PUNJABMAILUSA.COM

ਸੂਬੇ ਭਰ ਵਿੱਚ ਖੇਡ ਸਟੇਡੀਅਮਾਂ ਦੀ ਸੁਰਜੀਤੀ ਸਰਕਾਰ ਦੀ ਮੁੱਖ ਤਰਜੀਹ : ਰਾਣਾ ਸੋਢੀ

ਸੂਬੇ ਭਰ ਵਿੱਚ ਖੇਡ ਸਟੇਡੀਅਮਾਂ ਦੀ ਸੁਰਜੀਤੀ ਸਰਕਾਰ ਦੀ ਮੁੱਖ ਤਰਜੀਹ : ਰਾਣਾ ਸੋਢੀ

ਸੂਬੇ ਭਰ ਵਿੱਚ ਖੇਡ ਸਟੇਡੀਅਮਾਂ ਦੀ ਸੁਰਜੀਤੀ ਸਰਕਾਰ ਦੀ ਮੁੱਖ ਤਰਜੀਹ : ਰਾਣਾ ਸੋਢੀ
July 16
04:37 2018

ਚੰਡੀਗੜ੍ਹ, 16 ਜੁਲਾਈ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੂਝ-ਬੂਝ ਭਰੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਭਰ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਅਤੇ ਸੁੰਦਰੀਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਤਾਂ ਜੋ ਦੇਸ਼ ਦੇ ਖੇਡ ਇਤਿਹਾਸ ਵਿੱਚ ਪਹਿਲਾਂ ਵਾਂਗ ਪੰਜਾਬ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਖੇਡਾਂ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸੂਬੇ ਭਰ ਦੇ ਖੇਡ ਸਟੇਡੀਅਮਾਂ ਦੀ ਸੁਰਜੀਤੀ ਅਤੇ ਸੁੰਦਰੀਕਰਨ ਕਰਨਾ ਸਰਕਾਰ ਦਾ ਮੁੱਖ ਟੀਚਾ ਹੈ।
ਹੋਰ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਇਸ ਤੋਂ ਇਲਾਵਾ ਕਈ ਹੋਰ ਪਹਿਲਕਦਮੀਆਂ ਵੀ ਸਰਕਾਰ ਦੇ ਏਜੰਡੇ ਵਿੱਚ ਸਿਖ਼ਰਾਂ ‘ਤੇ ਹਨ ਤਾਂ ਜੋ ਸੂਬੇ ਵਿੱਚ ਖੇਡ ਖੇਤਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਉਤਪੰਨ ਕਰਨ ਅਤੇ ਅਤਿ-ਆਧੁਨਿਕ ਉਪਕਰਣਾਂ ਦੀ ਸਹਾਇਤਾ ਨਾਲ ਚੁਣੇ ਹੋਏ ਖਿਡਾਰੀਆਂ ਨੂੰ ਸਿਖਲਾਈ ਮੁਹੱਇਆ ਕਰਵਾਉਣ ਲਈ ਇੱਕ ਵਿਆਪਕ ਖੇਡ ਨੀਤੀ ਉਲੀਕੀ ਜਾ ਰਹੀ ਹੈ ਜਿਸ ਵਿੱਚ ਖਿਡਾਰੀਆਂ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਦੀ ਪੂਰਤੀ ਲਈ ਉਨ੍ਹਾਂ ਨੂੰ ਪੌਸ਼ਟਿਕ ਆਹਾਰ ਉਪਲੱਬਧ ਕਰਵਾਉਣਾ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਲਈ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਦੀ ਮੁੜ ਬਹਾਲੀ, ਤਮਗਾ ਜੇਤੂ ਖਿਡਾਰੀਆਂ ਲਈ ਨੌਕਰੀਆਂ ਅਤੇ ਨਗਦ ਇਨਾਮ ਕੁਝ ਵਿਸ਼ੇਸ਼ ਪਹਿਲਕਦੀਆਂ ਵਿਚਾਰ ਅਧੀਨ ਹਨ।
ਖੇਡ ਮੰਤਰੀ ਨੇ ਅੱਗੇ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ ਸਰਕਾਰ ਦਾ ਮੁੱਖ ਟੀਚਾ ਹੋਵੇਗਾ ਤਾਂ ਜੋ ਇਨ੍ਹਾਂ ਖੇਤਰਾਂ ਵਿੱਚੋਂ ਉੱਭਰ ਰਹੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਅਤੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ‘ਤੇ ਆਉਣ ਦਾ ਮੌਕਾ ਦਿੱਤਾ ਜਾ ਸਕੇ।
ਹੋਰ ਜਾਣਕਾਰੀ ਦਿੰਦਿਆਂ ਖੇਡ ਵਿਭਾਗ, ਪੰਜਾਬ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ ਨੇ ਦੱਸਿਆ ਕਿ ਖੇਡ ਸਟੇਡੀਅਮਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਇਸ ਪ੍ਰਾਜੈਕਟ ਵਿੱਚ ਸਰਵ-ਸ੍ਰੇਸ਼ਠ ਕੰਪਨੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਖੇਡ ਖੇਤਰ ਵਿੱਚ ਪੰਜਾਬ ਦੀ ਸ਼ਾਨ ਮੁੜ ਕਾਇਮ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

