ਸੁਸ਼ਾਂਤ ਮਾਮਲਾ: ਸਲਮਾਨ, ਕਰਨ ਜੌਹਰ ਸਮੇਤ 8 ਫ਼ਿਲਮੀ ਹਸਤੀਆਂ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ

67
Share

ਮੁੰਬਈ, 20 ਸਤੰਬਰ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਜ਼ਿਲ੍ਹਾ ਕੋਰਟ ਨੇ 8 ਫ਼ਿਲਮੀ ਹਸਤੀਆਂ ਨੂੰ ਕੋਰਟ ‘ਚ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਹੈ। ਇਨ੍ਹਾਂ ‘ਚ ਸਲਮਾਨ ਖਾਨ, ਕਰਨ ਜੌਹਰ, ਆਦਿੱਤਿਆ ਚੋਪੜਾ, ਸਾਜਿਦ ਨਾਡਿਆਡਵਾਲਾ, ਸੰਜੇ ਲੀਲਾ ਭੰਸਾਲੀ, ਏਕਤਾ ਕਪੂਰ, ਭੂਸ਼ਣ ਕੁਮਾਰ ਤੇ ਦਿਨੇਸ਼ ਵਿਜਯਨ ਸ਼ਾਮਲ ਹਨ। ਇਸ ਦੇ ਲਈ 7 ਅਕਤੂਬਰ ਨੂੰ ਪੇਸ਼ ਹੋਣ ਦਾ ਨੋਟਿਸ ਭੇਜਿਆ ਗਿਆ ਹੈ।
ਦੱਸ ਦਈਏ ਕਿ ਇਨ੍ਹਾਂ ਫ਼ਿਲਮੀ ਹਸਤੀਆਂ ਖ਼ਿਲਾਫ਼ ਵਕੀਲ ਸੁਧੀਰ ਓਝਾ ਨੇ ਸ਼ਿਕਾਇਤ ਦਾਖ਼ਲ ਕੀਤੀ ਹੈ, ਜਿਸ ‘ਚ ਸੁਸ਼ਾਂਤ ਦੀ ਮੌਤ ਲਈ ਇਨ੍ਹਾਂ ਨੂੰ ਜ਼ਿੰਮੇਦਾਰ ਦੱਸਿਆ ਗਿਆ ਹੈ। ਸੁਸ਼ਾਂਤ ਸਿੰਘ ਮੌਤ ਮਾਮਲੇ ‘ਚ ਵਕੀਲ ਸੁਧੀਰ ਓਝਾ ਨੇ ਆਈ.ਪੀ.ਸੀ. ਦੀ ਧਾਰਾ 306, 109, 504, 506 ਤੇ 120ਬੀ ਦੇ ਤਹਿਤ ਕੋਰਟ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਪਟੀਸ਼ਨ ‘ਚ ਕਿਹਾ ਕਿ ਅਦਾਕਾਰ ਦੀ ਹੱਤਿਆ ਦੀ ਸਾਜ਼ਿਸ਼ ਦੇ ਤਹਿਤ ਕੀਤੀ ਗਈ ਹੈ।


Share