PUNJABMAILUSA.COM

ਸੀ.ਬੀ.ਆਈ. ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਬਾਰੇ ਫੈਸਲਾ ਰਾਖਵਾਂ; 25 ਅਗਸਤ ਹੋਵੇਗੀ ਸੁਣਵਾਈ

ਸੀ.ਬੀ.ਆਈ. ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਬਾਰੇ ਫੈਸਲਾ ਰਾਖਵਾਂ; 25 ਅਗਸਤ ਹੋਵੇਗੀ ਸੁਣਵਾਈ

ਸੀ.ਬੀ.ਆਈ. ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਬਾਰੇ ਫੈਸਲਾ ਰਾਖਵਾਂ; 25 ਅਗਸਤ ਹੋਵੇਗੀ ਸੁਣਵਾਈ
August 18
12:56 2017

ਚੰਡੀਗੜ੍ਹ, 18 ਅਗਸਤ (ਪੰਜਾਬ ਮੇਲ)- ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰੇ ਦੀਆਂ ‘ਸਾਧਵੀਆਂ’ ਨਾਲ ਬਲਾਤਕਾਰ ਕੀਤੇ ਜਾਣ ਦੇ ਕੇਸ ਵਿੱਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ, ਜੋ 25 ਅਗਸਤ ਨੂੰ ਸੁਣਾਇਆ ਜਾਵੇਗਾ। ਅਦਾਲਤ ਨੇ ਇਹ ਹੁਕਮ ਕੇਸ ਦੀ ਬਹਿਸ ਮੁਕੰਮਲ ਹੋਣ ਤੋਂ ਬਾਅਦ ਸੁਣਾਏ। ਅਦਾਲਤ ਨੇ ਡੇਰਾ ਮੁਖੀ ਨੂੰ ਹੁਕਮ ਦਿੱਤਾ ਕਿ ਉਹ 25 ਅਗਸਤ ਨੂੰ ਫ਼ੈਸਲਾ ਸੁਣਾਏ ਜਾਣ ਮੌਕੇ ਜਿਸਮਾਨੀ ਤੌਰ ’ਤੇ ਅਦਾਲਤ ਵਿੱਚ ਹਾਜ਼ਰ ਹੋਵੇ।
ਗ਼ੌਰਤਲਬ ਹੈ ਕਿ ਹੁਣ ਤੱਕ ਡੇਰਾ ਮੁਖੀ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਅਦਾਲਤੀ ਕੰਪਲੈਕਸ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਕੇਸ ਲਈ ਅਦਾਲਤ ਵਿੱਚ ਆਪਣੀ ਪੇਸ਼ੀ ਲਵਾਉਂਦਾ ਰਿਹਾ ਹੈ। ਡੇਰਾ ਮੁਖੀ ਅੱਜ ਵੀ ਇਥੇ ਪੇਸ਼ ਨਹੀਂ ਹੋਇਆ, ਹਾਲਾਂਕਿ ਅਦਾਲਤ ਦੇ ਬਾਹਰ ਡੇਰੇ ਦੇ ਵੱਡੀ ਗਿਣਤੀ ਪੈਰੋਕਾਰ ਇਕੱਤਰ ਸਨ। ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਦੇ ਵਕੀਲ ਐਚ.ਪੀ.ਐਸ. ਵਰਮਾ ਨੇ ਕਿਹਾ, ‘‘ਬੀਤੇ ਇਕ ਮਹੀਨੇ ਦੌਰਾਨ ਹੋਈਆਂ 18 ਤੋਂ 20 ਸੁਣਵਾਈਆਂ ਦੌਰਾਨ, ਉਹ (ਡੇਰਾ ਮੁਖੀ) ਕਦੇ-ਕਦਾਈਂ ਹੀ ਪੇਸ਼ ਹੋਇਆ, ਕਿਉਂਕਿ ਉਸ ਦਾ ਵਕੀਲ ਸਿਹਤ ਦੇ ਆਧਾਰ ਉਤੇ ਪੇਸ਼ੀ ਤੋਂ ਛੋਟ ਲੈਂਦਾ ਰਿਹਾ।’’
ਇਸ ਦੌਰਾਨ ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਬੀ.ਐਸ. ਸੰਧੂ ਨੇ ਅੱਜ ਇਸ ਇਸ ਮੁਤੱਲਕ ਵੱਖ-ਵੱਖ ਜ਼ਿਲ੍ਹਾ ਪੁਲਿਸ ਮੁਖੀਆਂ (ਐਸਪੀਜ਼) ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਕੇਸ ਦੇ ਫ਼ੈਸਲੇ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੇ ਵੀ ਹਾਲਾਤ ਨਾਲ ਸਿੱਝਣ ਲਈ ਤਿਆਰ ਰਹਿਣ ਦੀ ਹਦਾਇਤ ਦਿੱਤੀ। ਉਨ੍ਹਾਂ ਸਾਫ਼ ਕਿਹਾ ਕਿ ਅਜਿਹਾ ਨਾ ਹੋਵੇ ਕਿ ਅਮਨ-ਕਾਨੂੰਨ ਲਈ ਖ਼ਤਰੇ ਵਾਲੀ ਕੋਈ ਹਾਲਤ ਖੜ੍ਹੀ ਹੋਣ ’ਤੇ ਪੁਲਿਸ ‘ਸੁੱਤੀ’ ਰਹਿ ਜਾਵੇ।
