ਸੈਂਟਰਲ ਮਿਸ਼ੀਗਨ ਯੂਨੀਵਰਸਿਟੀ ਵਿਚ ਗੋਲੀ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ

ਮਿਸ਼ੀਗਨ, 3 ਮਾਰਚ (ਪੰਜਾਬ ਮੇਲ)-ਅਮਰੀਕਾ ਦੀ ਸੈਂਟਰਲ ਮਿਸ਼ੀਗਨ ਯੂਨੀਵਰਸਿਟੀ ਵਿਚ ਗੋਲੀ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪੁਲਿਸ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ। ਮਾਊਂਟ ਪਲੇਜੈਂਟ ਦੇ ਟਵਿਟਰ ਅਕਾਊਂਟ ਦੇ ਮੁਤਾਬਕ ਫਾਇਰਿੰਗ ਕਰਨ ਵਾਲੇ ਸ਼ਖਸ ਦਾ ਨਾਂ ਜੇਮਸ ਏਰਿਕ ਡੇਵਿਸ ਹੈ ਅਤੇ ਉਸ ਦੀ ਉਮਰ 19 ਸਾਲ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੇ ਬਿਲਡਿੰਗ ਵਿਚ ਅਪਣੇ ਹੀ ਮਾਪਿਆਂ ਅਤੇ ਇੱਕ ਪੁਲਿਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਇਹ ਯੂਨੀਵਰਸਿਟੀ ਡੇਟਰਾਇਟ ਤੋਂ ਕਰੀਬ 125 ਮੀਲ ਦੀ ਦੂਰੀ ‘ਤੇ ਸਥਿਤ ਹੈ। ਟਵਿਟਰ ਦੇ ਮੁਤਾਬਕ ਗੋਲੀਬਾਰੀ ਦੀ ਘਟਨਾ ਯੂਨੀਵਰਸਿਟੀ ਦੇ ਕੈਂਪਬੇਲ ਹਾਲ ਵਿਚ ਵਾਪਰੀ। ਦੱਸਣਯੋਗ ਹੈ ਕਿ ਹਾਲ ਹੀ ਵਿਚ ਫਲੋਰਿਡਾ ਦੇ ਇੱਕ ਹਾਈ ਸਕੂਲ ਵਿਚ ਹੋਈ ਫਾਇਰਿੰਗ ਵਿਚ 17 ਲੋਕਾਂ ਦੀ ਮੌਤ ਹੋ ਗਈ ਸੀ। ਫਲੋਰਿਡਾ ਦੀ ਘਟਨਾ ਦੇ ਲਗਭਗ ਦੋ ਹਫ਼ਤੇ ਬਾਅਦ Îਇਹ ਘਟਨਾ ਵਾਪਰੀ ਹੈ।
ਮਿਸ਼ੀਗਨ ਯੂਨੀਵਰਸਿਟੀ ਦੇ ਪੁਲਿਸ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਿਭਾਗ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਉਨ੍ਹਾਂ ਨੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਸੈਂਟਰਲ ਮਿਸ਼ੀਗਨ ਯੂਨੀਵਰਸਿਟੀ ਵਿਚ 23 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਪੜ੍ਹ ਰਹੇ ਹਨ।