ਸੁਬਰਾਮਣੀਅਮ ਸਵਾਮੀ ਨੇ ਸੁਨੰਦਾ ਪੁਸ਼ਕਰ ਕੇਸ ‘ਚ ਪੁਲਿਸ ‘ਤੇ ਤੱਥ ਲੁਕਾਉਣ ਦਾ ਦੋਸ਼

ਨਵੀਂ ਦਿੱਲੀ, 31 ਜੁਲਾਈ (ਪੰਜਾਬ ਮੇਲ)- ਭਾਜਪਾ ਨੇਤਾ ਅਤੇ ਸੀਨੀਅਰ ਵਕੀਲ ਸੁਬਰਾਮਣੀਅਮ ਸਵਾਮੀ ਨੇ ਸੁਨੰਦਾ ਪੁਸ਼ਕਰ ਮਾਮਲੇ ਨੂੰ ਲੈ ਕੇ ਪੁਲਿਸ ‘ਤੇ ਤੱਥ ਲੁਕਾਉਣ ਦਾ ਦੋਸ਼ ਲਗਾਇਆ। ਸਵਾਮੀ ਨੇ ਦਿੱਲੀ ਹਾਈ ਕੋਰਟ ‘ਚ ਇਕ ਹੋਰ ਪਟੀਸ਼ਨ ਦਾਇਰ ਕਰਕੇ ਦਿੱਲੀ ਪੁਲਿਸ ਤੋਂ ਜਲਦ ਤੋਂ ਜਲਦ ਚਾਰਜਸ਼ੀਟ ਦਾਖਲ ਕਰਵਾਉਣ ਦੀ ਮੰਗ ਕੀਤੀ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪੁਲਿਸ ਨੇ ਹੁਣ ਤੱਕ ਕੋਰਟ ਨੂੰ ਇਹ ਨਹੀਂ ਦੱਸਿਆ ਹੈ ਕਿ ਚੌਕਸੀ ਪੜਤਾਲ ਕਿਉਂ ਅਤੇ ਕਿਸ ਦੇ ਕਹਿਣ ‘ਤੇ ਕੀਤੀ ਗਈ ਸੀ ਅਤੇ ਪੜਤਾਲ ‘ਚ ਕੀ ਮਿਲਿਆ। ਦਾਇਰ ਪਟੀਸ਼ਨ ‘ਚ ਪੁੱਛਿਆ ਗਿਆ ਕਿ ਸੁਨੰਦਾ ਪੁਸ਼ਕਰ ਦੇ ਫੋਨ ਦੇ ਡਾਟੇ ਨੂੰ ਕਿਉਂ ਡਿਲੀਟ ਕੀਤਾ ਅਤੇ ਸੁਨੰਦਾ ਦਾ ਫੋਨ ਉਸ ਦੇ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਦਿੱਤਾ ਗਿਆ ਇਸ ਦੀ ਵੀ ਜਾਣਕਾਰੀ ਦਿੱਲੀ ਪੁਲਿਸ ਨੇ ਕੋਰਟ ਨੂੰ ਨਹੀਂ ਦਿੱਤੀ ਹੈ।
ਸੁਨੰਦਾ ਮਰਡਰ ਕੇਸ ‘ਚ ਸਵਾਮੀ ਦੀ ਪਟੀਸ਼ਨ ‘ਤੇ ਇਕ ਅਗਸਤ ਨੂੰ ਸੁਣਵਾਈ ਹੋਈ ਹੈ। ਇਸ ਸਮੇਂ ‘ਚ ਉਮੀਦ ਹੈ ਕਿ ਸਵਾਮੀ ਦੀ ਲਗਾਈ ਗਈ ਅਰਜੀ ‘ਤੇ ਵੀ ਹਾਈ ਕੋਰਟ ਮੰਗਲਵਾਰ ਨੂੰ ਸੁਣਵਾਈ ਕਰ ਸਕਦਾ ਹੈ। ਇਸ ਮਾਮਲੇ ‘ਚ ਸਵਾਮੀ ਪਿਛਲੇ ਮਹੀਨੇ ਵੀ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਲਗਾ ਚੁੱਕੇ ਹਨ। ਇਸ ‘ਚ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਸੁਨੰਦਾ ਪੁਸ਼ਕਰ ਦੀ ਮੌਤ ਦੀ ਜਾਂਚ ਸੀ.ਬੀ.ਆਈ. ਦੀ ਐਸ.ਆਈ.ਟੀ. ਨੂੰ ਦੇ ਦਿੱਤੀ ਜਾਵੇ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਮਾਮਲੇ ‘ਚ ਸਾਢੇ 3 ਸਾਲ ਨਿਕਲਣ ਦੇ ਬਾਅਦ ਵੀ ਦਿੱਲੀ ਪੁਲਿਸ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕੀ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਲੱਗਭਗ ਪੂਰੀ ਹੋਣ ਨੂੰ ਹੈ, ਹਾਲਾਂਕਿ ਪੁਲਿਸ ਨੇ ਕੋਰਟ ਨੂੰ ਦਿੱਤੇ ਜਵਾਬ ‘ਚ ਇਹ ਵੀ ਕਿਹਾ ਹੈ ਕਿ ਜੇਕਰ ਮਾਮਲੇ ਦੀ ਜਾਂਚ ਸੀ.ਬੀ.ਆਈ ਨੂੰ ਸੌਂਪੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।