ਮੁੰਬਈ, 10 ਅਗਸਤ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਅਦਾਕਾਰ ਰੀਆ ਚੱਕਰਬਰਤੀ ਤੇ ਉਨ੍ਹਾਂ ਦੇ ਪਰਿਵਾਰ ਤੋਂ ਨਵੇਂ ਸਿਰੇ ਤੋਂ ਪੁੱਛ-ਪੜਤਾਲ ਕੀਤੀ। ਰੀਆ, ਉਸ ਦਾ ਭਰਾ ਸ਼ੋਵਿਕ ਤੇ ਪਿਤਾ ਇੰਦਰਜੀਤ ਚੱਕਰਬਰਤੀ ਸਵੇਰੇ 11 ਵਜੇ ਦੇ ਕਰੀਬ ਬਲਾਰਡ ਅਸਟੇਟ ਸਥਿਤ ਕੇਂਦਰੀ ਜਾਂਚ ਏਜੰਸੀ ਦੇ ਦਫ਼ਤਰ ਪੁੱਜੇ। ਮਗਰੋਂ ਰੀਆ ਤੇ ਰਾਜਪੂਤ ਦੀ ਕਾਰੋਬਾਰੀ ਮੈਨੇਜਰ ਸ਼ਰੂਤੀ ਮੋਦੀ ਵੀ ਈਡੀ ਦਫਤਰ ਪੁੱਜ ਗਈ। ਇਨ੍ਹਾਂ ਚਾਰਾਂ ਤੋਂ 7 ਅਗਸਤ ਨੂੰ ਵੀ ਪੁੱਛਗਿੱਛ ਕੀਤੀ ਗਈ ਸੀ। ਸ਼ੋਵਿਕ ਤੋਂ ਹੁਣ ਤਕ 22 ਘੰਟਿਆਂ ਤਕ ਸਵਾਲ ਜਵਾਬ ਕੀਤੇ ਜਾ ਚੁੱਕੇ ਹਨ।