ਸੇਂਟ ਲੂਇਸ ਨੇ ਕਾਲੇ ਮੂਲ ਦੀ ਪਹਿਲੀ ਮਹਿਲਾ ਮੇਅਰ ਚੁਣੀ

40
Share

ਕੈਲੀਫੋਰਨੀਆ, 8 ਅਪ੍ਰੈਲ (ਪੰਜਾਬ ਮੇਲ)-ਸੇਂਟ ਲੂਇਸ ਨੇ ਤਿਸ਼ੌਰਾ ਜੋਨਸ ਦੇ ਰੂਪ ਵਿਚ ਕਾਲੇ ਮੂਲ ਦੀ ਪਹਿਲੀ ਮਹਿਲਾ ਮੇਅਰ ਨੂੰ ਚੁਣਿਆ ਹੈ। ਜੋਨਸ ਨੇ ਮੰਗਲਵਾਰ ਨੂੰ ਚੋਣ ਜਿੱਤੀ ਅਤੇ ਉਹ ਸ਼ਹਿਰ ਵਿਚ ਪਹਿਲੀ ਕਾਲੀ ਮਹਿਲਾ ਮੇਅਰ ਵਜੋਂ ਅਹੁਦਾ ਸੰਭਾਲਣਗੇ। ਜੋਨਸ ਨੇ ਚੋਣਾਂ ’ਚ ਸ਼ਹਿਰ ਦੀ ਵੈੱਬਸਾਈਟ ’ਤੇ ਪੋਸਟ ਕੀਤੇ ਅਣਅਧਿਕਾਰਤ ਨਤੀਜਿਆਂ ਦੇ ਆਧਾਰ ’ਤੇ ਚੋਣਾਂ ਵਿਚ ਐਲਡਰਵੁਮਨ ਕੈਰਾ ਸਪੈਂਸਰ ਨੂੰ 51.7 ਫੀਸਦੀ ਵੋਟਾਂ ਨਾਲ ਹਰਾਇਆ ਅਤੇ ਉਹ ਆਪਣੇ ਅਹੁਦੇ ਲਈ 20 ਅਪ੍ਰੈਲ ਨੂੰ ਸਹੁੰ ਚੁੱਕੇਗੀ।¿;
49 ਸਾਲਾ ਜੋਨਸ ਰਾਜ ਦੀ ਸਾਬਕਾ ਪ੍ਰਤੀਨਿਧੀ ਹੈ, ਜੋ ਕਿ 2013 ਤੋਂ ਖਜ਼ਾਨਚੀ ਵੀ ਰਹੀ ਹੈ। ਉਹ ਮੌਜੂਦਾ ਮੇਅਰ ਲੀਡਾ ਕਰਿਊਸਨ ਦੀ ਥਾਂ ਲਵੇਗੀ, ਜਿਸ ਨੇ ਨਵੰਬਰ ’ਚ ਐਲਾਨ ਕੀਤਾ ਸੀ ਕਿ ਉਹ ਦੂਜੀ ਵਾਰ ਕਾਰਜਕਾਲ ਦੀ ਚੋਣ ਨਹੀਂ ਕਰੇਗੀ। ਕਰਿਊਸਨ (67) ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਹੈ। ਆਪਣੀ ਨਵੇਂ ਅਹੁਦੇ ਦੌਰਾਨ ਜੋਨਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸੰਨ 1950 ਵਿਚ ਜਿਹੜੀ ਆਬਾਦੀ 856,796 ਸੀ, ਉਹ ਹੁਣ 300,000 ਤੋਂ ਉੱਪਰ ਹੈ ਅਤੇ ਲੋਕ ਅਜੇ ਵੀ ਵੱਡੇ ਸ਼ਹਿਰਾਂ ਨੂੰ ਜਾ ਰਹੇ ਹਨ।
ਡਾਉਨਟਾਊਨ, ਰੈਸਟੋਰੈਂਟਾਂ ਅਤੇ ਦੁਕਾਨਾਂ ਸਮੇਤ ਕਾਰੋਬਾਰ ਅਜੇ ਵੀ ਕੋਵਿਡ-19 ਨਾਲ ਬੰਦ ਹੋਣ ਤੋਂ ਬਾਅਦ ਸੰਘਰਸ਼ ਕਰ ਰਹੇ ਹਨ। ਜੋਨਸ ਨੇ ਵਧੇਰੇ ਵਰਦੀਧਾਰੀ ਅਫਸਰਾਂ ਨੂੰ ਸ਼ਾਮਲ ਕਰਨ ਦੀ ਬਜਾਏ ਵਧੇਰੇ ਸਮਾਜ-ਸੇਵਕਾਂ, ਮਾਨਸਿਕ ਸਿਹਤ ਸਲਾਹਕਾਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਸਲਾਹਕਾਰਾਂ ਨੂੰ ਲਿਆਉਣ ਦਾ ਵਾਅਦਾ ਕੀਤਾ ਹੈ। ਸੇਂਟ ਲੂਇਸ ਵਿਚ ਲਗਭਗ 48 ਫੀਸਦੀ ਵਸਨੀਕ ਚਿੱਟੇ ਤੇ 45 ਫੀਸਦੀ ਕਾਲੇ ਮੂਲ ਦੇ ਹਨ। ਹਾਲਾਂਕਿ ਜੋਨਸ ਅਤੇ ਸਪੈਂਸਰ ਦੋਵੇਂ ਡੈਮੋਕਰੇਟ ਹਨ।

Share