ਸੁਖਬੀਰ ਨੂੰ ਡੇਰਾ ਸਿਰਸਾ ਦੀ ਹਮਾਇਤ ਲੈਣ ‘ਤੇ ਬਾਬਾ ਸੁਖਦੇਵ ਸਿੰਘ ਨੇ ਸੁਣਾਈਆਂ ਖਰੀਆਂ-ਖਰੀਆਂ

ਚੰਡੀਗੜ੍ਹ, 10 ਮਾਰਚ (ਪੰਜਾਬ ਮੇਲ)-ਭੁੱਚੋ ਮੰਡੀ ਸਥਿਤ ਡੇਰਾ ਰੂਮੀ ਪਹੁੰਚੇ ਸੁਖਬੀਰ ਬਾਦਲ ਨੂੰ ਗੱਦੀਨਸ਼ੀਨ ਬਾਬਾ ਸੁਖਦੇਵ ਸਿੰਘ ਨੇ ਡੇਰਾ ਸਿਰਸਾ ਦੀ ਹਮਾਇਤ ਲੈਣ ਕਾਰਨ ਖਰੀਆਂ-ਖਰੀਆਂ ਸੁਣਾਈਆਂ। ਸੂਤਰਾਂ ਮੁਤਾਬਕ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੀਤੀ ਦੇਰ ਸ਼ਾਮ ਭੁੱਚੋ ਕਲਾਂ ਦੇ ਡੇਰਾ ਰੂਮੀ ਪੁੱਜੇ। ਇਸ ਮੌਕੇ ਬਾਬਾ ਸੁਖਦੇਵ ਸਿੰਘ ਨੇ ਕਿਹਾ ਕਿ ਚੋਣਾਂ ਮੌਕੇ ਡੇਰਾ ਸਿਰਸਾ ਦਾ ਸਮਰਥਨ ਲੈਣਾ ਅਕਾਲੀ ਦਲ ਨੂੰ ਉਲਟਾ ਪਿਆ ਹੈ, ਕਿਉਂਕਿ ਅਜਿਹਾ ਕਰਨ ਨਾਲ ਸਿੱਖਾਂ ਨੂੰ ਧੱਕਾ ਲੱਗਿਆ ਹੈ।
ਭਾਵੇਂਕਿ ਇਸ ਦਰਮਿਆਨ ਬਾਬਾ ਸੁਖਦੇਵ ਸਿੰਘ ਨੇ ਸੁਖਬੀਰ ਬਾਦਲ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਤੇ ਅਰਦਾਸੀਏ ਸਿੰਘ ਨੇ ਅਰਦਾਸ ਵੀ ਕੀਤੀ। ਇਸ ਤੋਂ ਪਹਿਲਾਂ ਕੱਲ੍ਹ ਦੁਪਹਿਰੇ ਬਿਕਰਮ ਸਿੰਘ ਮਜੀਠੀਆ ਵੀ ਰੂਮੀ ਡੇਰੇ ਪਹੁੰਚੇ। ਉਨ੍ਹਾਂ ਨੇ ਅਖੰਡ ਪਾਠ ਆਰੰਭ ਕਰਵਾਏ ਹਨ ਜਿਨ੍ਹਾਂ ਦਾ ਭੋਗ 11 ਮਾਰਚ ਯਾਨੀ ਕੱਲ੍ਹ ਨੂੰ ਚੋਣ ਨਤੀਜਿਆਂ ਵਾਲੇ ਦਿਨ ਪਵੇਗਾ। ਖਬਰਾਂ ਮੁਤਾਬਕ ਮਜੀਠੀਆ ਨੂੰ ਆਪਣੀ ਸੀਟ ਜਿੱਤਣ ਦੀ ਪੂਰੀ ਆਸ ਹੈ। ਇਸ ਕਰਕੇ ਅਕਾਲ ਪੁਰਖ ਦੇ ਸ਼ੁਕਰਾਨੇ ਲਈ ਉਨ੍ਹਾਂ ਪਹਿਲਾਂ ਹੀ ਤਿਆਰੀ ਕਰ ਲਈ ਹੈ।
There are no comments at the moment, do you want to add one?
Write a comment