PUNJABMAILUSA.COM

ਸੁਖਬੀਰ ਬਾਦਲ ਤੇ ਭਾਜਪਾ ਨੇਤਾਵਾਂ ਨੇ ਪੰਜਾਬ ਚੋਣਾਂ ਦੀ ਰਣਨੀਤੀ ਉਲੀਕਣ ਲਈ ਜੇਟਲੀ ਨਾਲ ਕੀਤੀ ਚਰਚਾ

ਸੁਖਬੀਰ ਬਾਦਲ ਤੇ ਭਾਜਪਾ ਨੇਤਾਵਾਂ ਨੇ ਪੰਜਾਬ ਚੋਣਾਂ ਦੀ ਰਣਨੀਤੀ ਉਲੀਕਣ ਲਈ ਜੇਟਲੀ ਨਾਲ ਕੀਤੀ ਚਰਚਾ

ਸੁਖਬੀਰ ਬਾਦਲ ਤੇ ਭਾਜਪਾ ਨੇਤਾਵਾਂ ਨੇ ਪੰਜਾਬ ਚੋਣਾਂ ਦੀ ਰਣਨੀਤੀ ਉਲੀਕਣ ਲਈ ਜੇਟਲੀ ਨਾਲ ਕੀਤੀ ਚਰਚਾ
February 17
10:14 2016

