PUNJABMAILUSA.COM

ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

 Breaking News
  • ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ? ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444 ਪਾਕਿਸਤਾਨ ਵਿਚਲੇ ਭਾਰਤੀ ਸਰਹੱਦ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰ ਪੈਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ...
  • ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵੱਲੋਂ ਸਾਲਾਨਾ ਕਬੱਡੀ ਕੱਪ 7 ਅਕਤੂਬਰ, ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ...
  • APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਅਮਰੀਕਨ ਪੈਟਰੋਲੀਅਮ ਐਂਡ ਕੰਨਵੀਨੀਅੰਸ ਸਟੋਰ ਐਸੋਸੀਏਸ਼ਨ ਵੱਲੋਂ ਚੌਥਾ ਸਾਲਾਨਾ ਟਰੇਡ ਸ਼ੋਅ ਸੈਕਰਾਮੈਂਟੋ ‘ਚ ਕਰਵਾਇਆ ਜਾ ਰਿਹਾ ਹੈ। ਵੀਰਵਾਰ 20 ਸਤੰਬਰ ਨੂੰ ਦੁਪਹਿਰ 1 ਵਜੇ ਤੋਂ...
  • ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਲਾਹੌਰ ਦੇ ਉੱਘੇ ਵਕੀਲ ਅਤੇ ਮੈਂਬਰ ਪੰਜਾਬ ਬਾਰ ਕੌਂਸਲ ਅਤੇ ਜਨਰਲ ਸਕੱਤਰ ਲਾਹੌਰ ਬਾਰ, ਰਾਣਾ ਇੰਤਜ਼ਾਰ ਅੱਜਕੱਲ੍ਹ ਕੈਲੀਫੋਰਨੀਆ ਦੌਰੇ ‘ਤੇ ਹਨ। ਇਸ ਦੌਰਾਨ ਉਹ ਵੱਖ-ਵੱਖ...
  • ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਵਿਸ਼ਵ ਪ੍ਰਸਿੱਧ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਪਿਛਲੇ ਦਿਨੀਂ ਪੰਜਾਬ ਮੇਲ ਦੇ ਦਫਤਰ ਪਹੁੰਚੇ। ਇਸ ਮੁਲਾਕਾਤ ਦੌਰਾਨ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਤੋਂ ਆਏ...

ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ
September 20
10:22 2017

ਸੈਕਰਾਮੈਂਟੋ, 20 ਸਤੰਬਰ (ਪੰਜਾਬ ਮੇਲ)- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸੈਕਰਾਮੈਂਟੋ ਵੱਲੋਂ ਸਾਲਾਨਾ ਇੰਟਰਨੈਸ਼ਨਲ ਕਬੱਡੀ ਕੱਪ 1 ਅਕਤੂਬਰ ਦਿਨ ਐਤਵਾਰ ਨੂੰ ਹੋਵੇਗਾ। ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ, ਸੈਕਰਾਮੈਂਟੋ ਦੇ ਖੇਡ ਮੈਦਾਨ ਵਿਚ ਹੋਣ ਵਾਲਾ ਇਹ ਕਬੱਡੀ ਕੱਪ ਪੂਰਾ ਦਿਨ ਚੱਲੇਗਾ। ਇਸ ਕਬੱਡੀ ਕੱਪ ਵਿਚ ਚੋਟੀ ਦੇ ਅੰਤਰਰਾਸ਼ਟਰੀ ਕਬੱਡੀ ਸਟਾਰ ਅਤੇ ਟੀਮਾਂ ਹਿੱਸਾ ਲੈਣਗੀਆਂ। ਇਸ ਕਬੱਡੀ ਕੱਪ ਦਾ ਪਹਿਲਾ ਇਨਾਮ 15000 ਡਾਲਰ, ਚੜ੍ਹਦਾ ਪੰਜਾਬ ਕਲੱਬ, ਸੈਕਰਾਮੈਂਟੋ ਵੱਲੋਂ ਦਿੱਤਾ ਜਾਵੇਗਾ। ਦੂਜਾ ਇਨਾਮ 14000 ਡਾਲਰ, ਸੈਂਟਰ ਵੈਲੀ ਸਪੋਰਟਸ ਕਲੱਬ, ਮੋਡੈਸਟੋ ਵੱਲੋਂ ਦਿੱਤਾ ਜਾਵੇਗਾ। 11000 ਡਾਲਰ ਦਾ ਤੀਜਾ ਇਨਾਮ ਸੈਂਟਾ ਰੋਜ਼ਾ ਬ੍ਰਦਰਜ਼ ਵੱਲੋਂ ਦਿੱਤਾ ਜਾਵੇਗਾ ਅਤੇ 10000 ਡਾਲਰ ਦਾ ਚੌਥਾ ਇਨਾਮ ਦਲਵੀਰ ਸਿੰਘ ਗਿੱਲ, ਬਲਰਾਜ ਸਿੰਘ ਢਿੱਲੋਂ, ਬਲਵੀਰ ਸਿੰਘ ਸੋਹਲ, ਗੁਰਮੇਜ ਸਿੰਘ ਗਿੱਲ ਅਤੇ ਸਾਬੀ ਹੇਅਰ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅੰਡਰ 25 ਦੇ ਮੁਕਾਬਲਿਆਂ ਦਾ 3100 ਡਾਲਰ ਦਾ ਪਹਿਲਾ ਇਨਾਮ ਰਾਜ ਬਰਾੜ ਵੱਲੋਂ ਦਿੱਤਾ ਜਾਵੇਗਾ ਅਤੇ 2100 ਡਾਲਰ ਦਾ ਦੂਜਾ ਇਨਾਮ ਸ਼ਿਕਾਗੋ ਪੀਜ਼ਾ ਵੱਲੋਂ ਦਿੱਤਾ ਜਾਵੇਗਾ। ਕਬੱਡੀ ਦੇ ਬੈਸਟ ਸਟਾਪਰ ਅਤੇ ਰੇਡਰ ਨੂੰ ਸਰਦੂਲ ਢਿੱਲੋਂ ਅਤੇ ਹਰਜੀਤ ਸਵੈਚ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਹ ਟੂਰਨਾਮੈਂਟ ਸਿੱਖ ਕੌਮ ਦੇ ਸਮੁੱਚੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ। ਕਬੱਡੀ ਕੱਪ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਅਮਰੀਕਾ ਦੇ ਅਸੂਲਾਂ ਮੁਤਾਬਕ ਹੋਵੇਗਾ। ਕਬੱਡੀ ਤੋਂ ਇਲਾਵਾ ਵਾਲੀਬਾਲ ਅਤੇ ਬਾਸਕਟਬਾਲ ਦੇ ਮੁਕਾਬਲੇ ਵੀ ਹੋਣਗੇ। ਵਾਲੀਬਾਲ ਦਾ ਇਨਾਮ ਲੱਕੀ ਸਹੋਤਾ ਅਤੇ ਭਿੰਦਾ ਸੰਘੇੜਾ ਵੱਲੋਂ ਦਿੱਤਾ ਜਾਵੇਗਾ। ਇਸ ਟੂਰਨਾਮੈਂਟ ‘ਚ ਬੇਏਰੀਆ ਸਪੋਰਟਸ ਕਲੱਬ, ਫਤਿਹ ਸਪੋਰਟਸ ਕਲੱਬ, ਫਰਿਜ਼ਨੋ ਸਪੋਰਟਸ ਕਲੱਬ, ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਟੂਰਨਾਮੈਂਟ ਲਈ ਰੈਫਰੀ ਟੋਰਾਂਟੋ ‘ਤੋਂ ਵਿਸ਼ੇਸ਼ ਤੌਰ ‘ਤੇ ਬੁਲਾਏ ਗਏ ਹਨ। ਕੁਮੈਂਟਰੀ ਆਸ਼ਾ ਸ਼ਰਮਾ, ਰਾਜਵਿੰਦਰ ਸਿੰਘ ਰੰਡਿਆਲਾ, ਇਕਬਾਲ ਗਾਲਿਬ, ਸੁਖਵਿੰਦਰ ਸੰਘੇੜਾ, ਮੱਖਣ ਅਲੀ, ਸੁਰਜੀਤ ਕਕਰਾਲੀ ਵੱਲੋਂ ਕੀਤੀ ਜਾਵੇਗੀ।
ਸੁਰੱਖਿਆ ਲਈ ਪੁਲਿਸ ਫੋਰਸ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਹਦੂਦ ਅੰਦਰ ਕਿਸੇ ਤਰ੍ਹਾਂ ਦਾ ਨਸ਼ਾ ਕਰਕੇ ਆਉਣਾ ਸਖ਼ਤ ਮਨ੍ਹਾਂ ਹੈ। ਬੀਬੀਆਂ, ਭੈਣਾਂ ਦੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸੈਕਰਾਮੈਂਟੋ ਦੇ ਮੈਂਬਰਾਂ ਵੱਲੋਂ ਸਮੂਹ ਖੇਡ ਪ੍ਰੇਮੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 1 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ, ਸੈਕਰਾਮੈਂਟੋ ਵਿਖੇ ਇਸ ਵਿਸ਼ਾਲ ਖੇਡ ਕੁੰਭ ਨੂੰ ਦੇਖਣ ਲਈ ਪਹੁੰਚੋ। ਹੋਰ ਜਾਣਕਾਰੀ ਲਈ ਪੰਜਾਬ ਮੇਲ ‘ਚ ਸਫਾ 16 ਅਤੇ 17 ‘ਤੇ ਲੱਗੇ ਇਸ਼ਿਤਹਾਰ ਨੂੰ ਦੇਖੋ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article