰਘ ਕੰਗ ਦਾ ਇਸ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article