15
ਚੰਡੀਗੜ੍ਹ, 17 ਫਰਵਰੀ (ਪੰਜਾਬ ਮੇਲ)- ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਬੀ.ਜੇ.ਪੀ. ਪ੍ਰਧਾਨ ਕਮਲ ਸ਼ਰਮਾ, ਅਵਿਨਾਸ਼ ਰਾਏ ਖੰਨਾ, ਅਸ਼ਵਨੀ ਸ਼ਰਮਾ ਸਮੇਤ ਦੇਸ਼ ਦੇ ਵਿੱਤ ਮੰਤਰੀ ਤੇ ਸੀਨੀਅਰ ਬੀ.ਜੇ.ਪੀ. ਲੀਡਰ ਅਰੁਣ ਜੇਤਲੀ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ। ਸੂਤਰਾਂ ਅਨੁਸਾਰ ਇਸ ਮੀਟਿੰਗ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਪਾਰਟੀ ਵਲੋਂ ਸੀਟਾਂ ਦੇ ਮੁੱਦੇ ਅਤੇ ਖਾਸ ਤੌਰ ‘ਤੇ ਪੰਜਾਬ ਨੂੰ ਬਜਟ ਵਿਚ ਵਿਸ਼ੇਸ਼ ਰਾਹਤਾਂ ਦੇਣ ਸਬੰਧੀ ਵੀ ਵਿਚਾਰਾਂ ਹੋਈਆਂ। ਮੀਟਿਗ ‘ਚ ਉਕਤ ਬੀ.ਜੇ.ਪੀ. ਲੀਡਰਾਂ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸੁਰਜੀਤ ਕੁਮਾਰ ਜਿਆਣੀ, ਮਦਨ ਮੋਹਨ ਮਿੱਤਲ ਤੇ ਭਗਤ ਚੁੰਨੀ ਲਾਲ ਵੀ ਮੌਜੂਦ ਸਨ। ਇਸ ਤੋਂ ਬਾਅਦ ਪਾਰਟੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਹਰੇਕ ਹਲਕੇ ਦੇ ਵਿਕਾਸ ਕਾਰਜਾਂ ਲਈ 25 ਕਰੋੜ ਅਤੇ ਸ਼ਹਿਰਾਂ ਦੇ ਚਹੁੰਮੁਖੀ ਵਿਕਾਸ ਲਈ 50 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪੈਸੇ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਪਿੰਡ ਪੱਧਰ ‘ਤੇ ਨਿਗਰਾਨੀ ਕੀਤੀ ਜਾਵੇ ਤਾਂ ਜੋ ਵਿਕਾਸ ਕਾਰਜ ਉੱਚ ਕੁਆਲਿਟੀ ਦੇ ਹੋ ਸਕਣ ਅਤੇ ਪੈਸੇ ਦੀ ਸੁਚੱਜੀ ਵਰਤੋਂ ਹੋ ਸਕੇ। ਇੱਥੇ ਐੱਸ.ਏ.ਐੱਸ. ਨਗਰ ਦੇ ਵਿਧਾਇਕਾਂ, ਸੰਸਦ ਮੈਂਬਰ, ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਗੂ ਸਥਾਨਕ ਲੋਕਾਂ ਨਾਲ ਰਾਬਤਾ ਬਣਾ ਕੇ ਰੱਖਣ, ਤਾਂ ਜੋ ਵਿਕਾਸ ਗ੍ਰਾਂਟਾਂ ਦੀ ਵਰਤੋਂ ਜਨਤਕ ਮਹੱਤਤਾ ਵਾਲੇ ਕੰਮਾਂ ‘ਤੇ ਹੋ ਸਕੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਵਿਕਾਸ ਕੰਮਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਆਮ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇ, ਤਾਂ ਜੋ ਸਰਕਾਰ ਅਤੇ ਜਨਤਾ ਵਿਚਕਾਰ ਇਕ ਰਾਬਤਾ ਕਾਇਮ ਰਹਿ ਸਕੇ। ਸ. ਬਾਦਲ ਨੇ ਭਰੋਸਾ ਦਿੱਤਾ ਕਿ ਐੱਸ.ਏ.ਐੱਸ. ਨਗਰ ਦੀ ਨਗਰ ਕਾਰਪੋਰੇਸ਼ਨ ਨੂੰ ਵਾਜਬ ਫੰਡ ਜਾਰੀ ਕੀਤੇ ਜਾਣਗੇ, ਜਿਨ੍ਹਾਂ ਦੀ ਵਰਤੋਂ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ‘ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਫੰਡਾਂ ਨੂੰ ਖਰਚ ਕੀਤੇ ਜਾਣ ਸਬੰਧੀ ਸਥਾਨਕ ਵਾਸੀਆਂ ਤੋਂ ਸਲਾਹਾਂ ਵੀ ਲਈਆਂ ਜਾਣ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਸ਼ਗਨ, ਪੈਨਸ਼ਨਾਂ ਅਤੇ ਸਕਾਲਰਸ਼ਿਪਾਂ ਸਮੇਂ ਸਿਰ ਲਾਭਪਾਤਰੀਆਂ ਨੂੰ ਜਾਰੀ ਕਰ ਰਹੀ ਹੈ ਅਤੇ ਕਿਹਾ ਕਿ ਜੇਕਰ ਲੋਕਾਂ ਨੂੰ ਭਲਾਈ ਸਕੀਮਾਂ ਦੀ ਰਾਸ਼ੀ ਸਮੇਂ ਸਿਰ ਨਹੀਂ ਮਿਲਦੀ ਤਾਂ ਉਹ ਆਪਣੇ ਚੁਣੇ ਹੋਏ ਨੁਮਾਇੰਦਿਆਂ ਕੋਲ ਇਸ ਦੀ ਸ਼ਿਕਾਇਤ ਕਰਨ, ਤਾਂ ਜੋ ਸਮੇਂ ਸਿਰ ਇਸ ਬਾਰੇ ਸਾਰਥਕ ਕਦਮ ਚੁੱਕੇ ਜਾ ਸਕਣ। ਉਨ੍ਹਾਂ ਕਿਹਾ ਕਿ ਇਕ ਵੈੱਨ ਕਿਰਾਏ ‘ਤੇ ਲੈ ਕੇ ਸੂਬੇ ਦੇ ਪਿੰਡ-ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਦਰਸਾਉਂਦੀ ਇਕ ਦਸਤਾਵੇਜੀ ਫਿਲਮ ਲੋਕਾਂ ਨੂੰ ਵਿਖਾਈ ਜਾਵੇਗੀ, ਜਿਸ ਵਿਚ ਕਿ ਪਾਰਟੀ ਦੇ 1929 ‘ਚ ਬਣਨ ਤੋਂ ਲੈ ਕੇ ਸਮੇਂ-ਸਮੇਂ ਸਿਰ ਇਸਦੇ ਆਗੂਆਂ ਅਤੇ ਵਰਕਰਾਂ ਨੇ ਕੀ-ਕੀ ਕੁਰਬਾਨੀਆਂ ਕੀਤੀਆਂ ਅਤੇ ਹੋਰ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੋਣ ਸਕਦਾ ਪਾਰਟੀ ਵਰਕਰਾਂ ਨੂੰ ਵੀ ਇਸਦੇ ਇਤਿਹਾਸ ‘ਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪਾਰਟੀ ਵਿਚ ਫੁੱਟਪਾਊ ਸਿਆਸਤ ਦੀ ਥਾਂ ਸਾਰੇ ਇਕਜੁੱਟ ਹੋ ਕੇ ਪਾਰਟੀ ਦੀ ਬੇਹਤਰੀ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਹਰ ਹਾਲਤ ਵਿਚ ਅਨੁਸ਼ਾਸਨ ਕਾਇਮ ਰੱਖਿਆ ਜਾਵੇ ਅਤੇ ਜੇਕਰ ਕੋਈ ਵੀ ਅਨੁਸ਼ਾਸਨ ਭੰਗ ਕਰਦਾ ਹੈ, ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ‘ਚ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਐੱਨ.ਕੇ. ਸ਼ਰਮਾ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ. ਜਸਵੰਤ ਸਿੰਘ ਭੁੱਲਰ ਹਾਜ਼ਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਇੰਝ ਹੋਈ ਸੀ ਜਸਟਿਨ ਟਰੂਡੋ ਦੀ ਆਪਣੀ ਪਤਨੀ ਨਾਲ ਮੁਲਾਕਾਤ

