PUNJABMAILUSA.COM

ਸੁਰੱਖਿਆ ਰੋਬਟ ‘ਤੇ ਲੱਗਾ ਬੇਘਰ ਲੋਕਾਂ ਦੇ ਸ਼ੋਸ਼ਣ ਕਰਨ ਦਾ ਦੋਸ਼

ਸੁਰੱਖਿਆ ਰੋਬਟ ‘ਤੇ ਲੱਗਾ ਬੇਘਰ ਲੋਕਾਂ ਦੇ ਸ਼ੋਸ਼ਣ ਕਰਨ ਦਾ ਦੋਸ਼

ਸੁਰੱਖਿਆ ਰੋਬਟ ‘ਤੇ ਲੱਗਾ ਬੇਘਰ ਲੋਕਾਂ ਦੇ ਸ਼ੋਸ਼ਣ ਕਰਨ ਦਾ ਦੋਸ਼
December 22
13:33 2017

ਵਾਸ਼ਿੰਗਟਨ, 22 ਦਸੰਬਰ (ਪੰਜਾਬ ਮੇਲ)- ਸਾਨ ਫਰਾਂਸਿਸਕੋ ਦੇ ਇਕ ਇਲਾਕੇ ‘ਚ ਤਾਇਨਾਤ ਸੁਰੱਖਿਆ ਰੋਬੋਟ ‘ਦੇ ‘9’ ‘ਤੇ ਬੇਘਰ ਲੋਕਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਹੈ। ਇਸ ਤੋਂ ਬਾਅਦ ਰੋਬੋਟ ਨੂੰ ਉਸ ਦੇ ਕੰਮ ਤੋਂ ਬਰਖਾਸਤ ਕਰਕੇ ਉੱਥੋਂ ਹਟਾ ਦਿੱਤਾ ਗਿਆ ਹੈ। ਦੋਸ਼ ਹੈ ਕਿ ਰੋਬੋਟ ਸੜਕ ਕੰਢੇ ਗਸ਼ਤ ਕਰਕੇ ਬੇਘਰ ਲੋਕਾਂ ਨੂੰ ਟੈਂਟ ਲਗਾਉਣ ਤੋਂ ਰੋਕ ਰਿਹਾ ਸੀ। ਇਹ ਹਰ ਮਿੰਟ ਅਣਗਿਣਤ ਤਸਵੀਰਾਂ ਖਿੱਚਦਾ ਸੀ, ਜਿਸ ਨਾਲ ਲੋਕਾਂ ਦੀ ਨਿੱਜੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਸੀ।
ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਰੋਬੋਟ ਸਿਰਫ ਗਰੀਬਾਂ ਅਤੇ ਬੇਘਰਾਂ ‘ਤੇ ਕਾਰਵਾਈ ਕਰ ਰਿਹਾ ਹੈ। ‘ਦਿ ਸਾਨ ਫਰਾਂਸਿਸਕੋ ਸੋਸਾਇਟੀ ਫਾਰ ਦਿ ਪ੍ਰਿਵੈਨਸ਼ਨ ਆਫ ਕਰੂਐਲਟੀ ਟੂ ਐਨੀਮਲ’ ਨੇ ਇਸ ਰੋਬੋਟ ਨੂੰ ਤਾਇਨਾਤ ਕੀਤਾ ਸੀ ਤਾਂ ਜੋ ਰੋਬੋਟ ਸੰਸਥਾਨ ਦੇ ਨੇੜੇ ਵਾਲੇ ਇਲਾਕੇ ‘ਚ ਗਸ਼ਤ ਕਰਕੇ ਸੁਰੱਖਿਆ ਵਿਵਸਥਾ ਮਜ਼ਬੂਤ ਕਰ ਸਕੇ, ਜਿਸ ਨਾਲ ਕਾਰ ਚੋਰੀ ਅਤੇ ਸਾਮਾਨ ਚੁੱਕਣ ਵਰਗੇ ਦੋਸ਼ਾ ‘ਚ ਕਮੀ ਆਈ ਹੈ।
ਸੰਸਥਾਨ ਦੀ ਪ੍ਰਧਾਨ ਜੈਨੀਫਰ ਸਕਾਰਲੈਟ ਦਾ ਕਹਿਣਾ ਹੈ ਕਿ ਰੋਬੋਟ ਨੇ ਜਾਣਬੁੱਝ ਕੇ ਬੇਘਰ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ, ਨਾ ਹੀ ਰਸਤੇ ‘ਤੇ ਸੌਣ ਵਾਲਿਆਂ ਨੂੰ ਤੰਗ ਕੀਤਾ। ਉਥੇ ਹੀ ਸੰਸਥਾਨ ਦੇ ਕੈਂਪਸ ਦੇ ਕੋਲ ‘ਚ ਸਥਿਤ ਕੈਂਪ ‘ਚ ਰਹਿਣ ਵਾਲੇ ਲੋਕਾਂ ਦਾ ਦੋਸ਼ ਹੈ ਕਿ ਰੋਬੋਟ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਸਕਾਰਲੈਟ ਮੁਤਾਬਕ ਲੋਕਾਂ ਨੇ ਰੋਬੋਟ ਨੂੰ ਬੰਨ੍ਹਿਆ, ਉਸ ਦੀ ਤੋੜ-ਭੰਨ ਕੀਤੀ ਅਤੇ ਉਸਦੇ ਸੈਂਸਰ ‘ਤੇ ਸੌਸ ਸੁੱਟ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸੰਸਥਾਨ ਦੇ ਬਾਹਰ ਵੱਡੀ ਗਿਣਤੀ ‘ਚ ਟੈਂਟ ਹਨ ਅਤੇ ਉੱਥੇ ਗੱਡੀਆ ਖੜ੍ਹੀਆਂ ਰਹਿੰਦੀਆਂ ਹਨ।
ਇਸ ਰੋਬੋਟ ਨੂੰ ਬਣਾਉਣ ਵਾਲੀ ਕੰਪਨੀ ਨਾਇਟਸਕੂਪ ਮੁਤਾਬਕ ਗਲਤ ਖਬਰਾਂ ਫੈਲਾਈਆ ਗਈਆਂ ਹਨ ਕਿ ਇਹ ਰੋਬਟ ਬੇਘਰ ਲੋਕਾਂ ਨੂੰ ਹਟਾਉਣ ਲਈ ਲਿਆਇਆ ਗਿਆ ਸੀ। ਇਸਦਾ ਮਕਸਦ ਸਿਰਫ ਉਨ੍ਹਾਂ ਦੀ ਗਾਹਕ ਸੰਸਥਾ ਦੀ ਸੁਰੱਖਿਆ ਨੂੰ ਵਧਾਉਣਾ ਸੀ ਅਤੇ ਉਹ ਇਸ ‘ਚ ਸਫ਼ਲ ਵੀ ਰਹੀ। ਰੋਬੋਟ ਦੀ ਨਿਯੁਕਤੀ ਤੋਂ ਬਾਅਦ ਚੋਰੀ ਦੀਆਂ ਘਟਨਾਵਾਂ ‘ਚ ਕਮੀ ਆਈ ਸੀ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article
    ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

Read Full Article
    ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

Read Full Article
    ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

Read Full Article
    ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

Read Full Article
    ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

Read Full Article
    ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

Read Full Article
    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article