Read Full Article
    ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

Read Full Article
    ਨਿਊਯਾਰਕ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ, 4 ਦੀ ਮੌਤ

ਨਿਊਯਾਰਕ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ, 4 ਦੀ ਮੌਤ

Read Full Article
    ਦੱਖਣੀ ਕੈਲੀਫੋਰਨੀਆ ਦੇ ਜੰਗਲ ‘ਚ ਹਵਾ ਨਾਲ ਫੈਲਦੀ ਜਾ ਰਹੀ ਅੱਗ

ਦੱਖਣੀ ਕੈਲੀਫੋਰਨੀਆ ਦੇ ਜੰਗਲ ‘ਚ ਹਵਾ ਨਾਲ ਫੈਲਦੀ ਜਾ ਰਹੀ ਅੱਗ

Read Full Article
    ਭਾਰਤੀ ਮੂਲ ਦੇ ਵਿਦਿਆਰਥੀ ਦੀ ਨਿਊਯਾਰਕ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਮੂਲ ਦੇ ਵਿਦਿਆਰਥੀ ਦੀ ਨਿਊਯਾਰਕ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਸਾਂਝੀਵਾਲਤਾ ਦੀ ਭਾਵਨਾ ਨਾਲ ਮਨਾਇਆ ਜਾਵੇ ਪ੍ਰਕਾਸ਼ ਪੁਰਬ

ਸਾਂਝੀਵਾਲਤਾ ਦੀ ਭਾਵਨਾ ਨਾਲ ਮਨਾਇਆ ਜਾਵੇ ਪ੍ਰਕਾਸ਼ ਪੁਰਬ

Read Full Article
    ਸੰਦੀਪ ਸਿੰਘ ਧਾਲੀਵਾਲ ਲਈ ਐਲਕ ਗਰੋਵ ‘ਚ ਹੋਇਆ ਕੈਂਡਲ ਲਾਈਟ ਦਾ ਆਯੋਜਨ

ਸੰਦੀਪ ਸਿੰਘ ਧਾਲੀਵਾਲ ਲਈ ਐਲਕ ਗਰੋਵ ‘ਚ ਹੋਇਆ ਕੈਂਡਲ ਲਾਈਟ ਦਾ ਆਯੋਜਨ

Read Full Article
    ਪੰਜਾਬੀ ਰੇਡੀਓ ਹੋਸਟ ਗੁੱਡੀ ਸਿੱਧੂ ਦੀ ਫਰਿਜ਼ਨੋ ‘ਚ ਸੜਕ ਹਾਦਸੇ ‘ਚ ਮੌਤ

ਪੰਜਾਬੀ ਰੇਡੀਓ ਹੋਸਟ ਗੁੱਡੀ ਸਿੱਧੂ ਦੀ ਫਰਿਜ਼ਨੋ ‘ਚ ਸੜਕ ਹਾਦਸੇ ‘ਚ ਮੌਤ

Read Full Article
    ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ‘ਚੋਂ ਕਰਨ ਵਾਲਿਆਂ ਨੂੰ ਹੀ ਮਿਲੇਗਾ ਅਮਰੀਕੀ ਵੀਜ਼ਾ

ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ‘ਚੋਂ ਕਰਨ ਵਾਲਿਆਂ ਨੂੰ ਹੀ ਮਿਲੇਗਾ ਅਮਰੀਕੀ ਵੀਜ਼ਾ

Read Full Article
    ਸੰਦੀਪ ਧਾਲੀਵਾਲ ਦੀ ਕੁਰਬਾਨੀ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਸੰਦੀਪ ਧਾਲੀਵਾਲ ਦੀ ਕੁਰਬਾਨੀ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Read Full Article
    ਸਿਆਟਲ ‘ਚ ਧਾਰਮਿਕ ਨਾਟਕ ‘ਮਿਟੀ ਧੁੰਦ ਜੱਗ ਚਾਨਣ ਹੋਆ’ ਦੀਆਂ ਤਿਆਰੀਆਂ ਸ਼ੁਰੂ

ਸਿਆਟਲ ‘ਚ ਧਾਰਮਿਕ ਨਾਟਕ ‘ਮਿਟੀ ਧੁੰਦ ਜੱਗ ਚਾਨਣ ਹੋਆ’ ਦੀਆਂ ਤਿਆਰੀਆਂ ਸ਼ੁਰੂ

Read Full Article
    ਸਿਆਟਲ ‘ਚ ਸੰਦੀਪ ਧਾਲੀਵਾਲ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

ਸਿਆਟਲ ‘ਚ ਸੰਦੀਪ ਧਾਲੀਵਾਲ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

Read Full Article