ਇੰਝ ਹੋਈ ਸੀ ਜਸਟਿਨ ਟਰੂਡੋ ਦੀ ਆਪਣੀ ਪਤਨੀ ਨਾਲ ਮੁਲਾਕਾਤ

Read Full Article
    ‘ਸਾਂਝੀ ਸੋਚ’ ਅਖ਼ਬਾਰ ਦੀ ਪੰਜਵੀਂ ਵਰ੍ਹੇ ਗੰਢ 24 ਫਰਵਰੀ ਨੂੰ ਮਨਾਈ ਜਾਵੇਗੀ

‘ਸਾਂਝੀ ਸੋਚ’ ਅਖ਼ਬਾਰ ਦੀ ਪੰਜਵੀਂ ਵਰ੍ਹੇ ਗੰਢ 24 ਫਰਵਰੀ ਨੂੰ ਮਨਾਈ ਜਾਵੇਗੀ

Read Full Article
    ਏ.ਜੀ.ਪੀ.ਸੀ. ਦੇ ਸਹਿਯੋਗ ਨਾਲ ਪ੍ਰੋ. ਪੂਰਨ ਸਿੰਘ ਦੇ ਮਹਾਨ ਸਾਹਿਤ ਬਾਰੇ ਸਫਲ ਸੈਮੀਨਾਰ ਕਰਵਾਇਆ ਗਿਆ

ਏ.ਜੀ.ਪੀ.ਸੀ. ਦੇ ਸਹਿਯੋਗ ਨਾਲ ਪ੍ਰੋ. ਪੂਰਨ ਸਿੰਘ ਦੇ ਮਹਾਨ ਸਾਹਿਤ ਬਾਰੇ ਸਫਲ ਸੈਮੀਨਾਰ ਕਰਵਾਇਆ ਗਿਆ

Read Full Article
    ਫਰਿਜ਼ਨੋ ਵਿਖੇ ਅਖੰਡ ਪਾਠਾਂ ਦੀ ਲੜੀ ਦੇ ਸਮਾਪਤੀ ‘ਤੇ ਮਹਾਨ ਕੀਰਤਨ ਸਮਾਗਮ ਹੋਏ

ਫਰਿਜ਼ਨੋ ਵਿਖੇ ਅਖੰਡ ਪਾਠਾਂ ਦੀ ਲੜੀ ਦੇ ਸਮਾਪਤੀ ‘ਤੇ ਮਹਾਨ ਕੀਰਤਨ ਸਮਾਗਮ ਹੋਏ

Read Full Article
    ਜਸਟਿਨ ਟਰੂਡੋ ਅੰਮ੍ਰਿਤਸਰ ਪਹੁੰਚੇ

ਜਸਟਿਨ ਟਰੂਡੋ ਅੰਮ੍ਰਿਤਸਰ ਪਹੁੰਚੇ

Read Full Article
    ਡੋਨਾਲਡ ਟਰੰਪ ਜੂਨੀਅਰ ਅੱਜ ਤੋਂ ਭਾਰਤ ਦੇ ਇਕ ਹਫਤੇ ਦੇ ਦੌਰੇ ‘ਤੇ

ਡੋਨਾਲਡ ਟਰੰਪ ਜੂਨੀਅਰ ਅੱਜ ਤੋਂ ਭਾਰਤ ਦੇ ਇਕ ਹਫਤੇ ਦੇ ਦੌਰੇ ‘ਤੇ

Read Full Article
    ਦੋ ਔਰਤਾਂ ਸਮੇਤ ਭਾਰਤੀ ਮੂਲ ਦੇ ਛੇ ਜਣੇ ਅਮਰੀਕੀ ਬਿਲ ਗੇਟਸ ਕੈਂਬਰਿਜ ਸਕਾਲਰਸ਼ਿਪ ਲਈ ਚੁਣੇ ਗਏ

ਦੋ ਔਰਤਾਂ ਸਮੇਤ ਭਾਰਤੀ ਮੂਲ ਦੇ ਛੇ ਜਣੇ ਅਮਰੀਕੀ ਬਿਲ ਗੇਟਸ ਕੈਂਬਰਿਜ ਸਕਾਲਰਸ਼ਿਪ ਲਈ ਚੁਣੇ ਗਏ

Read Full Article
    ਪੰਜਾਬੀ ਗਾਇਕ ਸਰਬਜੀਤ ਚੀਮਾ ਨੂੰ ਸਦਮਾ; ਮਾਤਾ ਜੀ ਦਾ ਦਿਹਾਂਤ

ਪੰਜਾਬੀ ਗਾਇਕ ਸਰਬਜੀਤ ਚੀਮਾ ਨੂੰ ਸਦਮਾ; ਮਾਤਾ ਜੀ ਦਾ ਦਿਹਾਂਤ

Read Full Article
    ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

Read Full Article
    ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

Read Full Article
    ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

Read Full Article
    ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

Read Full Article
    ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

Read Full Article
    ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

Read Full Article