PUNJABMAILUSA.COM

ਸੁਪਰ ਸੰਡੇ ਨੂੰ ਹੋਵੇਗਾ ਕ੍ਰਿਕਟ ਤੇ ਹਾਕੀ ਦਾ ‘ਮਹਾਸੰਗਰਾਮ’

ਸੁਪਰ ਸੰਡੇ ਨੂੰ ਹੋਵੇਗਾ ਕ੍ਰਿਕਟ ਤੇ ਹਾਕੀ ਦਾ ‘ਮਹਾਸੰਗਰਾਮ’

ਸੁਪਰ ਸੰਡੇ ਨੂੰ ਹੋਵੇਗਾ ਕ੍ਰਿਕਟ ਤੇ ਹਾਕੀ ਦਾ ‘ਮਹਾਸੰਗਰਾਮ’
June 16
21:08 2017

ਲੰਡਨ, 16 ਜੂਨ (ਪੰਜਾਬ ਮੇਲ)–ਭਲਕ ਦਾ ਦਿਨ ਛੱਡ ਕੇ ਆਉਣ ਵਾਲ ਐਤਵਾਰ ਕੁਝ ਖਾਸ ਹੋਵੇਗਾ ਕਿਉਂਕਿ ਇਸ ਦਿਨ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਤੇ ਹਾਕੀ ਟੀਮਾਂ ਇੰਗਲੈਂਡ ਦੀ ਸਰਜ਼ਮੀਨ ’ਤੇ ਮਹਾਸੰਗਰਾਮ ਲੜਨਗੀਆਂ। ਏਸ਼ੀਆ ਦੀਆਂ ਇਨ੍ਹਾਂ ਦੋ ਰਵਾਇਤੀ ਵਿਰੋਧੀ ਟੀਮਾਂ ਵਿਚਾਲੇ ਇਹ ਨਿਵੇਕਲਾ ਮੌਕਾ ਮੇਲ ਹੋਵੇਗਾ ਜਦੋਂ ਇਕੋ ਦਿਨ ਉੋਹ ਕ੍ਰਿਕਟ ਦੇ ਮੈਦਾਨ ਅਤੇ ਹਾਕੀ ਦੇ ਐਸਟਰੋਟਰਫ਼ ’ਤੇ ਭਿੜਨਗੀਆਂ। ਭਾਰਤ ਤੇ ਪਾਕਿਤਸਾਨ ਦੀਆਂ ਕ੍ਰਿਕਟ ਟੀਮਾਂ ਜਿੱਥੇ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿੱਚ ਆਹਮੋ ਸਾਹਮਣੇ ਹੋਣਗੀਆਂ, ਉਥੇ ਦੋਵਾਂ ਮੁਲਕਾਂ ਦੀਆਂ ਹਾਕੀ ਟੀਮਾਂ ਵਰਲਡ ਹਾਕੀ ਲੀਗ ਸੈਮੀ ਫਾਈਨਲ ਦੇ ਪੂਲ ਬੀ ਦੇ ਮੁਕਾਬਲੇ ’ਚ ਇਕ ਦੂਜੇ ਨਾਲ ਮੱਥਾ ਲਾਉਣਗੀਆਂ।
ਇਹ ਵੀ ਦਿਲਚਸਪ ਤੱਥ ਹੈ ਕਿ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਚੈਂਪੀਅਨਜ਼ ਟਰਾਫ਼ੀ ਦੇ ਪੂਲ ਬੀ ਦਾ ਹਿੱਸਾ ਸਨ। ਭਾਰਤ ਨੇ ਟੂਰਨਾਮੈਂਟ ਦੇ ਆਪਣੇ ਉਦਘਾਟਨੀ ਮੁਕਾਬਲੇ ’ਚ ਪਾਕਿਸਤਾਨ ਨੂੰ 124 ਦੌੜਾਂ ਦੀ ਸ਼ਿਕਸਤ ਦਿੱਤੀ ਸੀ ਜਦਕਿ ਹਾਕੀ ਟੀਮ ਨੇ ਵਰਲਡ ਲੀਗ ’ਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਸਕਾਟਲੈਂਡ ਨੂੰ 4-1 ਦੀ ਕਰਾਰੀ ਸ਼ਿਕਸਤ ਦਿੱਤੀ। ਉਧਰ ਪਾਕਿਸਤਾਨ ਦੀ ਹਾਕੀ ਟੀਮ ਨੂੰ ਆਪਣੇ ਪਹਿਲੇ ਮੈਚ ਵਿੱਚ ਹਾਲੈਂਡ ਕੋਲੋਂ 0-4 ਦੀ ਕਰਾਰੀ ਹਾਰ ਝੱਲਣੀ ਪਈ। ਜਿੱਥੋਂ ਤਕ ਇਕ ਰੋਜ਼ਾ ਵਿਸ਼ਵ ਕੱਪ ਦੀ ਗੱਲ ਹੈ ਤਾਂ ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਜਿੱਤ ਦਾ ਸੌ ਫੀਸਦ ਰਿਕਾਰਡ ਹੈ। ਟੀ-20 ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਵਿਚਾਲੇ ਪੰਜ ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ ’ਚੋਂ ਚਾਰ ਭਾਰਤ ਦੇ ਨਾਂ ਰਹੇ ਜਦਕਿ ਇਕ ਬੇਨਤੀਜਾ ਰਿਹਾ। ਚੈਂਪੀਅਨਜ਼ ਟਰਾਫ਼ੀ ਵਿੱਚ ਦੋਵਾਂ ਦਾ 50-50 ਦਾ ਰਿਕਾਰਡ ਹੈ। ਚੈਂਪੀਅਨਜ਼ ਟਰਾਫ਼ੀ ਦੇ ਇਤਿਹਾਸ ਵਿੱਚ ਪਾਕਿਸਤਾਨ ਨੇ ਭਾਰਤ ਤੋਂ ਆਪਣੇ ਪਹਿਲੇ ਦੋਵੇਂ ਮੁਕਾਬਲੇ ਜਿੱਤੇ ਸਨ, ਪਰ ਭਾਰਤ ਨੇ 2013 ਵਿੱਚ ਪਿਛਲੇ ਟੂਰਨਾਮੈਂਟ ਵਿੱਚ ਗੁਆਂਢੀ ਮੁਲਕ ਨੂੰ ਸ਼ਿਕਸਤ ਦਿੱਤੀ ਤੇ ਹੁਣ ਗਰੁੱਪ ਲੀਗ ਵਿੱਚ 124 ਦੌੜਾਂ ਨਾਲ ਹਰਾਇਆ। ਆਈਸੀਸੀ ਟੂਰਨਾਮੈਂਟਾਂ ’ਚ ਹਾਲਾਂਕਿ ਭਾਰਤ ਦਾ ਪਾਕਿਸਤਾਨ ਨਾਲੋਂ ਹੱਥ ਉੱਚਾ ਰਿਹਾ ਹੈ, ਪਰ ਇਕ ਰੋਜ਼ਾ ਮੈਚਾਂ ਦੀ ਗੱਲ ਕਰੀਏ ਤਾਂ ਹੁਣ ਤਕ ਖੇਡੇ 128 ਮੈਚਾਂ ’ਚੋਂ ਭਾਰਤ ਨੇ 52 ਜਦਕਿ ਪਾਕਿਸਤਾਨ ਨੇ 72 ਮੈਚਾਂ ’ਚ ਫ਼ਤਿਹ ਹਾਸਲ ਕੀਤੀ ਹੈ।
ਹਾਕੀ ਦੇ ਮੈਦਾਨ ’ਤੇ ਵੀ ਹਾਲੀਆ ਸਾਲਾਂ ’ਚ ਭਾਰਤ ਦਾ ਪਾਕਿਸਤਾਨ ਤੋਂ ਹੱਥ ਉੱਚਾ ਰਿਹਾ ਹੈ। ਭਾਰਤ ਨੇ 2014 ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਸ਼ੂਟਆਊਟ ਵਿਚ ਹਰਾ ਕੇ ਰੀਓ ਓਲੰਪਿਕ ਦਾ ਟਿਕਟ ਕਟਾਇਆ ਸੀ। ਭਾਰਤ ਨੇ ਪਿਛਲੇ ਸਾਲ ਸੁਲਤਾਨ ਅਜ਼ਲਾਨ ਸ਼ਾਹ ਕੱਪ ਤੇ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੇ ਖ਼ਿਤਾਬੀ ਮੁਕਾਬਲੇ ’ਚ ਵੀ ਪਾਕਿਸਤਾਨ ਨੂੰ ਚਿੱਤ ਕੀਤਾ। ਦੋਵਾਂ ਮੁਲਕਾਂ ’ਚ ਖੇਡੇ 167 ਹਾਕੀ ਮੈਚਾਂ ’ਚੋਂ 55 ਵਿੱਚ ਭਾਰਤ ਦੀ ਝੋਲੀ ਜਿੱਤ ਤੇ 82 ਵਿੱਚ ਹਾਰ ਪਈ ਹੈ, 30 ਮੈਚ ਬੇਨਤੀਜਾ ਰਹੇ। ਦੋਵਾਂ ਮੁਲਕਾਂ ’ਚ ਕ੍ਰਿਕਟ ਦਾ ਪਹਿਲਾ ਮੁਕਾਬਲਾ ਅਕਤੂਬਰ 1952 ਵਿੱਚ ਟੈਸਟ ਮੈਚ ਦੇ ਰੂਪ ’ਚ ਖੇਡਿਆ ਗਿਆ ਜਦਕਿ ਹਾਕੀ ’ਚ ਪਲੇਠਾ ਮੁਕਾਬਲਾ 1956 ਵਿੱਚ ਮੈਲਬਰਨ ਓਲੰਪਿਕ ਵਿੱਚ ਸੋਨ ਤਗ਼ਮੇ ਲਈ ਮੁਕਾਬਲਾ ਸੀ। ਭਾਰਤ ਨੇ ਇਹ ਮੈਚ 1-0 ਨਾਲ ਜਿੱਤਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article