ਦੂਜੇ ਪਾਸੇ ਡੇਰਾ ਮੁਖੀ ਨੇ ਆਪਣੇ ਆਪ ਨੂੰ ਇਸ ਸਾਰੇ ਕਾਸੇ ਤੋਂ ਬੇਪ੍ਰਵਾਹ ਦਿਖਾਉਣ ਦੀ ਕੋਸ਼ਿਸ਼ ਕਰਦਿਆਂ ਆਪਣਾ 50ਵਾਂ ਜਨਮ ਦਿਨ 10 ਤੋਂ 16 ਅਗਸਤ ਤੱਕ ਵੱਡੇ ਪੱਧਰ ’ਤੇ ਮਨਾਇਆ। ਇਸ ਸਬੰਧੀ ਹੋਏ ਵੱਖ-ਵੱਖ ਸਮਾਗਮਾਂ ਦੇ ਆਖ਼ਰੀ ਦਿਨ ਬੀਤੇ ਬੁੱਧਵਾਰ ਦੀ ਰਾਤ ਹਰਿਆਣਾ ਦੇ ਸਿੱਖਿਆ ਮੰਤਰੀ ਰਾਮਵਿਲਾਸ ਸ਼ਰਮਾ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਤੇ ਭਾਜਪਾ ਦੇ ਵਿਧਾਇਕ ਰਾਜੀਵ ਬਿੰਦਲ, ਭਾਜਪਾ ਦੀ ਕੌਮੀ ਜ਼ਾਬਤਾ ਕਮੇਟੀ ਦੇ ਚੇਅਰਮੈਨ ਗਣੇਸ਼ੀ ਲਾਲ ਅਤੇ ਹੋਰ ਅਨੇਕਾਂ ਭਾਜਪਾ ਆਗੂਆਂ ਨੇ ਸਿਰਸਾ ਸਥਿਤ ਡੇਰੇ ਵਿੱਚ ਹਾਜ਼ਰੀ ਭਰੀ ਅਤੇ ਡੇਰਾ ਮੁਖੀ ਨੂੰ ‘ਹੈਪੀ ਬਰਥਡੇਅ’ ਆਖਿਆ।
ਦੱਸਣਯੋਗ ਹੈ ਕਿ ਡੇਰਾ ਮੁਖੀ ਉਤੇ ਦੋਸ਼ ਹਨ ਕਿ ਉਸ ਨੇ ਸਾਲ 2002 ਦੌਰਾਨ ਆਪਣੇ ਡੇਰੇ ਵਿੱਚ ‘ਸਾਧਵੀਆਂ’ ਨਾਲ ਬਲਾਤਕਾਰ ਕੀਤਾ ਸੀ। ਉਸ ਵਰ੍ਹੇ ਡੇਰਾ ਮੁਖੀ ’ਤੇ ਡੇਰੇ ਦੀਆਂ ਮਹਿਲਾ ਸ਼ਰਧਾਲੂਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਂਦੀਆਂ ਤੇ ਮੌਕੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਚੀਫ਼ ਜਸਟਿਸ ਨੂੰ ਸੰਬੋਧਿਤ ਬੇਨਾਮ ਚਿੱਠੀਆਂ ਸਾਹਮਣੇ ਆਈਆਂ ਸਨ। ਇਸ ਉਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿਰਸਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਆਪਣੀ ਰਿਪੋਰਟ ਵਿੱਚ ਜੱਜ ਨੇ ਕਿਹਾ ਸੀ ਕਿ ਔਰਤਾਂ ਦੀ ਜਿਨਸੀ ਸ਼ੋਸ਼ਣ ਦਾ ਖ਼ਦਸ਼ਾ ਨਕਾਰਿਆ ਨਹੀਂ ਜਾ ਸਕਦਾ। ਇਸ ਉਤੇ ਹਾਈ ਕੋਰਟ ਨੇ 24 ਸਤੰਬਰ, 2002 ਨੂੰ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਸੀ।
ਇਸ ਪਿੱਛੋਂ ਸੀਬੀਆਈ ਨੇ ਵਿਸ਼ੇਸ਼ ਅਦਾਲਤ ਵਿੱਚ ਜੁਲਾਈ 2007 ਨੂੰ ਫ਼ਰਦ ਜੁਰਮ ਦਾਖ਼ਲ ਕੀਤੀ ਸੀ ਅਤੇ ਅਦਾਲਤ ਨੇ 6 ਸਤੰਬਰ, 2008 ਨੂੰ ਡੇਰਾ ਮੁਖੀ ਖ਼ਿਲਾਫ਼ ਦਫ਼ਾ 376 (ਬਲਾਤਕਾਰ) ਅਤੇ 506 (ਡਰਾਉਣ-ਧਮਕਾਉਣ) ਆਈਪੀਸੀ ਤਹਿਤ ਦੋਸ਼ ਤੈਅ ਕਰ ਦਿੱਤੇ ਸਨ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਡੇਰਾ ਮੁਖੀ ਇਕੱਲਾ ਹੀ ਮੁਲਜ਼ਮ ਹੈ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

Read Full Article
    ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

Read Full Article
    ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

Read Full Article
    ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

Read Full Article
    ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

Read Full Article
    ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

Read Full Article
    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article